ਐੱਸ. ਸੀ. ਕਮਿਸ਼ਨ ਪੰਜਾਬ ਦੇ ਮੈਂਬਰ ਗੁਰਪ੍ਰੀਤ ਸਿੰਘ ਇੱਟਾਂਵਾਲੀ ਨੇ ਪਿੰਡ ਫੱਤੂਵਾਲਾ ਵਿਖੇ ਸੁਣੀਆਂ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਪਰਿਵਾਰਾਂ ਦੀਆਂ ਮੁਸ਼ਕਲਾਂ

ਐੱਸ. ਸੀ. ਕਮਿਸ਼ਨ ਪੰਜਾਬ ਦੇ ਮੈਂਬਰ ਗੁਰਪ੍ਰੀਤ ਸਿੰਘ ਇੱਟਾਂਵਾਲੀ ਨੇ ਪਿੰਡ ਫੱਤੂਵਾਲਾ ਵਿਖੇ ਸੁਣੀਆਂ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਪਰਿਵਾਰਾਂ ਦੀਆਂ ਮੁਸ਼ਕਲਾਂ
ਫਿਰੋਜ਼ਪੁਰ, 21 ਨਵੰਬਰ 2025.: ਐੱਸ. ਸੀ. ਕਮਿਸ਼ਨ ਪੰਜਾਬ ਦੇ ਮੈਂਬਰ ਗੁਰਪ੍ਰੀਤ ਸਿੰਘ ਇੱਟਾਂਵਾਲੀ ਨੇ ਫਿਰੋਜ਼ਪੁਰ ਦੇ ਪਿੰਡ ਫੱਤੂਵਾਲਾ ਵਿਖੇ ਪਹੁੰਚ ਕੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਪਰਿਵਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਸ਼ਿਕਾਇਤ ਕਰਤਾ ਸੰਦੀਪ ਸਿੰਘ ਨੂੰ ਭਰੋਸਾ ਦੁਆਇਆ ਕਿ ਐਸ. ਸੀ. ਕਮਿਸ਼ਨ ਪੰਜਾਬ ਹਰ ਐੱਸ. ਸੀ. ਵਰਗ ਨਾਲ ਚਿਟਾਨ ਵਾਂਗ ਖੜ੍ਹਾ ਹੈ|
ਸ. ਗੁਰਪ੍ਰੀਤ ਸਿੰਘ ਇੱਟਾਂਵਾਲੀ ਨੇ ਕਿਹਾ ਕਿ ਅਸੀਂ ਮਾਣਯੋਗ ਚੇਅਰਮੈਨ ਐਸ.ਸੀ. ਕਮਿਸ਼ਨ ਪੰਜਾਬ ਸ. ਜਸਵੀਰ ਸਿੰਘ ਗੜ੍ਹੀ ਦੇ ਨਿਰਦੇਸਾਂ ਅਨੁਸਾਰ ਕਮਿਸ਼ਨ ਪ੍ਰਤੀ ਅਨਸੂਚਿਤ ਜਾਤੀਆਂ ਦੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਅਤੇ ਉਨਾਂ ਨਾਲ ਹੋ ਰਹੀ ਹਰ ਵਧੀਕੀ ਦੀ ਜਾਂਚ ਕਰਕੇ ਲੋਕਾਂ ਨੂੰ ਇਨਸਾਫ ਦਵਾ ਰਹੇ ਹਾਂ| ਪਿੰਡ ਫੱਤੂਵਾਲਾ ਵਿਖੇ ਪਹੁੰਚ ਕੇ ਉਹਨਾਂ ਨੇ ਪੀੜਿਤ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਮੌਕੇ ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕਰਕੇ ਪੀੜਿਤ ਨੂੰ ਇਨਸਾਫ ਦਵਾਉਣ ਬਾਰੇ ਵੀ ਕਿਹਾ| ਉਹਨਾਂ ਕਿਹਾ ਕਿ ਐਸ.ਸੀ. ਕਮਿਸ਼ਨ ਪੰਜਾਬ ਅਨੁਸੂਚਿਤ ਜਾਤੀ ਦੇ ਲੋਕਾਂ ਨਾਲ ਹੋ ਰਹੀ ਵਧੀਕੀ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਹਮੇਸ਼ਾ ਤਤਪਰ ਰਹੇਗਾ|
ਇਸ ਮੌਕੇ ਡੀਐਸਪੀ ਸਬ ਡਵੀਜ਼ਨ ਫਿਰੋਜ਼ਪੁਰ ਦੀਹਾਤੀ ਕਰਨ ਸ਼ਰਮਾ, ਹਰਮਨਦੀਪ ਸਿੰਘ ਮਾਖੇ ਵਾਲਾ, ਜਗਮੀਤ ਸਿੰਘ ਹਨੀ, ਪ੍ਰਧਾਨ ਗੋਰਾ ਅਟਾਰੀ, ਦੇਸਰਾਜ ਗਿੱਲ, ਪੀ. ਏ. ਹਰਜਿੰਦਰ ਸਿੰਘ ਫਿਰੋਜ਼ਸ਼ਾਹ ਆਦਿ ਮੌਜੂਦ ਸਨ|





