Ferozepur News

ਪੰਜਾਬ ਦੇ ਮੱਛੀ ਕਾਸ਼ਤਕਾਰ ਕਿਸਾਨਾਂ ਵੱਲੋਂ ਪਿੰਡ ਕਾਹਨ ਸਿੰਘ ਵਾਲਾ ਵਿਖ਼ੇ ਬਣੇ ਮੱਛੀ ਫਾਰਮ ਦਾ ਕੀਤਾ ਗਿਆ ਦੌਰਾ

ਪੰਜਾਬ ਦੇ ਮੱਛੀ ਕਾਸ਼ਤਕਾਰ ਕਿਸਾਨਾਂ ਵੱਲੋਂ ਪਿੰਡ ਕਾਹਨ ਸਿੰਘ ਵਾਲਾ ਵਿਖ਼ੇ ਬਣੇ ਮੱਛੀ ਫਾਰਮ ਦਾ ਕੀਤਾ ਗਿਆ ਦੌਰਾ

ਪੰਜਾਬ ਦੇ ਮੱਛੀ ਕਾਸ਼ਤਕਾਰ ਕਿਸਾਨਾਂ ਵੱਲੋਂ ਪਿੰਡ ਕਾਹਨ ਸਿੰਘ ਵਾਲਾ ਵਿਖ਼ੇ ਬਣੇ ਮੱਛੀ ਫਾਰਮ ਦਾ ਕੀਤਾ ਗਿਆ ਦੌਰਾ

ਫਿਰੋਜ਼ਪੁਰ, 9 ਅਕਤੂਬਰ, 2026: ਮਾਨਯੋਗ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ, ਪੰਜਾਬ, ਐਸ. ਏ. ਐਸ.ਨਗਰ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 07-10-2026 ਨੂੰ ਜ਼ਿਲ੍ਹਾ ਅੰਮ੍ਰਿਤਸਰ, ਤਰਨਤਾਰਨ, ਮੋਗਾ, ਲੁਧਿਆਣਾ, ਫਰੀਦਕੋਟ, ਜਲੰਧਰ ਅਤੇ ਕਪੂਰਥਲਾ ਦੇ ਮੱਛੀ ਕਾਸ਼ਤਕਾਰ ਕਿਸਾਨਾਂ ਦਾ ਅਨੁਭਵ ਦੌਰਾ ਪਿੰਡ ਕਾਹਨ ਸਿੰਘ ਵਾਲਾ ਬਲਾਕ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਜਿਲਿਆ ਦੇ ਲਗਭਗ 100 ਕਿਸਾਨਾਂ ਵੱਲੋ ਭਾਗ ਲਿਆ ਗਿਆ । ਇਸ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ੍ਰੀ ਹਰਦੇਵ ਸਿੰਘ ਗਿੱਲ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ, ਪੰਜਾਬ ਵੱਲੋ ਸਿਰਕਤ ਕੀਤੀ ਗਈ।

ਮੱਛੀ ਕਾਸਤਕਾਰ ਸ੍ਰੀ ਗੁਰਮੀਤ ਸਿੰਘ ਕਾਹਨ ਸਿੰਘ ਵਾਲਾ ਅਤੇ ਸ੍ਰੀ ਗੁਰਿੰਦਰ ਸਿੰਘ ਬਾਵਾ ਦੇ ਮੱਛੀ ਫਾਰਮ ਤੇ ਰੱਖਿਆ ਗਿਆ ਸੀ ਜੋ ਪਿਛਲੇ 20-25 ਸਾਲਾ ਤੋਂ ਆਪਣੀ ਜ਼ਮੀਨ ਵਿੱਚ ਮੱਛੀ ਪਾਲਣ ਦਾ ਕਿੱਤਾ ਕਰੇ ਰਹੇ ਹਨ ।

ਪ੍ਰੋਗਰਾਮ ਦੀ ਸੁਰੂਆਤ ਸ੍ਰੀ ਗੁਰਮੀਤ ਸਿੰਘ ਕਾਹਨ ਸਿੰਘ ਵਾਲਾ ਅਤੇ ਸ੍ਰੀ ਗੁਰਿੰਦਰ ਸਿੰਘ ਬਾਵਾ ਵੱਲੋਂ ਵੱਖ-ਵੱਖ ਜਿਲਿਆਂ ਤੋ ਆਏ ਵਿਭਾਗੀ ਅਧਿਕਾਰੀਆਂ ਅਤੇ ਮੱਛੀ ਪਾਲਕ ਕਿਸਾਨਾਂ ਦਾ ਸਵਾਗਤ ਕਰਦੇ ਹੋਏ ਆਪਣੇ ਮੱਛੀ ਪਾਲਣ ਦੇ ਕਿੱਤੇ ਸਬੰਧੀ ਲੰਬੇ ਤਜਰਬੇ ਬਾਰੇ ਜਾਣੂ ਕਰਵਾਇਆ ਗਿਆ । ਇਸ ਤੋ ਬਾਅਦ ਵਿੱਚ ਸ੍ਰੀ ਗੁਲਬਾਗ ਸਿੰਘ ਸੀਨੀਅਰ ਮੱਛੀ ਪਾਲਣ ਅਫਸਰ (ਫਾਰਮ) ਫਿਰੋਜਪੁਰ ਵੱਲੋ ਵੱਖ-ਵੱਖ ਵੱਖ ਜ਼ਿਲਿਆਂ ਤੋਂ ਆਏ ਵਿਭਾਗੀ ਅਧਿਕਾਰੀਆਂ ਅਤੇ ਮੱਛੀ ਪਾਲਕ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ ਕਿ ਪਿੰਡ ਕਾਹਨ ਸਿੰਘ ਵਾਲਾ ਬਲਾਕ ਗੁਰੂਹਰਸਹਾਏ ਵਿੱਚ ਪਿਛਲੇ ਲੰਬੇ ਸਮੇਂ ਤੋ 200 ਏਕੜ ਤੋ ਉੱਪਰ ਰਕਬੇ ਵਿੱਚ ਮੱਛੀ ਪਾਲਣ ਦਾ ਕਿੱਤਾ ਕੀਤਾ ਜਾ ਰਿਹਾ ਹੈ । ਇਸ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਸਮੂਹ ਕਿਸਾਨਾ ਨਾਲ ਸਾਂਝੀ ਕੀਤੀ ਗਈ।
ਸ੍ਰੀ ਗੁਰਬੀਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਤਰਨਤਾਰਨ ਵੱਲੋ ਸਮੂਹ ਮੱਛੀ ਕਿਸਾਨਾਂ ਨੂੰ ਐਨ. ਐਫ. ਡੀ. ਪੀ. ਰਜਿਸਟਰੇਸਨ ਸਬੰਧੀ ਅਤੇ ਮੱਛੀ ਪਾਲਣ ਸਬੰਧੀ ਬਣਾਈਆ ਗਈਆਂ ਕੋਆਪਰੇਟਿਵ ਸੋਸਾਇਟੀਆ ਦੀ ਰਜਿਸਟਰੇਸ਼ਨ ਕਰਵਾਉਣ ਅਤੇ ਰਜਿਸਟਰੇਸ਼ਨ ਕਰਵਾਉਣ ਉਪਰੰਤ ਮਿਲਣ ਵਾਲੇ ਲਾਭਾਂ ਬਾਰੇ ਜਾਣੂ ਕਰਵਾਇਆ ਗਿਆ ।

ਇਸ ਪ੍ਰੋਗਰਾਮ ਦੌਰਾਨ ਸ੍ਰੀ ਮਤੀ ਮਨਜੋਤ ਕੌਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਫਿਰੋਜ਼ਪੁਰ ਵੱਲੋ ਪੀ ਐਮ ਐਮ ਐਸ ਵਾਈ. ਸਕੀਮ ਅਧੀਨ ਮਿਲਣ ਵਾਲੇ ਵਿੱਤੀ ਲਾਭਾਂ ਬਾਰੇ ਕਿਸਾਨਾਂ ਨੂੰ ਵਿਸਥਾਰ ਪੂਰਬਕ ਜਾਣੂ ਕਰਵਾਇਆ ਗਿਆ । ਸ੍ਰੀ ਜਗਮਿੰਦਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਮੁਕਤਸਰ ਸਾਹਿਬ ਵੱਲੋ ਬਤੌਰ ਸੀਨੀਅਰ ਮੱਛੀ ਪਾਲਣ ਅਫਸਰ ( ਪ੍ਰਸਾਰ) ਫਿਰੋਜ਼ਪੁਰ ਹੁੰਦਿਆ ਪਿੰਡ ਕਾਹਨ ਸਿੰਘ ਵਾਲਾ ਵਿਖੇ ਮੱਛੀ ਪਾਲਣ ਦੇ ਵਿਕਾਸ ਸਬੰਧੀ ਕੀਤੇ ਗਏ ਕੰਮਾਂ ਅਤੇ ਕਿਸਾਨਾਂ ਨੂੰ ਮੱਛੀ ਪਾਲਣ ਸਬੰਧੀ ਪ੍ਰੇਰਿਤ ਕਰਨ ਬਾਰੇ ਆਪਣੇ ਤਜਰਬੇ ਨੂੰ ਸਾਝਾਂ ਕੀਤਾ ਗਿਆ ।

ਇਸ ਪ੍ਰੋਗਰਾਮ ਦੌਰਾਨ ਅਗਾਂਹਵਧੂ ਮੱਛੀ ਕਾਸ਼ਤਕਾਰ ਸ੍ਰੀ ਜਸਵੰਤ ਸਿੰਘ ਵੱਲੋਂ ਆਪਣੀਆਂ ਮੁੱਖ ਮੰਗਾਂ ਜਿਵੇੰ ਕਿ ਬਿਜਲੀ ਬਿੱਲਾਂ ਦੀ ਮੁਆਫੀ ( ਖੇਤੀਬਾੜੀ ਦੀ ਤਰਜ ਤੇ) ਅਤੇ ਪੰਜਾਬ ਦੀਆਂ ਮੁੱਖ ਮੱਛੀ ਮੰਡੀਆਂ (ਲੁਧਿਆਣਾ) ਆਦਿ ਵਿਖੇ ਬਾਹਰਲੇ ਰਾਜਾਂ ਤੋਂ ਆ ਰਹੀ ਮੱਛੀ ਦੀ ਵਿੱਕਰੀ ਤੇ ਰੋਕ ਲਗਾਉਣ ਆਦਿ ਬਾਰੇ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ, ਪੰਜਾਬ ਅੱਗੇ ਰੱਖੀਆ ਗਈਆ। ਜਿਸ ਤੇ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ, ਪੰਜਾਬ ਜੀ ਵੱਲੋ ਭਰੋਸਾ ਦਿਵਾਇਆ ਗਿਆ ਕਿ ਆਪ ਦੀਆ ਮੰਗਾਂ ਦਾ ਹੱਲ ਕੱਢਣ ਲਈ ਪੁਰਜੋਰ ਯਤਨ ਕੀਤੇ ਜਾਣਗੇ ਅਤੇ ਸਮੂਹ ਕਿਸਾਨਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨਾਮ ਜਪੋ ਕਿਰਤ ਕਰੋ ਅਤੇ ਵੰਡ ਸਕੋ ਦਾ ਆਦੇਸ ਦਿੰਦੇ ਹੋਏ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਦਾ ਪੂਰਾ-ਪੂਰਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ । ਇਸ ਤੋਂ ਇਲਾਵਾ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ, ਪੰਜਾਬ ਜੀ ਵੱਲੋ ਸਮੂਹ ਕਿਸਾਨਾਂ ਨੂੰ ਮੱਛੀ ਪਾਲਣ ਸਬੰਧੀ ਕੋਅਪਰੇਟਿਵ ਸੋਸਾਇਟੀਆ ਬਣਾਉਣ ਅਤੇ ਆਪਣੇ ਪਿੰਡਾਂ ਵਿੱਚ ਮਿੰਨੀ ਮੱਛੀ ਮਾਰਕੀਟ ਬਣਾਉਣ ਲਈ ਵੀ ਕਿਹਾ ਗਿਆ । ਅੰਤ ਵਿੱਚ ਮੱਛੀ ਪਾਲਣ ਵਿਭਾਗ ਫਿਰੋਜ਼ਪੁਰ ਅਤੇ ਸਮੂਹ ਮੱਛੀ ਕਿਸਾਨ ਪਿੰਡ ਕਾਹਨ ਸਿੰਘ ਵਾਲਾ ਵੱਲੋਂ ਮੁੱਖ ਮਹਿਮਾਨ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।

ਇਸ ਤੋਂ ਬਾਅਦ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ, ਪੰਜਾਬ ਦੀ ਅਗਵਾਈ ਵਿੱਚ ਸਮੂਹ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਅਤੇ ਵੱਖ-ਵੱਖ ਮੱਛੀ ਕਿਸਾਨਾਂ ਵੱਲੋ ਸ੍ਰੀ ਗੁਰਮੀਤ ਸਿੰਘ ਦੇ ਮੱਛੀ ਪਾਲਣ-ਕਮ-ਸੂਰ ਪਾਲਣ ਫਾਰਮ ਤੇ ਵਿਜਿਟ ਕੀਤੀ ਗਈ ।

ਇਸ ਮੌਕੇ ਤੇ ਸਤਨਾਮ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਲੁਧਿਆਣਾ, ਸ੍ਰੀ ਮਨਜੀਤ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਫਰੀਦਕੋਟ ਅਤੇ ਪਿੰਡ ਕਾਹਨ ਸਿੰਘ ਵਾਲਾ ਦੇ ਮੋਹਤਬਾਰ ਸ੍ਰੀ ਸਤਪਾਲ ਚੰਦ, ਸ੍ਰੀ ਸਤਨਾਮ ਸਿੰਘ ਨੰਬਰਦਾਰ, ਸ੍ਰੀ ਬਲਜਿੰਦਰ ਸਿੰਘ ਆਦਿ ਮੌਜੂਦ ਰਹੇ।

Related Articles

Leave a Reply

Your email address will not be published. Required fields are marked *

Back to top button