Ferozepur News

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਫ਼ੂਡ ਅਫਸਰ ਅਭਿਨਵ ਖੋਸਲਾ ਨੂੰ ਸਸਪੈਂਡ ਕਰਨਾ ਲੋਕਤੰਤਰ ਦਾ ਘਾਣ , ਮਿਲਾਵਟਖੋਰ ਦੁਕਾਨਦਾਰਾਂ ਨੂੰ ਖੁੱਲ ਦੇਣਾ ਸਵਾਲੀਆ 

ਫਿਰੋਜ਼ਪੁਰ, 7.10.2026: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ,ਜੋਨ ਮੱਖੂ ਦੇ ਪ੍ਰਧਾਨ ਵੀਰ ਸਿੰਘ ਨਿਜਾਮਦੀਨ ਵਾਲਾ ਤੇ ਜੋਨ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਲਿਖਤੀ ਪ੍ਰੈੱਸ ਜਾਰੀ ਕਰਦਿਆਂ ਕਿਹਾ ਕਿ ਫਿਰੋਜ਼ਪੁਰ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਨੂੰ ਕਮਿਸ਼ਨਰ ਫੂਡ ਸੇਫਟੀ ਵਲੋਂ ਸਸਪੈਂਡ ਕਰਨਾ ਲੋਕਤੰਤਰ ਦਾ ਘਾਣ ਤੇ ਬਹੁਤ ਹੀ ਅਤਿ ਨਿੰਦਣਯੋਗ ਵਰਤਾਰਾ ਹੈ,।

ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਫੂਡ ਕਮਿਸ਼ਨਰ ਨੂੰ ਇਹੋ ਜਿਹੇ ਅਫਸਰ ਦਾ ਸਾਥ ਦੇ ਕੇ ਇਨਾਮ ਦੇਣਾ ਚਾਹੀਦਾ ਸੀ ਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਫਿਰੋਜ਼ਪੁਰ ਜ਼ਿਲ੍ਹੇ ਅਧੀਨ ਮਿਲਾਵਟਖੋਰ ਦੁਕਾਨਦਾਰਾਂ ਖਿਲਾਫ ਸਖਤ ਐਕਸ਼ਨ ਕਰਕੇ ਪੱਕੇ ਤੌਰ ਤੇ ਦੁਕਾਨਾਂ ਬੰਦ ਕਰਵਾ ਦੇਣੀਆਂ ਚਾਹੀਦੀਆਂ ਸਨ ਤੇ ਕਾਨੂੰਨ ਅਧੀਨ ਸਖ਼ਤ ਸਜ਼ਾ ਦੇਣੀ ਚਾਹੀਦੀ ਸੀ, ਪਰ ਉਲਟਾ ਫ਼ੂਡ ਅਫਸਰ ਨੂੰ ਸਸਪੈਂਡ ਕਰਕੇ ਮਿਲਾਵਟਖੋਰਾਂ ਨੂੰ ਖੁੱਲ ਦੇਣਾ ਲੋਕਾਂ ਦੀਆਂ ਜਾਨਾਂ ਨਾਲ ਖੇਲਣ ਦਾ ਰਾਹ ਪੱਧਰਾ ਕਰਨਾ ਹੈ।

ਜਥੇਬੰਦੀ ਇਸ ਕੀਤੇ ਵਰਤਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ ਤੇ ਜੇਕਰ ਅਭਿਨਵ ਖੋਸਲਾ ਦੇ ਹੱਕ ਵਿੱਚ ਸੰਘਰਸ਼ ਕਰਨਾ ਪਿਆ ਤਾਂ ਕਦੇ ਵੀ ਪਾਸਾ ਨਹੀਂ ਵੱਟੇਗੀ।

Related Articles

Leave a Reply

Your email address will not be published. Required fields are marked *

Back to top button