ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵਿੱਚ ਰਾਸ਼ਟਰੀ ਪੱਧਰ ਦਾ ਮੇਗਾ ਜੌਬ ਮੇਲਾ 2025-26 ਸਫਲਤਾਪੂਰਵਕ ਆਯੋਜਿਤ

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵਿੱਚ ਰਾਸ਼ਟਰੀ ਪੱਧਰ ਦਾ ਮੇਗਾ ਜੌਬ ਮੇਲਾ 2025-26 ਸਫਲਤਾਪੂਰਵਕ ਆਯੋਜਿਤ
ਫਿਰੋਜ਼ਪੁਰ, 15-4-2026: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ, ਜੋ ਕਿ ਸਿੱਖਿਆ, ਸਮਾਜਿਕ ਅਤੇ ਸਾਂਸਕ੍ਰਿਤਿਕ ਗਤੀਵਿਧੀਆਂ ਦੇ ਖੇਤਰ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਸੰਬੰਧਿਤ ਏ ਪਲੱਸ ਗ੍ਰੇਡ ਪ੍ਰਾਪਤ ਸੰਸਥਾ ਹੈ, ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੇ ਆਸ਼ੀਰਵਾਦ, ਚੇਅਰਪਰਸਨ ਡਾ. ਅਗਨੀਜ਼ ਢਿੱਲੋਂ ਜੀ ਦੇ ਮਾਰਗਦਰਸ਼ਨ, ਸਕੱਤਰ ਸ਼੍ਰੀ ਅਜੈ ਬੱਤਾ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੇ ਯੋਗ ਨੇਤ੍ਰਿਤਵ ਹੇਠ ਲਗਾਤਾਰ ਪ੍ਰਗਤੀ ਕਰ ਰਿਹਾ ਹੈ। ਇਸੀ ਕੜੀ ਦੇ ਤਹਿਤ ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਸਿਟੀ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਉਦਯਮ ਬਿਊਰੋ, ਫਿਰੋਜ਼ਪੁਰ ਦੇ ਸਹਿਯੋਗ ਨਾਲ 9 ਅਪ੍ਰੈਲ 2026 ਨੂੰ ਰਾਸ਼ਟਰੀ ਪੱਧਰ ਦਾ ਮੇਗਾ ਜੌਬ ਮੇਲਾ 2025-26 ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।
ਇਸ ਵਿਸ਼ੇਸ਼ ਮੌਕੇ ’ਤੇ ਜਿਓ, ਫੋਨ-ਪੇ, ਐਸ.ਬੀ.ਆਈ ਕਾਰਡ, ਹੁੰਡਈ, ਅਮਨਦੀਪ ਹਸਪਤਾਲ, ਬਰਾਡ ਆਈ ਹਸਪਤਾਲ, ਵਰਧਮਾਨ ਯਾਰਨਸ ਐਂਡ ਥ੍ਰੈਡਜ਼ ਲਿਮਿਟਡ, ਓਰੇਨ ਇੰਟਰਨੈਸ਼ਨਲ ਆਦਿ ਕੰਪਨੀਆਂ ਨੇ ਖਾਸ ਤੌਰ ’ਤੇ ਭਾਗ ਲਿਆ। ਇਨ੍ਹਾਂ ਸੰਸਥਾਵਾਂ ਦੀ ਹਾਜ਼ਰੀ ਨੇ ਵਿਦਿਆਰਥਣਾਂ ਨੂੰ ਅਸਲੀ ਭਰਤੀ ਪ੍ਰਕਿਰਿਆ ਦਾ ਅਨੁਭਵ ਪ੍ਰਦਾਨ ਕੀਤਾ। ਭਰਤੀ ਪ੍ਰਕਿਰਿਆ ਵਿੱਚ ਓਨ-ਦ-ਸਪਾਟ ਇੰਟਰਵਿਊ, ਲਿਖਤੀ ਪ੍ਰੀਖਿਆ ਅਤੇ ਸਮੂਹ ਚਰਚਾ ਸ਼ਾਮਲ ਰਹੇ।
ਕਾਲਜ ਦੀ ਪ੍ਰਿੰਸੀਪਲ ਡਾ. ਸੰਗੀਤਾ ਨੇ ਇਸ ਮੌਕੇ ’ਤੇ ਕਿਹਾ ਕਿ ਇਹ ਜੌਬ ਮੇਲਾ ਖਾਸ ਤੌਰ ’ਤੇ ਮਹਿਲਾ ਅਭਿਆਰਥੀਆਂ ਲਈ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਬੀ.ਏ., ਬੀ.ਕਾਮ., ਬੀ.ਐਸ.ਸੀ., ਬੀ.ਸੀ.ਏ., ਬੀ.ਵੋਕ ਅਤੇ ਪੁਰਾਣੀਆਂ ਵਿਦਿਆਰਥਣਾਂ ਨੇ ਭਾਗ ਲਿਆ। ਇਸ ਜੌਬ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ, ਉਦਯੋਗ ਅਤੇ ਅਕਾਦਮਿਕ ਖੇਤਰ ਵਿਚਕਾਰ ਦੀ ਦੂਰੀ ਘਟਾਉਣਾ, ਹੁਨਰ ਵਿਕਾਸ ਨੂੰ ਪ੍ਰੋਤਸਾਹਿਤ ਕਰਨਾ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਕਰੀਅਰ ਵਿਕਲਪਾਂ ਬਾਰੇ ਜਾਣੂ ਕਰਵਾਉਣਾ ਸੀ।
ਸ੍ਰੀ ਸੰਜੀਵ ਕੱਕੜ, ਮੁਖੀ, ਪੋਸਟ ਗ੍ਰੇਜੂਏਟ ਕੰਪਿਊਟਰ ਸਾਇੰਸ ਵਿਭਾਗ ਨੇ ਕਿਹਾ ਕਿ ਕੰਪਨੀ ਪ੍ਰਤੀਨਿਧੀਆਂ ਨੇ ਉਮੀਦਵਾਰਾਂ ਦਾ ਮੁਲਾਂਕਣ ਉਨ੍ਹਾਂ ਦੇ ਹੁਨਰ, ਸੰਚਾਰ ਸਮਰੱਥਾ ਅਤੇ ਵਿਸ਼ਾ ਗਿਆਨ ਦੇ ਆਧਾਰ ’ਤੇ ਕੀਤਾ। ਵਿਦਿਆਰਥਣਾਂ ਨੇ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਸਿੱਧਾ ਸੰਵਾਦ ਕਰਨ ਦਾ ਮੌਕਾ ਮਿਲਣ ’ਤੇ ਖੁਸ਼ੀ ਜ਼ਾਹਰ ਕੀਤੀ, ਜਦਕਿ ਕੰਪਨੀਆਂ ਨੇ ਵੀ ਕਾਲਜ ਵੱਲੋਂ ਕੀਤੇ ਗਏ ਉਤਕ੍ਰਿਸ਼ਟ ਆਯੋਜਨ ਦੀ ਪ੍ਰਸ਼ੰਸਾ ਕੀਤੀ। ਇਸ ਜੌਬ ਮੇਲੇ ਵਿੱਚ ਲਗਭਗ 400 ਅਭਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 200 ਵਿਦਿਆਰਥਣਾਂ ਨੂੰ ਅਗਲੇ ਪੜਾਅ ਲਈ ਸ਼ਾਰਟਲਿਸਟ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਨੌਕਰੀ ਲਈ ਅੰਤਿਮ ਫੈਸਲਾ ਸੁਣਾਇਆ ਜਾਵੇਗਾ।
ਵਰਣਨਯੋਗ ਹੈ ਕਿ ਕਾਲਜ ਦੀ ਪ੍ਰਿੰਸੀਪਪਲ ਡਾ. ਸੰਗੀਤਾ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਪੋਸਟ ਗ੍ਰੇਜੂਏਟ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਸ਼੍ਰੀ ਸੰਜੀਵ ਕੱਕੜ ਅਤੇ ਸਹਾਇਕ ਪ੍ਰੋਫੈਸਰ ਸ੍ਰੀ ਸ਼ਿਵਮ ਕੁਮਰਾ ਸਮੇਤ ਸੰਬੰਧਿਤ ਅਧਿਆਪਕਾਂ ਨੂੰ ਵਧਾਈ ਦਿੱਤੀ।
ਅੰਤ ਵਿੱਚ, ਇਹ ਰਾਸ਼ਟਰੀ ਪੱਧਰ ਦਾ ਮੇਗਾ ਜੌਬ ਮੇਲਾ 2025-26 ਪੂਰੀ ਤਰ੍ਹਾਂ ਸਫਲ ਰਿਹਾ, ਜਿਸ ਨੇ ਵਿਦਿਆਰਥਣਾਂ ਨੂੰ ਕਰੀਅਰ ਦੇ ਨਵੇਂ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਵਿਅਵਸਾਇਕ ਹੁਨਰਾਂ ਨੂੰ ਵੀ ਮਜ਼ਬੂਤ ਕੀਤਾ। ਇਹ ਆਯੋਜਨ ਕਾਲਜ ਦੀਆਂ ਵਿਦਿਆਰਥਣਾਂ ਦੇ ਉਜੱਜਵਲ ਭਵਿੱਖ ਅਤੇ ਰੋਜ਼ਗਾਰਮੁਖੀ ਸਿੱਖਿਆ ਪ੍ਰਤੀ ਇਸ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।





