
ਗਾਰਬੇਜ਼ ਫਰੀ ਫੈਸਟੀਵਲ ਮੁਹਿੰਮ 2026 ਤਹਿਤ ਐਤਵਾਰ ਵਾਲੇ ਦਿਨ ਵੀ ਸ਼ਹਿਰੋਂ ਅੰਦਰੋ ਕੱਚਰੇ ਦੀ ਲਿਫਟਿੰਗ ਕਰਵਾਈ ਗਈ

ਗਾਰਬੇਜ਼ ਫਰੀ ਫੈਸਟੀਵਲ ਮੁਹਿੰਮ 2026 ਤਹਿਤ ਐਤਵਾਰ ਵਾਲੇ ਦਿਨ ਵੀ ਸ਼ਹਿਰੋਂ ਅੰਦਰੋ ਕੱਚਰੇ ਦੀ ਲਿਫਟਿੰਗ ਕਰਵਾਈ ਗਈ।
ਤਿਉਹਾਰਾਂ ਦੇ ਦਿਨਾਂ ਵਿੱਚ ਚਲਾਈ ਗਈ ਵਿਸ਼ੇਸ਼ ਸਫਾਈ ਮੁਹਿੰਮ ਤਹਿਤ ਐਤਵਾਰ ਛੁੱਟੀ ਵਾਲੇ ਦਿਨ ਵੀ ਗਾਰਬੇਜ਼ ਲਿਫਟਿੰਗ ਰੱਖੀ ਜਾਰੀ।
ਤਿਉਹਾਰਾਂ ਦੇ ਦਿਨਾਂ ਵਿੱਚ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਵਿਸ਼ੇਸ਼ ਗਠਿਤ ਕੀਤੀ ਗਈ ਟੀਮ ਰਾਹੀਂ ਕਰਵਾਈ ਗਈ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਸਫਾਈ
ਫਿਰੋਜ਼ਪੁਰ, 25-10-2926: ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਤਿਉਹਾਰਾਂ ਦੇ ਦਿਨਾਂ ਵਿੱਚ ਸ਼ਹਿਰ ਵਾਸੀਆਂ ਨੂੰ ਸਾਫ ਸੁਥਰੀਆਂ ਸੜਕਾਂ ਤੇ ਕੱਚਰਾ ਮੁਕਤ ਕਮਰਸ਼ੀਅਲ ਏਰੀਆ ਪ੍ਰਦਾਨ ਕਰਨ ਲਈ ਚਲਾਈ ਗਈ। ਇੱਕ ਵਿਸ਼ੇਸ਼ ਮੁਹਿੰਮ ਤਹਿਤ ਅੱਜ ਐਤਵਾਰ ਵਾਲੇ ਦਿਨ ਵੀ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਕੱਚਰੇ ਦੀ ਲਿਫਟਿੰਗ ਦਾ ਕੰਮ ਜਾਰੀ ਰੱਖਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਫਿਰੋਜ਼ਪੁਰ ਦੇ ਸੁਪਰਡੈਂਟ ਸੁਖਪਾਲ ਸਿੰਘ ਨੇ ਦੱਸਿਆ ਕਿ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਜ) ਡਾ: ਅਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ 23 ਅਕਤੂਬਰ 2026 ਤੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਰੋਜਾਨਾ ਸ਼ਹਿਰ ਦੇ ਵੱਖ-ਵੱਖ ਰਿਹਾਇਸ਼ੀ ਅਤੇ ਕਮਰਸ਼ੀਅਲ ਏਰੀਏ ਦੇ ਵਾਰਡਾਂ ਦੀ ਸਫਾਈ ਕਰਵਾਈ ਜਾ ਰਹੀ ਹੈ ਇਸ ਤੋਂ ਇਲਾਵਾ ਸ਼ਹਿਰ ਅੰਦਰੋਂ ਕਚਰੇ ਦੀ ਲਿਫਟਿੰਗ ਦਾ ਕੰਮ ਅੱਜ ਐਤਵਾਰ ਵਾਲੇ ਦਿਨ ਵੀ ਜਾਰੀ ਰੱਖਿਆ ਤਾਂ ਜੋ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਸਾਫ ਸੁਥਰੀਆਂ ਤੇ ਕਚਰਾ ਮੁਕਤ ਸੜਕਾਂ ਮੁਹਈਆ ਕਰਵਾਈਆਂ ਜਾ ਸਕਣ।

ਇਸ ਸਬੰਧੀ ਉਹਨਾਂ ਨੇ ਦੱਸਿਆ ਕਿ ਮਿਤੀ 26 ਅਕਤੂਬਰ 2026 ਨੂੰ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਵੀ ਮੌਕੇ ਤੇ ਸ਼ਹਿਰ ਦੇ ਵੱਖ ਵੱਖ ਸਥਾਨਾਂ ਦੇ ਮੰਦਰਾਂ ਦੀ ਸਫਾਈ ਤੋਂ ਇਲਾਵਾ ਸ਼ੋਭਾ ਯਾਤਰਾ ਦੇ ਮੌਕੇ ਤੇ ਸੜਕਾਂ ਦੀ ਸਫਾਈ, ਪਾਣੀ ਦਾ ਛਿੜਕਾਅ , ਕਲੀ ਛਿੜਕਾਅ ਆਦਿ ਦਾ ਕੰਮ ਕਰਵਾਇਆ ਗਿਆ।
ਨਗਰ ਕੌਂਸਲ ਫਿਰੋਜਪੁਰ ਤੋਂ ਇਲਾਵਾ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਬਾਕੀ ਨਗਰ ਕੌਂਸਲ ਨਗਰ ਪੰਚਾਇਤਾਂ ਵੀ ਇਸੇ ਤਰਜ ਤੇ ਆਪਣੇ ਸ਼ਹਿਰਾਂ ਵਿੱਚ ਕਾਰਵਾਈ ਕਰਨ :- ਏ ਡੀ ਸੀ ਡਾ: ਅਮਨਦੀਪ ਕੌਰ
ਕਾਰਜ ਸਾਧਕ ਅਫਸਰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸ਼ਹਿਰ ਵਾਸੀਆਂ ਨੂੰ ਦੱਸਿਆ ਕਿ ਜਿੰਨਾ ਸ਼ਹਿਰ ਵਾਸੀਆਂ ਵੱਲੋਂ ਦਿਵਾਲੀ ਦੇ ਮੌਕੇ ਤੇ ਆਪਣੇ ਘਰਾਂ ਅਤੇ ਦੁਕਾਨਾਂ ਦੀ ਸਫਾਈ ਕੀਤੀ ਜਾ ਰਹੀ ਹੈ। ਸਫਾਈ ਉਪਰੰਤ ਰੀਸਾਈਕਲਿੰਗ ਕਚਰੇ ਜਿਵੇਂ ਕਿ ਕੱਪੜਾ, ਜੁੱਤੇ, ਪਲਾਸਟਿਕ, ਖਿਡਾਉਣੇ, ਕਿਤਾਬਾਂ, ਰੱਦੀ ਆਦਿ ਉਸ ਨੂੰ ਕੱਚਰੇ ਵਿੱਚ ਨਾ ਮਿਕਸ ਕੀਤਾ ਜਾਵੇ ਬਲਕਿ ਉਸ ਨੂੰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਤਿਆਰ ਕੀਤੀ ਗਈ ਇੱਕ ਸਪੈਸ਼ਲ ਵੈਨ ਨੂੰ ਦਿੱਤਾ ਜਾਵੇ ਇਸ ਸਬੰਧੀ ਤੁਸੀਂ ਨਗਰ ਕੌਂਸਲ ਫਿਰ ਦੇ ਇਹਨਾਂ ਨੰਬਰਾਂ …..ਨਾਲ ਸੰਪਰਕ ਵੀ ਕਰ ਸਕਦੇ ਹੋ
ਅੰਤ ਵਿੱਚ ਉਹਨਾਂ ਨੇ ਦੱਸਿਆ ਕਿ ਵਪਾਰ ਮੰਡਲ ਅਤੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਬੇਨਤੀ ਹੈ ਕਿ ਜਿਨਾਂ ਦੁਕਾਨਦਾਰਾਂ ਵੱਲੋਂ ਪਲਾਸਟਿਕ ਕੈਰੀ ਬੈਗ ਅਤੇ ਪੋਲੀਥੀਨ ਦੀ ਵਿਕਰੀ ਕੀਤੀ ਜਾ ਰਹੀ ਹੈ ਉਹ ਦੁਕਾਨਦਾਰ ਆਪਣੇ ਪੱਧਰ ਤੇ ਇਸ ਦੀ ਵਿਕਰੀ ਨੂੰ ਤੁਰੰਤ ਬੰਦ ਕਰ ਦੇਣ ਇਸ ਦੀ ਜਗ੍ਹਾ ਤੇ ਪੇਪਰ ਬੈਗ ਜੂਟ ਬੈਗ ਅਤੇ ਕੱਪੜੇ ਦੇ ਬੈਗ ਦੀ ਵਰਤੋਂ ਕਰਨ ਤਾਂ ਜੋ ਸ਼ਹਿਰ ਅੰਦਰ ਕਚਰੇ ਦੀ ਮਿਕਦਾਰ ਨੂੰ ਘਟਾਇਆ ਜਾ ਸਕੇ ਅਤੇ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਸੋਲਿਡ ਵੇਸਟ ਮੈਨੇਜਮੈਂਟ ਰੂਲ 2016 ਅਤੇ 2026 ਦੀ ਪਾਲਣਾ ਵੀ ਕੀਤੀ ਜਾ ਸਕੇ ਉਹਨਾਂ ਦੱਸਿਆ ਕਿ 7814666874, 8728940320, 9465250208,
ਜੇਕਰ ਦੁਕਾਨਦਾਰਾਂ ਵੱਲੋਂ ਪੋਲੀਥੀਨ ਅਤੇ ਪਲਾਸਟਿਕ ਦੀ ਵਿਕਰੀ ਬੰਦਨਾ ਕੀਤੀ ਤਾਂ ਨਗਰ ਕੌਂਸਲ ਫਿਰੋਜ਼ਪੁਰ ਨੂੰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸਹਿਯੋਗ ਨਾਲ ਸ਼ਹਿਰ ਦੇ ਦੁਕਾਨਦਾਰਾਂ ਦੇ ਚਲਾਨ ਕੱਟੇ ਜਾਣਗੇ ਅਤੇ ਉਹਨਾਂ ਨੂੰ ਬਣਦਾ ਜੁਰਮਾਨਾ ਵੀ ਕੀਤਾ ਜਾਵੇਗਾ।




