
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵੱਲੋਂ ਇੰਜੀਨੀਅਰਿੰਗ ਵਿਦਿਆਰਥੀਆਂ ਲਈ ਕਮਿਊਨੀਕੇਸ਼ਨ ਸਕਿੱਲਜ਼ ‘ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵੱਲੋਂ ਇੰਜੀਨੀਅਰਿੰਗ ਵਿਦਿਆਰਥੀਆਂ ਲਈ ਕਮਿਊਨੀਕੇਸ਼ਨ ਸਕਿੱਲਜ਼ ‘ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ
ਫ਼ਿਰੋਜ਼ਪੁਰ: 28-10-2026: ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ (ਐੱਸ.ਬੀ.ਐੱਸ.ਐੱਸ.ਯੂ.), ਫ਼ਿਰੋਜ਼ਪੁਰ ਦੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਅਧੀਨ ਚੱਲ ਰਹੀ ‘ਸੋਸਾਇਟੀ ਆਫ਼ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਜ਼’ (ਸੈਲਕੋਮ) ਵੱਲੋਂ ਯੂਨੀਵਰਸਿਟੀ ਦੇ ਸੀ.ਵੀ. ਰਮਨ ਹਾਲ ਵਿਖੇ ਮੰਗਲਵਾਰ ਨੂੰ “ਫ੍ਰੌਮ ਕੈਂਪਸ ਟੂ ਕਾਰਪੋਰੇਟ: ਐਸੈਂਸ਼ੀਅਲ ਕਮਿਊਨੀਕੇਸ਼ਨ ਸਕਿੱਲਜ਼ ਫ਼ਾਰ ਇੰਜੀਨੀਅਰਜ਼” ਵਿਸ਼ੇ ‘ਤੇ ਇੱਕ ਮਾਹਿਰ ਲੈਕਚਰ ਕਰਵਾਇਆ ਗਿਆ।
ਇਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਦੇ ਸਹਾਇਕ ਪ੍ਰੋਫ਼ੈਸਰ ਸੁਸ਼੍ਰੀ ਗਾਰਗੀ ਵਰਮਾ ਨੇ ਆਨਲਾਈਨ ਮਾਧਿਅਮ ਰਾਹੀਂ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਾਲਜ ਤੋਂ ਕਾਰਪੋਰੇਟ ਖੇਤਰ ਵਿੱਚ ਸੁਖਾਲੇ ਢੰਗ ਨਾਲ ਪ੍ਰਵੇਸ਼ ਕਰਨ ਲਈ ਪ੍ਰਭਾਵਸ਼ਾਲੀ ਗੱਲਬਾਤ ਦੇ ਹੁਨਰ (ਕਮਿਊਨੀਕੇਸ਼ਨ ਸਕਿੱਲਜ਼), ਇੰਟਰਵਿਊ ਦੇ ਤਰੀਕੇ ਅਤੇ ਪੇਸ਼ੇਵਰ ਤਿਆਰੀ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਭਾਵਸ਼ਾਲੀ ਰੈਜ਼ਿਊਮੇ ਤਿਆਰ ਕਰਨ, ਗਰੁੱਪ ਡਿਸਕਸ਼ਨ ਅਤੇ ਨਿੱਜੀ ਇੰਟਰਵਿਊ ਵਿੱਚ ਸਫ਼ਲ ਹੋਣ ਦੇ ਕਈ ਅਹਿਮ ਨੁਕਤੇ ਵੀ ਸਾਂਝੇ ਕੀਤੇ।
ਇਸ ਸੈਸ਼ਨ ਵਿੱਚ ਬੀ.ਐੱਸ.ਸੀ. (ਸੀ.ਏ.ਈ.), ਬੀ.ਟੈੱਕ. (ਈ.ਸੀ.ਈ.) ਅਤੇ ਬੀ.ਟੈੱਕ. (ਕੰਪਿਊਟਰ ਐਂਡ ਇਲੈਕਟ੍ਰਾਨਿਕਸ) ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
ਇਸ ਪ੍ਰੋਗਰਾਮ ਦਾ ਆਯੋਜਨ ਰਜਿਸਟਰਾਰ ਡਾ. ਰਾਜੀਵ ਅਰੋੜਾ ਅਤੇ ਵਿਭਾਗ ਦੇ ਮੁਖੀ ਡਾ. ਵਿਕਰਮ ਮੁਟਨੇਜਾ ਦੀ ਦੇਖ-ਰੇਖ ਹੇਠ ਕੀਤਾ ਗਿਆ। ਸੈਲਕੋਮ ਦੇ ਫੈਕਲਟੀ ਇੰਚਾਰਜ ਅਤੇ ਸਹਾਇਕ ਪ੍ਰੋਫ਼ੈਸਰ ਡਾ. ਅਮਿਤ ਗਰੋਵਰ ਨੇ ਫੈਕਲਟੀ ਕੋਆਰਡੀਨੇਟਰ ਵਜੋਂ ਅਤੇ ਸਹਾਇਕ ਪ੍ਰੋਫ਼ੈਸਰ ਡਾ. ਕਰਮਜੀਤ ਸਿੰਘ ਨੇ ਕੋ-ਕੋਆਰਡੀਨੇਟਰ ਵਜੋਂ ਅਹਿਮ ਭੂਮਿਕਾ ਨਿਭਾਈ।




