Ferozepur News

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਚਾਰ ਰੋਜ਼ਾ ਬੈਡਮਿੰਟਨ ਟੂਰਨਾਮੈਂਟ ਦਾ ਸ਼ਾਨਦਾਰ ਆਯੋਜਨ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਚਾਰ ਰੋਜ਼ਾ ਬੈਡਮਿੰਟਨ ਟੂਰਨਾਮੈਂਟ ਦਾ ਸ਼ਾਨਦਾਰ ਆਯੋਜਨ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਚਾਰ ਰੋਜ਼ਾ ਬੈਡਮਿੰਟਨ ਟੂਰਨਾਮੈਂਟ ਦਾ ਸ਼ਾਨਦਾਰ ਆਯੋਜਨ

ਫ਼ਿਰੋਜ਼ਪੁਰ, 26 ਅਕਤੂਬਰ 2026: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਵਿਖੇ ਚੱਲ ਰਹੇ “ਸਾਲਾਨਾ ਇੰਟਰਾ-ਈਅਰ ਯੂਨੀਵਰਸਿਟੀ ਸਪੋਰਟਸ ਕੰਪੀਟੀਸ਼ਨ 2026” ਦੇ ਹਿੱਸੇ ਵਜੋਂ 19 ਅਕਤੂਬਰ ਅਤੇ 21 ਅਕਤੂਬਰ ਤੋਂ 23 ਅਕਤੂਬਰ 2026 ਤੱਕ ਚਾਰ ਰੋਜ਼ਾ ਬੈਡਮਿੰਟਨ ਟੂਰਨਾਮੈਂਟ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਹ ਟੂਰਨਾਮੈਂਟ ਵਾਈਸ ਚਾਂਸਲਰ ਪ੍ਰੋ. (ਡਾ.) ਸੁਰੇਸ਼ ਕੁਮਾਰ ਸ਼ਰਮਾ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ।
ਟੂਰਨਾਮੈਂਟ ਦੀ ਸ਼ੁਰੂਆਤ ਮੌਕੇ ਉਪ-ਕੁਲਪਤੀ ਪ੍ਰੋ. (ਡਾ.) ਸੁਰੇਸ਼ ਕੁਮਾਰ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਖਿਡਾਰੀਆਂ ਦੀ ਹੌਂਸਲਾ-ਅਫ਼ਜ਼ਾਈ ਕਰਦਿਆਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਅਤੇ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਰਜਿਸਟ੍ਰਾਰ ਡਾ. ਰਾਜੀਵ ਅਰੋੜਾ ਨੇ ਖਿਡਾਰੀਆਂ ਦਾ ਉਤਸ਼ਾਹ ਵਧਾਉਂਦਿਆਂ ਸਰੀਰਕ ਤੰਦਰੁਸਤੀ ਅਤੇ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਵਿੱਚ ਖੇਡਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਟੂਰਨਾਮੈਂਟ ਦੇ ਸਮੁੱਚੇ ਆਯੋਜਨ ਅਤੇ ਤਾਲਮੇਲ ਦੀ ਮੁੱਖ ਜ਼ਿੰਮੇਵਾਰੀ ਖੇਡ ਇੰਚਾਰਜ (ਲੜਕੀਆਂ) ਮੈਡਮ ਨਵਦੀਪ ਕੌਰ ਝੱਜ ਵੱਲੋਂ ਪ੍ਰੋਗਰਾਮ ਦੀ ਹਰ ਤਿਆਰੀ ਅਤੇ ਵਿਵਸਥਾ ਨੂੰ ਬੇਹੱਦ ਬਾਰੀਕੀ ਤੇ ਤਨਦੇਹੀ ਨਾਲ ਨਿਭਾਉਂਦਿਆਂ ਪੂਰੀ ਕੀਤੀ ਗਈ, ਜਿਸ ਵਿੱਚ ਖੇਡ ਇੰਚਾਰਜ (ਡਿਗਰੀ—ਲੜਕੇ) ਸ਼੍ਰੀ ਤਲਵਿੰਦਰ ਸਿੰਘ ਵੱਲੋਂ ਵੀ ਲੋੜੀਂਦਾ ਸਹਿਯੋਗ ਦਿੱਤਾ ਗਿਆ।

ਇਸ ਤੋਂ ਇਲਾਵਾ, ਈਵੈਂਟ ਇੰਚਾਰਜ ਡਾ. ਆਰ. ਪੀ. ਸਿੰਘ ਅਤੇ ਕੋ-ਈਵੈਂਟ ਇੰਚਾਰਜ ਸ਼੍ਰੀ ਦਵਿੰਦਰ ਕੁਮਾਰ ਮੋਂਗਾ ਨੇ ਬੈਡਮਿੰਟਨ ਟੂਰਨਾਮੈਂਟ ਦੇ ਸੁਚੱਜੇ ਪ੍ਰਬੰਧਾਂ ਅਤੇ ਮੈਚਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਬੈਡਮਿੰਟਨ ਟੂਰਨਾਮੈਂਟ ਦੇ ਫਸਵੇਂ ਅਤੇ ਰੋਮਾਂਚਕ ਮੁਕਾਬਲਿਆਂ ਦੇ ਬੁਆਏਜ਼ ਸਿੰਗਲਜ਼ ਵਿੱਚ ਸ਼ੰਭੂ ਕੁਮਾਰ ਨੇ ਗੋਲਡ, ਲਵਪ੍ਰੀਤ ਸਿੰਘ ਨੇ ਸਿਲਵਰ, ਜਦਕਿ ਪ੍ਰਜੀਤ ਸਿੰਘ ਅਤੇ ਜਗਜੀਤ ਸਿੰਘ ਨੇ ਬ੍ਰੋਨਜ਼ ਮੈਡਲ ਜਿੱਤਿਆ।

ਗਰਲਜ਼ ਸਿੰਗਲਜ਼ ਵਿੱਚ ਗੁਰਲੀਨ ਕੌਰ ਨੇ ਗੋਲਡ, ਗੁਰਲੀਨ ਕੌਰ ਨੇ ਸਿਲਵਰ, ਜਦਕਿ ਮਨੀਸ਼ਾ ਅਤੇ ਸੁਯਾਸ਼ੀ ਨੇ ਬ੍ਰੋਨਜ਼ ਮੈਡਲ ਹਾਸਲ ਕੀਤਾ। ਬੁਆਏਜ਼ ਡਬਲਜ਼ ਵਿੱਚ ਸ਼ੰਭੂ ਕੁਮਾਰ ਤੇ ਅੰਕਿਤ ਕੁਮਾਰ ਦੀ ਜੋੜੀ ਨੇ ਗੋਲਡ, ਨਮਨ ਗਾਬਾ ਤੇ ਪਰਮ ਪ੍ਰਤਾਪ ਸਿੰਘ ਨੇ ਸਿਲਵਰ, ਜਦਕਿ ਅਨਮੋਲਦੀਪ ਸਿੰਘ ਤੇ ਆਦਿੱਤਿਆ ਮੀਨਾ ਅਤੇ ਬਹਾਦਰ ਸਿੰਘ ਤੇ ਜਗਦੇਵ ਕੁਮਾਰ ਦੀਆਂ ਜੋੜੀਆਂ ਨੇ ਬ੍ਰੋਨਜ਼ ਮੈਡਲ ਪ੍ਰਾਪਤ ਕੀਤਾ।

ਗਰਲਜ਼ ਡਬਲਜ਼ ਵਿੱਚ ਗੁਰਲੀਨ ਕੌਰ ਤੇ ਗਗਨਦੀਪ ਦੀ ਜੋੜੀ ਨੇ ਗੋਲਡ, ਹਮਾਕਸ਼ੀ ਤੇ ਚਰਨਦੀਪ ਨੇ ਸਿਲਵਰ, ਜਦਕਿ ਸੁਯਾਸ਼ੀ ਤੇ ਉਮੀਸ਼ਾ ਅਤੇ ਨਿਧੀ ਤੇ ਯਸ਼ਿਕਾ ਦੀਆਂ ਜੋੜੀਆਂ ਨੇ ਬ੍ਰੋਨਜ਼ ਮੈਡਲ ਜਿੱਤਿਆ। ਮਿਕਸਡ ਡਬਲਜ਼ ਵਿੱਚ ਭਾਰਤ ਤੇ ਸੁਹਾਨੀ ਦੀ ਜੋੜੀ ਨੇ ਗੋਲਡ, ਅਨਮੋਲ ਤੇ ਰਮਨਦੀਪ ਨੇ ਸਿਲਵਰ, ਜਦਕਿ ਅਨੁਰਾਗ ਤੇ ਗੁਰਲੀਨ ਕੌਰ ਅਤੇ ਜਤਿਨ ਤੇ ਡੈਜ਼ੀ ਦੀਆਂ ਜੋੜੀਆਂ ਨੇ ਬ੍ਰੋਨਜ਼ ਮੈਡਲ ਆਪਣੇ ਨਾਮ ਕੀਤਾ।

ਉਪ-ਕੁਲਪਤੀ ਪ੍ਰੋ. (ਡਾ.) ਸੁਰੇਸ਼ ਕੁਮਾਰ ਸ਼ਰਮਾ ਅਤੇ ਰਜਿਸਟ੍ਰਾਰ ਡਾ. ਰਾਜੀਵ ਅਰੋੜਾ ਨੇ ਭਾਗ ਲੈਣ ਵਾਲੇ ਸਮੂਹ ਖਿਡਾਰੀਆਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਟੂਰਨਾਮੈਂਟ ਦੇ ਸਫ਼ਲ ਆਯੋਜਨ ਲਈ ਖੇਡ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ।

Related Articles

Leave a Reply

Your email address will not be published. Required fields are marked *

Back to top button