Ferozepur News

ਰਨੇਵਾਲ ਮੇਲੇ ਵਿੱਚ ਦੇਰ ਰਾਤ ਤੱਕ ਫੂਡ ਸੇਫਟੀ ਟੀਮ ਵੱਲੋਂ ਚੈਕਿੰਗ, ਰੰਗ ਵਾਲੀ ਕਾਟਨ ਕੈਂਡੀ ਅਤੇ ਗੈਰ-ਮਿਆਰੀ ਫੂਡ ਉਤਪਾਦ ਹਟਵਾਏ

ਰਨੇਵਾਲ ਮੇਲੇ ਵਿੱਚ ਦੇਰ ਰਾਤ ਤੱਕ ਫੂਡ ਸੇਫਟੀ ਟੀਮ ਵੱਲੋਂ ਚੈਕਿੰਗ, ਰੰਗ ਵਾਲੀ ਕਾਟਨ ਕੈਂਡੀ ਅਤੇ ਗੈਰ-ਮਿਆਰੀ ਫੂਡ ਉਤਪਾਦ ਹਟਵਾਏ

ਕਰਨੇਵਾਲ ਮੇਲੇ ਵਿੱਚ ਦੇਰ ਰਾਤ ਤੱਕ ਫੂਡ ਸੇਫਟੀ ਟੀਮ ਵੱਲੋਂ ਚੈਕਿੰਗ, ਰੰਗ ਵਾਲੀ ਕਾਟਨ ਕੈਂਡੀ ਅਤੇ ਗੈਰ-ਮਿਆਰੀ ਫੂਡ ਉਤਪਾਦ ਹਟਵਾਏ

ਫਿਰੋਜ਼ਪੁਰ , 19-9-2026: ਫਿਰੋਜ਼ਪੁਰ ਵਿੱਚ ਚੱਲ ਰਹੇ ਕਰਨੇਵਾਲ ਮੇਲੇ ਦੌਰਾਨ ਲੋਕਾਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਭੋਜਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫੂਡ ਸੇਫਟੀ ਵਿੰਗ ਵੱਲੋਂ ਅੱਜ ਦੇਰ ਰਾਤ ਤੱਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ।

ਚੈਕਿੰਗ ਦੌਰਾਨ ਮੇਲੇ ਵਿੱਚ ਲੱਗੇ ਵੱਖ-ਵੱਖ ਫੂਡ ਸਟਾਲਾਂ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਰੰਗਾਂ ਵਾਲੀ ਕਾਟਨ ਕੈਂਡੀ ਨੂੰ ਮੌਕੇ ‘ਤੇ ਹਟਵਾਇਆ ਗਿਆ ਅਤੇ ਨਸ਼ਟ ਕਰਵਾਇਆ ਗਿਆ। ਇਸ ਤੋਂ ਇਲਾਵਾ ਗੈਰ-ਮਿਆਰੀ/ਸ਼ੱਕੀ ਰੰਗ ਵਾਲੇ ਹੋਰ ਫੂਡ ਉਤਪਾਦ ਵੀ ਮੌਕੇ ਤੋਂ ਹਟਵਾਏ ਗਏ।

ਟੀਮ ਵੱਲੋਂ ਮੇਲੇ ਦੇ ਸਟਾਲਾਂ ਦੇ ਸੰਚਾਲਕਾਂ ਨੂੰ ਫੂਡ ਸੇਫਟੀ ਸਬੰਧੀ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ ਕਿ ਭੋਜਨ ਪਦਾਰਥਾਂ ਨੂੰ ਸਾਫ਼-ਸੁਥਰੇ ਢੰਗ ਨਾਲ ਤਿਆਰ ਅਤੇ ਸਟੋਰ ਕੀਤਾ ਜਾਵੇ, ਢੱਕ ਕੇ ਰੱਖਿਆ ਜਾਵੇ ਅਤੇ ਖਪਤਕਾਰਾਂ ਨੂੰ ਸੁਰੱਖਿਅਤ ਭੋਜਨ ਹੀ ਮੁਹੱਈਆ ਕਰਵਾਇਆ ਜਾਵੇ। ਮੇਲਿਆਂ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਅਤੇ ਪਰਿਵਾਰਾਂ ਦੀ ਆਮਦ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਅਤੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਗਿਆ।

ਇਸੇ ਦੌਰਾਨ ਰਿੰਗ ਵਾਲੀਆਂ ਮੇਲਾ ਗੇਮਾਂ ਦੇ ਨੇੜੇ ਲੱਗੇ ਫੂਡ ਸਟਾਲਾਂ ਦੀ ਵੀ ਜਾਂਚ ਕੀਤੀ ਗਈ। ਉੱਥੇ ਪਾਏ ਗਏ ਕੁਝ ਗੈਰ-ਮਿਆਰੀ ਫੂਡ ਉਤਪਾਦਾਂ ਨੂੰ ਮੌਕੇ ਤੋਂ ਹਟਵਾਇਆ ਗਿਆ। ਇਸ ਤੋਂ ਇਲਾਵਾ ਗੰਦੀ ਅਤੇ ਅਸਫਾਈ ਵਾਲੀ ਚਟਨੀ ਨੂੰ ਵੀ ਹਟਵਾ ਕੇ ਨਸ਼ਟ ਕਰਵਾਇਆ ਗਿਆ ਅਤੇ ਸਫਾਈ ਸਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਬਾਜ਼ ਵਾਲੇ ਚੌਂਕ ਵਿੱਚ ਢਾਬਿਆਂ ਦੀ ਚੈਕਿੰਗ

ਫੂਡ ਸੇਫਟੀ ਵਿੰਗ ਵੱਲੋਂ ਬਾਜ਼ ਵਾਲੇ ਚੌਂਕ ਵਿਖੇ ਸਥਿਤ ਢਾਬਿਆਂ ਦੀ ਵੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਜਾਂਚ ਦੌਰਾਨ ਸਫਾਈ ਅਤੇ ਹਾਈਜੀਨ ਨਾਲ ਸਬੰਧਤ ਕਈ ਖਾਮੀਆਂ ਸਾਹਮਣੇ ਆਈਆਂ।

ਢਾਬਾ ਸੰਚਾਲਕਾਂ ਨੂੰ ਦੋ ਦਿਨਾਂ ਦੇ ਅੰਦਰ ਸਫਾਈ ਅਤੇ ਹਾਈਜੀਨ ਦੀਆਂ ਖਾਮੀਆਂ ਦੂਰ ਕਰਨ ਲਈ ਹਦਾਇਤ ਕੀਤੀ ਗਈ। ਉਨ੍ਹਾਂ ਨੂੰ ਸਪੱਸ਼ਟ ਕੀਤਾ ਗਿਆ ਕਿ ਜੇਕਰ ਨਿਰਧਾਰਤ ਸਮੇਂ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਫੂਡ ਸੇਫਟੀ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਅਤੇ ਚਲਾਨ ਕੀਤੇ ਜਾਣਗੇ।

ਫੂਡ ਸੇਫਟੀ ਵਿੰਗ ਵੱਲੋਂ ਕਿਹਾ ਗਿਆ ਕਿ ਮੇਲਿਆਂ, ਢਾਬਿਆਂ ਅਤੇ ਹੋਰ ਖਾਣ-ਪੀਣ ਵਾਲੀਆਂ ਥਾਵਾਂ ‘ਤੇ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਚੈਕਿੰਗ ਮੁਹਿੰਮਾਂ ਅੱਗੇ ਵੀ ਜਾਰੀ ਰਹਿਣਗੀਆਂ।

ਫੂਡ ਸੇਫਟੀ ਵਿੰਗ, ਫਿਰੋਜ਼ਪੁਰ
ਅਭਿਨਵ ਕੁਮਾਰ
ਫੂਡ ਸੇਫਟੀ ਅਧਿਕਾਰੀ, ਫਿਰੋਜ਼ਪੁਰ

Related Articles

Leave a Reply

Your email address will not be published. Required fields are marked *

Back to top button