ਫਿਰੋਜ਼ਪੁਰ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਵਾਹਨ ਚੈਕਿੰਗ ਅਭਿਆਨ ਚਲਾਇਆ
ਡੀਜੀਪੀ ਪੰਜਾਬ ਦੇ ਹੁਕਮਾਂ ਤੋਂ ਬਾਅਦ ਲਗਾਤਾਰ ਐਕਸ਼ਨ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਪੁਲੀਸ
ਫਿਰੋਜ਼ਪੁਰ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਵਾਹਨ ਚੈਕਿੰਗ ਅਭਿਆਨ ਚਲਾਇਆ
– ਡੀਜੀਪੀ ਪੰਜਾਬ ਦੇ ਹੁਕਮਾਂ ਤੋਂ ਬਾਅਦ ਲਗਾਤਾਰ ਐਕਸ਼ਨ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਪੁਲੀਸ
ਫਿਰੋਜ਼ਪੁਰ, 23 ਜੁਲਾਈ 2022 – ਡੀ.ਜੀ.ਪੀ. ਪੰਜਾਬ ਦੇ ਹੁਕਮਾਂ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਐਸਐਸਪੀ ਫਿਰੋਜ਼ਪੁਰ ਸੁਰੇਂਦਰ ਲਾਂਬਾ ਦੀ ਅਗਵਾਈ ਹੇਠ ਮਾੜੇ ਅਨਸਰਾਂ ਨੂੰ ਠੱਲ੍ਹ ਪਾਉਣ ਅਤੇ ਜ਼ਿਲ੍ਹੇ ਵਿੱਚ ਚੌਕਸੀ ਵਧਾਉਣ ਨੂੰ ਲੈ ਕੇ ਲਗਾਤਾਰ ਚੈਕਿੰਗ ਅਭਿਆਨ ਚਲਾ ਰਹੀ ਹੈ ਐਸਾ ਹੀ ਨਜ਼ਾਰਾ ਅੱਜ ਸਵੇਰੇ ਉੱਠਦਿਆਂ ਹੀ ਫ਼ਿਰੋਜ਼ਪੁਰ ਦੀਆਂ ਸੜਕਾਂ ਤੇ ਵੇਖਣ ਨੂੰ ਮਿਲਿਆ ਜਿੱਥੇ ਜ਼ਿਲ੍ਹਾ ਪੁਲੀਸ ਵੱਲੋਂ ਥਾਂ ਥਾਂ ਨਾਕੇ ਲਗਾ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ |
ਐੱਸ.ਐੱਸ.ਪੀ. ਸੁਰੇਂਦਰ ਲਾਂਬਾ ਨੇ ਦੱਸਿਆ ਕਿ ਅੱਜ ਸਵੇਰੇ 7 ਵਜੇ ਤੋਂ 10 ਵਜੇ ਤੱਕ 25 ਨਾਕੇ ਪੁਆਇੰਟਾਂ ‘ਤੇ ਵਿਸ਼ੇਸ਼ ਵਾਹਨ ਚੈਕਿੰਗ ਅਭਿਆਨ ਚਲਾਇਆ ਗਿਆ, ਜਿਸ ਵਿੱਚ ਸਮੂਹ ਜੀ.ਓਜ਼ ਅਤੇ ਐਸ.ਐਚ.ਓਜ਼ ਨਿੱਜੀ ਤੌਰ ‘ਤੇ ਚੈਕਿੰਗ ਵਿੱਚ ਸ਼ਾਮਲ ਹੋਏ। ਹਰ ਨਾਕੇ ਪੁਆਇੰਟ ‘ਤੇ ਪ੍ਰਭਾਵਸ਼ਾਲੀ ਚੈਕਿੰਗ ਅਤੇ ਫੋਰਸ ਦੇ ਪ੍ਰਦਰਸ਼ਨ ਲਈ 10/12 ਪੁਲਿਸ ਵਾਲੇ ਹੁੰਦੇ ਹਨ। ਕੱਲ੍ਹ ਸ਼ਾਮ ਨੂੰ ਇਸਦੀ ਯੋਜਨਾ ਬਣਾਈ ਗਈ ਸੀ ਅਤੇ ਬਿਹਤਰ ਤਾਇਨਾਤੀ ਅਤੇ ਪ੍ਰਭਾਵਸ਼ੀਲਤਾ ਲਈ ਸਾਰੇ ਅਧਿਕਾਰੀਆਂ ਨੂੰ ਸਥਾਨ ਅਤੇ ਸਮਾਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ। ਇਸ ਸਮੁੱਚੇ ਚੈਕਿੰਗ ਅਭਿਆਨ ਦਾ ਮਕਸਦ ਮਾੜੇ ਅਨਸਰਾਂ ਅੰਦਰ ਪੁਲੀਸ ਦਾ ਖੌਫ ਭਰਨਾ ਅਤੇ ਉਨ੍ਹਾਂ ਨੂੰ ਖ਼ਤਮ ਕਰਨਾ ਹੈ ਦੂਜੇ ਪਾਸੇ ਇਸ ਅਭਿਆਨ ਦਾ ਮਕਸਦ ਆਮ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਅਤੇ ਸੁਰੱਖਿਅਤ ਮਾਹੌਲ ਦੇਣਾ ਹੈ ਜੋ ਕਿ ਸਰਕਾਰ ਅਤੇ ਪੁਲੀਸ ਦਾ ਇਕੋ ਇਕ ਟੀਚਾ ਹੈ ,
ਐੱਸ.ਐੱਸ.ਪੀ. ਨੇ ਕਿਹਾ ਕਿ ਅੱਜ ਫਿਰ ਸਵੇਰੇ ਇੱਕ ਵਾਰ ਵਾਹਨਾਂ ਦੀ ਚੌਕਸੀ ਅਤੇ ਚੈਕਿੰਗ ਨੂੰ ਤੇਜ਼ ਕਰਨ ਲਈ ਵਿਸ਼ੇਸ਼ ਨਾਕੇ ਲਗਾਏ ਗਏ ਹਨ । ਫਿਰੋਜ਼ਪੁਰ ਵਿੱਚ ਦਾਖਲ ਹੋਣ ਅਤੇ ਬਾਹਰ ਨਿਕਲਣ ਵਾਲੇ ਸਾਰੇ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਆਪਰੇਸ਼ਨ ਲਈ ਵੱਧ ਤੋਂ ਵੱਧ ਪੁਲਿਸ ਅਧਿਕਾਰੀ ਅਤੇ ਮੈਨਪਾਵਰ ਲਾਮਬੰਦ ਕੀਤੇ ਜਾ ਰਹੇ ਹਨ ।
ਐੱਸਪੀ , ਡੀ ਐੱਸ ਪੀ , ਇੰਸਪੈਕਟਰ , ਐੱਸਐੱਚਓ ਲੈਵਲ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਜ਼ਿਲ੍ਹੇ/ਸ਼ਹਿਰ ਦੇ ਸੀਲਿੰਗ ਪੁਆਇੰਟਾਂ ‘ਤੇ ਨਾਕੇ ਲਗਾਏ ਗਏ ਹਨ ਜੋ ਲੋਕਾਂ ਦੀ ਸੁਰੱਖਿਆ ਲਈ ਬਾਰੀਕੀ ਨਾਲ ਚੈਕਿੰਗ ਨੂੰ ਯਕੀਨੀ ਬਣਾਉਣਗੇ।