Ferozepur News

ਸ਼ਹਿਰ ਵਾਸੀਆਂ ਦੀ ਸਹੂਲਤ ਲਈ ਮੂਵਏਬਲ ਮਟੀਰੀਅਲ ਰਿਕਵਰੀ ਵੈਨ ਜਾਏਗੀ ਡੋਰ ਟੂ ਡੋਰ

ਸ਼ਹਿਰ ਵਾਸੀ ਦੀਵਾਲੀ ਦੀਆਂ ਸਫਾਈਆਂ ਉਪਰੰਤ ਨਿਕਲੇ ਰੀਸਾਈਕਲ ਮਟੀਰੀਅਲ ਨੂੰ ਕੱਚਰੇ ਵਿੱਚ ਨਾ ਕਰਨ ਮਿਕਸ :- ਈ ਓ

ਸ਼ਹਿਰ ਵਾਸੀਆਂ ਦੀ ਸਹੂਲਤ ਲਈ ਮੂਵਏਬਲ ਮਟੀਰੀਅਲ ਰਿਕਵਰੀ ਵੈਨ ਜਾਏਗੀ ਡੋਰ ਟੂ ਡੋਰ

ਸ਼ਹਿਰ ਵਾਸੀਆਂ ਦੀ ਸਹੂਲਤ ਲਈ ਮੂਵਏਬਲ ਮਟੀਰੀਅਲ ਰਿਕਵਰੀ ਵੈਨ ਜਾਏਗੀ ਡੋਰ ਟੂ ਡੋਰ

ਪਲਾਸਟਿਕ ਪੋਲੀਥੀਨ ਤੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਤਿਉਹਾਰਾਂ ਦੇ ਦਿਨਾਂ ਵਿੱਚ ਨਾ ਕਰਨ ਦੁਕਾਨਦਾਰ

ਸ਼ਹਿਰ ਵਾਸੀ ਦੀਵਾਲੀ ਦੀਆਂ ਸਫਾਈਆਂ ਉਪਰੰਤ ਨਿਕਲੇ ਰੀਸਾਈਕਲ ਮਟੀਰੀਅਲ ਨੂੰ ਕੱਚਰੇ ਵਿੱਚ ਨਾ ਕਰਨ ਮਿਕਸ :- ਈ ਓ

ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਪਿਛਲੇ ਦਿਨੀ ਚਲਾਈ ਗਈ ਵਿਸ਼ੇਸ਼ ਗਾਰਬੇਜ਼ ਫਰੀ ਫੈਸਟੀਵਲ 2026 ਮੁਹਿੰਮ ਨੂੰ ਜਿੱਥੇ ਸ਼ਹਿਰ ਵਾਸੀਆਂ ਵੱਲੋਂ ਪਰਵਾਹ ਹੁੰਗਾਰਾ ਮਿਲ ਰਿਹਾ ਹੈ ਉੱਥੇ ਇਸ ਮੁਹਿੰਮ ਨਾਲ ਹੁਣ ਸ਼ਹਿਰ ਦੀਆਂ ਉੱਗੀਆਂ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਵੀ ਸਹਿਯੋਗ ਕਰ ਰਹੀਆਂ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰਜ ਸਾਧਕ ਅਫਸਰ ਨਗਰ ਕੌਂਸਲ ਫਿਰੋਜ਼ਪੁਰ ਸ਼੍ਰੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਤਿਉਹਾਰਾਂ ਦੇ ਦਿਨਾਂ ਵਿੱਚ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਸ਼ਹਿਰ ਅਤੇ ਗਲੀਆਂ ਸੜਕਾਂ ਮੁਹਈਆ ਕਰਵਾਉਣ ਦੇ ਮਕਸਦ ਨਾਲ ਮਿਤੀ 23 ਅਕਤੂਬਰ 2026 ਤੋਂ ਇਸ ਮੁਹਿੰਮ ਨੂੰ ਨਿਰੰਤਰ ਅਗਲੇ 30 ਦਿਨਾਂ ਲਈ ਚਲਾਇਆ ਜਾ ਰਿਹਾ ਹੈ ਇਸ ਮੁਹਿੰਮ ਦਾ ਵਿਸ਼ੇਸ਼ ਉਦੇਸ਼ ਹੈ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਕੱਚਰੇ ਦੀ ਮਿਕਦਾਰ ਨੂੰ ਘਟਾਉਣਾ ਅਤੇ ਘਰਾਂ ਤੇ ਦੁਕਾਨਾਂ ਤੋਂ ਪੈਦਾ ਹੋਏ ਕੱਚਰੇ ਦਾ ਮਿਊਸੀਪਲ ਸੋਲਿਡ ਵੇਸਟ ਰੂਲ 2016 ਅਤੇ 2026 ਅਨੁਸਾਰ ਨਿਪਟਾਰਾ ਕਰਨਾ।
ਇਸ ਸਬੰਧੀ ਨਗਰ ਕੌਂਸਲ ਫਿਰੋਜਪੁਰ ਦੇ ਸੁਪਰਡੈਂਟ ਸੁਖਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਮੁਹਿੰਮ ਦੇ ਚੌਥੇ ਦਿਨ ਵਿੱਚ ਅੱਜ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਮੌਕੇ ਤੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਲਗਾਏ ਗਏ ਲੰਗਰਾਂ ਤੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਦੀ ਬਜਾਏ ਸਟੀਲ ਦੇ ਬਰਤਨਾ ਦੀ ਵਰਤੋਂ ਕਰਵਾਈ ਗਈ ਅਤੇ ਇੱਥੋਂ ਪੈਦਾ ਹੋਏ ਕੱਚਰੇ ਨੂੰ ਮੁਕੰਮਲ ਰੂਪ ਵਿੱਚ ਲਿਫਟ ਕਰਵਾਇਆ ਗਿਆ ਇਸ ਤੋਂ ਇਲਾਵਾ ਸ਼ਹਿਰ ਦੇ ਰਿਹਾਇਸ਼ੀ ਏਰੀਏ ਅੰਦਰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਤਿਆਰ ਕੀਤੀ ਗਈ ਸਪੈਸ਼ਲ ਮਟੀਰੀਅਲ ਰਿਕਵਰੀ ਵੈਨ ਰਾਹੀਂ ਲਗਭਗ 700 ਕਿਲੋਗ੍ਰਾਮ ਰੀਸਾਈਕਲ ਮਸਟੀਰੀਅਲ ਨੂੰ ਇਕੱਠਾ ਕਰਕੇ RRR ਸੈਂਟਰ ਤੇ ਪਹੁੰਚਾਇਆ ਗਿਆ ਉਹਨਾਂ ਨੇ ਦੱਸਿਆ ਕਿ ਇਸ ਮਟੀਰੀਅਲ ਵਿੱਚ ਮੁੜ ਵਰਤੋਂ ਆਉਣ ਵਾਲੇ ਕੱਪੜੇ, ਜੁੱਤੇ, ਖਿਡੋਣੇ, ਕਿਤਾਬਾਂ, ਰੱਦੀ ਆਦਿ ਹਨ ਜਿਸ ਨੂੰ ਕਿ ਲੋੜਵੰਦ ਵਿੱਚ ਮੁਫਤ ਵਿੱਚ ਵੰਡਿਆ ਜਾਵੇਗਾ ਇਸ ਸਬੰਧੀ ਉਹਨਾਂ ਨੇ ਦੱਸਿਆ ਕਿ ਮੁਹਿੰਮ ਦੇ ਚੌਥੇ ਦਿਨ ਵਿੱਚ ਹੀ ਸ਼ਹਿਰ ਦੇ ਵਿਦਿਅਕ ਅਦਾਰੇ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰ ਇਸ ਮੁਹਿੰਮ ਵਿੱਚ ਸ਼ਾਮਿਲ ਹੋ ਰਹੇ ਹਨ।
ਅੰਤ ਵਿੱਚ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਚਲਾਈ ਗਈ ਇਸ ਨਵੇਕਲੀ ਮੁਹਿੰਮ ਦਾ ਹਿੱਸਾ ਬਣਨ ਲਈ ਉਹ ਨਗਰ ਕੌਂਸਲ ਫਿਰੋਜ਼ਪੁਰ ਦੇ ਇਹਨਾਂ ਨੰਬਰਾਂ 9465250208, 8728940320, 7814666874, ਨਾਲ ਸੰਪਰਕ ਕਰ ਸਕਦੇ ਹਨ ਇਸ ਮੌਕੇ ਤੇ ਸੈਂਟਰ ਇੰਸਪੈਕਟਰ ਰੁਸਤਮ ਸ਼ੇਰ ਸੋਡੀ, ਪ੍ਰੋਗਰਾਮ ਕੋਆਰਡੀਨੇਟਰ ਸ੍ਰੀ ਗੁਰਦੇਵ ਸਿੰਘ ਸੁਮਨ ਰਾਣੀ ਅਤੇ ਸਮੂਹ ਮੋਟੀਵੇਟਰ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button