Ferozepur News

ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ: 5 ਕਿਲੋ 566 ਗ੍ਰਾਮ ਹੈਰੋਇਨ ਸਮੇਤ ਆਰੋਪੀ ਕਾਬੂ

ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ: 5 ਕਿਲੋ 566 ਗ੍ਰਾਮ ਹੈਰੋਇਨ ਸਮੇਤ ਆਰੋਪੀ ਕਾਬੂ


ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ: 5 ਕਿਲੋ 566 ਗ੍ਰਾਮ ਹੈਰੋਇਨ ਸਮੇਤ ਆਰੋਪੀ ਕਾਬੂ

ਫਿਰੋਜ਼ਪੁਰ, 3 ਅਪ੍ਰੈਲ 2026 : ਖ਼ਾਸ ਸੂਚਨਾ ਦੇ ਅਧਾਰ ‘ਤੇ ਕੀਤੀ ਗਈ ਪੁਲਿਸ ਕਾਰਵਾਈ ਦੌਰਾਨ ਫਿਰੋਜ਼ਪੁਰ ਪੁਲਿਸ ਨੇ ਇਕ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਕੇ ਉਸ ਕੋਲੋਂ 5 ਕਿਲੋ 566 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਜਦ ਸੀ ਆਈ ਏ ਸਟਾਫ ਇੰਸਪੈਕਟਰ ਮੋਹਿਤ ਧਵਨ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸੀ ਤਾਂ ਇੱਕ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਰਾਵਲ ਸਿੰਘ ਪੁੱਤਰ ਜੋਗਿੰਦਰ ਸਿੰਘ, ਵਾਸੀ ਚੱਕ ਛਾਂਗਾ ਰਾਏ ਹਿਠਾੜ ਉਰਫ਼ ਚਾਦੀ ਵਾਲਾ, ਗੁਰੂਹਰਸਹਾਏ, ਹੈਰੋਇਨ ਵੇਚਣ ਦਾ ਆਦਿ ਹੈ ਅਤੇ ਇਸ ਸਮੇਂ ਦਾਣਾ ਮੰਡੀ ਫਿਰੋਜ਼ਪੁਰ ਸ਼ਹਿਰ ਵਿੱਚ ਮਾਰਕਿਟ ਕਮੇਟੀ ਦੇ ਦਫ਼ਤਰ ਕੋਲ ਖੜ੍ਹਾ ਹੋ ਕੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਜੇ ਕਰ ਤੁਰੰਤ ਰੇਡ ਕੀਤੀ ਜਾਵੇ ਤਾਂ ਆਰੋਪੀ ਕੋਲੋਂ ਹੈਰੋਇਨ ਬਰਾਮਦ ਹੋ ਸਕਦੀ ਹੈ।ਪ੍ਰਾਪਤ ਸੂਚਨਾ ਦੇ ਅਧਾਰ ਤੇ ਜਦ ਕਾਰਵਾਈ ਕੀਤੀ ਗਈ ਤਾ ਪੁਲਿਸ ਪਾਰਟੀ ਵਲੋਂ ਰਾਵਲ ਸਿੰਘ ਦੀ ਤਲਾਸ਼ੀ ਲਈ ਗਈ ਤਲਾਸ਼ੀ ਦੌਰਾਨ ਉਸ ਕੋਲੋਂ 5 ਕਿਲੋ 566 ਗ੍ਰਾਮ ਹੈਰੋਇਨ ਬਰਾਮਦ ਹੋਈ ।

ਪੁਲਿਸ ਵੱਲੋਂ ਆਰੋਪੀ ਨੂੰ ਗਿਰਫਤਾਰ ਕਰਕੇ ਉਸ ਖਿਲਾਫ NDPS ਕਮਰਸ਼ੀਅਲ ਰਿਕਵਰੀ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਹੈ ।

Related Articles

Leave a Reply

Your email address will not be published. Required fields are marked *

Back to top button