BJP ਪ੍ਰਧਾਨ ਬਾਠ ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਜਨਮ ਅਸਥਾਨ ਤੋ ਲਿਆਂਦੀ ਗਈ ਪਵਿੱਤਰ ਮਿੱਟੀ ਦਾ ਕਲਸ਼ ਦਾ ਸਵਾਗਤ

BJP ਪ੍ਰਧਾਨ ਬਾਠ ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਜਨਮ ਅਸਥਾਨ ਤੋ ਲਿਆਂਦੀ ਗਈ ਪਵਿੱਤਰ ਮਿੱਟੀ ਦਾ ਕਲਸ਼ ਦਾ ਸਵਾਗਤ
ਫ਼ਿਰੋਜ਼ਪੁਰ, ਅਗਸਤ 2, 2026: ਅੱਜ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਪਾਵਨ ਜਨਮ ਅਸਥਾਨ ਸ਼੍ਰੀ ਸੀਰ ਗੋਵਰਧਨਪੁਰ ਧਾਮ ਤੋਂ ਲਿਆਂਦੀ ਗਈ ਪਵਿੱਤਰ ਮਿੱਟੀ ਦਾ ਕਲਸ਼ ਜਦੋਂ ਸ਼੍ਰੀ ਗੁਰੂ ਰਵੀਦਾਸ ਜੀ ਮੰਦਰ, ਫਿਰੋਜ਼ਪੁਰ ਛਾਉਣੀ ਵਿਖੇ ਪਹੁੰਚਿਆ ਤਾਂ ਸਮੁੱਚਾ ਵਾਤਾਵਰਨ ਭਗਤੀ, ਸ਼ਰਧਾ ਅਤੇ ਉਤਸ਼ਾਹ ਨਾਲ ਭਰ ਗਿਆ। ਇਸ ਪਾਵਨ ਪਲ ਦੌਰਾਨ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਰਧਾ ਸਹਿਤ ਕਲਸ਼ ਦਾ ਸਵਾਗਤ ਕਰਦਿਆਂ ਨਤਮਸਤਕ ਹੋ ਕੇ ਅਸੀਸ ਪ੍ਰਾਪਤ ਕੀਤੀ।
ਇਸ ਮੌਕੇ ਸਮੂਹ ਭਾਰਤੀ ਜਨਤਾ ਪਾਰਟੀ ਦੇ ਪਦਾਧਿਕਾਰੀ, ਵਰਕਰ ਸਹਿਬਾਨ ਅਤੇ ਸ਼੍ਰੀ ਗੁਰੂ ਰਵੀਦਾਸ ਜੀ ਦੇ ਭਾਈਚਾਰੇ ਨਾਲ ਸੰਬੰਧਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਰਹੇ। ਸੰਗਤਾਂ ਵੱਲੋਂ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਪਵਿੱਤਰ ਮਿੱਟੀ ਦੇ ਕਲਸ਼ ਨੂੰ ਮੰਦਰ ਵਿੱਚ ਸਥਾਪਿਤ ਕੀਤਾ ਗਿਆ।
ਇਸ ਮੌਕੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬਾਠ, ਜ਼ਿਲ੍ਹਾ ਮਹਾਂਮੰਤਰੀ ਹੀਰਾ ਸਿੰਘ ਪੁੱਗਲ ਸਾਗਰ ਨਰੂਲਾ,ਹਰਿੰਦਰ ਸਿੰਘ ਕੁੱਲ , ਜ਼ਿਲ੍ਹਾ ਟੀਮ ਦੇ ਮੈਂਬਰ ਅੰਗਰੇਜ਼ ਸਿੰਘ, ਅਮਰਜੀਤ ਸਿੰਘ ਘਾਰੂ ,ਰਾਜਵੰਤ ਕੌਰ, ਗੁਰੂਹਰਸਹਾਇ ਮੰਡਲ ਦੇ ਪ੍ਰਧਾਨ ਰਾਜਕੁਮਾਰ ਸਹਿਗਲ, ਸ਼ਹਿਰੀ ਮੰਡਲ ਪ੍ਰਧਾਨ ਮੋਹਿਤ ਢੱਲ ਫਿਰੋਜਪੁਰ ਸ਼ਹਿਰੀ ਮੰਡਲ ਦੇ ਪ੍ਰਧਾਨ, ਸ਼ਹਿਰੀ ਮਿਉਂਸਿਪਲ ਕਮੇਟੀ ਦੀਆਂ ਚੋਣਾਂ ਲੜਨ ਵਾਲੇ ਵੱਖ-ਵੱਖ ਵਾਰਡਾਂ ਦੇ ਉਮੀਦਵਾਰ, ਭਾਰਤੀ ਜਨਤਾ ਪਾਰਟੀ ਦੇ ਸਮੂਹ ਵਰਕਰ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਇਸ ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਭਾਰਤੀ ਜਨਤਾ ਪਾਰਟੀ ਦੇ ਕੈਂਟ ਮੰਡਲ ਪ੍ਰਧਾਨ ਇੰਦਰ ਗੁਪਤਾ, ਜੌਹਰੀ ਲਾਲ ਯਾਦਵ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਪਵਿੱਤਰ ਮਿੱਟੀ ਕਲਸ਼ ਦੇ ਸਵਾਗਤ ਲਈ ਮੰਦਰ ਕਮੇਟੀ ਦੇ ਸਹਿਯੋਗ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ।
ਇਸ ਮੌਕੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਵੀ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੀ ਅਗਵਾਈ ਹੇਠ ਸੰਤ-ਮਹਾਂਪੁਰਖਾਂ ਦੀਆਂ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ‘ਸਦਭਾਵਨਾ ਵਰ੍ਹੇ’ ਵਜੋਂ ਮਨਾਉਣ ਲਈ ਦੇਸ਼ ਭਰ ਵਿੱਚ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹ ਸਮਾਗਮ ਸਮਾਜਿਕ ਸਮਰਸਤਾ, ਭਾਈਚਾਰੇ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਕਰਨ ਵਾਲਾ ਇਤਿਹਾਸਕ ਪਲ ਸਾਬਤ ਹੋਇਆ।





