ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਦੀ ਨਵੀਂ ਕਾਰਜਕਾਰਨੀ ਚੁਣੀ ਗਈ; ਪਰਦੀਪ ਧਵਨ ਪ੍ਰਧਾਨ, ਮੁਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਬਣੇ

ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਦੀ ਨਵੀਂ ਕਾਰਜਕਾਰਨੀ ਚੁਣੀ ਗਈ; ਪਰਦੀਪ ਧਵਨ ਪ੍ਰਧਾਨ, ਮੁਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਬਣੇ
ਫ਼ਿਰੋਜ਼ਪੁਰ, 27 ਅਪ੍ਰੈਲ 2026: ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਦੀ ਇੱਕ ਅਹਿਮ ਮੀਟਿੰਗ ਬਾਗਬਾਨ ਕੰਪਲੈਕਸ, ਮੱਖੂ ਗੇਟ ਵਿਖੇ ਫੋਰਮ ਦੇ ਪ੍ਰਧਾਨ ਸ਼੍ਰੀ ਪਰਦੀਪ ਧਵਨ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਵਿੱਚ ਹਾਲ ਹੀ ਵਿੱਚ ਵਿਛੜੇ ਮੈਂਬਰਾਂ ਦੇ ਪਰਿਵਾਰਕ ਸਦੱਸਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਵੱਖ-ਵੱਖ ਬੁਲਾਰਿਆਂ—ਸ਼੍ਰੀ ਅਵਤਾਰ ਸਿੰਘ ਭੋਲਾ, ਡਾ. ਸੁਰਿੰਦਰ ਸਿੰਘ, ਸ਼੍ਰੀ ਸੁਭਾਸ਼ ਚੌਧਰੀ, ਸ਼੍ਰੀ ਰਾਮ ਕੁਮਾਰ ਚੋਪੜਾ, ਸ਼੍ਰੀ ਰਾਕੇਸ਼ ਸ਼ਰਮਾ, ਸ਼੍ਰੀ ਐਸ.ਪੀ. ਖੇੜਾ, ਸ਼੍ਰੀ ਪਰਵੀਨ ਧਵਨ, ਸ਼੍ਰੀ ਪਰਵੀਨ ਤਲਵਾੜ, ਸ਼੍ਰੀ ਤਿਲਕ ਰਾਜ ਐਰੀ, ਪ੍ਰੋ. ਗੁਰਦੇਵ ਸਿੰਘ ਅਤੇ ਸ਼੍ਰੀ ਸੁਭਾਸ਼ ਦੋਦਾ ਆਦਿ ਨੇ ਸੰਬੋਧਨ ਕਰਦਿਆਂ ਫੋਰਮ ਦੀ ਬਿਹਤਰੀ ਲਈ ਸੁਝਾਅ ਦਿੱਤੇ। ਉਨ੍ਹਾਂ ਨੇ ਫ਼ਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੀਆਂ ਸੜਕਾਂ ਦੀ ਮੁਰੰਮਤ, ਨਸ਼ਿਆਂ ਦੇ ਖਾਤਮੇ, ਵਾਤਾਵਰਣ ਦੀ ਸੰਭਾਲ ਅਤੇ ਪਾਣੀ ਦੀ ਸੰਜਮ ਨਾਲ ਵਰਤੋਂ ’ਤੇ ਜ਼ੋਰ ਦਿੱਤਾ।
ਮੀਟਿੰਗ ਦੌਰਾਨ ਫੋਰਮ ਦੇ ਡੈਲੀਗੇਟਾਂ ਵੱਲੋਂ ਨਵੀਂ ਦਿੱਲੀ ਵਿੱਚ ਹੋਈ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੀ ਮੀਟਿੰਗ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਨਵੇਂ ਮੈਂਬਰਾਂ ਸ਼੍ਰੀ ਦਰਸ਼ਨ ਲਾਲ ਹਾਂਡਾ ਅਤੇ ਸ਼੍ਰੀ ਡੀ.ਪੀ. ਸ਼ਰਮਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਫੋਰਮ ਵੱਲੋਂ ਸਾਲ 2026-27 ਲਈ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ, ਜਿਸ ਵਿੱਚ ਸ਼੍ਰੀ ਐਸ.ਪੀ. ਖੇੜਾ ਨੂੰ ਚੇਅਰਮੈਨ, ਸ਼੍ਰੀ ਪਰਦੀਪ ਧਵਨ ਨੂੰ ਪ੍ਰਧਾਨ ਅਤੇ ਸ਼੍ਰੀ ਮੁਹਿੰਦਰ ਸਿੰਘ ਧਾਲੀਵਾਲ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਸ਼੍ਰੀ ਸਤੀਸ਼ ਪੂਰੀ ਨੂੰ ਸੀਨੀਅਰ ਮੀਤ ਪ੍ਰਧਾਨ, ਸ਼੍ਰੀ ਤਿਲਕ ਰਾਜ ਐਰੀ, ਸ਼੍ਰੀ ਸ਼ਾਮ ਲਾਲ ਕੱਕੜ ਅਤੇ ਸ਼੍ਰੀ ਦੇਸ਼ ਬੰਧੂ ਤੁਲੀ ਨੂੰ ਪੈਟਰਨ ਨਿਯੁਕਤ ਕੀਤਾ ਗਿਆ।
ਉਪ ਪ੍ਰਧਾਨ ਵਜੋਂ ਸ਼੍ਰੀ ਪਰਵੀਨ ਤਲਵਾੜ, ਸ਼੍ਰੀ ਅਵਤਾਰ ਸਿੰਘ ਭੋਲਾ ਅਤੇ ਸ਼੍ਰੀ ਰਾਕੇਸ਼ ਸ਼ਰਮਾ, ਜੁਆਇੰਟ ਸਕੱਤਰ ਵਜੋਂ ਪ੍ਰੋ. ਗੁਰਦੇਵ ਸਿੰਘ ਅਤੇ ਕੈਸ਼ੀਅਰ ਵਜੋਂ ਸ਼੍ਰੀ ਗਤਿੰਦਰ ਕੁਮਾਰ ਕਮਲ ਨੂੰ ਚੁਣਿਆ ਗਿਆ। ਇਸਦੇ ਨਾਲ ਹੀ ਸ਼੍ਰੀ ਅਸ਼ੋਕ ਕੁਮਾਰ ਗਰਗ ਨੂੰ ਜੁਆਇੰਟ ਕੈਸ਼ੀਅਰ ਅਤੇ ਸ਼੍ਰੀ ਹਰੀਸ਼ ਮੋਂਗਾ ਨੂੰ ਚੀਫ਼ ਅਡਵਾਈਜ਼ਰ ਬਣਾਇਆ ਗਿਆ।
ਨਵੀਂ ਕਾਰਜਕਾਰਨੀ ਵਿੱਚ ਹੋਰ ਕਈ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਗਿਆ, ਜਿਨ੍ਹਾਂ ਵਿੱਚ ਸ਼੍ਰੀ ਪਰਵੀਨ ਧਵਨ, ਸ਼੍ਰੀ ਚਰਨਜੀਤ ਮਹਾਜਨ, ਸ਼੍ਰੀ ਸ਼ਾਮ ਲਾਲ ਗੱਖੜ, ਸ਼੍ਰੀ ਸੁਭਾਸ਼ ਚੌਧਰੀ (ਪ੍ਰੋਜੈਕਟ ਚੇਅਰਮੈਨ), ਸ਼੍ਰੀ ਮਦਨ ਲਾਲ ਤਿਵਾੜੀ, ਸ਼੍ਰੀ ਮਨੋਹਰ ਲਾਲ, ਸ਼੍ਰੀ ਸੁਰਿੰਦਰ ਵਿੱਜ (ਪ੍ਰੈਸ ਸਕੱਤਰ), ਡਾ. ਸੁਰਿੰਦਰ ਸਿੰਘ, ਸ਼੍ਰੀ ਯੋਗਿੰਦਰ ਨਾਥ ਕੱਕੜ, ਸ਼੍ਰੀ ਪਰਵੇਸ਼ ਕੁਮਾਰ, ਸ਼੍ਰੀ ਬਲਦੇਵ ਸਚਦੇਵਾ, ਸ਼੍ਰੀ ਅਸ਼ੋਕ ਕਪਾਹੀ, ਸ਼੍ਰੀ ਤਰਸੇਮ ਗਰੋਵਰ, ਸ਼੍ਰੀ ਅਸ਼ੋਕ ਬੱਬਰ ਅਤੇ ਸ਼੍ਰੀ ਸੁਰਿੰਦਰ ਬੇਰੀ ਆਦਿ ਸ਼ਾਮਲ ਹਨ।
ਮੀਟਿੰਗ ਦੌਰਾਨ ਜਨਮਦਿਨ ਮਨਾਉਣ ਵਾਲੇ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ। ਅੰਤ ਵਿੱਚ ਪ੍ਰਧਾਨ ਸ਼੍ਰੀ ਪਰਦੀਪ ਧਵਨ ਨੇ ਸਮੂਹ ਮੈਂਬਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਫੋਰਮ ਦੀ ਭਲਾਈ ਲਈ ਇਕੱਠੇ ਕੰਮ ਕਰਨ ਦਾ ਸੰਕਲਪ ਦੋਹਰਾਇਆ।




