
ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵੱਲੋਂ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਦਾ ਸਫ਼ਲ ਆਯੋਜਨ – 350 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ, 50 ਮਰੀਜ਼ਾਂ ਦੇ ਮੋਤੀਆਬਿੰਦ ਦੇ ਕੀਤੇ ਜਾਣਗੇ ਮੁਫ਼ਤ ਅਪਰੇਸ਼ਨ
Mohan Lal Bhaskar Foundation Successfully Organises Free Eye Check-Up Camp

ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵੱਲੋਂ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਦਾ ਸਫ਼ਲ ਆਯੋਜਨ
350 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ, 50 ਮਰੀਜ਼ਾਂ ਦੇ ਮੋਤੀਆਬਿੰਦ ਦੇ ਕੀਤੇ ਜਾਣਗੇ ਮੁਫ਼ਤ ਅਪਰੇਸ਼ਨ
ਸਮਾਜ ਸੇਵਾ ਅਤੇ ਮਨੁੱਖਤਾ ਦੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵੱਲੋਂ ਸਵਰਗੀ ਸ. ਮਨਮਿੰਦਰ ਸਿੰਘ, ਸਾਬਕਾ ਸੀਨੀਅਰ ਕਪਤਾਨ ਪੁਲਿਸ, ਫ਼ਿਰੋਜ਼ਪੁਰ ਦੀ ਨਿੱਘੀ ਯਾਦ ਨੂੰ ਸਮਰਪਿਤ ਮੁਫ਼ਤ ਅੱਖਾਂ ਦੀ ਜਾਂਚ ਅਤੇ ਅਪਰੇਸ਼ਨ ਕੈਂਪ ਦਾ ਸਫ਼ਲ ਆਯੋਜਨ ਕੀਤਾ ਗਿਆ। ਇਹ ਕੈਂਪ ਵਿਵੇਕਾਨੰਦ ਜੂਨੀਅਰ ਸਕੂਲ, ਬਸਤੀ ਟੈਂਕਾਂ ਵਾਲੀ, ਫ਼ਿਰੋਜ਼ਪੁਰ ਵਿਖੇ ਲਗਾਇਆ ਗਿਆ, ਜਿਸ ਵਿੱਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਸਿਹਤ ਸੇਵਾਵਾਂ ਦਾ ਲਾਭ ਉਠਾਇਆ।
ਕੈਂਪ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਫਾਊਂਡੇਸ਼ਨ ਦੇ ਉਪ ਪ੍ਰਧਾਨ ਡਾ. ਐੱਸ. ਐੱਨ. ਰੁੱਦਰਾ ਨੇ ਦੱਸਿਆ ਕਿ ਕੈਂਪ ਦੌਰਾਨ 350 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਜਾਂਚ ਉਪਰੰਤ 50 ਮਰੀਜ਼ਾਂ ਨੂੰ ਮੋਤੀਆਬਿੰਦ ਦੇ ਅਪਰੇਸ਼ਨ ਲਈ ਚੁਣਿਆ ਗਿਆ, ਜਿਨ੍ਹਾਂ ਦੇ ਅਪਰੇਸ਼ਨ ਲਾਇਨਜ਼ ਆਈ ਹਸਪਤਾਲ, ਫ਼ਿਰੋਜ਼ਪੁਰ ਦੇ ਮਾਹਿਰ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਵੱਲੋਂ ਬਿਨਾਂ ਕਿਸੇ ਖ਼ਰਚੇ ਦੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਬਜ਼ੁਰਗਾਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਲਾਭ ਪ੍ਰਾਪਤ ਕੀਤਾ।
ਸਮਾਗਮ ਦੀ ਸ਼ੁਰੂਆਤ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸਵਰਗੀ ਸ. ਮਨਮਿੰਦਰ ਸਿੰਘ ਦੀ ਧਰਮਪਤਨੀ ਕਰਮਜੀਤ ਕੌਰ ਦਾ ਵਿਵੇਕਾਨੰਦ ਵਰਲਡ ਸਕੂਲ ਦੀ ਸਰਪ੍ਰਸਤ ਪ੍ਰਭਾ ਭਾਸਕਰ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਉਪਰੰਤ ਮਹਿਮਾਨਾਂ ਅਤੇ ਫਾਊਂਡੇਸ਼ਨ ਦੇ ਮੈਂਬਰਾਂ ਵੱਲੋਂ ਸਾਂਝੇ ਤੌਰ ‘ਤੇ ਸ਼ਮ੍ਹਾ ਰੌਸ਼ਨ ਕਰਕੇ ਸਮਾਗਮ ਦਾ ਰਸਮੀ ਆਗਾਜ਼ ਕੀਤਾ ਗਿਆ। ਇਸ ਮੌਕੇ ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਨਮੋਹਕ ਸਵਾਗਤੀ ਗੀਤ ਪੇਸ਼ ਕੀਤਾ ਗਿਆ, ਜਦਕਿ ਇੱਕ ਵਿਦਿਆਰਥਣ ਨੇ ਭਾਵਪੂਰਤ ਕਵਿਤਾ ਰਾਹੀਂ ਸਮਾਗਮ ਨੂੰ ਹੋਰ ਯਾਦਗਾਰੀ ਬਣਾਇਆ।
ਸਮਾਗਮ ਦੀ ਅਗਵਾਈ ਕਰਦਿਆਂ ਅਮਰਜੀਤ ਸਿੰਘ ਭੋਗਲ ਨੇ ਆਏ ਹੋਏ ਸਮੂਹ ਮਹਿਮਾਨਾਂ, ਡਾਕਟਰੀ ਟੀਮ ਅਤੇ ਮਰੀਜ਼ਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵੱਲੋਂ ਸਿੱਖਿਆ, ਸਿਹਤ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਦਾ ਮੁੱਖ ਉਦੇਸ਼ ਸਮਾਜ ਦੇ ਹਰ ਵਰਗ, ਖ਼ਾਸ ਕਰਕੇ ਲੋੜਵੰਦ ਲੋਕਾਂ ਤੱਕ ਸਹਾਇਤਾ ਅਤੇ ਬਿਹਤਰ ਸਿਹਤ ਸਹੂਲਤਾਂ ਪਹੁੰਚਾਉਣਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਫਾਊਂਡੇਸ਼ਨ ਦੇ ਉਪ ਪ੍ਰਧਾਨ ਡਾ. ਐੱਸ. ਐੱਨ. ਰੁੱਦਰਾ ਨੇ ਸਵਰਗੀ ਸ. ਮਨਮਿੰਦਰ ਸਿੰਘ ਦੀ ਯਾਦ ਨੂੰ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਕਿਸੇ ਵਿਛੜੀ ਹੋਈ ਸ਼ਖ਼ਸੀਅਤ ਦੀ ਯਾਦ ਨੂੰ ਸਦੀਵੀ ਬਣਾਉਣ ਦਾ ਸਭ ਤੋਂ ਉੱਤਮ ਤਰੀਕਾ ਉਸ ਦੇ ਨਾਮ ਨਾਲ ਲੋਕ ਭਲਾਈ ਦੇ ਕਾਰਜਾਂ ਨੂੰ ਜੋੜਨਾ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦੀ ਰੌਸ਼ਨੀ ਮਨੁੱਖੀ ਜੀਵਨ ਦੀ ਅਨਮੋਲ ਦਾਤ ਹੈ ਅਤੇ ਨਜ਼ਰ ਦੀਆਂ ਸਮੱਸਿਆਵਾਂ ਕਾਰਨ ਕਈ ਲੋਕਾਂ ਦਾ ਰੋਜ਼ਾਨਾ ਜੀਵਨ ਪ੍ਰਭਾਵਿਤ ਹੁੰਦਾ ਹੈ। ਅਜਿਹੇ ਵਿੱਚ ਸਮੇਂ ਸਿਰ ਜਾਂਚ ਅਤੇ ਇਲਾਜ ਉਨ੍ਹਾਂ ਦੇ ਜੀਵਨ ਵਿੱਚ ਵੱਡਾ ਬਦਲਾਅ ਲਿਆ ਸਕਦੇ ਹਨ।
ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਅੱਖਾਂ ਦੀ ਸਹੀ ਦੇਖਭਾਲ, ਸਮੇਂ ਸਿਰ ਇਲਾਜ ਅਤੇ ਨਿਯਮਿਤ ਜਾਂਚ ਦੀ ਮਹੱਤਤਾ ਬਾਰੇ ਜਾਗਰੂਕ ਵੀ ਕੀਤਾ ਗਿਆ। ਵਿਸ਼ੇਸ਼ ਤੌਰ ‘ਤੇ ਬਜ਼ੁਰਗ ਮਰੀਜ਼ਾਂ ਨੂੰ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਲੋੜ ਪੈਣ ‘ਤੇ ਤੁਰੰਤ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਕੈਂਪ ਵਿੱਚ ਪਹੁੰਚੇ ਨਗਰ ਨਿਵਾਸੀਆਂ ਅਤੇ ਲਾਭਪਾਤਰੀਆਂ ਨੇ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੇ ਇਸ ਲੋਕ-ਹਿਤੈਸ਼ੀ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਤ ਹੁੰਦੇ ਹਨ, ਜੋ ਕਿਸੇ ਕਾਰਨ ਸਮੇਂ ਸਿਰ ਆਪਣਾ ਇਲਾਜ ਨਹੀਂ ਕਰਵਾ ਸਕਦੇ।
ਇਸ ਮੌਕੇ ਫਾਊਂਡੇਸ਼ਨ ਦੇ ਮੈਂਬਰਾਂ ਵਿੱਚ ਗੁਰਤੇਜ ਕੋਹਾਰਵਾਲਾ, ਸੰਤੋਖ ਸਿੰਘ, ਝਲਕੇਸ਼ਵਰ ਭਾਸਕਰ, ਸ਼ਾਲਿੰਦਰ ਭੱਲਾ, ਅਮਿਤ ਧਵਨ, ਹਰਸ਼ ਅਰੋੜਾ, ਮੇਹਰ ਸਿੰਘ ਮੱਲ, ਡੌਲੀ ਭਾਸਕਰ, ਪ੍ਰਤਿਭਾ ਭਾਸਕਰ, ਮਹਿਮਾ ਕਪੂਰ, ਸ਼ਿਪਰਾ ਅਰੋੜਾ, ਸਪਨ ਵਤਸ, ਸਰਬਜੀਤ ਸਿੰਘ, ਦੀਪਕ ਸਿੰਗਲਾ, ਗੁਰਪ੍ਰੀਤ ਸਿੰਘ, ਪਲਵਿੰਦਰ ਸਿੰਘ ਅਤੇ ਸਕੂਲ ਪਰਿਵਾਰ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
ਸਮਾਗਮ ਦੇ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਕੈਂਪ ਨੂੰ ਸਫ਼ਲ ਬਣਾਉਣ ਲਈ ਲਾਇਨਜ਼ ਆਈ ਹਸਪਤਾਲ, ਫਿਰੋਜ਼ਪੁਰ ਦੀ ਡਾਕਟਰੀ ਟੀਮ, ਸਹਿਯੋਗੀ ਸੰਸਥਾਵਾਂ, ਸੇਵਾਦਾਰਾਂ ਅਤੇ ਸਮੂਹ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਫਾਊਂਡੇਸ਼ਨ ਨੇ ਭਵਿੱਖ ਵਿੱਚ ਵੀ ਸਿਹਤ, ਸਿੱਖਿਆ ਅਤੇ ਸਮਾਜ ਸੇਵਾ ਨਾਲ ਜੁੜੇ ਅਜਿਹੇ ਲੋਕ ਭਲਾਈ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਦੁਹਰਾਈ।
ਸਵਰਗੀ ਸ. ਮਨਮਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਇਹ ਕੈਂਪ ਕੇਵਲ ਇੱਕ ਸਿਹਤ ਸੇਵਾ ਉਪਰਾਲਾ ਹੀ ਨਹੀਂ, ਸਗੋਂ ਇਸ ਗੱਲ ਦਾ ਪ੍ਰਤੀਕ ਵੀ ਬਣਿਆ ਕਿ ਮਨੁੱਖਤਾ ਦੀ ਸੇਵਾ ਰਾਹੀਂ ਕਿਸੇ ਮਹਾਨ ਸ਼ਖ਼ਸੀਅਤ ਦੀਆਂ ਯਾਦਾਂ ਅਤੇ ਉਸ ਦੇ ਆਦਰਸ਼ਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਿਊਂਦਾ ਰੱਖਿਆ ਜਾ ਸਕਦਾ ਹੈ।
मोहन लाल भास्कर फाउंडेशन द्वारा निःशुल्क नेत्र जांच शिविर का सफल आयोजन
350 से अधिक मरीजों की आंखों की जांच, 50 मरीजों के मोतियाबिंद के निःशुल्क ऑपरेशन किए जाएंगे
समाज सेवा और मानवता के कल्याण के प्रति अपनी प्रतिबद्धता को दोहराते हुए मोहन लाल भास्कर फाउंडेशन द्वारा स्वर्गीय स. मनमिंदर सिंह, पूर्व वरिष्ठ पुलिस अधीक्षक, फिरोजपुर की पुण्य स्मृति को समर्पित निःशुल्क नेत्र जांच एवं ऑपरेशन शिविर का सफल आयोजन किया गया। यह शिविर विवेकानंद जूनियर स्कूल, बस्ती टैंकां वाली, फिरोजपुर में लगाया गया, जिसमें शहर और आसपास के क्षेत्रों से बड़ी संख्या में लोगों ने पहुंचकर स्वास्थ्य सेवाओं का लाभ उठाया।
शिविर संबंधी जानकारी साझा करते हुए फाउंडेशन के उपाध्यक्ष डॉ. एस. एन. रुद्रा ने बताया कि शिविर के दौरान 350 से अधिक मरीजों की आंखों की निःशुल्क जांच की गई और जरूरतमंद मरीजों को निःशुल्क दवाइयां भी वितरित की गईं। जांच के उपरांत 50 मरीजों को मोतियाबिंद के ऑपरेशन के लिए चुना गया, जिनके ऑपरेशन लायंस आई हॉस्पिटल, फिरोजपुर के विशेषज्ञ डॉक्टरों और उनकी टीम द्वारा बिना किसी खर्च के किए जाएंगे। उन्होंने बताया कि शिविर में विशेष रूप से बुजुर्गों और आर्थिक रूप से कमजोर वर्ग के लोगों ने बड़ी संख्या में लाभ प्राप्त किया।
कार्यक्रम की शुरुआत में विशेष अतिथि के रूप में पहुंचीं स्वर्गीय स. मनमिंदर सिंह की धर्मपत्नी करमजीत कौर का विवेकानंद वर्ल्ड स्कूल की संरक्षक प्रभा भास्कर द्वारा फूलों का गुलदस्ता भेंट कर गर्मजोशी से स्वागत किया गया। इसके उपरांत अतिथियों और फाउंडेशन के सदस्यों द्वारा संयुक्त रूप से दीप प्रज्वलित कर कार्यक्रम का विधिवत शुभारंभ किया गया। इस अवसर पर विवेकानंद वर्ल्ड स्कूल के विद्यार्थियों द्वारा मनमोहक स्वागत गीत प्रस्तुत किया गया, जबकि एक छात्रा ने भावपूर्ण कविता के माध्यम से कार्यक्रम को और भी यादगार बना दिया।
कार्यक्रम का नेतृत्व करते हुए अमरजीत सिंह भोगल ने उपस्थित सभी अतिथियों, चिकित्सकीय टीम और मरीजों का स्वागत किया। उन्होंने मोहन लाल भास्कर फाउंडेशन द्वारा शिक्षा, स्वास्थ्य और समाज कल्याण के क्षेत्र में किए जा रहे विभिन्न कार्यों के बारे में जानकारी दी। उन्होंने कहा कि फाउंडेशन का मुख्य उद्देश्य समाज के प्रत्येक वर्ग, विशेष रूप से जरूरतमंद लोगों तक सहायता और बेहतर स्वास्थ्य सुविधाएं पहुंचाना है।
इस अवसर पर संबोधित करते हुए फाउंडेशन के उपाध्यक्ष डॉ. एस. एन. रुद्रा ने स्वर्गीय स. मनमिंदर सिंह की स्मृति को श्रद्धांजलि अर्पित करते हुए कहा कि किसी दिवंगत व्यक्तित्व की स्मृति को सदैव जीवित रखने का सबसे उत्तम तरीका उनके नाम को जनकल्याण के कार्यों से जोड़ना है। उन्होंने कहा कि आंखों की रोशनी मानव जीवन का अनमोल उपहार है और दृष्टि संबंधी समस्याओं के कारण कई लोगों का दैनिक जीवन प्रभावित होता है। ऐसे में समय पर जांच और उपचार उनके जीवन में बड़ा बदलाव ला सकते हैं।
शिविर के दौरान विशेषज्ञ डॉक्टरों द्वारा मरीजों की बारीकी से जांच की गई और उन्हें आंखों की उचित देखभाल, समय पर उपचार तथा नियमित जांच के महत्व के बारे में जागरूक भी किया गया। विशेष रूप से बुजुर्ग मरीजों को आंखों से संबंधित समस्याओं को नजरअंदाज न करने और आवश्यकता पड़ने पर तुरंत चिकित्सकीय सलाह लेने के लिए प्रेरित किया गया।
शिविर में पहुंचे नगर निवासियों और लाभार्थियों ने मोहन लाल भास्कर फाउंडेशन के इस जनहितैषी प्रयास की भरपूर सराहना करते हुए कहा कि ऐसे शिविर उन लोगों के लिए वरदान साबित होते हैं, जो किसी कारणवश समय पर अपना उपचार नहीं करवा पाते।
इस अवसर पर फाउंडेशन के सदस्यों में गुरतेज कोहारवाला, संतोख सिंह, झलकेश्वर भास्कर, शालिंदर भल्ला, अमित धवन, हर्ष अरोड़ा, मेहर सिंह मल्ल, डॉली भास्कर, प्रतिभा भास्कर, महिमा कपूर, शिप्रा अरोड़ा, सपन वत्स, सरबजीत सिंह, दीपक सिंगला, गुरप्रीत सिंह, पलविंदर सिंह तथा स्कूल परिवार के समस्त स्टाफ सदस्य उपस्थित थे।
कार्यक्रम के अंत में आयोजकों द्वारा शिविर को सफल बनाने के लिए लायंस आई हॉस्पिटल, फिरोजपुर की चिकित्सकीय टीम, सहयोगी संस्थाओं, स्वयंसेवकों और समस्त नगर निवासियों का हृदय से धन्यवाद किया गया। फाउंडेशन ने भविष्य में भी स्वास्थ्य, शिक्षा और समाज सेवा से जुड़े ऐसे जनकल्याणकारी कार्यों को निरंतर जारी रखने की अपनी प्रतिबद्धता दोहराई।
स्वर्गीय स. मनमिंदर सिंह की स्मृति को समर्पित यह शिविर केवल एक स्वास्थ्य सेवा पहल ही नहीं, बल्कि इस बात का प्रतीक भी बना कि मानवता की सेवा के माध्यम से किसी महान व्यक्तित्व की स्मृतियों और उनके आदर्शों को आने वाली पीढ़ियों तक जीवित रखा जा सकता है।
Mohan Lal Bhaskar Foundation Successfully Organises Free Eye Check-Up Camp
Over 350 patients undergo eye examinations; 50 patients to receive free cataract surgeries
Ferozepur, November 22, 2026: Reaffirming its commitment to social service and the welfare of humanity, the Mohan Lal Bhaskar Foundation successfully organised a free eye check-up and surgery camp dedicated to the cherished memory of Late S. Manminder Singh, former Senior Superintendent of Police, Ferozepur. The camp was held at Vivekananda Junior School, Basti Tankan Wali, Ferozepur, where a large number of people from the city and surrounding areas participated and benefited from the healthcare services.
Sharing details about the camp, the Foundation’s Vice President, Dr. S. N. Rudra, stated that more than 350 patients underwent free eye examinations during the camp, while free medicines were also distributed to needy patients. Following the examinations, 50 patients were selected for cataract surgeries, which will be performed free of cost by specialist doctors and their team from Lions Eye Hospital, Ferozepur. He further stated that a large number of elderly people and individuals from economically weaker sections particularly benefited from the camp.
At the beginning of the programme, Karamjit Kaur, wife of Late S. Manminder Singh, who attended as a special guest, was warmly welcomed with a bouquet of flowers by Prabha Bhaskar, Patron-In-Chief of Vivekananda World School. Following this, the guests and members of the Foundation jointly lit the ceremonial lamp to formally inaugurate the programme. On the occasion, students of Vivekananda World School presented a melodious welcome song, while a girl student made the event even more memorable through a heartfelt poetry recitation.
Leading the programme, Amarjeet Singh Bhogal welcomed all the distinguished guests, the medical team and the patients. He shared information about the various initiatives being undertaken by the Mohan Lal Bhaskar Foundation in the fields of education, healthcare and social welfare. He stated that the Foundation’s primary objective is to extend assistance and provide better healthcare facilities to every section of society, particularly those in need.
Addressing the gathering, the Foundation’s Vice President, Dr. S. N. Rudra, paid tribute to the memory of Late S. Manminder Singh and stated that the best way to keep the memory of a departed personality alive forever is to associate their name with activities dedicated to public welfare. He said that eyesight is a priceless gift of human life and that vision-related problems affect the daily lives of many people. In such circumstances, timely examinations and treatment can bring significant positive changes to their lives.
During the camp, specialist doctors conducted thorough eye examinations of the patients and also educated them about proper eye care, timely treatment and the importance of regular eye check-ups. Elderly patients, in particular, were encouraged not to ignore eye-related problems and to seek immediate medical advice whenever necessary.
Residents and beneficiaries who attended the camp highly appreciated this public welfare initiative of the Mohan Lal Bhaskar Foundation, stating that such camps prove to be a blessing for people who, for various reasons, are unable to receive timely medical treatment.
Among the Foundation members present on the occasion were Gurtej Koharwala, Santokh Singh, Jhalkeshwar Bhaskar, Shalinder Bhalla, Amit Dhawan, Harsh Arora, Mehar Singh Mall, Dolly Bhaskar, Pratibha Bhaskar, Mahima Kapoor, Shipra Arora, Sapan Vats, Sarabjit Singh, Deepak Singla, Gurpreet Singh, Palwinder Singh, along with all staff members of the school family.
At the conclusion of the programme, the organisers expressed their heartfelt gratitude to the medical team of Lions Eye Hospital, Ferozepur, supporting organisations, volunteers and all the city residents for making the camp a success. The Foundation reiterated its commitment to continuing such public welfare initiatives related to healthcare, education and social service in the future.
Dedicated to the memory of Late S. Manminder Singh, the camp was not merely a healthcare initiative but also became a symbol of how the memories and ideals of a great personality can be kept alive for future generations through service to humanity.




