Ferozepur News

ਮਿਰਤਕ ਦਾ ਪਰਿਵਾਰ ਅਤੇ ਬੀਕੇਯੂ ਕਾਦੀਆ ਵੱਲੋਂ ਸ਼ਾਂਤਮਈ ਧਰਨਾ,ਕਿਸਾਨਾਂ ਨੂੰ ਕੁੱਟ ਕੇ ਭਜਾਓਣ ਵਾਲਿਆਂ ਖਿਲਾਫ ਕਾਰਵਾਈ ਲਈ ਜਥੇਬੰਦੀਆਂ ਪ੍ਰਸ਼ਾਸ਼ਨ ਨੂੰ ਮਿਲੀਆਂ

ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ, ਰਾਜਪਾਲ, ਮਨੁੱਖੀ ਅਧਿਕਾਰ ਅਤੇ ਮਹਿਲਾ ਕਮਿਸ਼ਨ ਨੂੰ ਮੰਗ ਪੱਤਰ ਭੇਜੇ

ਮਿਰਤਕ ਦਾ ਪਰਿਵਾਰ ਅਤੇ ਬੀਕੇਯੂ ਕਾਦੀਆ ਵੱਲੋਂ ਸ਼ਾਂਤਮਈ ਧਰਨਾ,ਕਿਸਾਨਾਂ ਨੂੰ ਕੁੱਟ ਕੇ ਭਜਾਓਣ ਵਾਲਿਆਂ ਖਿਲਾਫ ਕਾਰਵਾਈ ਲਈ ਜਥੇਬੰਦੀਆਂ ਪ੍ਰਸ਼ਾਸ਼ਨ ਨੂੰ ਮਿਲੀਆਂ

ਮਿਰਤਕ ਗੁਰਜੰਟ ਸਿੰਘ ਦੇ ਇਨਸਾਫ਼ ਲਈ ਸ਼ਾਂਤਮਈ ਧਰਨਾ ਦੇ ਰਹਿ ਪਰਿਵਾਰ ਅਤੇ ਕਿਸਾਨਾਂ ਨੂੰ ਕੁੱਟ ਕੇ ਭਜਾਓਣ ਵਾਲਿਆਂ ਖਿਲਾਫ ਕਾਰਵਾਈ ਲਈ ਜਥੇਬੰਦੀਆਂ ਪ੍ਰਸ਼ਾਸ਼ਨ ਨੂੰ ਮਿਲੀਆਂ ,

ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ, ਰਾਜਪਾਲ, ਮਨੁੱਖੀ ਅਧਿਕਾਰ ਅਤੇ ਮਹਿਲਾ ਕਮਿਸ਼ਨ ਨੂੰ ਮੰਗ ਪੱਤਰ ਭੇਜੇ

ਫਿਰੋਜ਼ਪੁਰ 6 ਜੁਲਾਈ, 2026:  ਬੀਤੇ ਸਮੇ ਕਸਬਾ ਮਮਦੋਟ ਵਿੱਚ ਖੁਦਕੁਸ਼ੀ ਕਰ ਗਏ ਕਿਸਾਨ ਗੁਰਜੰਟ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦੁਵਾਉਣ ਲਈ ਅਤੇ ਉਸਦੀ ਮਾਲਕੀ ਦੁਕਾਨਾਂ ਦਾ ਕਬਜ਼ਾ ਵਾਪਸ ਲੈਣ ਲਈ ਮਿਰਤਕ ਦਾ ਪਰਿਵਾਰ ਅਤੇ ਬੀਕੇਯੂ ਕਾਦੀਆ ਵੱਲੋਂ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਸੀ | ਜਿਸ ਉੱਪਰ ਇਕ ਅਖੌਤੀ ਕਿਸਾਨ ਆਗੂ ਅਤੇ ਗੁੰਡਿਆਂ ਵੱਲੋਂ ਹਮਲਾ ਕਰਕੇ ਜਬਰੀ ਧਰਨਾ ਚੁਕਵਾਇਆ ਗਿਆ | ਜਿਸਦੇ ਰੋਸ ਵੱਜੋਂ ਅੱਜ ਫਿਰੋਜ਼ਪੁਰ ਦੀਆਂ ਡੇਢ ਦਰਜਨ ਜਥੇਬੰਦੀਆਂ ਇਕੱਠੀਆਂ ਹੋਕੇ ਇਨਸਾਫ਼ ਲਈ ਪ੍ਰਸ਼ਾਸ਼ਨ ਨੂੰ ਮਿਲੀਆਂ |
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਰਨਲ ਗੁਰਮੀਤ ਸਿੰਘ ਮਹਿਮਾਂ ਨੇ ਦੱਸਿਆ ਕੀ ਮਿਰਤਕ ਗੁਰਜੰਟ ਸਿੰਘ ਬਸਤੀ ਪਠਾਣਾ ਵਾਸੀ ਮਮਦੋਟ, ਆਪਣੀ ਦੁਕਾਨ ਦਾ ਕਬਜ਼ਾ ਵਾਪਿਸ ਲੈਣ ਲਈ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਲੜ ਰਿਹਾ ਸੀ। ਸਿਸਟਮ ਦੀ ਬੇਰੁਖੀ ਤੇ ਨਿਰਾਸ਼ਾ ਕਾਰਨ ਉਸਨੇ ਆਤਮ-ਹੱਤਿਆ ਕਰ ਲਈ। ਉਹ ਚਾਰ ਧੀਆਂ ਦਾ ਪਿਓ ਸੀ। ਗੁਰਜੰਟ ਦੀ ਮੌਤ ਤੋਂ ਬਾਅਦ ਉਸਦੀ ਪਤਨੀ, ਚਾਰ ਨਾਬਾਲਗ ਧੀਆਂ ਤੇ ਪਰਿਵਾਰ ਪਿਛਲੇ 2 ਮਹੀਨੇ ਤੋਂ ਦੁਕਾਨਾਂ ਅੱਗੇ ਧਰਨੇ ‘ਤੇ ਬੈਠੇ ਸਨ ਅਤੇ ਮੰਗ ਕਰ ਰਹਿ ਸਨ ਕਿ ਗੁਰਜੰਟ ਦੀ ਮੌਤ ਦਾ ਇਨਸਾਫ ਤੇ ਦੁਕਾਨਾਂ ਦਾ ਕਬਜ਼ਾ ਵਾਪਿਸ ਦੁਵਾਇਆ ਜਾਵੇ | ਪਰ ਬੀਤੀ 25 ਜੂਨ 2026 ਨੂੰ ਇਕ ਅਖੌਤੀ ਕਿਸਾਨ ਆਗੂ ਦੀ ਅਗਵਾਈ ਹੇਠ 15-20 ਹਥਿਆਰਬੰਦ ਗੁੰਡਿਆਂ ਨੇ ਸ਼ਾਂਤਮਈ ਧਰਨੇ ‘ਤੇ ਕਿਰਪਾਨਾਂ, ਡਾਂਗਾਂ ਤੇ ਸੋਟਿਆਂ ਨਾਲ ਹਮਲਾ ਕਰ ਦਿੱਤਾ। ਗੁਰਜੰਟ ਸਿੰਘ ਦੀ ਵਿਧਵਾ, ਉਸਦੀਆਂ ਨਾਬਾਲਗ ਧੀਆਂ ਤੇ ਹੋਰ ਲੋਕਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਜਿਸ ਵਿੱਚ ਔਰਤਾਂ-ਮਰਦ ਫੱਟੜ ਹੋਏ। ਜ਼ਖਮੀਆਂ ਨੂੰ ਧਰਨੇ ਤੋਂ ਜ਼ਬਰਦਸਤੀ ਭਜਾ ਦਿੱਤਾ ਗਿਆ। ਇਹ ਸਿੱਧੇ ਤੌਰ ‘ਤੇ ਸੰਵਿਧਾਨਕ ਹੱਕਾਂ, ਜਮਹੂਰੀ ਕਦਰਾਂ-ਕੀਮਤਾਂ ਤੇ ਮਨੁੱਖਤਾ ‘ਤੇ ਹਮਲਾ ਹੈ।
ਅੱਜ ਇਕੱਤਰ ਹੋਈਆਂ ਜਥੇਬੰਦੀਆਂ ਇਨਸਾਫ਼ ਦੀ ਮੰਗ ਲਈ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਰਾਹੀਂ ਮੁੱਖ ਮੰਤਰੀ , ਰਾਜਪਾਲ , ਮਨੁੱਖੀ ਅਧਿਕਾਰ ਕਮਿਸ਼ਨ ਅਤੇ ਮਹਿਲਾ ਕਮਿਸ਼ਨ ਨੂੰ ਮੰਗ ਪੱਤਰ ਭੇਜੇ ਗਏ | ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬੀਕੇਯੂ ਕਾਦੀਆ ਬੀਕੇਯੂ ਮਾਨਸਾ ਬੀਕੇਯੂ ਮਾਲਵਾ(ਹੀਰਕੇ) ਮਿਸਲ ਸਤਲੁਜ, ਕਿਸਾਨ ਸੰਘਰਸ਼ ਕਮੇਟੀ ਬੀਕੇਯੂ ਡਾਕੌਦਾ ਬੁਰਜਗਿਲ, ਕਿਸਾਨ ਸਟੂਡੈਂਟ ਯੂਨੀਅਨ ਬੀਕੇਯੂ ਸਿੱਧੂਪੁਰ ਸਰਪੰਚ ਯੂਨੀਅਨ ਪੰਜਾਬ, ਡੀ ਟੀ ਐਫ਼ ਫਿਰੋਜ਼ਪੁਰ ਬੀਕੇਯੂ ਬੰਬ ਆਦਿ ਜਥੇਬੰਦੀਆਂ ਹਾਜਰ ਸਨ |

Related Articles

Leave a Reply

Your email address will not be published. Required fields are marked *

Back to top button