Ferozepur News

ਵਿਸ਼ਵ ਰੇਬੀਜ਼ ਦਿਵਸ ਤਹਿਤ ਅਵਾਰਾ ਕੁੱਤਿਆਂ ਨੂੰ ਮੁਫ਼ਤ ਐਂਟੀ-ਰੇਬੀਜ਼ ਟੀਕਾਕਰਨ ਕੈਂਪ ਆਯੋਜਿਤ

ਕੈਂਪ ਵਿੱਚ ਕੁੱਲ 96 ਅਵਾਰਾ ਕੁੱਤਿਆਂ ਦਾ ਟੀਕਾਕਰਨ ਕੀਤਾ

ਵਿਸ਼ਵ ਰੇਬੀਜ਼ ਦਿਵਸ ਤਹਿਤ ਅਵਾਰਾ ਕੁੱਤਿਆਂ ਨੂੰ ਮੁਫ਼ਤ ਐਂਟੀ-ਰੇਬੀਜ਼ ਟੀਕਾਕਰਨ ਕੈਂਪ ਆਯੋਜਿਤ

ਵਿਸ਼ਵ ਰੇਬੀਜ਼ ਦਿਵਸ ਤਹਿਤ ਅਵਾਰਾ ਕੁੱਤਿਆਂ ਨੂੰ ਮੁਫ਼ਤ ਐਂਟੀ-ਰੇਬੀਜ਼ ਟੀਕਾਕਰਨ ਕੈਂਪ ਆਯੋਜਿਤ

– ਕੈਂਪ ਵਿੱਚ ਕੁੱਲ 96 ਅਵਾਰਾ ਕੁੱਤਿਆਂ ਦਾ ਟੀਕਾਕਰਨ ਕੀਤਾ

ਫ਼ਿਰੋਜ਼ਪੁਰ, 03 ਅਕਤੂਬਰ, 2026: ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਸੋਸਾਇਟੀ ਫਾਰ ਦਾ ਪ੍ਰੀਵੈਂਸ਼ਨ ਆਫ ਕਰੂਐਲਟੀ ਟੂ ਐਨੀਮਲਜ਼ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਅਸਿਸਟੈਂਟ ਡਾਇਰੈਕਟਰ ਪਸ਼ੂ ਪਾਲਣ ਵਿਭਾਗ-ਕਮ-ਜਾਂਇੰਟ ਸਕੱਤਰ ਸੋਸਾਇਟੀ ਫਾਰ ਦਾ ਪ੍ਰੀਵੈਂਸ਼ਨ ਆਫ ਕਰੂਐਲਟੀ ਟੂ ਐਨੀਮਲਜ਼ ਫ਼ਿਰੋਜ਼ਪੁਰ ਡਾ. ਕੰਵਰਅਨੂਪ ਕਲੇਰ ਦੀ ਦੇਖ-ਰੇਖ ਹੇਠ ਅੱਜ ਸਰਕਾਰੀ ਵੈਟਰਨਰੀ ਪੋਲੀਕਲੀਨਿਕ, ਫ਼ਿਰੋਜ਼ਪੁਰ ਦੀ ਟੀਮ ਵਲੋਂ ਵਿਸ਼ਵ ਰੇਬੀਜ਼ ਦਿਵਸ ਅਵਾਰਾ ਕੁੱਤਿਆਂ ਨੂੰ ਮੁਫ਼ਤ ਐਂਟੀ ਰੇਬੀਜ਼ ਟੀਕਾਕਰਨ ਕੈਂਪ ਲਗਾ ਕੇ ਮਨਾਇਆ ਗਿਆ।

ਡਾ. ਗੁਰਨੂਰ ਸਿੰਘ ਵੈਟਰਨਰੀ ਅਫ਼ਸਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੁੱਲ 96 ਅਵਾਰਾ ਕੁੱਤਿਆਂ ਦਾ ਮੁਫ਼ਤ ਟੀਕਾਕਰਨ ਕੀਤਾ ਗਿਆ। ਅਵਾਰਾ ਕੁੱਤਿਆਂ ਦੇ ਵੱਢਣ ਨਾਲ ਹਲਕਾਅ ਜਿਹੀ ਬਿਮਾਰੀ ਇਨਸਾਨਾਂ ਨੂੰ ਹੁੰਦੀ ਹੈ। ਇਸ ਭਿਆਨਕ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਹੀ ਇਸਦਾ ਇੱਕ ਮਾਤਰ ਹੱਲ ਹੈ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਸ਼ਹਿਰ ਵਿੱਚ ਸ੍ਰੀਮਤੀ ਮਾਲਤੀ ਸੇਠੀ ਸਮਾਜ ਸੇਵੀ ਅਤੇ ਫ਼ਿਰੋਜ਼ਪੁਰ ਕੈਂਟ ਵਿੱਚ ਸ੍ਰੀ ਕਾਰਤਿਕ, ਸ੍ਰੀ ਪ੍ਰਭ ਸਿੱਧੂ ਸਮਾਜ ਸੇਵੀ ਵੱਲੋ ਚਲਾਏ ਜਾ ਰਹੇ ਡੋਗ ਸ਼ੈਲਟਰ ਘਰ ਵਿੱਚ ਜਾ ਕੇ ਅਵਾਰਾ ਕੁੱਤਿਆਂ ਦਾ ਐਂਟੀ ਰੇਬੀਜ਼ ਵੈਕਸੀਨ ਨਾਲ ਟੀਕਾਕਰਨ ਵੀ ਕੀਤਾ ਗਿਆ।
ਇਸ ਕੈਂਪ ਵਿੱਚ ਮਿਉਂਸਪਲ ਕਮੇਟੀ ਦੇ ਕਾਰਜ ਸਾਧਕ ਅਫ਼ਸਰ ਨਾਲ ਤਾਲਮੇਲ ਕਰਕੇ ਵੀ ਸਰਕਾਰੀ ਵੈਟਰਨਰੀ ਪੌਲੀਕਲੀਨਿਕ ਫ਼ਿਰੋਜ਼ਪੁਰ ਵਿਖੇ ਅਵਾਰਾ ਕੁੱਤਿਆਂ ਦਾ ਟੀਕਾਕਰਨ ਕੀਤਾ ਗਿਆ।

ਕੈਂਪ ਵਿੱਚ ਡਾ. ਗੁਰਨੂਰ ਸਿੰਘ ਵੈਟਰਨਰੀ ਅਫ਼ਸਰ, ਸ੍ਰੀ ਰਣਧੀਰ ਸਿੰਘ ਵੈਟਰਨਰੀ ਇੰਸਪੈਕਟਰ ਅਤੇ ਸ੍ਰੀ ਸਾਹਿਲ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button