
70ਵੀਆਂ ਪੰਜਾਬ ਸਕੂਲ ਸਟੇਟ ਬਾਕਸਿੰਗ ਖੇਡਾਂ (ਅੰਡਰ-19) ਦੀ ਹੋਈ ਸ਼ਾਨਦਾਰ ਸਮਾਪਤੀ
ਜਲੰਧਰ ਵਿੰਗ ਦੀ ਟੀਮ ਬਣੀ ਅੋਵਰਆਲ ਚੈਂਪਿਅਨ

70ਵੀਆਂ ਪੰਜਾਬ ਸਕੂਲ ਸਟੇਟ ਬਾਕਸਿੰਗ ਖੇਡਾਂ (ਅੰਡਰ-19) ਦੀ ਹੋਈ ਸ਼ਾਨਦਾਰ ਸਮਾਪਤੀ
ਜਲੰਧਰ ਵਿੰਗ ਦੀ ਟੀਮ ਬਣੀ ਅੋਵਰਆਲ ਚੈਂਪਿਅਨ
ਵੱਖ-ਵੱਖ ਭਾਰ ਵਰਗਾਂ ਦੇ ਜੇਤੂ ਮੁੱਕੇਬਾਜ਼ਾਂ ਨੂੰ ਕੀਤਾ ਗਿਆ ਸਨਮਾਨਿਤ
ਫਿਰੋਜ਼ਪੁਰ ; 10-10-2026: ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫ਼ਿਰੋਜ਼ਪੁਰ ਵਿਖੇ ਕਰਵਾਈਆਂ ਜਾ ਰਹੀਆਂ 70ਵੀਆਂ ਪੰਜਾਬ ਸਕੂਲ ਸਟੇਟ ਖੇਡਾਂ ਅੰਡਰ-19 ਦੇ ਬਾਕਸਿੰਗ ਮੁਕਾਬਲੇ ਬੀਤੇ ਦਿਨ ਬਹੁਤ ਹੀ ਜੋਸ਼ੋ ਖਰੋਸ਼ ਭਰੇ ਮਾਹੌਲ ਵਿੱਚ ਸੰਪੰਨ ਹੋ ਗਏ। ਇਨ੍ਹਾਂ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸਕੂਲੀ ਵਿਦਿਆਰਥੀ ਬਾਕਸਰਾਂ ਨੇ ਆਪਣੀ ਬੇਹਤਰੀਨ ਖੇਡ, ਤਕਨੀਕੀ ਮੁਹਾਰਤ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਮੁਕਾਬਲਿਆਂ ਦੀ ਸ਼ੁਰੂਆਤ ਜਿਥੇ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ,ਜ਼ਿਲ੍ਹਾ ਸਿੱਖਿਆ ਅਧਿਕਾਰੀ ਮਨੀਲ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਸਤਿੰਦਰ ਸਿੰਘ ਵੱਲੋਂ ਕਰਵਾਈ ਗਈ ਸੀ,ਉਥੇ ਸੀਈੳ ਕੈਂਟ ਬੋਰਡ ਅਤੇ ਹੋਰ ਵੀ ਕਈ ਅਹਿਮ ਸ਼ਖਸੀਅਤਾਂ ਵੱਲੋਂ ਬਾਕਸਿੰਗ ਮੁਕਾਬਲਿਆਂ ਦਾ ਆਨੰਦ ਮਾਣਿਆ ਗਿਆ । ਇਸ ਦੌਰਾਨ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ ਅਤੇ ਬਾਕੀ ਟੀਮ ਵੱਲੋਂ ਵੀ ਸਮੇਂ ਸਮੇਂ ’ਤੇ ਹਾਜਰੀ ਲਗਵਾਈ ਗਈ । । ਖੇਡਾਂ ਦੇ ਸਮਾਪਤੀ ਸਮਾਰੋਹ ਦੌਰਾਨ ਪ੍ਰਬੰਧਕਾਂ ਅਤੇ ਖੇਡ ਅਧਿਕਾਰੀਆਂ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਅਤੇ ਤਗਮੇ ਵੰਡ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਹ ਜੇਤੂ ਖਿਡਾਰੀ ਅੱਗੇ ਚੱਲ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨਗੇ। ਖੇਡਾਂ ਸਮਾਪਨ ਸਮਾਰੋਹ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਮਨੀਲਾ ਅਰੋੜਾ , ਪ੍ਰਿੰਸੀਪਲ ਆਸ਼ੀ ਸ਼ਰਮਾ , ਡੀਐਮ ਸਪੋਰਟਸ ਅਕਸ਼,ਕੌਮਾਂਤਰੀ ਬਾਕਸਰ ਲਕਸ਼ਮੀ ,ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ ਵੱਲੋਂ ਜੇਤੂ ਖਿਡਾਰੀਆਂ ਨੂੰ ਤਮਗੇ ਪਹਿਨਾਏ ਗਏ । ਇਸ ਮੌਕੇ ਸਾਬਕਾ ਇੰਟਰਨੈਸ਼ਨਲ ਬਾਕਸਰ ਅਤੇ ਬਾਕਸਿੰਗ ਕੋਚ ਮੈਡਮ ਲਕਸ਼ਮੀ, ਡੀਐਮ ਸਪੋਰਟਸ ਅਕਸ਼ , ਲੈਕਚਰਾਰ ਦਲਬੀਰ ਸਿੰਘ ‘ਨੀਟੂ ਭਲਵਾਨ’ ਸੁਪਰਡੈਂਟ ਅਕਸ਼ , ਸੁਖਚੈਨ ਸਿੰਘ , ਜਸਬੀਰ ਕੋਰ, ਮਨਦੀਪ ਕੋਰ, ਮਨਪ੍ਰੀਤ ਕੋਰ, ਮਨਪ੍ਰੀਤ ਕੋਰ ਕੈਂਟ ਬੋਰਡ , ਗੁਰਪ੍ਰੀਤ ਕੋਰ,ਡੀ ਪੀ ਅਮਨਦੀਪ ਕੋਰ , ਕੋਚ ਰਾਹੁਲ , ਕੁਲਵਿੰਦਰ ਕੋਰ, ਜੁਗਦੀਪ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ, ਜਸਪ੍ਰੀਤ ਸਿੰਘ, ਨਵਿੰਦਰ ਕੰਬੋਜ, ਗੁਰਸਾਹਿਬ ਸਿੰਘ, ਵਰਿੰਦਰ ਪਾਲ ਸਿੰਘ, ਸੁਨੀਲ ਕੁਮਾਰ ਤੇ ਪੰਜਾਬ ਭਰ ਤੋਂ ਆਏ ਅਧਿਕਾਰੀ ਵੀ ਹਾਜ਼ਰ ਸਨ।
———————————————-
ਵੱਖ ਵੱਖ ਭਾਰ ਵਰਗ ਦੇ ਜੇਤ
46 ਕਿੱਲੋ ਭਾਰ ਵਰਗ ’ਚ ਹਿਮਾਂਸ਼ੂ ਫਤਿਹਗੜ੍ਹ ਸਾਹਿਬ ਗੋਲਡ , ਚੇਤਨ ਪਟਿਆਲ ਵਿੰਗ ਸਿਲਵਰ , ਅੰਸ਼ ਅੰਮ੍ਰਿਤਸਾਰ ਅਤੇ ਅਰਸ਼ਦੀਪ ਸਿੰਘ ਸੰਗਰੂਰ ਬਰਾਂਜ ਮੈਡਲ ।
46 ਤੋਂ 49 ਕਿੱਲੋ– ਮਾਨਵ ਮਲਹੋਤਰਾ ਅੰਮ੍ਰਿਤਸਰ ਗੋਲਡ ਮੈਡਲ , ਮੂਕੂਲ ਮੱਟੂ ਪਟਿਆਲਾ ਸਿਲਵਰ ਮੈਡਲ , ਤਨਿਸ਼ ਗੌਤਮ ਜਲੰਧਰ ਵਿੰਗ ਅਤੇ ਤਿਲਕਰਾਜ ਰਾਣਾ ਜਲੰਧਰ ਬਰਾਂਜ ਮੈਡਲ
49 ਤੋਂ 52 ਕਿੱਲੋ– ਦਿਵਿਆਂਸ਼ ਹੁਸ਼ਿਆਰਪੁਰ ਗੋਲਡ ,ਸਮੀਰ ਫਾਜਿਲਕਾ ਸਿਲਵਰ , ਰਾਜਵੀਰ ਸਿੰਘ ਮਲੇਰਕੋਟਲਾ ਬਰੋਂਜ , ਮਨਪ੍ਰੀਤ ਸਿੰਘ ਤਰਨ ਤਾਰਨ ਬਰੋਂਜ
52 ਤੋਂ 56 ਕਿੱਲੋ– ਕ੍ਰਿਸ਼ਨਾ ਐਸਟੀਸੀ ਮਸਤੂਆਣਾ ਗੋਲਡ , ਆਰਿਅਨ ਸੰਗਰੂਰ ਸਿਲਵਰ , ਸਿਵਮ ਕੁਮਾਰ ਪਟਿਆਲਾ ਵਿੰਗ ਬਰੋਂਜ਼, ਸੁਮਿਤ ਕੁਮਾਰ ਫਿਰੋਜ਼ਪੁਰ ਬਰੋਂਜ਼
56 ਤੋਂ 60 ਕਿੱਲੋ — ਸਾਹਿਲ ਪਟਿਆਲਾ ਵਿੰਗ ਗੋਲਡ , ਅਰਸ਼ਦੀਪ ਸਿੰਘ ਅੰਮ੍ਰਿਤਸਰ ਸਿਲਵਰ , ਮਨਵਿੰਦਰ ਸਿੰਘ ਐਸਟੀਸੀ ਮਸਤੂਆਣਾ ਬਰੋਂਜ਼, ਅਭਿਸ਼ੇਕ ਕੁਮਾਰ ਸ੍ਰੀ ਫਤਿਹਗੜ ਸਾਹਿਬ ਬਰੋਂਜ਼
60 ਤੋਂ 64 ਕਿੱਲੋ –ਸਮਰੀਤ ਸਿੰਘ ਮਲੇਰ ਕੋਟਲਾ ਗੋਲਡ, ਹਰਮਨਪ੍ਰੀਤ ਸਿੰਘ ਜਲੰਧਰ ਵਿੰਗ ਸਿਲਵਰ , ਪ੍ਰਭਨੂਰ ਸਿੰਘ ਫਾਜਲਕਾ ਬਰੋਂਜ ,ਭਾਵਿਸ਼ ਬਠਿੰਡਾ ਬਰੋਂਜ਼
64 ਤੋਂ 69 ਕਿੱਲੋ –ਕੁਲਸ਼ਾਨ ਸਿੰਘ ਪਟਿਆਲਾ ਗੋਲਡ , ਆਕਾਸ਼ਦੀਪ ਸਿੰਘ ਮੋਹਾਲੀ ਸਿਲਵਰ , ਕਰਨਵੀਰ ਸਿੰਘ ਮਲੇਰਕੋਟਲਾ ਬਰੋਂਜ਼, ਗੋਬਿੰਦ ਭਾਟੀਆ ਜਲੰਧਰ ਵਿੰਗ ਬਰੋਂਜ਼
69 ਤੋਂ 75 ਕਿੱਲੋ –ਕਨਵਰਪ੍ਰਤਾਪ ਸਿੰਘ ਪਟਿਆਲਾ ਗੋਲਡ , ਹਾਰਦਿਕ ਜਲੰਧਰ ਵਿੰਗ ਸਿਲਵਰ ,ਅਨਿਕੇਤ ਸ਼ਰਮਾ ਜਲੰਧਰ ਬਰੋਂਜ਼, ਅਵਨੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਬਰੋਂਜ਼
75 ਤੋਂ 81 ਕਿੱਲੋ –ਬਲਰਾਜ ਸਿੰਘ ਜਲੰਧਰ ਵਿੰਗ ਗੋਲਡ , ਦਵਿੰਦਰ ਸਿੰਘ ਪਟਿਆਲਾ ਸਿਲਵਰ , ਗੁਰਮੁਖ ਸਿੰਘ ਬਠਿੰਡਾ ਬਰੋਂਜ਼, ਹਰਮਨ ਸਿੰਘ ਫਰੀਦਕੋਟ ਬਰੋਂਜ਼
81 ਤੋਂ 91 ਕਿੱਲੋ –ਆਸ਼ੀਸ਼ ਜਲੰਧਰ ਵਿੰਗ ਗੋਲਡ ਕੁਸ਼ਪ੍ਰੀਤ ਸਿੰਘ ਬਠਿੰਡਾ ਸਿਲਵਰ , ਸਕਸ਼ਮ ਟੰਡਨ ਜਲੰਧਰ ਬਰੋਂਜ , ਵੰਸ਼ ਸ਼ਰਮਾ ਫਿਰੋਜ਼ਪੁਰ ਬਰੋਂਜ
91 ਪਲੱਸ –ਜਸਨੂਰ ਸਿੰਘ ਜਲੰਧਰ ਵਿੰਗ ਗੋਲਡ , ਸਹਿਜ ਪਰਵਾਨ ਸਿੰਘ ਪਟਿਆਲਾ ਵਿੰਗ ਸਿਲਵਰ , ਯਸ਼ ਅੰਮ੍ਰਿਤਸਰ ਬਰੋਂਜ ਸੁੁਚੈਤ ਸਿੰਘ ਫਿਰੋਜਪੁਰ ਬਰੋਂਜ਼



