Ferozepur News
ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਵੱਲੋਂ ਮੋਹਾਲੀ ਵਿਖੇ ਰੈਲੀ ਦਾ ਐਲਾਨ
17 ਮਈ ਨੂੰ ਮੋਹਾਲੀ ਵਿਖੇ ਸੂਬਾਈ ਰੈਲੀ ਕਰਕੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵੱਲ ਹੋਵੇਗਾ ਰੋਸ ਮਾਰਚ
March 26, 2026
0 9 2 minutes read
ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਵੱਲੋਂ ਮੋਹਾਲੀ ਵਿਖੇ ਰੈਲੀ ਦਾ ਐਲਾਨ17 ਮਈ ਨੂੰ ਮੋਹਾਲੀ ਵਿਖੇ ਸੂਬਾਈ ਰੈਲੀ ਕਰਕੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵੱਲ ਹੋਵੇਗਾ ਰੋਸ ਮਾਰਚਵਿੱਤੀ ਮੰਗਾ ਉਪਰ ਮੁਲਾਜਮਾਂ ਨਾਲ ਪੰਜਾਬ ਸਰਕਾਰ ਨੇ ਕਮਾਇਆ ਧ੍ਰੋਹ-ਮੋਰਚਾ ਆਗੂ
ਫਿਰੋਜ਼ਪੁਰ 26 ਮਾਰਚ, 2026: ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਹੱਲ ਕਰਨ ਤੋਂ ਇਨਕਾਰੀ ਪੰਜਾਬ ਸਰਕਾਰ ਖਿਲਾਫ਼ ਅਗਲੇ ਪੜਾਅ ਦਾ ਸੰਘਰਸ਼ ਉਲੀਕਣ ਲਈ ਪੁਰਾਣੇ- ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ ਦੀ ਮੀਟਿੰਗ ਮੋਰਚੇ ਦੇ ਕਨਵੀਨਰ ਦੀਪਕ ਕੰਬੋਜ਼ ਦੀ ਪ੍ਰਧਾਨਗੀ ਹੇਠ ਫ੍ਰੀਡਮ ਫਾਈਟਰ ਹਾਲ ਮੋਗਾ ਵਿਖੇ ਹੋਈ। ਇਸ ਮੌਕੇ 15 ਫਰਵਰੀ 2026 ਨੂੰ ਸੰਗਰੂਰ ਵਿਖੇ ਹੋਈ ਸੂਬਾਈ ਰੈਲੀ ਤੇ ਬਾਕੀ ਸੰਘਰਸ਼ਾਂ ਦਾ ਰਿਵਿਊ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਪ੍ਰਤੀ ਅਪਣਾਈ ਬੇਰੁਖੀ ਦਾ ਬਣਦਾ ਜਵਾਬ ਵੱਡੇ ਸੰਘਰਸ਼ਾਂ ਰਾਹੀਂ ਦਿੱਤਾ ਜਾਵੇਗਾ। ਮੀਟਿੰਗ ਵਿੱਚ ਬੀਤੀ 8 ਮਾਰਚ ਨੂੰ ਚੰਡੀਗੜ੍ਹ ਵੱਲ ਵਧ ਰਹੇ ਮੁਲਾਜ਼ਮਾਂ, 12 ਮਾਰਚ ਨੂੰ ਚੰਡੀਗੜ੍ਹ ਵਿਖੇ ਅਧਿਆਪਕਾਂ ‘ਤੇ ਪੁਲਿਸ ਵੱਲੋਂ ਕੀਤੇ ਤਸ਼ੱਦਦ ਦੀ ਸਖ਼ਤ ਨਿਖੇਧੀ ਵੀ ਕੀਤੀ ਗਈ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਵਿਧਾਨ ਸਭਾ ਵਿੱਚ ‘ਪੁਰਾਣੀ ਪੈਨਸ਼ਨ ਬਹਾਲ ਕਰਨ ‘ਚ ਕਾਹਲੀ ਨਾ ਦਿਖਾਉਣ’ ਦੇ ਦਿੱਤੇ ਬਿਆਨ ਰਾਹੀਂ 4 ਸਾਲ ਪਹਿਲਾਂ ਆਪਣੀ ਹੀ ਸਰਕਾਰ ਦੇ ਕਾਗਜ਼ੀ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਤੋਂ ਨੰਗੇ ਚਿੱਟੇ ਰੂਪ ਵਿੱਚ ਮੁਨਕਰ ਹੋਣ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਨੂੰ ਮੁਲਾਜ਼ਮ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚੇਤਵਾਨੀ ਦਿੱਤੀ ਗਈ।
ਮੋਰਚੇ ਦੇ ਸੂਬਾਈ ਕਨਵੀਨਰਾਂ ਅਤੇ ਕੋ-ਕਨਵੀਨਰਾਂ ਅਤਿੰਦਰ ਪਾਲ ਘੱਗਾ, ਗੁਰਦੀਪ ਸਿੰਘ ਬਾਸੀ, ਵਿਕਰਮ ਦੇਵ ਸਿੰਘ, ਸੰਦੀਪ ਸਿੰਘ ਗਿੱਲ, ਕੁਲਦੀਪ ਸਿੰਘ ਬਰਨਾਲਾ, ਸੁਰਿੰਦਰ ਪਾਲ ਸਿੰਘ ਸੋਨੀ ਅਤੇ ਦੀਪਕ ਧਾਲੀਵਾਲ ਨੇ ਦੱਸਿਆ ਕਿ ਨਵੇਂ ਕੇਂਦਰੀ ਸਕੇਲਾਂ ਅਧਾਰਿਤ 17-7-2020 ਦਾ ਨੋਟੀਫਿਕੇਸ਼ਨ ਮੁੱਢੋਂ ਰੱਦ ਕਰਵਾਕੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਸਮੇਤ 15% ਵਾਧੇ ਅਨੁਸਾਰ ਤਨਖਾਹਾਂ ਫਿਕਸ ਕਰਵਾਉਣ, ਡਾ. ਸੌਰਵ ਸ਼ਰਮਾ ਤੇ ਬਾਕੀ ਸਮਾਨ ਅਦਾਲਤੀ ਕੇਸਾਂ ਵਿੱਚ ਸੇਵਾ ਨਿਯਮਾਂ ਅਨੁਸਾਰ ਸਹੀ ਅਰਥਾਂ ‘ਚ ਪੰਜਾਬ ਤਨਖਾਹ ਸਕੇਲ ਲਾਗੂ ਕਰਵਾਉਣ, ਸਮੱਗਰ ਸਿੱਖਿਆ ਅਭਿਆਨ ਤੋਂ ਸਿੱਖਿਆ ਵਿਭਾਗ ਵਿੱਚ ਤਨਖਾਹ ਕਟੌਤੀ ਕਰਦੇ ਹੋਏ ਨਵੇਂ ਸਕੇਲਾਂ ਵਿੱਚ ਰੈਗੂਲਰ ਕੀਤੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਸਾਲ 2018 ਤੋਂ ਬਣਦੀ ਰੈਗੂਲਰਾਈਜੇਸ਼ਨ ਅਨੁਸਾਰ ਪੰਜਾਬ ਤਨਖਾਹ ਸਕੇਲਾਂ ਦੇ ਸਾਰੇ ਲਾਭ ਬਹਾਲ ਕਰਨ, 1-1-2004 ਤੋਂ ਬਾਅਦ ਭਰਤੀ ਮੁਲਾਜ਼ਮਾ ਉੱਪਰ ਲਾਗੂ ਕਾਰਪੋਰੇਟ ਪੱਖੀ ਨਵੀਂ ਪੈਨਸ਼ਨ ਪ੍ਰਣਾਲੀ ਰੱਦ ਕਰਕੇ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਵਾਉਣ ਅਤੇ ਮੁਲਾਜ਼ਮਾਂ ਦੇ ਕੱਟੇ ਹੋਏ 37 ਕਿਸਮ ਦੇ ਭੱਤੇ ਸਮੇਤ ਪੇਂਡੂ ਇਲਾਕਾ ਭੱਤਾ, ਬਾਰਡਰ ਏਰੀਆ ਭੱਤਾ, ਏ.ਸੀਪੀ ਦਾ ਲਾਭ ਅਤੇ ਪੈਂਡਿੰਗ 16% ਮਹਿੰਗਾਈ ਭੱਤਾ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ਾਂ ਨੂੰ ਜਰਬਾਂ ਦੇਣ ਫੈਸਲੇ ਕੀਤੇ ਗਏ ਅਨੁਸਾਰ 17 ਮਈ 2026 ਨੂੰ ਮੋਹਾਲੀ ਵਿਖੇ ਹਜਾਰਾਂ ਮੁਲਾਜ਼ਮਾਂ ਦੀ ਸ਼ਮੂਲੀਅਤ ਕਰਵਾਉਂਦੇ ਹੋਏ ਵਿਸ਼ਾਲ ਸੂਬਾਈ ਰੈਲੀ ਕੀਤੀ ਜਾਵੇਗੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ। ਸੂਬਾਈ ਰੈਲੀ ਤੋਂ ਪਹਿਲਾਂ 1 ਤੋਂ 7 ਅਪ੍ਰੈਲ ਦਰਮਿਆਨ ਸਮੁੱਚੇ ਪੰਜਾਬ ਵਿੱਚ ਜਿਲ੍ਹਾ ਪੱਧਰੀ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਇਹਨਾਂ ਮੀਟਿੰਗਾਂ ਵਿੱਚ 15 ਤੋਂ 25 ਅਪ੍ਰੈਲ ਦਰਮਿਆਨ ਜਿਲ੍ਹਾ ਪੱਧਰੀ ਕਨਵੈਂਨਸ਼ਨ ਕਰਕੇ ਰੋਸ ਮਾਰਚ ਦੇ ਰੂਪ ਵਿੱਚ ਮੁੱਖ ਮੰਤਰੀ ਵੱਲ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਨਾ ਪੂਰੀਆਂ ਕਰਨ ਵਿਰੁੱਧ ‘ਚੇਤਾਵਨੀ ਪੱਤਰ’ ਭੇਜਣ ਦੀ ਸਮੁੱਚੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸ ਇਲਾਵਾ ਮਜ਼ਦੂਰ ਦਿਵਸ ਮੌਕੇ 1 ਮਈ 2026 ਨੂੰ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਪਹੁੰਚ ਕੇ 17 ਮਈ ਦੀ ਸੂਬਾਈ ਰੈਲੀ ਤੇ ਰੋਸ ਮਾਰਚ ਦਾ ‘ਨੋਟਿਸ ਕਮ ਮੰਗ ਪੱਤਰ’ ਸੌਂਪਿਆ ਜਾਵੇਗਾ।ਆਗੂਆਂ ਨੇ ਇਹ ਵੀ ਦੱਸਿਆ ਕਿ ਪੰਜਾਬ ਭਰ ਦੇ ਵੱਖ-ਵੱਖ ਵਿਭਾਗਾਂ ਤੇ ਅਦਾਰਿਆਂ ਦੇ ਦਫਤਰਾਂ-ਸਕੂਲਾਂ ਤੱਕ ਵਿਆਪਕ ਮੁਹਿੰਮ ਬਣਾ ਕੇ 17 ਮਈ ਦੀ ਸੂਬਾਈ ਰੈਲੀ ਅਤੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵੱਲੋਂ ਮਾਰਚ ਲਈ ਵੱਡੀ ਲਾਮਬੰਦੀ ਕੀਤੀ ਜਾਵੇਗੀ।
ਇਸ ਮੌਕੇ ਮਹਿੰਦਰ ਕੌੜਿਆਂ ਵਾਲੀ, ਡਾ. ਹਰਦੀਪ ਟੋਡਰਪੁਰ, ਰਜਿੰਦਰ ਸਿੰਘ ਸੰਧਾ, ਇੰਦਰ ਸੁਖਦੀਪ ਸਿੰਘ ਓਡਰਾ ਰਮਨਦੀਪ ਸਿੰਗਲਾ, ਨਵਜੀਵਨ ਸਿੰਘ, ਦਿਲਬਾਗ ਸਿੰਘ ਕੁੱਸਾ, ਕੁਲਵਿੰਦਰ ਸਿੰਘ ਜੋਸ਼ਨ, ਸਰਬਜੀਤ ਸਿੰਘ ਭਾਵੜਾ, ਟਵਿੰਕਲਜੀਤ ਸਿੰਘ, ਨਵਜੋਤ ਸਿੰਘ, ਸੰਤੋਸ਼ ਕੁਮਾਰ, ਜਗਜੀਤ ਸਿੰਘ, ਸਤਪਾਲ ਸਮਾਣਵੀ, ਸੁਖਪਾਲ ਸਿੰਘ ਰੋਮੀ, ਮਨਜੀਤ ਸਿੰਘ ਦਸੂਹਾ, ਵਰਿੰਦਰ ਸੈਣੀ ਟਾਂਡਾ ਦਸੂਹਾ, ਜੈਵਲ ਜੈਨ ਅਤੇ ਮਹਿੰਦਰ ਕੁਮਾਰ ਵੀ ਸ਼ਾਮਿਲ ਰਹੇ।
March 26, 2026
0 9 2 minutes read




