Ferozepur News

ਹੰਭਲਾ ਫਾਊਂਡੇਸ਼ਨ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਮੈਡੀਕਲ ਕੈਂਪਾਂ ਦੀ ਸ਼ੁਰੂਆਤ

ਬਿਮਾਰੀਆਂ ਦੇ ਫੈਲਾਅ ਤੋਂ ਪਹਿਲਾਂ ਹੀ ਰੋਕਥਾਮ ਲਈ ਪਿੰਡਾਂ ਵਿੱਚ ਜਾਗਰੂਕਤਾ ਤੇ ਇਲਾਜ ਦੀ ਸੁਵਿਧਾ

ਹੰਭਲਾ ਫਾਊਂਡੇਸ਼ਨ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਮੈਡੀਕਲ ਕੈਂਪਾਂ ਦੀ ਸ਼ੁਰੂਆਤ

ਹੰਭਲਾ ਫਾਊਂਡੇਸ਼ਨ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਮੈਡੀਕਲ ਕੈਂਪਾਂ ਦੀ ਸ਼ੁਰੂਆਤ

ਬਿਮਾਰੀਆਂ ਦੇ ਫੈਲਾਅ ਤੋਂ ਪਹਿਲਾਂ ਹੀ ਰੋਕਥਾਮ ਲਈ ਪਿੰਡਾਂ ਵਿੱਚ ਜਾਗਰੂਕਤਾ ਤੇ ਇਲਾਜ ਦੀ ਸੁਵਿਧਾ

ਫ਼ਿਰੋਜ਼ਪੁਰ 5 ਅਕਤੂਬਰ, 2025: ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪਹਿਲੇ ਦਿਨ ਤੋਂ ਸੇਵਾ ਵਿਚ ਲੱਗੀ ਹੋਈ ਹੰਭਲਾ ਫਾਊਂਡੇਸ਼ਨ ਪੰਜਾਬ ਵੱਲੋਂ ਹੁਣ ਪਿੰਡਾਂ ਵਿਚ ਮੈਡੀਕਲ ਕੈਂਪ ਲਗਾਉਣੇ ਸ਼ੁਰੂ ਕੀਤੇ ਗਏ ਹਨ।

ਜਾਣਕਾਰੀ ਦਿੰਦੇ ਹੋਏ ਹੰਭਲਾ ਫਾਊਂਡੇਸ਼ਨ ਦੇ ਪ੍ਰਧਾਨ ਡਾਕਟਰ ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ, ਜਗਦੀਪ ਵੜਿੰਗ, ਪੀ ਕੇ, ਤਰਲੋਚਨ ਮੁਸਾਫ਼ਿਰ, ਕੰਵਲਜੀਤ ਕੌਰ, ਰਿਸ਼ੀ ਰਾਹੀ ਨੇ ਦੱਸਿਆ ਕਿ ਉਹ ਪਿੰਡ ਝੁੱਗੇ ਹਜ਼ਾਰਾ ਸਿੰਘ ਵਾਲਾ ਵਿਖੇ ਮੁੜ ਵਸੇਬਾ ਕੈਂਪ ਲਗਾਇਆ ਹੋਇਆ ਹੈ। ਓਹਨਾ ਕਿਹਾ ਕਿ ਅਸੀਂ ਸਰਵੇ ਕਰਕੇ ਪਿੰਡਾਂ ਵਿਚ ਸਹਾਇਤਾ ਪੁੱਜਦੀ ਕਰ ਰਹੇ ਹਾਂ।

ਟੀਮ ਨੇ ਕਿਹਾ ਕਿ ਜੋ ਖਦਸ਼ਾ ਸੀ ਓਸੇ ਮੁਤਾਬਿਕ ਹੀ ਪਾਣੀ ਉਤਰਨ ਤੋਂ ਬਾਅਦ ਪਿੰਡਾਂ ਵਿਚ ਬਿਮਾਰੀਆਂ ਨੇ ਵੀ ਹੌਲੀ ਹੌਲੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਹਨਾ ਬਿਮਾਰੀਆਂ ਦਾ ਸਰੀਰ ਉੱਤੇ ਹਾਵੀ ਹੋਣ ਤੋਂ ਪਹਿਲਾਂ ਹੀ ਕਾਬੂ ਪਾਉਣਾ ਜ਼ਰੂਰੀ ਹੈ। ਏਸੇ ਕਰਕੇ ਹੀ ਹੰਭਲਾ ਫਾਊਂਡੇਸ਼ਨ ਵੱਲੋਂ ਪਿੰਡਾਂ ਵਿਚ ਮੈਡੀਕਲ ਕੈਂਪ ਸ਼ੁਰੂ ਕਰ ਦਿੱਤੇ ਗਏ ਹਨ।

ਸ਼ੁਰੂਆਤ ਕਰਦਿਆਂ ਅੱਜ ਪਿੰਡ ਗੱਟੀ ਰਹੀਮੇ ਕੇ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਡਾਕਟਰ ਅੰਗਰੇਜ ਸਿੰਘ ਭੁੱਲਰ ਵੱਲੋਂ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਟੀਮ ਨੇ ਇਹ ਵੀ ਕਿਹਾ ਕਿ ਉਹ ਅਗਲੇ ਦਿਨਾਂ ਵਿਚ ਵੀ ਵੱਖ-ਵੱਖ ਪਿੰਡਾਂ ਵਿਚ ਮੈਡੀਕਲ ਕੈਂਪ ਲਗਾ ਕੇ ਬਿਮਾਰੀਆਂ ਤੋਂ ਰੋਕਥਾਮ ਲਈ ਤਤਪਰ ਰਹਿਣਗੇ।

ਇਸ ਮੌਕੇ ਤੇ ਗੁਰਜੰਟ ਭੁੱਲਰ, ਰਾਜਵਿੰਦਰ ਘਾਲੀ, ਗੁਰਚਰਨ ਬੁੱਟਰ, ਗੁਰਮੀਤ ਬੂਕ, ਮਲਕੀਤ ਸਿੰਘ, ਪਰਮਜੀਤ ਸਿੰਘ ਪੰਮਾ, ਗੁਰਦੇਵ ਕਾਕਾ, ਕਮਲ ਵੀਰੂ, ਲਾਵਿਸ਼ ਲੱਭਾ, ਪਵਨ ਵਿਲਾਸਰਾ, ਪਰਮਿੰਦਰ ਪਿੰਦੂ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button