Ferozepur News

ਏਸ਼ੀਆ ਮਾਸਟਰ ਅਥਲੈਟਿਕਸ ਖੇਡਾਂ ਵਿੱਚ ਜੇਤੂ ਪ੍ਰਗਟ ਗਿੱਲ ਅਤੇ ਪਿਆਰਾ ਸਿੰਘ ਭੁੱਲਰ ਦਾ ਫ਼ਿਰੋਜ਼ਪੁਰ ਸਟੇਸ਼ਨ ਪੁੱਜਣ ਤੇ ਗਰਮਜੋਸ਼ੀ ਨਾਲ ਸਵਾਗਤ

ਪ੍ਰਗਟ ਸਿੰਘ ਗਿੱਲ ਨੇ ਹੈਮਰ ਥ੍ਰੋ ਵਿੱਚ ਬਣਾਇਆ ਨਵਾਂ ਏਸ਼ੀਆ ਰਿਕਾਰਡ ਬਣਾਉਂਣਾ ਸਮੁੱਚੇ ਭਾਰਤ ਅਤੇ ਪੰਜਾਬ ਲਈ ਮਾਣ ਵਾਲੀ ਗੱਲ

ਏਸ਼ੀਆ ਮਾਸਟਰ ਅਥਲੈਟਿਕਸ ਖੇਡਾਂ ਵਿੱਚ ਜੇਤੂ ਪ੍ਰਗਟ ਗਿੱਲ ਅਤੇ ਪਿਆਰਾ ਸਿੰਘ ਭੁੱਲਰ ਦਾ ਫ਼ਿਰੋਜ਼ਪੁਰ ਸਟੇਸ਼ਨ ਪੁੱਜਣ ਤੇ ਗਰਮਜੋਸ਼ੀ ਨਾਲ ਸਵਾਗਤ

ਪ੍ਰਗਟ ਸਿੰਘ ਗਿੱਲ ਨੇ ਹੈਮਰ ਥ੍ਰੋ ਵਿੱਚ ਬਣਾਇਆ ਨਵਾਂ ਏਸ਼ੀਆ ਰਿਕਾਰਡ ਬਣਾਉਂਣਾ ਸਮੁੱਚੇ ਭਾਰਤ ਅਤੇ ਪੰਜਾਬ ਲਈ ਮਾਣ ਵਾਲੀ ਗੱਲ

ਏਸ਼ੀਆ ਮਾਸਟਰ ਅਥਲੈਟਿਕਸ ਖੇਡਾਂ ਵਿੱਚ ਜੇਤੂ ਪ੍ਰਗਟ ਗਿੱਲ ਅਤੇ ਪਿਆਰਾ ਸਿੰਘ ਭੁੱਲਰ ਦਾ ਫ਼ਿਰੋਜ਼ਪੁਰ ਸਟੇਸ਼ਨ ਪੁੱਜਣ ਤੇ ਗਰਮਜੋਸ਼ੀ ਨਾਲ ਸਵਾਗਤ
ਫ਼ਿਰੋਜ਼ਪੁਰ 12 ਨਵੰਬਰ, 2025:  ਤਾਮਿਲਨਾਡੂ ਦੇ ਦੇ ਸ਼ਹਿਰ ਚੇਨਈ ਵਿੱਚ ਚੱਲ ਰਹੀ 23ਵੀ ਏਸ਼ੀਆ ਮਾਸਟਰ ਅਥੈਟਿਕਸ ਚੈਂਪੀਅਨਸ਼ਿਪ ਵਿੱਚ ਫਿਰੋਜਪੁਰ ਦੇ ਪਰਗਟ ਸਿੰਘ ਗਿੱਲ ਵੱਲੋਂ ਭਾਰਤ ਲਈ ਖੇਡਦਿਆਂ ਹੋਇਆ 40 ਸਾਲ ਤੋਂ ਵੱਧ ਉਮਰ ਗਰੁੱਪ ਵਿੱਚ 53.2 ਮੀਟਰ ਹੈਮਰ ਥ੍ਰੋ ਸੁੱਟ ਕੇ ਨਵਾਂ ਏਸ਼ੀਆ ਰਿਕਾਰਡ ਬਣਾਉਂਦੇ ਹੋਏ ਸੋਨ ਤਮਗਾ ਜਿੱਤਿਆ। 4 ਨਵੰਬਰ ਤੋਂ 9 ਨਵੰਬਰ ਤੱਕ ਚੱਲਣ ਵਾਲੇ ਇਸ ਅਥੈਟਿਕਸ ਮੀਟ ਵਿੱਚ 32 ਦੇਸ਼ਾਂ ਦੇ ਲਗਭਗ ਤਿੰਨ ਹਜਾਰ ਖਿਡਾਰੀਆਂ ਨੇ ਭਾਗ ਲਿਆ । ਪ੍ਰਗਟ ਸਿੰਘ ਗਿੱਲ ਨੇ ਪਿਛਲੇ ਏਸ਼ੀਆਈ ਖੇਡਾਂ ਵਿੱਚ 35 ਸਾਲ ਤੋਂ ਵੱਧ ਉਮਰ ਗਰੁੱਪ ਵਿੱਚ ਹੈਮਰ ਥ੍ਰੋ ਵਿੱਚ ਏਸ਼ੀਆ ਰਿਕਾਰਡ ਬਣਾਇਆ ਅਤੇ ਸੋਨ ਤਮਗਾ ਦੇਸ਼ ਲਈ ਜਿੱਤਿਆ। ਪ੍ਰਗਟ ਸਿੰਘ ਤੋਂ ਇਲਾਵਾ ਫ਼ਿਰੋਜ਼ਪੁਰ ਦੇ ਹੀ ਖਿਡਾਰੀ ਪਿਆਰਾ ਸਿੰਘ ਭੁੱਲਰ ਵੱਲੋਂ 75 ਸਾਲ ਤੋਂ ਵੱਧ ਉਮਰ ਗਰੁੱਪ ਵਿੱਚ 800 ਮੀਟਰ ਅਤੇ 1500 ਮੀਟਰ ਦੌੜ ਵਿੱਚ 2 ਚਾਂਦੀ ਤਮਗੇ ਹਾਸਿਲ ਕੀਤੇ। ਇਹਨਾਂ ਏਸ਼ੀਆਈ ਖੇਡਾਂ ਵਿੱਚ ਭਾਰਤ ਦੇ ਲਗਭਗ 1200 ਖਿਡਾਰੀਆਂ ਭਾਗ ਲਿਆ । ਇਹ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਅੱਜ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਕੈਂਟ ਪੁੱਜੇ ਅਤੇ ਇਹਨਾਂ ਖਿਡਾਰੀਆਂ ਦਾ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ ਗਿਆ।

ਸਵਾਗਤ ਸਮੇਂ ਡਿਸਟ੍ਰਿਕਟ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਦੇ ਅਹੁਦੇਦਾਰ ਪ੍ਰਧਾਨ ਡਾਕਟਰ ਗੁਰਿੰਦਰਜੀਤ ਸਿੰਘ ਢਿੱਲੋਂ, ਜਨਰਲ ਸਕੱਤਰ ਈਸ਼ਵਰ ਸ਼ਰਮਾ,ਗੁਰਦਿਆਲ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ,ਸਰਬਜੀਤ ਸਿੰਘ ਭਾਵੜਾ ਪ੍ਰੈੱਸ ਸਕੱਤਰ ਐਸੋਸੀਏਸ਼ਨ, ਖਿਡਾਰੀ ਰਾਕੇਸ਼ ਕੁਮਾਰ, ਜਤਿੰਦਰ ਸਿੰਘ ਗੋਪੀ ਔਲਖ, ਬੀ.ਪੀ.ਈ.ਓ ਭੁਪਿੰਦਰ ਸਿੰਘ ਜੋਸਨ, ਸਟੇਟ ਅਵਾਰਡੀ ਅਧਿਆਪਕ ਰਵੀ ਇੰਦਰ ਸਿੰਘ,ਕੇਵਲ ਸ਼ਰਮਾ, ਈਟੀਓ ਪ੍ਰਭਜੋਤ ਵਿਰਕ, ਕੁਲਵੰਤ ਸਿੰਘ, ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਹਰਾਜ, ਬਿੱਟੂ ਲਾਹੌਰੀਆ, ਸਰਬਜੀਤ ਸਿੰਘ ਸਾਬਾ, ਗੁਰਬਚਨ ਸਿੰਘ ਭੁੱਲਰ,ਸੰਤੋਖ ਸਿੰਘ ਸੰਧੂ, ਬਲਵੰਤ ਸਿੰਘ ਰੱਖੜੀ, ਅਮਰੀਕ ਸਿੰਘ ਦਲੀਪ ਸਿੰਘ ਸੰਧੂ, ਜਸਵਿੰਦਰ ਸਿੰਘ ਸੰਧੂ, ਹਰਵਰਿੰਦਰ ਸਿੰਘ, ਮਨਪ੍ਰੀਤਮ ਸਿੰਘ, ਸਰਪੰਚ ਮਾਨ ਸਿੰਘ ਸਿੱਧੂ, ਅਕਸ਼ ਕੁਮਾਰ ਜ਼ਿਲ੍ਹਾ ਮੈਂਟਰ ਸਪੋਰਟਸ, ਗੁਰਵਿੰਦਰ ਸਿੰਘ ਖੋਸਾ, ਵਰਿੰਦਰਪਾਲ ਸਿੰਘ ਖਾਲਸਾ, ਫ਼ਿਰੋਜ਼ਪੁਰ ਦਿਹਾਤੀ ਤੋਂ ਆਗੂ ਆਸ਼ੂ ਬੰਗੜ ਅਤੇ ਉਹਨਾਂ ਦੇ ਸਾਥੀ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਸ਼ਾਮਿਲ ਸਨ। ਪ੍ਰਗਟ ਸਿੰਘ ਗਿੱਲ ਅਤੇ ਪਿਆਰਾ ਸਿੰਘ ਭੁੱਲਰ ਦੀ ਇਸ ਪ੍ਰਾਪਤੀ ਤੇ ਜ਼ਿਲ੍ਹਾ ਮਾਸਟਰ ਐਥਲੈਟਿਕਸ ਐਸੋਸੀਏਸ਼ਨ ਦੇ ਆਗੂਆਂ ਨੇ ਇਹਨਾਂ ਖਿਡਾਰੀਆਂ ਦੀ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਕਿਹਾ ਕਿ ਇਹ ਪ੍ਰਾਪਤੀ ਸਮੁੱਚੇ ਭਾਰਤ, ਪੰਜਾਬ ਅਤੇ ਸਾਡੇ ਜ਼ਿਲ੍ਹੇ ਫ਼ਿਰੋਜ਼ਪੁਰ ਲਈ ਮਾਣ ਵਾਲੀ ਗੱਲ ਹੈ। ਉਹਨਾਂ ਭਵਿੱਖ ਲਈ ਹੋਰ ਪ੍ਰਾਪਤੀਆਂ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਬਾਕੀ ਖਿਡਾਰੀਆਂ ਨੂੰ ਇਹਨਾਂ ਤੋਂ ਪ੍ਰੇਰਨਾ ਲੈ ਕੇ ਹੋਰ ਮਿਹਨਤ ਦਾ ਸੰਦੇਸ਼ ਦਿੱਤਾ ਅਤੇ ਸਾਰੇ ਹਾਜ਼ਰੀਨ ਵਲੋਂ ਇਹਨਾਂ ਖਿਡਾਰੀਆਂ ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਹਾਰ ਪਾਏ, ਦੋਹਾਂ ਖਿਡਾਰੀਆਂ ਨੂੰ ਖੁੱਲੀ ਜੀਪ ਵਿੱਚ ਉਹਨਾਂ ਦੇ ਪਿੰਡ ਸੋਢੇ ਵਾਲੇ ਅਤੇ ਨਿਊ ਸਤੀਏਵਾਲਾ ਵਿਖੇ ਲਿਜਾਇਆ ਗਿਆ, ਰਸਤੇ ਵਿੱਚ ਲੋਕਾਂ ਨੇ ਵਧਾਈਆਂ ਦਿਤੀਆਂ ਅਤੇ ਫੁੱਲਾਂ ਦੀ ਵਰਖਾ ਕੀਤੀ।

Related Articles

Leave a Reply

Your email address will not be published. Required fields are marked *

Back to top button