ਸੁਖਵਿੰਦਰ ਸਿੰਘ ਭੁੱਲਰ ਨਿਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਆਯੋਜਿਤ
ਵਿਧਾਇਕ ਰਣਬੀਰ ਭੁੱਲਰ, ਈਮਾਨ ਸਿੰਘ ਮਾਨ, ਧਿਆਨ ਸਿੰਘ ਮੰਡ ਸਮੇਤ ਹਜ਼ਾਰਾਂ ਸੰਗਤਾਂ ਨੇ ਵਿਛੜੀ ਰੂਹ ਨੂੰ ਦਿੱਤੇ ਸ਼ਰਧਾ ਦੇ ਫੁੱਲ

ਸੁਖਵਿੰਦਰ ਸਿੰਘ ਭੁੱਲਰ ਨਿਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਆਯੋਜਿਤ
ਵਿਧਾਇਕ ਰਣਬੀਰ ਭੁੱਲਰ, ਈਮਾਨ ਸਿੰਘ ਮਾਨ, ਧਿਆਨ ਸਿੰਘ ਮੰਡ ਸਮੇਤ ਹਜ਼ਾਰਾਂ ਸੰਗਤਾਂ ਨੇ ਵਿਛੜੀ ਰੂਹ ਨੂੰ ਦਿੱਤੇ ਸ਼ਰਧਾ ਦੇ ਫੁੱਲ
ਫਿਰੋਜ਼ਪੁਰ: 8-7-2026: ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਨਿਊ ਸਤੀਏ ਵਾਲਾ (ਫਿਰੋਜ਼ਪੁਰ) ਦੇ ਪ੍ਰਸਿੱਧ ਆੜਤੀਆ ਸੁਖਵਿੰਦਰ ਸਿੰਘ ਭੁੱਲਰ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਮੋਗਾ ਰੋਡ ਫਿਰੋਜ਼ਪੁਰ ਸਥਿਤ ਇਤਿਹਾਸਕ ਗੁਰਦੁਆਰਾ ਜਾਮਣੀ ਸਾਹਿਬ ਬਜੀਦਪੁਰ ਵਿਖੇ ਹੋਇਆ। ਇਸ ਮੌਕੇ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਅਤੇ ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਵਿਛੜੀ ਰੂਹ ਨੂੰ ਅਕੀਦਤ ਦੇ ਫੁੱਲ ਭੇਟ ਕੀਤੇ।ਸੁਖਵਿੰਦਰ ਸਿੰਘ ਭੁੱਲਰ, ਜੋ ਪ੍ਰਮਾਤਮਾ ਵੱਲੋਂ ਬਖਸ਼ੀ ਹੋਈ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਸਨ, ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਹੋਈ। ਸਮਾਗਮ ਦੌਰਾਨ ਰਾਗੀ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਪਵਿੱਤਰ ਗੁਰਬਾਣੀ ਦੇ ਭੋਗ ਪਾਏ ਗਏ। ਇਸ ਉਪਰੰਤ ਦੇਸ਼-ਵਿਦੇਸ਼ ਅਤੇ ਪੰਜਾਬ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸੁਖਵਿੰਦਰ ਸਿੰਘ ਭੁੱਲਰ ਦੇ ਜੀਵਨ ’ਤੇ ਚਾਨਣਾ ਪਾਇਆ ਅਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸ਼ਰਧਾਂਜਲੀ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਜਥੇਦਾਰ ਭਾਈ ਧਿਆਨ ਸਿੰਘ ਮੰਡ, ਵਿਧਾਇਕ ਰਣਬੀਰ ਸਿੰਘ ਭੁੱਲਰ, ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਈਮਾਨ ਸਿੰਘ ਮਾਨ ਅਤੇ ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਸੋਗਗ੍ਰਸਤ ਪਰਿਵਾਰ ਨਾਲ ਹਮਦਰਦੀ ਜਤਾਈ। ਬੁਲਾਰਿਆਂ ਨੇ ਕਿਹਾ ਕਿ ਸੁਖਵਿੰਦਰ ਸਿੰਘ ਭੁੱਲਰ ਇੱਕ ਨੇਕਦਿਲ, ਇਮਾਨਦਾਰ ਅਤੇ ਸਮਾਜ ਸੇਵੀ ਇਨਸਾਨ ਸਨ, ਜਿਨ੍ਹਾਂ ਦਾ ਚਲੇ ਜਾਣਾ ਪਰਿਵਾਰ ਅਤੇ ਪੂਰੇ ਇਲਾਕੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਮੌਕੇ ਹਾਜ਼ਰ ਹੋਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿਚ ਗੁਰਜੰਟ ਸਿੰਘ ਕੱਟੂ, ਹਰਪਾਲ ਸਿੰਘ ਬਲੇਅਰ, ਬਲਰਾਜ ਸਿੰਘ ਖਾਲਸਾ ਮੋਗਾ, ਅਨੁਮੀਤ ਸਿੰਘ ਹੀਰਾ ਸੋਢੀ, ਅਮਰਜੀਤ ਸਿੰਘ ਘਾਰੂ, ਜਸਬੀਰ ਸਿੰਘ ਭੁੱਲਰ, ਅਤੇ ਮੁਖਤਿਆਰ ਸਿੰਘ (ਪੁਨਰਸੁਰਜੀਤ) ਸ਼ਾਮਲ ਸਨ। ਇਸੇ ਤਰ੍ਹਾਂ ਆਸ਼ੂ ਬੰਗੜ, ਜੰਗੀਰ ਸਿੰਘ ਸੇਖੋਂ, ਵਾਰਿਸ ਪੰਜਾਬ ਦੇ ਜਥੇਬੰਦੀ ਤੋਂ ਡਾਕਟਰ ਅਵਤਾਰ ਸਿੰਘ, ਬਾਬਾ ਸਤਨਾਮ ਸਿੰਘ ਵਾਲੀਆਂ, ਅਵਤਾਰ ਸਿੰਘ ਮਹਿਮਾ, ਮਮਦੋਟ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ, ਮਿਸਲ ਸਤਲੁਜ ਵੱਲੋਂ ਦਵਿੰਦਰ ਸਿੰਘ ਸੇਖੋਂ ਤੇ ਮਾਨ ਸਿੰਘ ਕਿੱਲੀ ਨੇ ਵੀ ਹਾਜ਼ਰੀ ਭਰੀ। ਕਿਸਾਨੀ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਬੀ.ਕੇ.ਯੂ. ਸਿੱਧੂਪੁਰ ਦੇ ਪਰਮਜੀਤ ਸਿੰਘ ਭੁੱਲਰ, ਡੀ.ਟੀ.ਐਫ. ਦੇ ਸਰਬਜੀਤ ਸਿੰਘ ਭਾਵਰਾ, ਅਤੇ ਬਲਾਕ ਸਮਿਤੀ ਫਿਰੋਜ਼ਪੁਰ ਦੇ ਚੇਅਰਮੈਨ ਦਿਲਬਾਗ ਸਿੰਘ ਦੁਲਚੀ ਕੇ ਨੇ ਪਰਿਵਾਰ ਦੇ ਦੁੱਖ ਵਿੱਚ ਸ਼ਮੂਲੀਅਤ ਕੀਤੀ। ਧਾਰਮਿਕ ਸ਼ਖਸੀਅਤਾਂ ਵਿੱਚੋਂ ਬਾਬਾ ਗੁਰਮੇਲ ਸਿੰਘ ਕਾਰਸੇਵਾ ਵਾਲੇ ਅਤੇ ਸੰਤ ਬੋਹੜ ਸਿੰਘ ਤੂਤਾਂ ਵਾਲੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਮਾਗਮ ਵਿਚ ਪ੍ਰਗਟ ਸਿੰਘ ਵਾਹਕਾ, ਯੂਥ ਵਿੰਗ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਦਿਓਲ, ਤਾਲਮੇਲ ਸਕੱਤਰ ਜਗਜੀਤ ਸਿੰਘ ਸ਼ੂਸ਼ਕ, ਸੁੱਚਾ ਸਿੰਘ ਭਾਣੇ ਵਾਲੀ, ਚਮਕੌਰ ਸਿੰਘ ਮੰਸੂਰਵਾਲ, ਕਰਤਾਰ ਸਿੰਘ ਉਪਲ, ਹਰਜਿੰਦਰ ਸਿੰਘ ਖੋਸਾ ਦਲ ਸਿੰਘ, ਹਜ਼ਾਰਾ ਸਿੰਘ ਆਰਿਫ਼ਕੇ, ਨਿਸ਼ਾਨ ਸਿੰਘ ਸੈਦਾ ਰੁਹੇਲਾ, ਲਖਵਿੰਦਰ ਸਿੰਘ ਸੁਪਰ ਵਲਟੋਹਾ, ਰਾਜੂ ਚਾਵਲਾ, ਸ਼ਰਨਜੀਤ ਸਿੰਘ ਉਸਮਾਨ ਵਾਲਾ, ਬੋਹੜ ਸਿੰਘ ਥਿੰਦ, ਸੁਰਜੀਤ ਸਿੰਘ ਫੁਲਰਵਣ, ਜੋਗਿੰਦਰ ਸਿੰਘ ਮਲੇਵਾਲ, ਦਵਿੰਦਰ ਸਿੰਘ ਚੂਰੀਆਂ, ਬਲਕਾਰ ਸਿੰਘ ਜੋਗੇਵਾਲਾ, ਜਤਿੰਦਰ ਸਿੰਘ ਥਿੰਦ, ਇਕਬਾਲ ਸਿੰਘ ਗੁਰੂਹਰਸਹਾਇ, ਮਨਬੀਰ ਸਿੰਘ ਮੰਡ, ਅਰਵਿੰਦਰ ਸਿੰਘ ਬਲ, ਪ੍ਰੀਤਮ ਸਿੰਘ ਬਾਠ, ਜਸਵੰਤ ਸਿੰਘ ਦੀਪਸਿੰਘ ਵਾਲਾ ਅਤੇ ਹਰਿੰਦਰ ਸਿੰਘ ਭੁੱਲਰ ਨੇ ਵੀ ਸ਼ਰਧਾ ਸੁਮਨ ਭੇਟ ਕੀਤੇ। ਇਸ ਤੋਂ ਇਲਾਵਾ ਬਲਦੇਵ ਸਿੰਘ ਤਲਵੰਡੀ, ਨੈਬ ਸਿੰਘ ਮੁੱਦਕੀ, ਭਾਜਪਾ ਆਗੂ ਅਵਤਾਰ ਸਿੰਘ ਮਿੰਨਾ, ਬਲਦੇਵ ਸਿੰਘ ਵੜਿੰਗ, ਕਰਨੈਲ ਸਿੰਘ ਭਾਵੜਾ, ਰਘਬੀਰ ਸਿੰਘ ਵਿਰਕ, ਮੇਹਰ ਸਿੰਘ ਜੰਗ, ਸੁਖਦੇਵ ਸਿੰਘ ਵੇਹੜੀ, ਕੁਲਦੀਪ ਸਿੰਘ ਭੁੱਲਰ, ਮਹਿਲ ਸਿੰਘ ਕੰਧ ਵਾਲਾ, ਚਮਕੌਰ ਸਿੰਘ ਟਿੱਬੀ, ਹਰਜਿੰਦਰ ਸਿੰਘ ਡਬਲਯੂਪੀਡੀ) ਅਤੇ ਸੁਖਬੀਰ ਸਿੰਘ ਸ਼ੂਸ਼ਕ ਸਮੇਤ ਇਲਾਕੇ ਦੀਆਂ ਸੈਂਕੜੇ ਮੋਹਤਬਰ ਸ਼ਖਸੀਅਤਾਂ ਨੇ ਪਰਿਵਾਰ ਨਾਲ ਦੁੱਖ ਵੰਡਾਇਆ।





