Ferozepur News
ਤਨਖਾਹ ਤੋਂ ਵਾਂਝੇ ਐਡਿਡ ਸਕੂਲਾਂ ਦੇ ਅਧਿਆਪਕ ਖੂਨ ਨਾਲ ਲਿਖ ਕੇ ਪੰਜਾਬ ਸਰਕਾਰ ਨੂੰ ਦੇਣਗੇ ਮੰਗ ਪੱਤਰ

ਤਨਖਾਹ ਤੋਂ ਵਾਂਝੇ ਐਡਿਡ ਸਕੂਲਾਂ ਦੇ ਅਧਿਆਪਕ ਖੂਨ ਨਾਲ ਲਿਖ ਕੇ ਪੰਜਾਬ ਸਰਕਾਰ ਨੂੰ ਦੇਣਗੇ ਮੰਗ ਪੱਤਰ
ਯੂਨੀਅਨ ਵੱਲੋਂ 9 ਅਪ੍ਰੈਲ ਨੂੰ ਰਾਜ ਪੱਧਰੀ ਮੀਟਿੰਗ ਬੁਲਾਈ ਗਈ
ਫ਼ਿਰੋਜ਼ਪੁਰ 7 ਅਪ੍ਰੈਲ () ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੁਣ ਸਰਕਾਰ ਨੂੰ ਖੂਨ ਨਾਲ ਲਿਖਿਆ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਯੂਨੀਅਨ ਵੱਲੋਂ ਇਸ ਗੰਭੀਰ ਮਸਲੇ ਨੂੰ ਧਿਆਨ ਵਿੱਚ ਰੱਖਦੇ ਹੋਏ 9 ਅਪ੍ਰੈਲ ਨੂੰ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਰਾਜ ਪੱਧਰੀ ਮੀਟਿੰਗ ਬੁਲਾਈ ਗਈ ਹੈ।
ਇਸ ਸਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ, ਸੂਬਾ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ, ਜ਼ਿਲ੍ਹਾ ਸਕੱਤਰ ਫ਼ਿਰੋਜ਼ਪੁਰ ਅਜੀਤ ਕੁਮਾਰ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਦੇਸ਼ ਪ੍ਰਧਾਨ ਗੁਰਚਰਨ ਸਿੰਘ ਚਾਹਲ ਨੇ ਦੱਸਿਆ ਕਿ ਪਿਛਲੇ 11 ਮਹੀਨਿਆਂ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਐਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਐਡਿਡ ਸਕੂਲਾਂ ਦੇ ਕਰਮਚਾਰੀਆਂ ਨਾਲ ਮਤਰੇਈ ਮਾਂ ਵਰਗਾ ਵਤੀਰਾ ਕਰ ਰਹੀ ਹੈ। ਐਡਿਡ ਸਕੂਲਾਂ ਤੋਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੀ.ਪੀ.ਓ. ਆਰਡਰ ਜਾਰੀ ਨਹੀਂ ਕੀਤੇ ਗਏ।
ਉਨ੍ਹਾਂ ਕਿਹਾ ਕਿ ਐਡਿਡ ਸਕੂਲਾਂ ਦੇ ਕਰਮਚਾਰੀਆਂ ਲਈ ਸਰਕਾਰੀ ਕਰਮਚਾਰੀਆਂ ਵਾਲੇ ਨਿਯਮਾਂ ਅਨੁਸਾਰ ਆਟੋ-ਪੈਰਿਟੀ ਲਾਗੂ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਦਾ ਇਹ ਨਕਾਰਾਤਮਕ ਰਵੱਈਆ ਜਾਰੀ ਰਿਹਾ ਤਾਂ ਅਧਿਆਪਕ ਅਤੇ ਕਰਮਚਾਰੀ ਆਪਣਾ ਸੰਘਰਸ਼ ਤੇਜ਼ ਕਰਦੇ ਹੋਏ ‘ਕਰੋ ਜਾਂ ਮਰੋ’ ਦੀ ਨੀਤੀ ਅਪਣਾਉਣਗੇ। ਉਨ੍ਹਾਂ ਕਿਹਾ ਕਿ ਜੇ ਵਿਭਾਗ ਵੱਲੋਂ ਜਲਦ ਤਨਖਾਹ ਜਾਰੀ ਨਾ ਕੀਤੀ ਗਈ ਤਾਂ ਸੀ.ਐਮ. ਸਿਟੀ ਧੂਰੀ ਵਿੱਚ ਰਾਜ ਪੱਧਰੀ ਰੈਲੀ ਕਰਕੇ ਪੂਰੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਜਾਵੇਗਾ।
ਇਸ ਮੌਕੇ ਯੂਨੀਅਨ ਆਗੂ ਐਬਿਟ ਮਸੀਹ, ਵਿੱਤ ਸਕੱਤਰ ਅਸ਼ੋਕ ਵਧੇਰਾ, ਰਵਿੰਦਰਜੀਤ ਪੁਰੀ, ਅਸ਼ਵਨੀ ਮਦਾਨ ਪਟਿਆਲਾ, ਅਮਰਜੀਤ ਸਿੰਘ ਭੁੱਲਰ ਰੋਪੜ, ਜਗਜੀਤ ਸਿੰਘ ਗੁਜਰਾਲ ਅੰਮ੍ਰਿਤਸਰ, ਰਣਜੀਤ ਸਿੰਘ ਆਨੰਦਪੁਰ ਸਾਹਿਬ, ਸੁਖਇੰਦਰ ਸਿੰਘ ਅਤੇ ਹੋਰ ਆਗੂਆਂ ਨੇ ਵੀ ਸਰਕਾਰ ਤੋਂ ਤਨਖਾਹ ਅਨੁਦਾਨ ਅਤੇ ਪੀ.ਪੀ.ਓ. ਆਰਡਰ ਜਲਦ ਜਾਰੀ ਕਰਨ ਦੀ ਮੰਗ ਕੀਤੀ।
वेतन से वंचित एडेड स्कूलों के अध्यापक खून से पत्र लिखकर देंगे पंजाब सरकार का नाम मांग पत्र
यूनियन द्वारा 9 को राज्य स्तरीय बैठक बुलाई गई
पंजाब राज्य सरकारी सहायता प्राप्त अध्यापक एवं अन्य कर्मचारी यूनियन द्वारा अपनी मांगों को लेकर अब सरकार को खून से लिखा मांग पत्र देने का निर्णय लिया गया है। यूनियन द्वारा इस गंभीर मुद्दे को लेकर 9 अप्रैल को मालवा खालसा सीनियर सेकेंडरी स्कूल धूरी में राज्य स्तरीय बैठक बुलाई गई है।
इस संबंध में यूनियन के प्रदेश अध्यक्ष गुरमीत सिंह मदनीपुर, प्रदेश सचिव शरणजीत सिंह कादीमाजरा, जिला सचिव फिरोजपुर, अजीत कुमार, और पेंशनर एसोसिएशन के प्रदेश अध्यक्ष गुरचरण सिंह चाहल ने कहा कि 11 महीनों से पंजाब के कई जिलों के एडेड स्कूलों के अध्यापकों और अन्य कर्मचारियों को वेतन नहीं मिला है। उन्होंने कहा कि पंजाब सरकार एडेड स्कूलों के कर्मचारियों के साथ सौतेली माँ जैसा व्यवहार कर रही है। एडेड स्कूलों से सेवानिवृत्त हुए पेंशनरों को अनेक महीने बीत जाने के बावजूद भी पी.पी.ओ. (PPO) ऑर्डर जारी नहीं किए गए।
उन्होंने कहा कि एडेड स्कूलों के कर्मचारियों पर सरकारी कर्मचारियों के नियमों के अनुसार ऑटो-पैरिटी लागू करनी चाहिए। उन्होंने कहा कि यदि सरकार का यही खराब रवैया रहा तो अध्यापकों और कर्मचारियों द्वारा संघर्ष को तेज करके ‘करो या मरो’ की नीति अपनाई जाएगी। उन्होंने कहा कि यदि विभाग द्वारा वेतन जल्द जारी नहीं किया गया तो सी.एम. सिटी धूरी में राज्य स्तरीय रैली करके पूरे शहर में रोष मार्च निकाला जाएगा।
इस अवसर पर यूनियन नेता एबिट मसीह, वित्त सचिव अशोक वढेरा, रविंदरजीत पुरी, अश्वनी मदान पटियाला, अमरजीत सिंह भुल्लर रोपड़, जगजीत सिंह गुजराल अमृतसर, रणजीत सिंह आनंदपुर साहिब, सुखइंदर सिंह और अन्य नेताओं ने भी सरकार से वेतन अनुदान और पी.पी.ओ. ऑर्डर जल्द जारी करने की मांग की।





