Ferozepur News

ਅਜੈਂਟਿਕ ਏ ਆਈ : ਟ੍ਰਾਂਸਫਾਰਮਿੰਗ ਦ ਫਿਊਚਰ ਔਫ ਸਮਾਰਟ ਕਾਮਰਸ” ਵਿਸ਼ੇ ‘ਤੇ ਇਕ ਅੰਤਰਰਾਸ਼ਟਰੀ ਵੈਬਿਨਾਰ ਦਾ ਆਯੋਜਨ

ਅਜੈਂਟਿਕ ਏ ਆਈ : ਟ੍ਰਾਂਸਫਾਰਮਿੰਗ ਦ ਫਿਊਚਰ ਔਫ ਸਮਾਰਟ ਕਾਮਰਸ” ਵਿਸ਼ੇ ‘ਤੇ ਇਕ ਅੰਤਰਰਾਸ਼ਟਰੀ ਵੈਬਿਨਾਰ ਦਾ ਆਯੋਜਨ

ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਅਜੈਂਟਿਕ ਏ ਆਈ : ਟ੍ਰਾਂਸਫਾਰਮਿੰਗ ਦ ਫਿਊਚਰ ਔਫ ਸਮਾਰਟ ਕਾਮਰਸ” ਵਿਸ਼ੇ ‘ਤੇ ਇਕ ਅੰਤਰਰਾਸ਼ਟਰੀ ਵੈਬਿਨਾਰ ਦਾ ਆਯੋਜਨ

ਫਿਰੋਜ਼ਪੁਰ, 19-3-2026: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ, ਜੋ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ, ਕਾਲਜ ਦੀ ਚੇਅਰਪਰਸਨ ਡਾ. ਅਗਨੀਜ਼ ਢਿੱਲੋਂ, ਐਡਵੋਕੇਟ ਅਜੈ ਬੱਤਾ, ਸੈਕ੍ਰੇਟਰੀ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੇ ਕੁਸ਼ਲ ਮਾਰਗਦਰਸ਼ਨ ਹੇਠ ਪੋਸਟ ਗ੍ਰੇਜੂਏਟ ਕਾਮਰਸ ਵਿਭਾਗ ਵੱਲੋਂ ਮਿਤੀ 18 ਮਾਰਚ 2026 ਨੂੰ “ਅਜੈਂਟਿਕ ਏ.ਆਈ.: ਟ੍ਰਾਂਸਫਾਰਮਿੰਗ ਦ ਫਿਊਚਰ ਆਫ ਸਮਾਰਟ ਕਾਮਰਸ” ਵਿਸ਼ੇ ‘ਤੇ ਇੱਕ ਅੰਤਰਰਾਸ਼ਟਰੀ ਵੈਬਿਨਾਰ ਬੜੀ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਵੈਬਿਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਧੁਨਿਕ ਤਕਨਾਲੋਜੀ ਦੇ ਖੇਤਰ ਵਿੱਚ ਹੋ ਰਹੀਆਂ ਨਵੀਆਂ ਤਰੱਕੀਆਂ ਨਾਲ ਜਾਣੂ ਕਰਵਾਉਣਾ ਸੀ।

ਇਸ ਮੌਕੇ ‘ਤੇ ਮੁੱਖ ਵਕਤਾ ਵਜੋਂ ਅਦਿਤਿਆ ਗੁਪਤਾ, ਸੀਨੀਅਰ ਸਾਫਟਵੇਅਰ ਇੰਜੀਨੀਅਰ, ਮਾਈਕਰੋਸਾਫਟ ਏ.ਆਈ. (ਬਿੰਗ ਐਡਜ਼), ਯੂ.ਐੱਸ.ਏ. ਨੇ ਆਪਣਾ ਕੀਮਤੀ ਸੰਬੋਧਨ ਪੇਸ਼ ਕੀਤਾ। ਉਨ੍ਹਾਂ ਨੇ “ਐਜੈਂਟਿਕ ਏ.ਆਈ.” ਦੇ ਸੰਕਲਪ ਬਾਰੇ ਵਿਸਤਾਰਪੂਰਵਕ ਚਰਚਾ ਕਰਦਿਆਂ ਦੱਸਿਆ ਕਿ ਇਹ ਬੁੱਧੀਮਾਨ ਪ੍ਰਣਾਲੀਆਂ ਖੁਦਮੁਖਤਿਆਰ ਤਰੀਕੇ ਨਾਲ ਫੈਸਲੇ ਕਰਨ ਦੀ ਸਮਰਥਾ ਰੱਖਦੀਆਂ ਹਨ। ਉਨ੍ਹਾਂ ਨੇ ਵੱਖ-ਵੱਖ ਉਦਾਹਰਣਾਂ ਰਾਹੀਂ ਸਮਝਾਇਆ ਕਿ ਕਿਵੇਂ ਏ.ਆਈ. ਆਧੁਨਿਕ ਵਪਾਰਕ ਪ੍ਰਣਾਲੀਆਂ ਨੂੰ ਬਦਲ ਰਹੀ ਹੈ ਅਤੇ ਡਿਜ਼ਿਟਲ ਕਾਮਰਸ ਦੇ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਕਰ ਰਹੀ ਹੈ।

ਉਨ੍ਹਾਂ ਨੇ ਖਾਸ ਤੌਰ ‘ਤੇ ਜ਼ੋਰ ਦਿੱਤਾ ਕਿ ਆਟੋਮੇਸ਼ਨ, ਪਰਸਨਲਾਈਜ਼ੇਸ਼ਨ ਅਤੇ ਡਾਟਾ-ਅਧਾਰਿਤ ਰਣਨੀਤੀਆਂ ਦੇ ਜ਼ਰੀਏ ਵਪਾਰਕ ਸੰਸਥਾਵਾਂ ਆਪਣੇ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਤੇਜ਼ ਬਣਾ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਸਮੇਂ ਦੇ ਨਾਲ ਆਪਣੇ ਹੁਨਰਾਂ ਨੂੰ ਨਿਖਾਰਨ ਅਤੇ ਨਵੀਆਂ ਤਕਨਾਲੋਜੀਆਂ ਨੂੰ ਅਪਣਾਉਣ ਵੱਲ ਧਿਆਨ ਦੇਣ, ਤਾਂ ਜੋ ਉਹ ਭਵਿੱਖ ਦੇ ਮੁਕਾਬਲੇ ਲਈ ਤਿਆਰ ਹੋ ਸਕਣ।

ਇਹ ਵੈਬਿਨਾਰ ਕਾਲਜ ਦੀ ਪ੍ਰਿੰਸੀਪਲ ਡਾ. ਸੰਗੀਤਾ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਿਨ੍ਹਾਂ ਦਾ ਸਦਾ ਹੀ ਉਦੇਸ਼ ਅਕਾਦਮਿਕ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਅਤੇ ਵਿਦਿਆਰਥੀਆਂ ਨੂੰ ਗਲੋਬਲ ਪੱਧਰ ਦੀ ਸਿੱਖਿਆ ਨਾਲ ਜੋੜਨਾ ਰਹਿੰਦਾ ਹੈ। ਉਨ੍ਹਾਂ ਦੀ ਪ੍ਰੇਰਣਾ ਨਾਲ ਕਾਲਜ ਵਿੱਚ ਇਸ ਤਰ੍ਹਾਂ ਦੇ ਵਿਦਿਆਕ ਪ੍ਰੋਗਰਾਮ ਨਿਰੰਤਰ ਕਰਵਾਏ ਜਾਂਦੇ ਹਨ। ਇਸ ਪ੍ਰੋਗਰਾਮ ਦਾ ਆਯੋਜਨ ਡਾ. ਲੀਨਾ ਕੱਕੜ (ਮੁਖੀ, ਕਾਮਰਸ ਵਿਭਾਗ) ਅਤੇ ਡਾ. ਆਰਤੀ ਗਰਗ, ਅਸਿਸਟੈਂਟ ਪ੍ਰੋਫੈਸਰ ਵੱਲੋਂ ਆਨਲਾਈਨ ਪਲੇਟਫਾਰਮ ਰਾਹੀਂ ਕੀਤਾ ਗਿਆ। ਵੈਬਿਨਾਰ ਵਿੱਚ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਵਿਸ਼ੇ ਪ੍ਰਤੀ ਆਪਣੀ ਗਹਿਰੀ ਰੁਚੀ ਦਰਸਾਈ।

ਸੈਸ਼ਨ ਦੌਰਾਨ ਭਾਗੀਦਾਰਾਂ ਨੇ ਸਰਗਰਮ ਤੌਰ ‘ਤੇ ਪ੍ਰਸ਼ਨ ਪੁੱਛੇ ਅਤੇ ਚਰਚਾ ਵਿੱਚ ਹਿੱਸਾ ਲਿਆ, ਜਿਸ ਨਾਲ ਸੈਸ਼ਨ ਹੋਰ ਵੀ ਰੁਚਿਕਰ ਅਤੇ ਜਾਣਕਾਰੀਪ੍ਰਦ ਬਣ ਗਿਆ। ਇਸ ਵੈਬਿਨਾਰ ਨੇ ਵਿਦਿਆਰਥੀਆਂ ਨੂੰ ਕਾਮਰਸ ਦੇ ਖੇਤਰ ਵਿੱਚ ਏ.ਆਈ. ਦੇ ਵਾਸਤਵਿਕ ਉਪਯੋਗਾਂ ਬਾਰੇ ਗਹਿਰਾਈ ਨਾਲ ਜਾਣਨ ਦਾ ਮੌਕਾ ਪ੍ਰਦਾਨ ਕੀਤਾ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਹੋਣ ਵਾਸਤੇ ਪ੍ਰੇਰਿਤ ਕੀਤਾ।

ਅੰਤ ਵਿੱਚ, ਕਾਲਜ ਪ੍ਰਬੰਧਨ ਵੱਲੋਂ ਮੁੱਖ ਵਕਤਾ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਗਿਆਨਵਰਧਕ ਪ੍ਰੋਗਰਾਮ ਕਰਵਾਉਣ ਦੀ ਇੱਛਾ ਪ੍ਰਗਟ ਕੀਤੀ ਗਈ।

 

Related Articles

Leave a Reply

Your email address will not be published. Required fields are marked *

Back to top button