Ferozepur News

ਇੱਕ ਸਾਲ ਵਿੱਚ ਪੰਜਵੀਂ ਵਾਰ ਫ਼ਿਰੋਜ਼ਪੁਰ ਅਦਾਲਤ ਕੰਪਲੈਕਸ ਨੂੰ ਬੰਬ ਧਮਾਕੇ ਦੀ ਧਮਕੀ

ਅਣਪਛਾਤੇ ਸਰੋਤ ਤੋਂ ਆਈ ਈਮੇਲ, ਪੁਲਿਸ ਨੇ ਸਨਿਫਰ ਡੌਗਜ਼ ਨਾਲ ਕੰਪਲੈਕਸ ਦੀ ਕੀਤੀ ਬਾਰੀਕੀ ਨਾਲ ਤਲਾਸ਼ੀ; ਈਮੇਲ ਨੂੰ ਤਕਨੀਕੀ ਤੌਰ ’ਤੇ ਟ੍ਰੇਸ ਕਰਨ ਦੀ ਕਾਰਵਾਈ ਜਾਰੀ

ਇੱਕ ਸਾਲ ਵਿੱਚ ਪੰਜਵੀਂ ਵਾਰ ਫ਼ਿਰੋਜ਼ਪੁਰ ਅਦਾਲਤ ਕੰਪਲੈਕਸ ਨੂੰ ਬੰਬ ਧਮਾਕੇ ਦੀ ਧਮਕੀ

ਇੱਕ ਸਾਲ ਵਿੱਚ ਪੰਜਵੀਂ ਵਾਰ ਫ਼ਿਰੋਜ਼ਪੁਰ ਅਦਾਲਤ ਕੰਪਲੈਕਸ ਨੂੰ ਬੰਬ ਧਮਾਕੇ ਦੀ ਧਮਕੀ

ਅਣਪਛਾਤੇ ਸਰੋਤ ਤੋਂ ਆਈ ਈਮੇਲ, ਪੁਲਿਸ ਨੇ ਸਨਿਫਰ ਡੌਗਜ਼ ਨਾਲ ਕੰਪਲੈਕਸ ਦੀ ਕੀਤੀ ਬਾਰੀਕੀ ਨਾਲ ਤਲਾਸ਼ੀ; ਈਮੇਲ ਨੂੰ ਤਕਨੀਕੀ ਤੌਰ ’ਤੇ ਟ੍ਰੇਸ ਕਰਨ ਦੀ ਕਾਰਵਾਈ ਜਾਰੀ

ਫ਼ਿਰੋਜ਼ਪੁਰ, 12 ਸਤੰਬਰ, 2026: ਫ਼ਿਰੋਜ਼ਪੁਰ ਦੇ ਜ਼ਿਲ੍ਹਾ ਅਦਾਲਤ ਕੰਪਲੈਕਸ ਨੂੰ ਸ਼ਨੀਵਾਰ ਸਵੇਰੇ ਇੱਕ ਵਾਰ ਫਿਰ ਬੰਬ ਧਮਾਕੇ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਤੁਰੰਤ ਮੋਰਚਾ ਸੰਭਾਲ ਲਿਆ। ਇੱਕ ਸਾਲ ਦੇ ਅੰਦਰ ਅਦਾਲਤ ਕੰਪਲੈਕਸ ਨੂੰ ਮਿਲੀ ਇਹ ਪੰਜਵੀਂ ਧਮਕੀ ਦੱਸੀ ਜਾ ਰਹੀ ਹੈ।

ਡੀਐਸਪੀ ਕਰਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਅਦਾਲਤ ਕੰਪਲੈਕਸ ਨੂੰ ਕਿਸੇ ਅਣਪਛਾਤੇ ਪਤੇ ਤੋਂ ਈਮੇਲ ਰਾਹੀਂ ਧਮਕੀ ਦਿੱਤੀ ਗਈ ਹੈ। ਸੂਚਨਾ ਮਿਲਦੇ ਹੀ ਪੁਲਿਸ ਦੀਆਂ ਸਾਰੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਸੁਰੱਖਿਆ ਪ੍ਰਬੰਧ ਸਖ਼ਤ ਕਰਦਿਆਂ ਕੰਪਲੈਕਸ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ।

ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸਨਿਫਰ ਡੌਗਜ਼ ਦੀ ਮਦਦ ਨਾਲ ਪੂਰੇ ਕੰਪਲੈਕਸ ਦੀ ਜਾਂਚ ਕੀਤੀ ਗਈ ਅਤੇ ਟੀਮਾਂ ਵੱਲੋਂ ਦੁਬਾਰਾ ਵੀ ਤਲਾਸ਼ੀ ਲਈ ਜਾ ਰਹੀ ਹੈ। ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਜਾਂ ਇਤਰਾਜ਼ਯੋਗ ਵਸਤੂ ਨਹੀਂ ਮਿਲੀ ਹੈ।

ਡੀਐਸਪੀ ਨੇ ਕਿਹਾ ਕਿ ਅਣਪਛਾਤੇ ਸਰੋਤ ਤੋਂ ਭੇਜੀ ਗਈ ਈਮੇਲ ਨੂੰ ਤਕਨੀਕੀ ਤੌਰ ’ਤੇ ਟ੍ਰੇਸ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮਿਲੀਆਂ ਧਮਕੀਆਂ ਦੀ ਵੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਜਾਂਚ ਵਿੱਚ ਕਈ ਵਾਰ ਕੁਝ ਸਮਾਂ ਲੱਗ ਜਾਂਦਾ ਹੈ ਅਤੇ ਮਾਮਲਾ ਇਸ ਸਮੇਂ ਜਾਂਚ ਅਧੀਨ ਹੈ।

ਉਨ੍ਹਾਂ ਕਿਹਾ ਕਿ ਅਦਾਲਤ ਕੰਪਲੈਕਸ ਵਿੱਚ ਪੁਲਿਸ ਦੀਆਂ ਟੀਮਾਂ ਤਾਇਨਾਤ ਹਨ ਅਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਅਦਾਲਤ ਦੀ ਸੁਰੱਖਿਆ ਲਈ ਗਾਰਡ ਪਹਿਲਾਂ ਹੀ 24 ਘੰਟੇ ਤਾਇਨਾਤ ਰਹਿੰਦੇ ਹਨ। ਫਿਲਹਾਲ ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੈ।

ਡੀਐਸਪੀ ਕਰਨ ਸ਼ਰਮਾ ਨੇ ਕਿਹਾ ਕਿ ਪੁਲਿਸ ਵੱਲੋਂ ਧਮਕੀ ਵਾਲੀ ਈਮੇਲ ਦੇ ਸਰੋਤ ਦਾ ਪਤਾ ਲਗਾਉਣ ਅਤੇ ਇਸ ਪਿੱਛੇ ਮੌਜੂਦ ਵਿਅਕਤੀ ਜਾਂ ਵਿਅਕਤੀਆਂ ਦੀ ਪਛਾਣ ਕਰਨ ਲਈ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।

ਇਸ ਦੌਰਾਨ ਅੱਜ ਅਦਾਲਤ ਕੰਪਲੈਕਸ ਵਿੱਚ ਲੋਕ ਅਦਾਲਤ ਵੀ ਲੱਗੀ ਹੋਈ ਸੀ ਅਤੇ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਇਸ ਨਾਲ ਸਬੰਧਤ ਕਾਰਵਾਈ ਜਾਰੀ ਰਹੀ।

Related Articles

Leave a Reply

Your email address will not be published. Required fields are marked *

Back to top button