ਫਿਰੋਜ਼ਪੁਰ ਜ਼ਿਲ੍ਹੇ ਦਾ ਪਹਿਲਾ ਵੇਸਟ ਟੂ ਵੰਡਰ ਪਾਰਕ ਬਣਿਆ ਤਲਵੰਡੀ ਭਾਈ
ਜ਼ਿਲ੍ਹੇ ਦੇ ਬਾਕੀ ਸ਼ਹਿਰਾਂ ਲਈ ਬਣੇਗਾ ਮਿਸਾਲ
ਫਿਰੋਜ਼ਪੁਰ ਜ਼ਿਲ੍ਹੇ ਦਾ ਪਹਿਲਾ ਵੇਸਟ ਟੂ ਵੰਡਰ ਪਾਰਕ ਬਣਿਆ ਤਲਵੰਡੀ ਭਾਈ
ਤਲਵੰਡੀ ਭਾਈ ਦੇ ਵੇਸਟ ਟੂ ਵੰਡਰ ਪਾਰਕ ਜ਼ਿਲ੍ਹੇ ਦੇ ਬਾਕੀ ਸ਼ਹਿਰਾਂ ਲਈ ਬਣੇਗਾ ਮਿਸਾਲ
*ਪੁਰਾਣੇ ਕਬਾੜ ਨੂੰ ਮੁੜ ਵਰਤੋ ਕਰਕੇ ਸੁੰਦਰ ਪ੍ਰਸ਼ਦਰਸ਼ਨਈਆ ਨਾਲ ਸੱਜਿਆ ਨਗਰ ਕੌਂਸਲ ਤਲਵੰਡੀ ਭਾਈ ਦਾ ਪਾਰਕ ।*
ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਤੇ ਸਵੱਛ ਭਾਰਤ ਮਿਸ਼ਨ ਦੇ ਵੇਸਟ ਟੂ ਵੰਡਰ ਕੰਪੋਨੈਂਟ ਤਹਿਤ ਆਪਣੇ ਪਾਰਕ ਅੰਦਰ ਪੁਰਾਣੇ ਮਟੀਰੀਅਲ ਕਬਾੜ ਆਦਿ ਨੂੰ ਲੈ ਕੇ ਉਸ ਕਬਾੜ ਨੂੰ ਆਪਣੇ ਨਵੇਕਲੀ ਤਰਕੀਬ ਰਾਹੀਂ ਇਸ ਕਬਾੜ ਨੂੰ ਵੱਖ -ਵੱਖ ਪ੍ਰਦਰਸ਼ਨੀਆਂ ਵਿੱਚ ਤਬਦੀਲ ਕਰਕੇ ਅਤੇ ਰੰਗ ਬਿਰੰਗੇ ਰੰਗ ਕਰਕੇ ਇਹਨਾਂ ਤੋਂ ਗਮਲੇ, ਫਲਾਵਰ ਪੋਟ, ਸੈਲਫੀ ਪੁਆਇੰਟ ਅਤੇ ਸੁੰਦਰ ਦਿਖ ਵਾਲੇ ਕਲਾਕ੍ਰਿਤੀਆਂ ਤਿਆਰ ਕੀਤੀਆਂ ਗਈਆਂ। ਇਸ ਮੌਕੇ ਤੇ ਨਗਰ ਕੌਂਸਲ ਤਲਵੰਡੀ ਭਾਈ ਦੇ ਸੈਂਨਟਰੀ ਇੰਸਪੈਕਟਰ ਡਾ: ਸੁਖਪਾਲ ਸਿੰਘ ਨੇ ਦੱਸਿਆ ਕਿ ਪੀ ਐਮ ਆਈ ਡੀ ਸੀ ਚੰਡੀਗੜ੍ਹ ਦੇ ਹਦਾਇਤਾਂ ਅਨੁਸਾਰ ਅਤੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਡਾ: ਨਿਧੀ ਕੁਮਧ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਜ ਸਾਧਕ ਅਫਸਰ ਸ੍ਰੀਮਤੀ ਪੂਨਮ ਭਟਨਾਗਰ ਜੀ ਦੀ ਅਗਵਾਹੀ ਹੇਠ ਸਾਡੇ ਵੱਲੋਂ ਪਹਿਲਾਂ ਪੁਰਾਣੇ ਕਬਾੜ ਅਤੇ ਵੱਖ ਵੱਖ ਪ੍ਰਕਾਰ ਦੇ ਪੁਰਾਣੇ ਮਟੀਰੀਅਲ ਨੂੰ ਇਕੱਠਾ ਕੀਤਾ ਗਿਆ ਉਸ ਇਕੱਠੇ ਕੀਤੇ ਸਮਾਨ ਤੋਂ ਸੈਨੇਂਟਰੀ ਇੰਸਪੈਕਟਰ ਸੁਖਪਾਲ ਸਿੰਘ ਅਤੇ ਦੇਵ ਸਮਾਜ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਡਾਕਟਰ ਮੋਕਸੀ਼ ਵੱਲੋਂ ਸਾਂਝੇ ਰੂਪ ਨਾਲ ਨਿਵੇਕਲੀ ਤਰਕੀਬ ਰਾਹੀਂ ਪਾਰਕ ਅੰਦਰ ਵੱਖਰੇ -ਵੱਖਰੇ ਮਾਡਲ ਆਪਣੇ ਦੇਖ ਰੇਖ ਅਤੇ ਸੁਪਰਵੀਜ਼ਨ ਹੇਠ ਤਿਆਰ ਕਰਵਾਏ ਗਏ। ਉਹਨਾਂ ਦੱਸਿਆ ਕਿ ਇਹ ਵੇਸ ਟੂ ਵੰਡਰ ਪਾਰਕ ਇਹ ਦਰਸਾਉਂਦਾ ਹੈ ਕਿ ਕੋਈ ਵੀ ਕੱਚਰਾ ਕਬਾੜ ਨਹੀਂ ਹੁੰਦਾ। ਜੇਕਰ ਅਸੀਂ ਚਾਹੀਏ ਤਾਂ ਅਸੀਂ ਇਸ ਕਬਾੜ ਨੂੰ ਵੀ ਮੁੜ ਵਰਤੋ ਕਰਕੇ ਵਰਤੋ ਆਉਣ ਯੋਗ ਵਸਤੂਆਂ ਤਿਆਰ ਕਰ ਸਕਦੇ ਹਾਂ। ਪਾਰਕ ਅੰਦਰ ਇਹ ਕਲਾਕ੍ਰਿਤੀਆਂ ਬਹੁਤ ਹੀ ਸੁੰਦਰ ਅਤੇ ਕਾਰਗਰ ਸਾਬਿਤ ਹੋ ਰਹੀਆਂ ਹਨ। ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਦੇ ਵੇਸ ਟੂ ਵੰਡਰ ਕੰਪੋਨੈਂਟ ਤਹਿਤ ਅਸੀਂ ਤਲਵੰਡੀ ਪਾਈ ਦੇ ਬਾਕੀ ਪਾਰਕਾਂ ਵਿੱਚ ਵੀ ਇਸ ਪ੍ਰਕਾਰ ਦੀਆਂ ਕਲਾਕ੍ਰਿਤੀਆਂ ਤਿਆਰ ਕਰਾਂਗੇ । ਜਿਸ ਨਾਲ ਲੋਕਾਂ ਵਿੱਚ ਕੱਚਰੇ ਨੂੰ ਰੀਸਾਈਕਲ ਕਰਨਾ ਅਤੇ ਕੱਚਰੇ ਦੀ ਮੁੜ ਵਰਤੋਂ ਕਰਨਾ ਸਬੰਧੀ ਜਾਗਰੂਕਤਾ ਆਵੇ।
ਇਸ ਪਾਰਕ ਵਿੱਚ ਰੋਜ਼ਾਨਾ ਸਵੇਰੇ ਸ਼ਾਮ ਸੈਰ ਕਰਨ ਵਾਲੀ ਪਬਲਿਕ ਵੱਲੋਂ ਵੀ ਇਸ ਪਾਰਕ ਦੀ ਇਹਨਾਂ ਕਲਾਕ੍ਰਿਤੀਆਂ ਅਤੇ ਨਗਰ ਕੌਂਸਲ ਦੇ ਉਪਰਾਲੇ ਨੂੰ ਸਲਾਹਿਆ ਹੈ। ਇਸ ਮੌਕੇ ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸ੍ਰੀਮਤੀ ਪੂਨਮ ਭਟਨਾਗਰ, ਸੈਂਨਟਰੀ ਸੁਖਪਾਲ ਸਿੰਘ, ਇੰਸਪੈਕਟਰ ਸ਼੍ਰੀ ਮੋਤੀ ਮੋਹਿਤ, ਸ੍ਰੀ ਪ੍ਰਵੀਨ ਕੁਮਾਰ ਸ੍ਰੀ ਸੁਰੇਸ਼ ਕੁਮਾਰ ਸ੍ਰੀ ਸੰਦੀਪ ਕੁਮਾਰ ਅਤੇ ਸਮੂਹ ਸਟਾਫ ਹਾਜ਼ਰ ਸਨ।