Ferozepur News
ਇੱਕ ਪੱਖੇ ਨੇ ਕਰਾ ਦਿੱਤਾ ਪਰਵਾਸੀ ਨੌਜਵਾਨ ਦਾ ਕਤਲ ਦਰ ਦਰ ਭਟਕ ਰਹੀ ਪਤਨੀ ਨਹੀਂ ਮਿਲ ਰਿਹਾ ਇਨਸਾਫ਼
ਪੁਲਿਸ ਕਤਲ ਮਾਮਲੇ ਵਿੱਚ 174 ਦੀ ਕਾਰਵਾਈ ਕਰ ਮਾਮਲੇ ਨੂੰ ਕਰ ਰਹੀ ਰਫਾਦਫਾ (ਪਰਿਵਾਰ)
ਇੱਕ ਪੱਖੇ ਨੇ ਕਰਾ ਦਿੱਤਾ ਪਰਵਾਸੀ ਨੌਜਵਾਨ ਦਾ ਕਤਲ ਦਰ ਦਰ ਭਟਕ ਰਹੀ ਪਤਨੀ ਨਹੀਂ ਮਿਲ ਰਿਹਾ ਇਨਸਾਫ਼
ਪਰਿਵਾਰ ਨੇ ਕਿਹਾ ਪੁਲਿਸ ਸਿਆਸੀ ਦਬਾਅ ਕਾਰਨ ਨਹੀਂ ਕਰ ਰਹੀ ਕੋਈ ਸੁਣਵਾਈ
ਪੁਲਿਸ ਕਤਲ ਮਾਮਲੇ ਵਿੱਚ 174 ਦੀ ਕਾਰਵਾਈ ਕਰ ਮਾਮਲੇ ਨੂੰ ਕਰ ਰਹੀ ਰਫਾਦਫਾ (ਪਰਿਵਾਰ)
ਫਿਰੋਜ਼ਪੁਰ 16 ਸਤੰਬਰ, 2023: ਬੀਤੇ ਦਿਨੀਂ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਦੀ ਬਸਤੀ ਅਜੀਤ ਨਗਰ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਸੀ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਵਾਰ-ਵਾਰ ਥਾਣੇ ਦੇ ਚੱਕਰ ਕੱਢਣ ਦੇ ਬਾਵਜੂਦ ਵੀ ਜਦ ਕੋਈ ਸੁਣਵਾਈ ਨਾ ਹੋਈ ਤਾਂ ਅੱਜ ਪਰਿਵਾਰਕ ਮੈਂਬਰਾਂ ਵੱਲੋਂ ਪ੍ਰੈੱਸ ਕਲੱਬ ਫਿਰੋਜ਼ਪੁਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪਰਿਵਾਰਕ ਮੈਂਬਰਾਂ ਨੇ ਦੱਸਿਆ ਉਨ੍ਹਾਂ ਦੇ ਲੜਕੇ ਸ਼ੈਂਟੂ ਪਾਸਵਾਨ ਉਮਰ ਕਰੀਬ 21 ਸਾਲ ਵਾਸੀ ਬਸਤੀ ਅਜੀਤ ਨਗਰ ਤਲਵੰਡੀ ਭਾਈ ਦੀ ਇੱਕ ਪੱਖੇ ਨੂੰ ਲੈਕੇ ਗੁਆਂਢੀਆਂ ਨਾਲ ਲੜਾਈ ਹੋਈ ਸੀ। ਝਗੜਾ ਇਨ੍ਹਾਂ ਵਧ ਗਿਆ ਕਿ ਉਨ੍ਹਾਂ ਲੋਕਾਂ ਨੇ ਉਨ੍ਹਾਂ ਦੇ ਲੜਕੇ ਨੂੰ ਸਰੇਆਮ ਧਮਕੀ ਦਿੱਤੀ ਸੀ ਕਿ ਉਹ ਉਸਨੂੰ ਜਾਨੋਂ ਮਾਰਨਗੇ ਤੇ ਉਹੀ ਉਨ੍ਹਾਂ ਨੇ ਕਰ ਦਿਖਾਇਆ.
ਮ੍ਰਿਤਕ ਦੀ ਪਤਨੀ ਰੇਸ਼ਮ ਕੁਮਾਰੀ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਉਸਦੇ ਪਤੀ ਦੀ ਲੜਾਈ ਹੋਈ ਸੀ। ਅਤੇ ਦੂਸਰੇ ਦਿਨ ਉਸਦੀ ਲਾਸ਼ ਖੇਤਾਂ ਵਿੱਚ ਪਈ ਮਿਲੀ ਜਿਸਤੋਂ ਬਾਅਦ ਉਨ੍ਹਾਂ ਬਾਏ ਨੇਮ ਪੁਲਿਸ ਨੂੰ ਇਤਲਾਹ ਦਿੱਤੀ ਪਰ ਪੁਲਿਸ ਨੇ ਸਭ ਕੁੱਝ ਜਾਣਦੇ ਹੋਏ ਵੀ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਉਹ ਗਰੀਬ ਅਤੇ ਪਰਵਾਸੀ ਲੋਕ ਹਨ। ਇਥੋਂ ਤੱਕ ਕਿ ਕਈ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਸਿਵਲ ਹਸਪਤਾਲ ਵਿਚੋਂ ਪੋਸਟਮਾਰਟਮ ਦੀ ਰਿਪੋਰਟ ਤੱਕ ਨਹੀਂ ਲੈਣ ਪਹੁੰਚੀ ਪਰਿਵਾਰ ਨੇ ਇਹ ਵੀ ਆਰੋਪ ਲਗਾਏ ਹਨ। ਕਿ ਕੁੱਝ ਲੋਕਲ ਪ੍ਰਧਾਨਾਂ ਨੇ ਪੁਲਿਸ ਤੇ ਦਬਾਅ ਬਣਾਇਆ ਹੋਇਆ ਹੈ। ਅਤੇ ਜਦੋਂ ਵੀ ਉਹ ਇਨਸਾਫ਼ ਲਈ ਥਾਣੇ ਜਾਂਦੇ ਹਨ ਤਾਂ ਅੱਗੋਂ ਦਬਕੇ ਮਾਰਕੇ ਉਨ੍ਹਾਂ ਵਾਪਿਸ ਮੋੜ ਦਿੱਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਹੈ। ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਲੜਕੇ ਦੇ ਕਾਤਲਾਂ ਨੂੰ ਗਿਰਫਤਾਰ ਕਰ ਜੇਲ੍ਹ ਵਿੱਚ ਸੁੱਟਿਆ ਜਾਵੇ।
ਦੂਸਰੇ ਪਾਸੇ ਜਦੋਂ ਇਸ ਮਾਮਲੇ ਨੂੰ ਲੈਕੇ ਡੀਐਸਪੀ ਸੰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਲੜਕੇ ਦੀ ਮੌਤ ਕਰੰਟ ਲੱਗਣ ਕਾਰਨ ਹੋਈ ਹੈ। ਇਸ ਲਈ 174 ਦੀ ਕਾਰਵਾਈ ਕੀਤੀ ਗਈ ਹੈ। ਪਰ ਪਰਿਵਾਰ ਦਾ ਕਹਿਣਾ ਹੈ। ਕਿ ਮਾਰਨ ਤੋਂ ਬਾਅਦ ਉਨ੍ਹਾਂ ਦੇ ਲੜਕੇ ਨੂੰ ਅੱਗ ਲਗਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜਿਸ ਜਗਾਹ ਤੋਂ ਉਨ੍ਹਾਂ ਦੇ ਲੜਕੇ ਦੀ ਲਾਸ਼ ਮਿਲੀ ਹੈ। ਉਹ ਨਾਂ ਤਾਂ ਰੇਲਵੇ ਦੀ ਜਗਾਹ ਹੈ। ਅਤੇ ਨਾਂ ਹੀ ਉਥੇ ਕੋਈ ਬਿਜਲੀ ਦੀ ਤਾਰ ਪਰ ਪੁਲਿਸ ਇਸ ਘਟਨਾ ਨੂੰ ਕਰੰਟ ਦਾ ਹਵਾਲਾ ਦੇ ਰਹੀ ਹੈ। ਅਤੇ ਸਭ ਕੁੱਝ ਜਾਣਦੇ ਹੋਏ ਦਬਾਅ ਕਾਰਨ ਪੁਲਿਸ 174 ਦੀ ਕਾਰਵਾਈ ਕਰ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਜਦਕਿ ਪੁਲਿਸ ਪੋਸਟਮਾਰਟਮ ਦੀ ਰਿਪੋਰਟ ਲੈਣ ਤੱਕ ਨਹੀਂ ਪਹੁੰਚੀ ਜਦੋਂ ਪੋਸਟਮਾਰਟਮ ਦੀ ਰਿਪੋਰਟ ਬਾਰੇ ਡੀਐਸਪੀ ਨੂੰ ਪੁਛਿਆ ਗਿਆ ਤਾਂ ਕਿਤੇ ਨਾ ਕਿਤੇ ਉਹ ਗੱਲ ਨੂੰ ਗੁਮਾਉਦੇ ਨਜਰ ਆਏ ਅਤੇ ਕਿਹਾ ਕਿ ਉਹ ਜਾਂਚ ਕਰ ਲੈਣਗੇ। ਫਿਲਹਾਲ ਪਰਿਵਾਰ ਰੋ-ਰੋ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਇਸ ਮੌਕੇ ਮ੍ਰਿਤਕ ਦੀ ਪਤਨੀ ਰੇਸ਼ਮ ਕੁਮਾਰੀ,ਬਬੀਤਾ ਦੇਵੀ, ਸਬੋਦ ਪਾਸਵਾਨ ਅਤੇ ਆਦਿ ਰਿਸ਼ਤੇਦਾਰ ਮੌਜੂਦ ਸਨ।