
ਬਲਾਕ ਘੱਲ ਖੁਰਦ ਅਤੇ ਬਲਾਕ ਮੱਖੂ ਵਿਖੇ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬਲਾਕ ਪੱਧਰੀ ਖੇਡਾਂ ਦੇ ਹੋਏ ਮੁਕਾਬਲੇ

ਬਲਾਕ ਘੱਲ ਖੁਰਦ ਅਤੇ ਬਲਾਕ ਮੱਖੂ ਵਿਖੇ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬਲਾਕ ਪੱਧਰੀ ਖੇਡਾਂ ਦੇ ਹੋਏ ਮੁਕਾਬਲੇ
ਫਿਰੋਜ਼ਪੁਰ, 15 ਸਤੰਬਰ, 2026: ਪੰਜਾਬ ਸਰਕਾਰ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਤਹਿਤ ਦੂਜੇ ਦਿਨ ਅੱਜ ਮਿਤੀ 15/09/2026 ਖੇਡ ਮੈਦਾਨ ਪਿੰਡ ਚੰਦੜ ਵਿਖੇ ਬਲਾਕ ਘੱਲ ਖੁਰਦ ਅਤੇ ਖੇਡ ਮੈਦਾਨ ਪਿੰਡ ਬੂਟੇ ਵਾਲਾ ਵਿਖੇ ਬਲਾਕ ਮੱਖੂ ਦੇ ਖੇਡ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਅੰਡਰ -14, 17 ਅਤੇ 21 ਦੇ ਲੜਕੀਆਂ/ਲੜਕਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ। ਜਿਸ ਦੌਰਾਨ ਬਲਾਕ ਘੱਲ ਖੁਰਦ ਵਿਖੇ ਸ਼੍ਰੀ ਗੁਰਨਾਮ ਸਿੰਘ ਸਰਪੰਚ ਪਿੰਡ ਚੰਦੜ ਅਤੇ ਬਲਾਕ ਮੱਖੂ ਵਿਖੇ ਸ਼੍ਰੀ ਸਤਜੀਵਨ ਸਿੰਘ ਚੈਅਰਮੈਨ ਬਲਾਕ ਸੰਮਤੀ ਮੱਖੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਬੋਧਨ ਕਰਦਿਆ ਕਿਹਾ ਕਿ ਖੇਡਾਂ ਨਾਲ ਸਾਡੇ ਸਰੀਰਿਕ ਅਤੇ ਮਾਨਸਿਕ ਦੋਵਾਂ ਪੱਖਾਂ ਤੋਂ ਵਿਕਾਸ ਹੁੰਦਾ ਹੈ।
ਸ਼੍ਰੀ ਗੁਰਦੀਪ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਫਿਰੋਜ਼ਪੁਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਬਲਾਕ ਘੱਲ ਖੁਰਦ ਵਿਖੇ ਗੇਮ ਕਬੱਡੀ ਸਰਕਲ ਸਟਾਈਲ ਵਿੱਚ ਅੰ-17 ਲੜਕੇ ਵਿੱਚ ਭਾਗ ਸਿੰਘ ਵਾਲਾ ਘੱਲ ਖੁਰਦ ਨੇ ਪਹਿਲਾ ਅਤੇ ਮਾਛੀ ਬੁਗਰਾ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅੰ-21 ਲੜਕੇ ਵਿੱਚ ਮਾਤਾ ਸਾਹਿਬ ਕੌਰ ਕਾਲਜ, ਤਲਵੰਡੀ ਭਾਈ ਨੇ ਪਹਿਲਾ, ਗੁਰੂ ਨਾਨਕ ਸਕੂਲ ਸ਼ਕੂਰ ਨੇ ਦੂਸਰਾ ਅਤੇ ਫਿਰੋਜ਼ਸ਼ਾਹ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਬਲਾਕ ਮੱਖੂ ਵਿਖੇ ਗੇਮ ਵਾਲੀਬਾਲ (ਸ਼ੂਟਿੰਗ) ਵਿੱਚ ਅੰ-21 ਵਿੱਚ ਕਾਮਲਵਾਲਾ ਨੇ ਪਹਿਲਾ ਅਤੇ ਯੂਥ ਕਲੱਬ ਨੇ ਦੂਸਰਾ ਸਥਾਨ ਹਾਸਿਲ ਕੀਤਾ। ਗੇਮ ਖੋਹ-ਖੋਹ ਵਿੱਚ ਅੰ-14 ਲੜਕੀਆਂ ਵਿੱਚ ਫਤਿਹਗੜ੍ਹ ਸਭਰਾ ਨੇ ਪਹਿਲਾ, ਅਰਾਜੀ ਸਭਰਾ ਨੇ ਦੂਸਰਾ ਅਤੇ ਫਤਹਿਗੜ੍ਹ ਸਭਰਾ ਕਲੱਬ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਅੰ-17 ਲੜਕੀਆਂ ਵਿੱਚ ਫਤਿਹਗੜ੍ਹ ਸਭਰਾ ਨੇ ਪਹਿਲਾ, ਕਾਮਲ ਵਾਲਾ ਨੇ ਦੂਸਰਾ ਅਤੇ ਕਿੱਲੀ ਗੁੱਦੇ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਗੇਮ ਖੋਹ-ਖੋਹ ਵਿੱਚ ਅੰ-14 ਲੜਕੇ ਵਿੱਚ ਫਤਹਿਗੜ੍ਹ ਸਭਰਾ ਨੇ ਪਹਿਲਾ, ਫੱਤੇ ਵਾਲਾ ਨੇ ਦੂਸਰਾ ਅਤੇ ਵੱਟੂ ਭੱਟੀ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਖੇਡ ਵਿਭਾਗ ਫਿਰੋਜ਼ਪੁਰ ਦੇ ਸਮੂਹ ਕੋਚਿਜ਼, ਦਫਤਰੀ ਸਟਾਫ, ਸਿੱਖਿਆ ਵਿਭਾਗ ਦੇ ਡੀ.ਪੀ.ਈ/ ਪੀ.ਟੀ.ਆਈ , ਸਿਹਤ ਵਿਭਾਗ ਦੀ ਟੀਮ, ਸਕਿਉਰਟੀ ਦੀ ਟੀਮ, ਪਿੰਡ ਪੰਚਾਇਤ ਮੈਂਬਰ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਰਹੇ।




