Ferozepur News

ਰਾਹੁਲ ਗਾਂਧੀ ਵੱਲੋਂ ਆਰੰਭੀ ‘ਵੋਟ ਬਚਾਓ–ਦੇਸ਼ ਬਚਾਓ’ ਮੁਹਿੰਮ ਦਾ ਮਕਸਦ ਹਰ ਯੋਗ ਨਾਗਰਿਕ ਦੀ ਵੋਟ ਦੀ ਰੱਖਿਆ ਕਰਨਾ – ਉਮੇਦਾਰਾਮ ਬੈਨੀਵਾਲ ,ਰੂਬੀ ਗਿੱਲ

ਵੋਟਰ ਸੂਚੀਆਂ ਦੀ ਪਾਰਦਰਸ਼ਤਾ, ਐੱਸਆਈਆਰ ਅਭਿਆਨ ਅਤੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ’ਤੇ ਉਠਾਏ ਸਵਾਲ - ਸ਼ੇਰ ਸਿੰਘ ਘੁਬਾਇਆ

ਰਾਹੁਲ ਗਾਂਧੀ ਵੱਲੋਂ ਆਰੰਭੀ ‘ਵੋਟ ਬਚਾਓ–ਦੇਸ਼ ਬਚਾਓ’ ਮੁਹਿੰਮ ਦਾ ਮਕਸਦ ਹਰ ਯੋਗ ਨਾਗਰਿਕ ਦੀ ਵੋਟ ਦੀ ਰੱਖਿਆ ਕਰਨਾ - ਉਮੇਦਾਰਾਮ ਬੈਨੀਵਾਲ ,ਰੂਬੀ ਗਿੱਲਰਾਹੁਲ ਗਾਂਧੀ ਵੱਲੋਂ ਆਰੰਭੀ ‘ਵੋਟ ਬਚਾਓ–ਦੇਸ਼ ਬਚਾਓ’ ਮੁਹਿੰਮ ਦਾ ਮਕਸਦ ਹਰ ਯੋਗ ਨਾਗਰਿਕ ਦੀ ਵੋਟ ਦੀ ਰੱਖਿਆ ਕਰਨਾ – ਉਮੇਦਾਰਾਮ ਬੈਨੀਵਾਲ ,ਰੂਬੀ ਗਿੱਲ

ਵੋਟਰ ਸੂਚੀਆਂ ਦੀ ਪਾਰਦਰਸ਼ਤਾ, ਐੱਸਆਈਆਰ ਅਭਿਆਨ ਅਤੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ’ਤੇ ਉਠਾਏ ਸਵਾਲ – ਸ਼ੇਰ ਸਿੰਘ ਘੁਬਾਇਆ

ਕਿਹਾ – ਲੋਕਤੰਤਰ ਨਾਲ ਖਿਲਵਾੜ ਨਹੀਂ ਕੀਤਾ ਜਾਵੇਗਾ ਬਰਦਾਸ਼ਤ-ਕੁਲਬੀਰ ਸਿੰਘ ਜ਼ੀਰਾ

ਫਿਰੋਜਪੁਰ , 28 ਅਕਤੂਬਰ, 2026:  ਲੋਕਤੰਤਰ ਦੀ ਮਜ਼ਬੂਤੀ ਲਈ ਹਰ ਯੋਗ ਨਾਗਰਿਕ ਦੀ ਵੋਟ ਸੁਰੱਖਿਅਤ ਹੋਣੀ ਅਤੇ ਚੋਣ ਪ੍ਰਕਿਰਿਆ ਦਾ ਪਾਰਦਰਸ਼ੀ ਤੇ ਨਿਰਪੱਖ ਹੋਣਾ ਬੇਹੱਦ ਜ਼ਰੂਰੀ ਹੈ ਤਾਂ ਹੀ ਲੋਕਤੰਤਰਿਕ ਦੇਸ਼ ਦੀ ਹੋਂਦ ਬਰਕਰਾਰ ਰਹਿ ਸਕਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਲਗਾਏ ਗਏ ਅਬਜਵਰ ਉਮੇਦਾਰਾਮ ਬੈਨੀਵਾਲ ਮੈਂਬਰ ਪਾਰਲੀਮੈਂਟ ਬਾੜਮੇਰ ਨੇ ‘ਵੋਟ ਚੋਰੀ’ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਭਵਨ ਫਿਰੋਜਪੁਰ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਵੱਲੋਂ ਦੇਸ਼ ਭਰ ਵਿਚ ਆਰੰਭੀ ਗਈ ‘ਵੋਟ ਬਚਾਓ–ਦੇਸ਼ ਬਚਾਓ’ ਮੁਹਿੰਮ ਦਾ ਮਕਸਦ ਹਰ ਯੋਗ ਨਾਗਰਿਕ ਦੀ ਵੋਟ ਦੀ ਰੱਖਿਆ ਕਰਨਾ ਅਤੇ ਲੋਕਤੰਤਰ ਤੇ ਚੋਣ ਪ੍ਰਣਾਲੀ ਵਿਚ ਲੋਕਾਂ ਦਾ ਭਰੋਸਾ ਮਜ਼ਬੂਤ ਕਰਨਾ ਹੈ। ਜਿਸ ਤਹਿਤ ਲੋਕਾਂ ਨੂੰ ਵੋਟਰ ਸੂਚੀਆਂ ਵਿਚ ਕਥਿਤ ਬੇਨਿਯਮੀਆਂ, ਵਿਸ਼ੇਸ਼ ਗਹਿਰੀ ਸਮੀਖਿਆ (ਐੱਸ.ਆਈ.ਆਰ.) ਅਭਿਆਨ, ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ਅਤੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸੱਤਾ ’ਤੇ ਕਾਬਜ਼ ਮੋਦੀ ਸਰਕਾਰ ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਬਚਾਅ ਕਰਨਾ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਰਪੱਖ ਹੈ ਤਾਂ ਮੋਦੀ ਸਰਕਾਰ ਵੋਟਰ ਸੂਚੀਆਂ ਵਿਚ ਕਥਿਤ ਬੇਨਿਯਮੀਆਂ ਦੀ ਸੁਤੰਤਰ ਜਾਂਚ ਕਰਵਾਉਣ ਤੋਂ ਕਿਉਂ ਭੱਜ ਰਹੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਜਪਾ ਨੂੰ ਚੋਣ ਪ੍ਰਣਾਲੀ ਵਿਚ ਕਥਿਤ ਬੇਨਿਯਮੀਆਂ ਤੋਂ ਸਿਆਸੀ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵੋਟਾਂ ਨਾਲ ਸਬੰਧਤ ਬੇਨਿਯਮੀਆਂ ਦਾ ਮਾਮਲਾ ਸਿਰਫ਼ ਮੌਜੂਦਾ ਐੱਸ.ਆਈ.ਆਰ. ਅਭਿਆਨ ਤੱਕ ਸੀਮਤ ਨਹੀਂ ਹੈ। ਸਗੋਂ ਪਾਰਟੀ ਵੱਲੋਂ ਲੰਮੇ ਸਮੇਂ ਤੋਂ ਵੋਟਰ ਸੂਚੀਆਂ ਵਿਚ ਨਾਮ ਜੋੜਨ ਅਤੇ ਕੱਟਣ ਦੀ ਪ੍ਰਕਿਰਿਆ, ਡੁਪਲੀਕੇਟ ਰਜਿਸਟ੍ਰੇਸ਼ਨਾਂ, ਚੋਣਾਂ ਨਾਲ ਸਬੰਧਤ ਅੰਕੜਿਆਂ ਦੀ ਪਾਰਦਰਸ਼ਤਾ ਅਤੇ ਈਵੀਐੱਮ ਤੇ ਵੀਵੀਪੈਟ ਪ੍ਰਣਾਲੀ ਦੇ ਕੰਮਕਾਜ ਬਾਰੇ ਸਵਾਲ ਉਠਾਏ ਜਾਂਦੇ ਰਹੇ ਹਨ। ਇਨ੍ਹਾਂ ਸਵਾਲਾਂ ਦਾ ਤੱਥਾਂ ਦੇ ਆਧਾਰ ’ਤੇ ਜਵਾਬ ਮਿਲਣਾ ਚਾਹੀਦਾ ਹੈ, ਤਾਂ ਜੋ ਲੋਕਾਂ ਦਾ ਚੋਣ ਪ੍ਰਣਾਲੀ ਵਿਚ ਭਰੋਸਾ ਕਾਇਮ ਰਹੇ।

ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਵੋਟ ਸਿਰਫ਼ ਚੋਣ ਨਿਸ਼ਾਨ ’ਤੇ ਮੋਹਰ ਲਗਾਉਣ ਦਾ ਸਾਧਨ ਨਹੀਂ, ਸਗੋਂ ਹਰ ਨਾਗਰਿਕ ਦਾ ਸੰਵਿਧਾਨਕ ਅਧਿਕਾਰ ਹੈ। ਇਸ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਕੋਈ ਵੀ ਯੋਗ ਵੋਟਰ ਆਪਣੇ ਅਧਿਕਾਰ ਤੋਂ ਵਾਂਝਾ ਨਾ ਰਹੇ ਅਤੇ ਵੋਟਰ ਸੂਚੀਆਂ ਵਿਚ ਦਰਜ ਵੇਰਵੇ ਸਹੀ ਹੋਣ। ਭੁੱਲਰ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਕਾਰਗੁਜ਼ਾਰੀ ਅਤੇ ਫ਼ੈਸਲਿਆਂ ਕਾਰਨ ਚੋਣ ਕਮਿਸ਼ਨ ਦੀ ਸੁਤੰਤਰਤਾ ਤੇ ਨਿਰਪੱਖਤਾ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਨੇ ਕਾਂਗਰਸ ਪਾਰਟੀ ਵੱਲੋਂ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ, ਐੱਸ.ਆਈ.ਆਰ. ਅਭਿਆਨ ਨੂੰ ਮੁਅੱਤਲ ਕਰਨ, ਕਥਿਤ ਤੌਰ ’ਤੇ ਵੋਟਰ ਸੂਚੀਆਂ ਵਿਚੋਂ ਹਟਾਏ ਗਏ 13.3 ਕਰੋੜ ਨਾਵਾਂ ਦੀ ਬਹਾਲੀ ਅਤੇ ਚੋਣਾਂ ਨਾਲ ਸਬੰਧਤ ਗੰਭੀਰ ਬੇਨਿਯਮੀਆਂ ਦੀ ਸੁਤੰਤਰ ਤੇ ਸਮਾਂਬੱਧ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਅਜਿਹੀ ਸੰਵਿਧਾਨਕ ਸੰਸਥਾ ਹੋਣੀ ਚਾਹੀਦੀ ਹੈ, ਜੋ ਕਿਸੇ ਵੀ ਸੱਤਾਧਾਰੀ ਪਾਰਟੀ ਦੇ ਪ੍ਰਭਾਵ ਤੋਂ ਮੁਕਤ ਰਹਿ ਕੇ ਕੰਮ ਕਰੇ ਅਤੇ ਸਾਰੇ ਸਿਆਸੀ ਦਲਾਂ ਵਿਚ ਭਰੋਸਾ ਪੈਦਾ ਕਰੇ।

ਇਸ ਮੌਕੇ ਰੂਬੀ ਗਿੱਲ ਜਲਾਲਾਬਾਦ ,ਸਰਦਾਰ ਪਰਮਿੰਦਰ ਸਿੰਘ ਪਿੰਕੀ ,ਆਸ਼ੂ ਬੰਗੜ ਬਲਜੀਤ ਕੌਰ ਬਾਂਗਰ ਜੋਗਿੰਦਰਪਾਲ ਭਾਟਾ ਗੁਰਭੇਜ ਸਿੰਘ ਟਿੱਬੀ ਪੰਜਾਬ ਪ੍ਰਧਾਨ BC ਵਿੰਗ ਰਮਨ ਬਹਿਲ ਗੁਰਦੀਪ ਸਿੰਘ ਢਿੱਲੋਂ ਜੋਤੀ ਵਰਵਾਲ ਸਰਬਜੀਤ ਕੌਰ ਜਿਲਾ ਪ੍ਰਧਾਨ ਇਸਤਰੀ ਦਲ ਬਲਵਿੰਦਰ ਸਿੰਘ ਭੁੱਲਰ ex ਪ੍ਰਧਾਨ ਮੱਲਾਂਵਾਲਾ ਸਤਨਾਮ ਸਿੰਘ ਫਰੀਦੇਵਾਲਾ ਬਲਵਿੰਦਰ ਸਿੰਘ ਸੰਧੂ ਰੁਕਣਾ ਬੇਗੁ ਸੁਖਵਿੰਦਰ ਸਿੰਘ ਅਟਾਰੀ ਅਸ਼ੋਕ ਸਚਦੇਵਾ ਰਵਿੰਦਰ ਸਿੰਘ ਤੂਤ ਜਿਲਾ ਪ੍ਰਧਾਨ JBM ਫ਼ਿਰੋਜ਼ਪੁਰ ਸਤਪਾਲ ਚਾਵਲਾ ਸਾਬਕਾ ਪ੍ਰਧਾਨ ਮੱਲਾਂਵਾਲਾ ਬੋਹੜ ਸਿੰਘ ਸੀਨੀਅਰ vice ਪ੍ਰਧਾਨ ਕਮਲਪ੍ਰੀਤ ਸਿੰਘ ਬਲਾਕ ਪ੍ਰਧਾਨ ਘਾਲਖੁਰਦ ਬੱਬਲ ਸ਼ਰਮਾ ਮੱਲਾਂਵਾਲਾ ਲਖਵਿੰਦਰ ਸਿੰਘ ਜੌੜਾ ਅਰਜੁਨ ਸਿੰਘ ਮੱਲਾਂਵਾਲਾ ਗੁਰਭਗਤ ਸਿੰਘ ਜ਼ੀਰਾ mc ਬਲਰਾਜ ਸਿੰਘ ਨੰਬਰਦਾਰ ਕਾਰਜ ਸਿੰਘ Dharmbir Singh president Sc Cell Zira ਬਲਜੀਤ ਸਿੰਘ ਬੋੜਾਵਾਲੀ ਹਰਪਰੀਤ ਸਿੰਘ ਕੋਹਾਲਾ ਰੌਮੀ ਚੋਪੜਾ ਬਲਦੇਵ ਸਿੰਘ ਰੱਤਾਖੇੜਾ ਗੁਰਸੇਵਕ ਸਿੰਘ ਢਿੱਲੋਂ ਬਲਜੀਤ ਸਿੰਘ ਬੱਬਾ ਬਰਾੜ ਬੰਤਾ ਸਿੰਘ ਕਰਮੁਕਾ ਮੱਲਾਂਵਾਲਾ ਨਸੀਬ ਸਿੰਘ ਖਾਲਸਾ ਸੁਖਜੀਤ ਸਿੰਘ ਗੋਗੀ ਪਿਆਰੇਆਣਾ ਜੋਬਨ ਸਿੰਘ ਦੀਪਕ ਢਿੱਲੋਂ ਸੁਰ ਸਿੰਘ ਗੁਰਵਿੰਦਰ ਸੱਪਾਂਵਾਲਾ ਤਿਲਕ ਰਾਜ ਕੁਲਦੀਪ ਸਿੰਘ ਅਵਾਨ ਰੁਪਿੰਦਰ ਭੁੱਲਰ ਖਾਈ ਮਨੋਹਰ ਸਿੰਘ ਰਸ਼ਪਾਲ ਸਿੰਘ ਮੱਲੂਬਾਣੀਆਂ ਦੇਸਰਾਜ ਬਲਾਕ ਪ੍ਰਧਾਨ ਸ਼ਹਿਰੀ ਬਾਜ ਸਿੰਘ ਫਰੀਦੇਵਾਲਾ ਜਗਸੀਰ ਸਿੰਘ ਕੋਟਕਰੋਡ ਰਜਨੀਸ਼ ਕੁਮਾਰ ਗੋਇਲ ਗੁਰਦੇਵ ਸਿੰਘ ਸਰਪੰਚ ਜ਼ੋਰਾਵਰ ਸਿੰਘ ਗੁਰਦੇਵ ਸਿੰਘ ਸਰਪੰਚ ਹਾਮਦਵਾਲਾ ਸ਼ਿਵ ਸਾਗਰ ਸ਼ਰਮਾ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਕੱਕਣ ਬਾਜ਼ੀਦਪੁਰ ’ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button