ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਵਾਉਣ ਦੀ ਮੁਹਿੰਮ ਦੌਰਾਨ ਸ਼ਨੀਵਾਰ ਨੂੰ ਵੱਡੀ ਗਿਣਤੀ ਵਿਚ ਲਾਭਪਾਤਰੀਆਂ ਨੇ ਬਣਵਾਏ ਕਾਰਡ,
ਮੋਬਾਇਲ ਵੈਨਾਂ ਰਾਹੀਂ ਜਾਗਰੂਕਤਾ ਦੇ ਨਾਲ ਨਾਲ ਮੌਕੇ ਤੇ ਬਣਾਏ ਗਏ ਕਾਰਡ
ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਵਾਉਣ ਦੀ ਮੁਹਿੰਮ ਦੌਰਾਨ ਸ਼ਨੀਵਾਰ ਨੂੰ ਵੱਡੀ ਗਿਣਤੀ ਵਿਚ ਲਾਭਪਾਤਰੀਆਂ ਨੇ ਬਣਵਾਏ ਕਾਰਡ
ਮੋਬਾਇਲ ਵੈਨਾਂ ਰਾਹੀਂ ਜਾਗਰੂਕਤਾ ਦੇ ਨਾਲ ਨਾਲ ਮੌਕੇ ਤੇ ਬਣਾਏ ਗਏ ਕਾਰਡ
ਫਿਰੋਜ਼ਪੁਰ 20 ਫਰਵਰੀ, 2021: ਵਧੀਕ ਡਿਪਟੀ ਕਮਿਸ਼ਨਰ (ਜਨ.) ਰਾਜਦੀਪ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਆਯੂਸ਼ਮਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਲਾਭ ਦੇਣ ਲਈ ਵੱਡੇ ਪੱਧਰ ਤੇ ਕਾਰਡ ਬਣਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਸ਼ਨੀਵਾਰ ਨੂੰ ਜ਼ਿਲ੍ਹੇ ਦੀਆਂ ਵੱਖ ਵੱਖ ਥਾਵਾਂ ਤੇ ਟੀਮਾ ਲਗਾ ਕੇ ਵੱਡੀ ਗਿਣਤੀ ਵਿਚ ਲਾਭਪਾਤਰੀਆਂ ਦੇ ਕਾਰਡ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਕਵਰ ਕਰਨ ਲਈ ਅੱਜ 21 ਫਰਵਰੀ ਐਤਵਾਰ ਨੂੰ ਵੀ ਜ਼ਿਲ੍ਹੇ ਦੀਆਂ ਮਾਰਕਿਟ ਕਮੇਟੀਆਂ, ਕਾਮਨ ਸਰਵਿਸਜ ਸੈਂਟਰਾਂ, ਸੇਵਾ ਕੇਂਦਰਾਂ ਸਮੇਤ ਮੋਬਾਇਲ ਵੈਨਾ ਰਾਹੀਂ ਕਾਰਡ ਬਣਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਹ ਕਾਰਡ ਜ਼ਿਲ੍ਹੇ ਵਿਚ 500 ਦੇ ਕਰੀਬ ਕਾਮਨ ਸਰਵਿਸ ਸੈਂਟਰਾਂ, 9 ਮਾਰਕਿਟ ਕਮੇਟੀਆਂ, ਡੀਸੀ ਦਫਤਰ ਦੇ ਸੇਵਾ ਕੇਂਦਰ ਸਮੇਤ ਮੋਬਾਇਲ ਵੈਨਾਂ ਰਾਹੀਂ ਵੱਖ ਵੱਖ ਇਲਾਕਿਆਂ ਵਿਚ ਜਾ ਕੇ ਕਾਰਡ ਬਣਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਲੋਕਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਵੈਨਾਂ ਵੀ ਚਲਾਈਆਂ ਗਈਆਂ ਹਨ ਅਤੇ ਇਹ ਵੈਨਾ ਜਿੱਥੇ ਲੋਕਾਂ ਨੂੰ ਇਹ ਸਕੀਮ ਬਾਰੇ ਜਾਗਰੂਕ ਕਰ ਰਹੀਆਂ ਹਨ ਉਥੇ ਹੀ ਵੈਨਾਂ ਨਾਲ ਆਈ ਟੀਮ ਵੱਲੋਂ ਲੋਕਾਂ ਦੇ ਮੌਕੇ ਤੇ ਈ-ਕਾਰਡ ਵੀ ਬਣਾਏ ਜਾ ਰਹੇ ਹਨ।
ਉਨ੍ਹਾਂ 21 ਫਰਵਰੀ ਐਤਵਾਰ ਨੂੰ ਮੋਬਾਇਲ ਵੈਨਾਂ ਦੇ ਰੂਟ ਪਲੇਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਮੋਬਾਇਲ ਵੈਨਾਂ ਰਾਹੀਂ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਵੱਖ ਵੱਖ ਇਲਾਕਿਆਂ ਜਿਵੇ ਕਿ ਗੰਦਾ ਨਾਲਾ (ਵਾਰਡ ਨੰ:4), ਇੰਦਰਾ ਕਲੋਨੀ (ਵਾਰਡ ਨੰ:1), ਰਾਮ ਬਾਘ ਰੋਡ (ਵਾਰਡ ਨੰ:2), ਗਵਾਲ ਟੋਲੀ (ਵਾਰਡ ਨੰ:1), ਹਾਥਾ ਨੰ:162 (ਵਾਰਡ ਨੰ:6), ਨਿੱਮ ਵਾਲਾ ਚੌਂਕ (ਵਾਰਡ ਨੰ:3), ਮੀਟ ਮਾਰਕਿਟ (ਵਾਰਡ ਨੰ:3), ਵਾਲਮਿਕ ਕਲੋਨੀ (ਵਾਰਡ ਨੰ:6) ਅਤੇ ਘੁਮਾਰ ਮੰਡੀ (ਵਾਰਡ ਨੰ:6) ਨੂੰ ਕਵਰ ਕਰ ਕੇ ਲਾਭਪਾਤਰੀਆਂ ਨੂੰ ਇਸ ਯੋਜਨਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਨਾਲ ਹੀ ਮੌਕੇ ਤੇ ਉਨ੍ਹਾਂ ਦੇ ਕਾਰਡ ਬਣਾਏ ਜਾਣਗੇ। ਇਸ ਤੋਂ ਇਲਾਵਾ ਗੁਰੂਹਰਸਹਾਏ ਵਿਖੇ ਗੁਰੂਹਰਸਹਾਏ ਬੀਡੀਓ ਦਫਤਰ, ਗੁਰੂਹਰਸਹਾਏ ਮਾਰਕਿਟ ਕਮੇਟੀ ਦਫਤਰ ਅਤੇ ਛਾਂਘਾ ਰਾਏ ਵਿਖੇ ਮੋਬਾਇਲ ਵੈਨਾਂ ਰਾਹੀਂ ਲੋਕਾਂ ਦੇ ਕਾਰਡ ਬਣਾਏ ਜਾਣਗੇ। ਜਿਨ੍ਹਾਂ ਲਾਭਪਾਤਰੀਆਂ ਨੇ ਹਾਲੇ ਕਾਰਡ ਨਹੀਂ ਬਣਵਾਏ ਉਹ ਇਸ ਸੁਨਹਿਰੀ ਮੌਕੇ ਦਾ ਲਾਭ ਜ਼ਰੂਰ ਲੈਣ ਅਤੇ ਆਪਣੇ ਕਾਰਡ ਬਣਾਵਉਣ। ਕਾਰਡ ਬਣਵਾਉਣ ਲਈ ਸਬੰਧਿਤ ਲਾਭਪਤਾਰੀ ਆਪਣੇ ਨਾਲ ਸਬੰਧਿਤ ਦਤਸਾਵੇਜ ਜਿਵੇਂ ਕਿ ਆਧਾਰ ਕਾਰਡ, ਰਾਸ਼ਨ ਕਾਰਡ, (ਰਾਸ਼ਨ ਕਾਰਡ ਨਾ ਹੋਣ ਦੀ ਸੂਰਤ ਵਿਚ ਸੈਲਫ ਡੈਕਲਾਰੇਸ਼ਨ ਫੋਰਮ), ਲੇਬਰ ਵਿਭਾਗ ਤੋਂ ਜਾਰੀ ਕਾਰਡ, ਪੈਨ ਕਾਰਡ (ਪਤੱਰਕਾਰ ਪੀਲਾ/ਐਕਰਿਡਿਟੇਡ ਕਾਰਡ) ਆਦਿ ਨਾਲ ਲੈ ਕੇ ਆਉਣ। ਇਸ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ।