ਮਯੰਕ ਫਾਊਂਡੇਸ਼ਨ ਵੱਲੋਂ ਸੰਤੋਸ਼ ਸੇਵਾ ਕੁੰਜ ਵਿਖੇ 10 ਦਿਨਾਂ ਦਾ ਮੁਫ਼ਤ ਸਮਰ ਕੈਂਪ ਸਫਲਤਾਪੂਰਵਕ ਸੰਪੰਨ
Mayank Foundation Successfully Concludes 10-Day Free Summer Camp at Santosh Sewa Kunj
ਮਯੰਕ ਫਾਊਂਡੇਸ਼ਨ ਵੱਲੋਂ ਸੰਤੋਸ਼ ਸੇਵਾ ਕੁੰਜ ਵਿਖੇ 10 ਦਿਨਾਂ ਦਾ ਮੁਫ਼ਤ ਸਮਰ ਕੈਂਪ ਸਫਲਤਾਪੂਰਵਕ ਸੰਪੰਨ
ਫਿਰੋਜ਼ਪੁਰ, 25 ਜੂਨ, 2026:: ਬੱਚਿਆਂ ਦੀ ਸਿਰਜਣਾਤਮਕਤਾ, ਇਕਾਗਰਤਾ, ਆਤਮ-ਵਿਸ਼ਵਾਸ ਅਤੇ ਸਰੀਰਕ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਯੰਕ ਫਾਊਂਡੇਸ਼ਨ ਵੱਲੋਂ ਸੰਤੋਸ਼ ਸੇਵਾ ਕੁੰਜ ਵਿਖੇ 10 ਦਿਨਾਂ ਦਾ ਮੁਫ਼ਤ ਸਮਰ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ 40 ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਵੱਖ-ਵੱਖ ਵਿਦਿਅਕ, ਰਚਨਾਤਮਕ ਅਤੇ ਮਨੋਰੰਜਕ ਗਤੀਵਿਧੀਆਂ ਦਾ ਆਨੰਦ ਮਾਣਿਆ।
ਕੈਂਪ ਦੇ ਰੋਜ਼ਾਨਾ ਪ੍ਰੋਗਰਾਮ ਵਿੱਚ ਯੋਗਾ, ਹਰ ਰੋਜ਼ ਵੱਖ-ਵੱਖ ਸਵੇਰ ਦੀ ਪ੍ਰਾਰਥਨਾ, ਆਰਟ ਐਂਡ ਕਰਾਫਟ, ਡਾਂਸ ਅਤੇ ਮਿਊਜ਼ਿਕ ਦੀਆਂ ਗਤੀਵਿਧੀਆਂ ਸ਼ਾਮਲ ਸਨ। ਇਸ ਤੋਂ ਇਲਾਵਾ ਬੱਚਿਆਂ ਨੂੰ ਡਰਾਇੰਗ ਅਤੇ ਪੇਂਟਿੰਗ, ਅਬੈਕਸ, ਮੈਂਟਲ ਮੈਥਸ, ਸਪੀਡ ਰਾਈਟਿੰਗ, ਮਾਰਸ਼ਲ ਆਰਟਸ ਅਤੇ ਸਿਵਿਕ ਸੈਂਸ ਬਾਰੇ ਵੀ ਜਾਣਕਾਰੀ ਅਤੇ ਸਿਖਲਾਈ ਦਿੱਤੀ ਗਈ।
ਯੁਕਤੀ ਕਰਵਾ ਵੱਲੋਂ ਆਰਟ ਐਂਡ ਕਰਾਫਟ ਸੈਸ਼ਨ ਕਰਵਾਏ ਗਏ, ਇੰਦੂ ਸੇਤੀਆ ਵੱਲੋਂ ਅਬੈਕਸ ਅਤੇ ਮੈਂਟਲ ਮੈਥਸ ਦੀ ਸਿਖਲਾਈ ਦਿੱਤੀ ਗਈ, ਚਰਨਜੀਤ ਸਿੰਘ ਵੱਲੋਂ ਸਿਵਿਕ ਸੈਂਸ ਸੰਬੰਧੀ ਸੈਸ਼ਨ ਲਏ ਗਏ ਅਤੇ ਗੁਰਸਾਹਿਬ ਸਿੰਘ ਵੱਲੋਂ ਮਾਰਸ਼ਲ ਆਰਟਸ ਦੀ ਟ੍ਰੇਨਿੰਗ ਦਿੱਤੀ ਗਈ। ਸਾਰੇ ਟ੍ਰੇਨਰਾਂ ਨੇ ਬੱਚਿਆਂ ਨੂੰ ਵਿਵਹਾਰਕ ਗਿਆਨ ਅਤੇ ਨਵੀਆਂ ਕੌਸ਼ਲਤਾਵਾਂ ਨਾਲ ਜਾਣੂ ਕਰਵਾਇਆ।
ਪ੍ਰੋਜੈਕਟ ਕੋਆਰਡੀਨੇਟਰ ਰਾਜੀਵ ਸੇਤੀਆ ਨੇ ਦੱਸਿਆ ਕਿ ਬੱਚਿਆਂ ਨੇ ਸਾਰੇ ਸੈਸ਼ਨਾਂ ਅਤੇ ਗਤੀਵਿਧੀਆਂ ਵਿੱਚ ਬੜੇ ਉਤਸ਼ਾਹ ਅਤੇ ਰੁਚੀ ਨਾਲ ਭਾਗ ਲਿਆ। ਕੈਂਪ ਦੌਰਾਨ ਬੱਚਿਆਂ ਨੂੰ ਰੋਜ਼ਾਨਾ ਰਿਫਰੈਸ਼ਮੈਂਟ ਵੀ ਪ੍ਰਦਾਨ ਕੀਤੀ ਗਈ। ਭਾਰਤੀ, ਰੂਬਲ, ਮਹਿਕ, ਨੈਂਸੀ ਅਤੇ ਕਾਂਚਨ ਨੇ ਸਮਰ ਕੈਂਪ ਦੇ ਸਫਲ ਆਯੋਜਨ ਅਤੇ ਸਮੁੱਚੇ ਤਾਲਮੇਲ ਵਿੱਚ ਅਹਿਮ ਭੂਮਿਕਾ ਨਿਭਾਈ।
ਸਮਾਪਤੀ ਸਮਾਰੋਹ ਦੌਰਾਨ ਮਯੰਕ ਫਾਊਂਡੇਸ਼ਨ ਦੇ ਸਕੱਤਰ ਰਾਕੇਸ਼ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਕੈਂਪ ਦੇ ਸਮਾਪਨ ਮੌਕੇ ਸਾਰੇ ਬੱਚਿਆਂ ਨੂੰ ਯਾਦਗਾਰੀ ਤੌਰ ’ਤੇ ਪਾਣੀ ਦੀਆਂ ਬੋਤਲਾਂ ਅਤੇ ਪੌਦੇ ਭੇਟ ਕੀਤੇ ਗਏ, ਤਾਂ ਜੋ ਉਹ ਸਿਹਤਮੰਦ ਜੀਵਨ ਸ਼ੈਲੀ ਅਤੇ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਰਹਿਣ।
ਮਾਪਿਆਂ ਅਤੇ ਸਥਾਨਕ ਭਾਈਚਾਰੇ ਵੱਲੋਂ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਹ ਜ਼ਿਕਰਯੋਗ ਹੈ ਕਿ ਸੰਤੋਸ਼ ਸੇਵਾ ਕੁੰਜ ਰਜਿੰਦਰ ਮੋਹਨ ਮੋਂਗਾ ਅਤੇ ਪਰਿਵਾਰ ਅਤੇ ਮਯੰਕ ਫਾਊਂਡੇਸ਼ਨ ਵੱਲੋਂ ਚਲਾਇਆ ਜਾਣ ਵਾਲਾ ਇੱਕ ਸੇਵਾ ਕੇਂਦਰ ਹੈ, ਜਿੱਥੇ ਹੁਨਰ ਵਿਕਾਸ, ਮਹਿਲਾ ਸਸ਼ਕਤੀਕਰਨ, ਬੱਚਿਆਂ ਲਈ ਵਿਦਿਅਕ ਅਤੇ ਰਚਨਾਤਮਕ ਗਤੀਵਿਧੀਆਂ ਅਤੇ ਸਮਾਜਿਕ ਭਲਾਈ ਦੇ ਪ੍ਰੋਗਰਾਮ ਨਿਯਮਿਤ ਤੌਰ ’ਤੇ ਆਯੋਜਿਤ ਕੀਤੇ ਜਾਂਦੇ ਹਨ।
Mayank Foundation Successfully Concludes 10-Day Free Summer Camp at Santosh Sewa Kunj
Ferozepur, June 25: With the objective of promoting creativity, concentration, self-confidence, and physical well-being among children, Mayank Foundation successfully organized a 10-day free Summer Camp at Santosh Sewa Kunj. A total of 40 children enthusiastically participated in the camp and enjoyed a variety of educational, creative, and recreational activities.
The daily schedule of the camp included Yoga, a different Morning Prayer each day, Art & Craft, Dance, and Music activities. In addition, children received training and exposure in Drawing & Painting, Abacus, Mental Maths, Speed Writing, Martial Arts, and Civic Sense.
Yukti Karwa conducted the Art & Craft sessions, while Indu Setia took sessions on Abacus and Mental Maths. Charanjeet Singh conducted Civic Sense sessions, educating children about responsible citizenship and social awareness. Gur Sahib Singh imparted training in Martial Arts. All trainers provided practical knowledge and helped children develop new skills in an engaging manner.
Mr. Rajiv Setia, Project Coordinator, informed that the children participated in all activities and sessions with great enthusiasm and interest. Refreshments were served to the children every day throughout the camp. Bharti, Rubal, Mehak, Nancy, and Kanchan played a vital role in coordinating and ensuring the smooth and successful conduct of the Summer Camp.
During the valedictory function, Mr. Rakesh Kumar, Secretary, Mayank Foundation, informed that all participating children were presented with water bottles and saplings as a token of appreciation and to encourage healthy living and environmental awareness.
The initiative received widespread appreciation from parents and members of the local community. It is noteworthy that Santosh Sewa Kunj is a service centre being run jointly by CA Rajinder Mohan Monga & Family and Mayank Foundation, where skill development, women empowerment, educational and creative activities for children, and various social welfare programmes are regularly organized.






