ਵਿਧਾਇਕ ਰਣਬੀਰ ਭੁੱਲਰ ਤੇ ਸਹਾਇਕ ਕਮਿਸ਼ਨਰ ਹਰਜੋਤ ਕੌਰ ਵੱਲੋਂ ਦਿਵਿਆਂਗਜਨਾਂ ਤੇ ਬਜ਼ੁਰਗਾਂ ਨੂੰ ਮੁਫ਼ਤ ਬਨਾਵਟੀ ਅੰਗ ਅਤੇ ਉਪਕਰਨਾਂ ਦੀ ਕੀਤੀ ਗਈ ਵੰਡ
157 ਦਿਵਿਯਾਂਗਜਨਾਂ ਅਤੇ 71 ਬਜ਼ੁਰਗਾਂ ਨੂੰ 41.66 ਲੱਖ ਰੁਪਏ ਦੇ ਸਹਾਇਕ ਉਪਕਰਨਾਂ ਦੀ ਕੀਤੀ ਵੰਡ
ਵਿਧਾਇਕ ਰਣਬੀਰ ਭੁੱਲਰ ਤੇ ਸਹਾਇਕ ਕਮਿਸ਼ਨਰ ਹਰਜੋਤ ਕੌਰ ਵੱਲੋਂ ਦਿਵਿਆਂਗਜਨਾਂ ਤੇ ਬਜ਼ੁਰਗਾਂ ਨੂੰ ਮੁਫ਼ਤ ਬਨਾਵਟੀ ਅੰਗ ਅਤੇ ਉਪਕਰਨਾਂ ਦੀ ਕੀਤੀ ਗਈ ਵੰਡ
ਅਲਿਮਕੋ ਦੀ ਭਾਗੀਦਾਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਰੈਡ ਕਰਾਸ ਸੰਸਥਾ ਦੇ ਸਹਿਯੋਗ ਨਾਲ ਮੁਫ਼ਤ ਉਪਕਰਨ ਵੰਡ ਕੈਂਪ ਦਾ ਕੀਤਾ ਆਯੋਜਨ
157 ਦਿਵਿਯਾਂਗਜਨਾਂ ਅਤੇ 71 ਬਜ਼ੁਰਗਾਂ ਨੂੰ 41.66 ਲੱਖ ਰੁਪਏ ਦੇ ਸਹਾਇਕ ਉਪਕਰਨਾਂ ਦੀ ਕੀਤੀ ਵੰਡ
ਫ਼ਿਰੋਜ਼ਪੁਰ, 28 ਮਈ 2025: ਦਿਵਿਯਾਂਗਜਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਕਲਿਆਨ ਅਤੇ ਪੁਨਰਵਾਸ ਲਈ ਵੱਡੀ ਪੱਧਰ ’ਤੇ ਕੰਮ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਮਿਤੀ 24 ਤੋਂ 29 ਮਾਰਚ 2025 ਤੱਕ ਮੱਖੂ, ਜ਼ੀਰਾ, ਤਲਵੰਡੀ ਭਾਈ, ਮਮਦੋਟ, ਗੁਰੂਹਰਸਹਾਏ, ਅਤੇ ਫਿਰੋਜ਼ਪੁਰ ਵਿੱਚ ਦਿਵਿਯਾਂਗਜਨਾਂ ਅਤੇ ਬਜ਼ੁਰਗਾਂ ਲਈ ਸ਼ਨਾਖਤੀ ਕੈਂਪ ਲਗਾਏ ਗਏ ਸਨ। ਅੱਜ ਇਨ੍ਹਾਂ ਕੈਂਪਾਂ ਦੌਰਾਨ ਸ਼ਨਾਖਤ ਕੀਤੇ ਗਏ ਦਿਵਿਯਾਂਗਜਨਾਂ ਅਤੇ ਬਜ਼ੁਰਗਾਂ ਨੂੰ ਮੁਫਤ ਉਪਕਰਣ ਵੰਡੇ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਅਤੇ ਸਹਾਇਕ ਕਮਿਸ਼ਨਰ (ਜ) ਹਰਜੋਤ ਕੌਰ ਵੱਲੋਂ ਬਨਾਵਟੀ ਅੰਗ ਅਤੇ ਉਪਕਰਨ ਜਿਵੇਂ ਕਿ ਮੋਟਰਾਈਜਡ ਟਰਾਈਸਾਈਕਲ, ਟਰਾਈਸਾਈਕਲ, ਵਹੀਲਚੇਅਰ, ਵਿਸਾਖੀਆਂ, ਐਮ.ਆਰ. ਕਿੱਟ, ਬਨਾਵਟੀ ਅੰਗ/ਕੈਲੀਪਰ, ਕੰਨਾਂ ਦੀਆਂ ਮਸ਼ੀਨਾਂ, ਗੋਡਿਆਂ ਲਈ ਬਰੇਸਿਸ, ਸਿਲੀਕੋਨ ਕੁਸ਼ਨ, ਵਾਕਿੰਗ ਸਟਿਕਸ ਆਦਿ ਦੀ ਵੰਡ ਦਿਵਿਆਂਗਜਨ ਅਤੇ ਬਜ਼ੁਰਗ ਲਾਭਪਾਤਰੀਆਂ ਨੂੰ ਕੀਤੀ ਗਈ।
ਇਸ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਇਸ ਸਮਾਰੋਹ ਵਿੱਚ ਲਗਭਗ 157 ਦਿਵਿਯਾਂਗਜਨਾਂ ਅਤੇ 71 ਬਜ਼ੁਰਗਾਂ ਨੂੰ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ, ਭਾਰਤ ਸਰਕਾਰ ਦੇ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀ ਕਰਿਤਰਮ ਅੰਗ ਨਿਰਮਾਣ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ -ਜ਼ਿਲ੍ਹਾ ਰੈਡ ਕਰਾਸ, ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਡਿਪ ਅਤੇ ਆਰ.ਵੀ.ਵਾਈ. ਯੋਜਨਾ ਦੇ ਅਧੀਨ ਕੁੱਲ 41.66 ਲੱਖ ਰੁਪਏ ਦੀ ਲਾਗਤ ਨਾਲ ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਮੁਫਤ ਵੰਡੇ ਗਏ ਉਪਕਰਨਾਂ ਵਿੱਚ ਅਲਿਮਕੋ ਵੱਲੋਂ ਨਿਰਮਿਤ ਕੁੱਲ 599 ਸਹਾਇਕ ਉਪਕਰਨ ਸ਼ਾਮਿਲ ਹਨ, ਜਿਸ ਵਿੱਚ ਅਡਿਪ ਸਕੀਮ ਅਧੀਨ 47 ਮੋਟਰਾਈਜਡ ਟਰਾਈਸਾਈਕਲ, 46 ਟਰਾਈਸਾਈਕਲ, 32 ਵਹੀਲਚੇਅਰ, 74 ਵਿਸਾਖੀਆਂ, 8 ਐਮ.ਆਰ. ਕਿੱਟ, 24 ਬਨਾਵਟੀ ਅੰਗ/ਕੈਲੀਪਰ, 49 ਕੰਨਾਂ ਦੀਆਂ ਮਸ਼ੀਨਾਂ, 12 ਵਾਕਿੰਗ ਸਟਿਕਸ ਅਤੇ ਆਰ.ਵੀ.ਵਾਈ ਸਕਮੀ ਅਧੀਨ 101 ਕੰਨਾਂ ਦੀਆਂ ਮਸ਼ੀਨਾਂ, 100 ਗੋਡਿਆਂ ਲਈ ਬਰੇਸਿਸ, 41 ਸਿਲੀਕੋਨ ਕੁਸ਼ਨ, 46 ਵਾਕਿੰਗ ਸਟਿਕਸ ਅਤੇ 19 ਵ੍ਹੀਲਚੇਅਰ ਤੇ ਸਮਾਰਟ ਫੋਨ ਵੰਡੇ ਗਏ।
ਉਨ੍ਹਾਂ ਅੱਗੇ ਕਿਹਾ ਕਿ ਦਿਵਿਆਂਗਜਨ ਅਤੇ ਬਜ਼ੁਰਗ ਸਾਡੇ ਸਮਾਜ ਦੇ ਮੁੱਖ ਹਿੱਸਾ ਹਨ ਇਨ੍ਹਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣਾ ਸਾਡਾ ਸਾਰਿਆਂ ਦਾ ਨੈਤਿਕ ਤੇ ਸਮਾਜਿਕ ਫਰਜ ਬਣਦਾ ਹੈ। ਇਸੇ ਤਹਿਤ ਅੱਜ ਇਸ ਵਿਸ਼ੇਸ਼ ਕੈਂਪ ਦਾ ਆਯੋਜਨ ਕਰਕੇ ਮੁਫ਼ਤ ਬਨਾਵਟੀ ਅੰਗ ਅਤੇ ਹੋਰ ਜ਼ਰੂਰੀ ਉਪਕਰਨ ਵੰਡੇ ਗਏ ਹਨ।
ਇਸ ਮੌਕੇ ਸ਼੍ਰੀ ਅਸ਼ੋਕ ਬਹਿਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ, ਸ਼੍ਰੀ ਸੁਨੀਲ ਕੁਮਾਰ, ਸ਼੍ਰੀ ਨਰਿੰਦਰ ਸਿੰਘ, ਸ਼੍ਰੀ ਪਰਵੀਨ ਧਵਨ, ਸ਼੍ਰੀ ਹਰੀਸ਼ ਮੋਂਗਾ ਅਤੇ ਅਲਿਮਲੋ ਤੋਂ ਸ਼੍ਰੀ ਅਸ਼ੋਕ ਸਾਹੂ, ਸ਼੍ਰੀ ਮਧੁਰ ਸ਼ਰਮਾ, ਸ਼੍ਰੀ ਪੁਨੀਤ ਦੂਬੇ ਹਾਜ਼ਰ ਸਨ।