ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜਪੁਰ ਵਿਖੇ ਵਕਤ-ਏ-ਰੁਖ਼ਸਤ ਨਾਮਕ ਵਿਦਾਇਗੀ ਸਮਾਰੋਹ ਦਾ ਆਯੋਜਨ
देव समाज कॉलेज फॉर वूमेन, फिरोजपुर में “वक्त-ए-रुख्सत” नामक विदाई समारोह का आयोजन

ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜਪੁਰ ਵਿਖੇ ਵਕਤ-ਏ-ਰੁਖ਼ਸਤ ਨਾਮਕ ਵਿਦਾਇਗੀ ਸਮਾਰੋਹ ਦਾ ਆਯੋਜਨ
ਫ਼ਿਰੋਜ਼ਪੁਰ, 16-4-2026:ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਸ਼ਹਿਰ ਸਿੱਖਿਆ, ਸਮਾਜਿਕ ਅਤੇ ਸਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸੰਬੰਧਿਤ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ। ਇਹ ਸੰਸਥਾ, ਕਾਲਜ ਦੇ ਚੇਅਰਮੈਨ ਸ੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੇ ਆਸ਼ੀਰਵਾਦ ਤੇ ਚੇਅਰਪਰਸਨ ਡਾ. ਅਗਨੀਜ਼ ਢਿੱਲੋਂ ਜੀ ਦੀ ਰਹਿਨੁਮਾਈ ਸਦਕਾ ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਦੇ ਉੱਦਮੀ ਯਤਨਾਂ ਨਾਲ ਸਿੱਖਿਆ ਅਤੇ ਸਮਾਜਿਕ ਗਤੀਵਿਧੀਆਂ ਵਿਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ।

ਇਸ ਤਹਿਤ ਕਾਲਜ ਦੀ ‘ਸੈਂਟਰਲ ਐਸੋਸੀਏਸ਼ਨ’ ਵੱਲੋਂ ਵਿਦਿਆਰਥਣਾਂ ਲਈ “ਵਕ਼ਤ-ਏ-ਰੁਖ਼ਸਤ”‘ਨਾਮਕ ਵਿਦਾਇਗੀ ਸਮਾਰੋਹ ਦਾ ਆਯੋਜਨ ਕਾਲਜ ਆਡੀਟੋਰੀਅਮ ਵਿਖੇ ਕੀਤਾ ਗਿਆ। ਇਸ ਸਮਾਰੋਹ ਵਿਚ ਕਾਲਜ ਦੀਆਂ ਅੰਤਿਮ ਵਰ੍ਹੇ ਦੀਆਂ ਵਿਦਿਆਰਥਣਾਂ ਨੂੰ ਸ਼ਾਨਦਾਰ ਢੰਗ ਨਾਲ ਵਿਦਾ ਕੀਤਾ ਗਿਆ।
ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਵਿਦਿਆਰਥਣਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਦਾ ਦਿਨ ਖੁਸ਼ੀ ਅਤੇ ਵਿਛੋੜੇ ਦੇ ਮਿਲੇ-ਜੁਲੇ ਅਹਿਸਾਸਾਂ ਨਾਲ ਭਰਿਆ ਹੋਇਆ ਹੈ। ਤੁਸੀਂ ਸਾਰੇ ਇਸ ਸੰਸਥਾ ਦਾ ਅਟੁੱਟ ਹਿੱਸਾ ਰਹੇ ਹੋ ਅਤੇ ਤੁਹਾਡੇ ਨਾਲ ਬਿਤਾਇਆ ਹਰ ਪਲ ਸਾਡੇ ਲਈ ਯਾਦਗਾਰ ਬਣ ਗਿਆ ਹੈ। ਅੱਜ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਨਵੇਂ ਪੜਾਅ ਵੱਲ ਕਦਮ ਰੱਖ ਰਹੇ ਹੋ, ਸਾਨੂੰ ਮਾਣ ਹੈ ਕਿ ਤੁਸੀਂ ਇੱਥੋਂ ਸਿੱਖਿਆ, ਅਨੁਸ਼ਾਸਨ ਅਤੇ ਸੰਸਕਾਰਾਂ ਨਾਲ ਸਜ ਕੇ ਜਾ ਰਹੇ ਹੋ।ਸਿੱਖਿਆ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਹੁੰਦੀ, ਇਹ ਸਾਨੂੰ ਇੱਕ ਚੰਗਾ ਇਨਸਾਨ ਬਣਾਉਣ ਦਾ ਮਾਧਿਅਮ ਵੀ ਹੈ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਜਿੱਥੇ ਵੀ ਜਾਵੋਗੇ, ਆਪਣੇ ਕਰਮਾਂ ਨਾਲ ਆਪਣੇ ਮਾਪਿਆਂ, ਅਧਿਆਪਕਾਂ ਅਤੇ ਇਸ ਸੰਸਥਾ ਦਾ ਨਾਮ ਰੌਸ਼ਨ ਕਰੋਗੇ। ਜ਼ਿੰਦਗੀ ਵਿੱਚ ਕਈ ਚੁਣੌਤੀਆਂ ਆਉਣਗੀਆਂ, ਪਰ ਆਪਣੇ ਹੌਸਲੇ, ਮਿਹਨਤ ਅਤੇ ਸਚਾਈ ਨਾਲ ਤੁਸੀਂ ਹਰ ਮੁਸ਼ਕਲ ਨੂੰ ਪਾਰ ਕਰ ਸਕਦੇ ਹੋ। ਕਦੇ ਵੀ ਸਿੱਖਣਾ ਨਾ ਛੱਡੋ, ਕਿਉਂਕਿ ਸਿੱਖਣ ਦੀ ਪ੍ਰਕਿਰਿਆ ਹੀ ਮਨੁੱਖ ਨੂੰ ਅੱਗੇ ਵਧਾਉਂਦੀ ਹੈ।ਤੁਹਾਡੇ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਹਮੇਸ਼ਾ ਸਾਡੇ ਦਿਲਾਂ ਵਿੱਚ ਰਹਿਣਗੀਆਂ। ਅਸੀਂ ਤੁਹਾਡੀ ਕਾਮਯਾਬੀ ਲਈ ਦਿਲੋਂ ਦੁਆ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ ਜੀਵਨ ਵਿੱਚ ਉੱਚਾਈਆਂ ਹਾਸਲ ਕਰੋਗੇ।
ਇਸ ਮੌਕੇ ਵਿਦਿਆਰਥਣਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਸ ਵਿੱਚ ਗੀਤ, ਨ੍ਰਿਤ੍ਯ ਅਤੇ ਮਨੋਰੰਜਕ ਸਕਿਟਾਂ ਆਦਿ ਸ਼ਾਮਿਲ ਸਨ। ਇਸ ਪ੍ਰੋਗਰਾਮ ਵਿਚ ਵਿਦਿਆਰਥਣਾਂ ਨੇ ਸੁੰਦਰ ਤੇ ਸਭਿਆਚਾਰਕ ਲਿਬਾਸਾਂ ਨਾਲ ਸਜ-ਧਜ ਕੇ ਸਮਾਰੋਹ ਦੇ ਪਲਾਂ ਨੂੰ ਰੰਗੀਨ ਬਣਾਇਆ। ਇਸ ਤੋ ਇਲਾਵਾ ਵਿਦਿਆਰਥਣਾਂ ਦਾ ਫ਼ੈਸ਼ਨ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਜੱਜ ਸਾਹਿਬਾਨ ਦੀ ਭੂਮਿਕਾ ਸੀਨੀਅਰ ਅਧਿਆਪਕਾਂ ਵੱਲੋਂ ਨਿਭਾਈ ਗਈ। ਇਸ ਮੁਕਬਲੇ ਵਿਚ ਵਿਦਿਆਰਥਣ ਬਲਵੰਤ ਕੌਰ ਨੂੰ ‘ਮਿਸ ਫੇਅਰਵੈੱਲ’ ਚੁਣਿਆ ਗਿਆ, ਜਦਕਿ ਹਰਮਨਪ੍ਰੀਤ ਕੌਰ ਫਸਟ ਰਨਰਅੱਪ ਤੇ ਸੁਖਮਨੀ ਸੈਕਿੰਡ ਰਨਰਅੱਪ ਰਹੀ। ਇਸ ਸਮਾਰੋਹ ਦੌਰਾਨ ਸਟੇਜ ਸੰਚਾਲਨ ਦ ਕਾਰਜ ਵਿਦਿਆਰਥਣਾਂ ਵੱਲੋਂ ਕੀਤਾ ਗਿਆ। ਇਸ ਸਮਾਰੋਹ ਦੇ ਕੋਆਰਡੀਨੇਟਰ ਦੀ ਭੂਮਿਕਾ ਵਿਚ ਮਿਸਜ਼ ਸਿਮਰਨਪ੍ਰੀਤ ਕੌਰ ਸਨ। ਇਸ ਸਮਾਰੋਹ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਰਿਹਾ, ਉਨ੍ਹਾਂ ਦੁਆਰਾ ਵੀ ਵਿਦਿਆਰਥੀਆਂ ਨੂੰ ਅਗਲੇਰੀਆਂ ਮੰਜ਼ਿਲਾਂ ਸਰ ਕਰਨ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ।
देव समाज कॉलेज फॉर वूमेन, फिरोजपुर में “वक्त-ए-रुख्सत” नामक विदाई समारोह का आयोजन
देव समाज कॉलेज फॉर वूमेन, फिरोजपुर शहर शिक्षा, सामाजिक एवं सांस्कृतिक गतिविधियों के क्षेत्र में पंजाब विश्वविद्यालय, चंडीगढ़ से संबद्ध ए प्लस ग्रेड प्राप्त कॉलेज है। यह संस्थान कॉलेज के चेयरमैन श्री निर्मल सिंह ढिल्लों जी के आशीर्वाद तथा चेयरपर्सन डॉ. अगनीज ढिल्लों जी के मार्गदर्शन में और कॉलेज प्रिंसिपल डॉ. संगीता के उद्यमी प्रयासों से शिक्षा एवं सामाजिक गतिविधियों में नए कीर्तिमान स्थापित कर रहा है।
इसी क्रम में कॉलेज की ‘सेंट्रल एसोसिएशन’ द्वारा छात्राओं के लिए “वक्त-ए-रुख्सत” नामक विदाई समारोह का आयोजन कॉलेज ऑडिटोरियम में किया गया। इस समारोह में कॉलेज की अंतिम वर्ष की छात्राओं को भव्य तरीके से विदाई दी गई।
कॉलेज प्राचार्या डॉ. संगीता ने छात्राओं को संबोधित करते हुए कहा कि आज का दिन खुशी और विदाई के मिले-जुले भावों से भरा हुआ है। आप सभी इस संस्थान का अभिन्न हिस्सा रहे हैं और आपके साथ बिताया हर पल हमारे लिए यादगार बन गया है। आज जब आप अपने जीवन के नए पड़ाव की ओर अग्रसर हो रही हैं, हमें गर्व है कि आप यहां से शिक्षा, अनुशासन और संस्कारों से समृद्ध होकर जा रही हैं।
उन्होंने कहा कि शिक्षा केवल पुस्तकीय ज्ञान तक सीमित नहीं होती, बल्कि यह हमें एक अच्छा इंसान बनाती है। मुझे पूर्ण विश्वास है कि आप जहां भी जाएंगी, अपने कार्यों से अपने माता-पिता, शिक्षकों और इस संस्थान का नाम रोशन करेंगी। जीवन में अनेक चुनौतियां आएंगी, लेकिन अपने हौसले, मेहनत और सत्यनिष्ठा से आप हर कठिनाई को पार कर सकती हैं। कभी भी सीखना बंद न करें, क्योंकि सीखने की प्रक्रिया ही मनुष्य को आगे बढ़ाती है। आपके साथ बिताए समय की यादें हमेशा हमारे दिलों में रहेंगी। हम आपकी सफलता के लिए दिल से शुभकामनाएं देते हैं और आशा करते हैं कि आप अपने जीवन में ऊंचाइयों को प्राप्त करेंगी।
इस अवसर पर छात्राओं द्वारा रंगारंग कार्यक्रम प्रस्तुत किए गए, जिनमें गीत, नृत्य और मनोरंजक स्किट्स शामिल थे। छात्राओं ने सुंदर एवं पारंपरिक परिधानों में सजकर समारोह को और भी आकर्षक बना दिया। इसके अतिरिक्त छात्राओं का फैशन प्रतियोगिता भी आयोजित की गई, जिसमें निर्णायकों की भूमिका वरिष्ठ अध्यापकों द्वारा निभाई गई।
इस प्रतियोगिता में छात्रा बलवंत कौर को ‘मिस फेयरवेल’ चुना गया, जबकि हरमनप्रीत कौर प्रथम रनर-अप और सुखमनी द्वितीय रनर-अप रहीं। कार्यक्रम का मंच संचालन भी छात्राओं द्वारा किया गया। इस समारोह की समन्वयक की भूमिका मिसेज सिमरनप्रीत कौर ने निभाई। इस अवसर पर कॉलेज का समस्त स्टाफ उपस्थित रहा और उन्होंने भी छात्राओं को उनके उज्ज्वल भविष्य के लिए शुभकामनाएं दीं।





