ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਾ ਹਾਜ਼ੀ ਵਿਖੇ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਮੇਲਾ ਕਰਵਾਇਆ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਾ ਹਾਜ਼ੀ ਵਿਖੇ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ
ਮੇਲਾ ਕਰਵਾਇਆ
ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਸ.ਚਮਕੌਰ ਸਿੰਘ ਤੇ ਪ੍ਰਿੰਸੀਪਲ ਡਾ. ਰਚਨਾ ਦੀ
ਰਹਿਨੁਮਾਈ ਹੇਠ ਮਿਤੀ 7 ਮਾਰਚ 2022 ਨੂੰ ਇਕ ਰੋਜ਼ਾ ਅੰਗਰੇਜ਼ੀ ਅਤੇ ਸਮਾਜਿਕ
ਸਿੱਖਿਆ ਮੇਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਾ ਹਾਜ਼ੀ ਫਿਰੋਜ਼ਪੁਰ -3 ਵਿਖੇ
ਲਗਵਾਇਆ ਗਿਆ ਇਸ ਵਿਸ਼ੇਸ਼ ਮੌਕੇ ਲੈਕਚਰਾਰ ਜਗਦੀਪ ਸਿੰਘ, ਸਾਇੰਸ ਬੀਐਮ ਸੁਮਿਤ ਅਤੇ
ਪਿੰਡ ਵਾਸੀ ਬੱਚਿਆਂ ਦੇ ਮਾਪੇ ਪੂਰੀ ਰੀਝ ਨਾਲ ਮੇਲੇ ਵਿੱਚ ਸ਼ਾਮਿਲ ਹੋਏ ਸਮਾਜਿਕ
ਸਿੱਖਿਆ ਅਤੇ ਅੰਗਰੇਜ਼ੀ ਦੇ ਵਿਸ਼ਾ ਅਧਿਆਪਕ ਸ. ਪਰਵਿੰਦਰ ਸਿੰਘ ਸੋਢੀ, ਮਨਜਿੰਦਰ
ਕੌਰ, ਆਸ਼ਾ ਰਾਣੀ, ਮਿਸ ਰਣਬੀਰ ਕੌਰ ਸ੍ਰੀਮਤੀ ਪੂਜਾ ਗਰੋਵਰ ਦੀ ਅਗਵਾਈ ਹੇਠ
ਵਿਦਿਆਰਥੀਆਂ ਨੇ ਵੰਨ ਸੁਵੰਨੀਆਂ ਗਤੀਵਿਧੀਆਂ ਰੋਲ ਪਲੇਅ ,ਮਾਡਲ ,ਚਾਰਟ , ਪ੍ਰਦਰਸ਼ਨੀਆਂ
ਰਾਹੀਂ ਸਕੂਲ ਵਿੱਚ ਆਪਣੀ ਵਿਲੱਖਣ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਤੇ
ਪਿੰਡ ਦੇ ਸਰਪੰਚ, ਐਸਐਮਸੀ ਦੇ ਚੇਅਰਮੈਨ ਇਕਬਾਲ ਸਿੰਘ ਨੇ ਸਮੁੱਚੀ ਸਕੂਲ ਟੀਮ ਨੂੰ
ਵਧਾਈ ਦਿੱਤੀ। ਇਸ ਮੇਲੇ ਦੀ ਪ੍ਰਦਰਸ਼ਨੀ ਤੋਂ ਸਕੂਲੀ ਬੱਚਿਆਂ ਨੇ ਬਹੁਤ ਵਧੀਆ ਸਮਾਜਿਕ
ਜੀਵਨ ਜਾਚ ਦੀ ਸਿੱਖਿਆ ਹਾਸਿਲ ਕੀਤੀ ਪ੍ਰਿੰਸੀਪਲ ਡਾ. ਰਚਨਾ ਨੇ ਵਿਦਿਆਰਥੀਆਂ ਦੀ
ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਹੌਸਲਾ ਅਫਜਾਈ ਕੀਤੀ ਅਤੇ ਮੇਲੇ ਦੀ ਵਧੀਆ ਪ੍ਰਦਰਸ਼ਨੀ ਲਈ
ਸਮੁੱਚੀ ਸਟਾਫ ਟੀਮ ਅਤੇ ਸਕੂਲੀ
ਵਿਦਿਆਰਥੀਆਂ ਦਾ ਧੰਨਵਾਦ ਕੀਤਾ




![[ਲਾਈਵ] ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੀ .ਏ.ਯੂ ਖੇਤੀਬਾੜੀ ਕਾਲਜ, ਬੱਲੋਵਾਲ ਸੌਂਕਰੀ, ਐਸਬੀਐਸ ਨਗਰ ਦਾ ਨੀਂਹ ਪੱਥਰ ਰੱਖਦੇ ਹੋਏ। [ਲਾਈਵ] ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੀ .ਏ.ਯੂ ਖੇਤੀਬਾੜੀ ਕਾਲਜ, ਬੱਲੋਵਾਲ ਸੌਂਕਰੀ, ਐਸਬੀਐਸ ਨਗਰ ਦਾ ਨੀਂਹ ਪੱਥਰ ਰੱਖਦੇ ਹੋਏ।](https://ferozepuronline.com/wp-content/uploads/2021/09/22-390x220.jpg)
