Ferozepur News

ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਵਿਖੇ ‘ਮਾਸਟਰਿੰਗ ਐੱਸ.ਪੀ.ਐੱਸ.ਐੱਸ.’ ਵਿਸ਼ੇ ’ਤੇ ਦੋ-ਰੋਜ਼ਾ ਵਰਕਸ਼ਾਪ ਕਰਵਾਈ

ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਵਿਖੇ ‘ਮਾਸਟਰਿੰਗ ਐੱਸ.ਪੀ.ਐੱਸ.ਐੱਸ.’ ਵਿਸ਼ੇ ’ਤੇ ਦੋ-ਰੋਜ਼ਾ ਵਰਕਸ਼ਾਪ ਕਰਵਾਈ

ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਵਿਖੇ ‘ਮਾਸਟਰਿੰਗ ਐੱਸ.ਪੀ.ਐੱਸ.ਐੱਸ.’ ਵਿਸ਼ੇ ’ਤੇ ਦੋ-ਰੋਜ਼ਾ ਵਰਕਸ਼ਾਪ ਕਰਵਾਈ 

 ਫ਼ਿਰੋਜ਼ਪੁਰ, 26-9-2026: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਮਾਨਤਾ ਪ੍ਰਾਪਤ ਅਤੇ ਨੈਕ ਵੱਲੋਂ ‘ਏ+’ ਗ੍ਰੇਡ ਨਾਲ ਸਨਮਾਨਿਤ ਸਰਹੱਦੀ ਇਲਾਕੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਹੈ। ਇਹ ਸੰਸਥਾ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ, ਚੇਅਰਮੈਨ ਜੀ ਦੇ ਅਸ਼ੀਰਵਾਦ, ਪ੍ਰਧਾਨ ਡਾ. ਅਗਨੀਜ਼ ਢਿੱਲੋਂ ਅਤੇ ਸਕੱਤਰ ਐਡਵੋਕੇਟ ਅਜੇ ਕੁਮਾਰ ਬੱਤਾ ਦੀ ਸੁਚੱਜੀ ਰਹਿਨੁਮਾਈ ਤੇ ਕਾਲਜ ਪ੍ਰਿੰਸੀਪਲ ਡਾ.ਸੰਗੀਤਾ ਜੀ ਦੀ ਸਫ਼ਲ ਨਿਰਦੇਸ਼ਨਾ ਸਦਕਾ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ।

ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਵਿਖੇ ‘ਮਾਸਟਰਿੰਗ ਐੱਸ.ਪੀ.ਐੱਸ.ਐੱਸ.’ ਵਿਸ਼ੇ ’ਤੇ ਦੋ-ਰੋਜ਼ਾ ਵਰਕਸ਼ਾਪ ਕਰਵਾਈ

ਇਸੇ ਲੜੀ ਤਹਿਤ ਡੀ.ਐੱਸ.ਟੀ. ਕਿਊਰੀ ਗ੍ਰਾਂਟ ਅਧੀਨ ‘ਮਾਸਟਰਿੰਗ ਐੱਸ.ਪੀ.ਐੱਸ.ਐੱਸ: ਦ ਕੰਪਲੀਟ ਜਰਨੀ ਫਰਾਮ ਫਾਉਡੇਸ਼ਨ ਟੂ ਅਡਵਾਂਸ ਐਨਾਲਿਟਿਕਸ’ ਵਿਸ਼ੇ ’ਤੇ 25–26 ਸਤੰਬਰ 2026 ਨੂੰ ਕਾਲਜ ਆਡੀਟੋਰੀਅਮ ਵਿਚ ਦੋ-ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿਚ ਮੁੱਖ ਵਕਤਾ ਵਜੋਂ ਡਾ. ਸੁਰੇਸ਼ ਕੁਮਾਰ ਸ਼ਰਮਾ, ਮਾਣਯੋਗ ਵਾਈਸ ਚਾਂਸਲਰ, ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ, ਵੱਲੋਂ ਵਰਕਸ਼ਾਪ ਦੇ ਮੁੱਖ ਵਕਤਾ ਡਾ. ਸੁਰੇਸ਼ ਕੁਮਾਰ ਸ਼ਰਮਾ ਨੂੰ ਸਨਮਾਨ ਅਤੇ ਸਤਿਕਾਰ ਦੇ ਪ੍ਰਤੀਕ ਵਜੋਂ ਪਲਾਂਟਰ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਰਸਮੀ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ‘ਐੱਸ.ਪੀ.ਐੱਸ.ਐੱਸ’ਵਰਕਸ਼ਾਪ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਬਹੁਤ ਲਾਹੇਵੰਦ ਹੈ।

ਇਸ ਵਰਕਸ਼ਾਪ ਦੇ ਪਹਿਲੇ ਦਿਨ ਮੁੱਖ ਵਕਤਾ ਡਾ. ਸੁਰੇਸ਼ ਕੁਮਾਰ ਸ਼ਰਮਾ ਵੱਲੋਂ‘ਐੱਸ.ਪੀ.ਐੱਸ.ਐੱਸ’ ਦੀਆਂ ਬੁਨਿਆਦੀ ਧਾਰਨਾਵਾਂ ਤੋਂ ਲੈ ਕੇ ਉੱਨਤ ਵਿਸ਼ਲੇਸ਼ਣ ਤਕਨੀਕਾਂ ਤੱਕ ਵੱਖ-ਵੱਖ ਪੱਖਾਂ ਬਾਰੇ ਵਿਹਾਰਕ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਦੇ ਨਾਲ ਹੀ ਅੰਕੜਾ-ਵਿਸ਼ਲੇਸ਼ਣ, ਖੋਜ ਤਕਨੀਕਾਂ, ਡਾਟਾ ਦੀ ਵਿਆਖਿਆ ਅਤੇ ਉੱਨਤ ਵਿਸ਼ਲੇਸ਼ਣ ਨਾਲ ਸਬੰਧਿਤ ਮਹੱਤਵਪੂਰਨ ਨੁਕਤਿਆਂ ’ਤੇ ਵੀ ਚਰਚਾ ਕੀਤੀ ਗਈ। ਭਾਗੀਦਾਰਾਂ ਨੂੰ ਡਾਟਾ ਵਿਸ਼ਲੇਸ਼ਣ ਅਤੇ ਅੰਕੜਾ-ਆਧਾਰਿਤ ਸਾਧਨਾਂ ਦੀ ਵਿਹਾਰਕ ਸਿਖਲਾਈ ਵੀ ਦਿੱਤੀ ਗਈ, ਜਿਸ ਨਾਲ ਉਨ੍ਹਾਂ ਦੀ ਖੋਜ ਸਮਰੱਥਾ, ਵਿਸ਼ਲੇਸ਼ਣਾਤਮਕ ਸੋਚ ਅਤੇ ਡਾਟਾ ਨੂੰ ਸਮਝਣ ਦੀ ਯੋਗਤਾ ਵਿਚ ਵਾਧਾ ਹੋਇਆ।

ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਵਿਖੇ ‘ਮਾਸਟਰਿੰਗ ਐੱਸ.ਪੀ.ਐੱਸ.ਐੱਸ.’ ਵਿਸ਼ੇ ’ਤੇ ਦੋ-ਰੋਜ਼ਾ ਵਰਕਸ਼ਾਪ ਕਰਵਾਈ

ਦੂਸਰੇ ਦਿਨ, ਵਰਕਸ਼ਾਪ ਦੌਰਾਨ ਡਾਟਾ ਐਂਟਰੀ, ਡਾਟਾ ਮੈਨੇਜਮੈਂਟ, ਵੇਰੀਏਬਲਜ਼ ਦੀ ਤਿਆਰੀ, ਡਾਟਾ ਦੀ ਵਰਗੀਕਰਨ, ਟੇਬਲਾਂ ਅਤੇ ਗ੍ਰਾਫਾਂ ਦੀ ਤਿਆਰੀ, ਸਟੈਟਿਸਟੀਕਲ ਟੈਸਟਾਂ ਦੀ ਵਰਤੋਂ ਅਤੇ ਨਤੀਜਿਆਂ ਦੀ ਵਿਆਖਿਆ ਆਦਿ ਬਾਰੇ ਵਿਹਾਰਕ ਸਿਖਲਾਈ ਦਿੱਤੀ ਗਈ। ਭਾਗੀਦਾਰਾਂ ਨੂੰ ਸਿਰਫ਼ ਸਿਧਾਂਤਕ ਜਾਣਕਾਰੀ ਦੇਣ ਦੀ ਬਜਾਏ ਕੰਪਿਊਟਰ ਆਧਾਰਿਤ ਪ੍ਰਯੋਗਾਂ ਰਾਹੀਂ ‘ਐੱਸ.ਪੀ.ਐੱਸ.ਐੱਸ’ਦੀ ਵਰਤੋਂ ਕਰਵਾਈ ਗਈ, ਜਿਸ ਨਾਲ ਉਨ੍ਹਾਂ ਨੂੰ ਸਾਫਟਵੇਅਰ ਦੇ ਵੱਖ-ਵੱਖ ਟੂਲਜ਼ ਨੂੰ ਸਮਝਣ ਅਤੇ ਵਰਤਣ ਦਾ ਮੌਕਾ ਮਿਲਿਆ।

ਵਰਕਸ਼ਾਪ ਦੇ ਵੱਖ-ਵੱਖ ਸੈਸ਼ਨਾਂ ਵਿਚ ਡਾਟਾ ਦੇ ਵਿਸ਼ਲੇਸ਼ਣ ਨਾਲ ਜੁੜੀਆਂ ਪ੍ਰਕਿਰਿਆਵਾਂ ਨੂੰ ਉਦਾਹਰਨਾਂ ਰਾਹੀਂ ਸਮਝਾਇਆ ਗਿਆ। ਖੋਜ ਵਿਚ ਇਕੱਠੇ ਕੀਤੇ ਡਾਟੇ ਨੂੰ ਸਹੀ ਢੰਗ ਨਾਲ ਵਿਵਸਥਿਤ ਕਰਨ, ਉਸ ਵਿੱਚੋਂ ਲੋੜੀਂਦੇ ਨਤੀਜੇ ਪ੍ਰਾਪਤ ਕਰਨ ਅਤੇ ਉਨ੍ਹਾਂ ਨਤੀਜਿਆਂ ਨੂੰ ਵਿਗਿਆਨਕ ਢੰਗ ਨਾਲ ਪੇਸ਼ ਕਰਨ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਵਰਕਸ਼ਾਪ ਦੇ ਅਖੀਰਲੇ ਸੈਸ਼ਨ ਸਵਾਲ-ਜਵਾਬ ਵਿਚ ਮੁੱਖ ਵਕਤਾ ਵੱਲੋਂ ਭਾਗੀਦਾਰਾਂ ਦੇ ਪ੍ਰਸ਼ਨਾਂ ਦਾ ਨਿਵਾਰਣ ਕਰਦਿਆਂ ‘ਐੱਸ.ਪੀ.ਐੱਸ.ਐੱਸ’ਨਾਲ ਸੰਬੰਧਿਤ ਵੱਖ-ਵੱਖ ਵਿਹਾਰਕ ਪੱਖਾਂ ਨੂੰ ਸਰਲ ਢੰਗ ਨਾਲ ਸਮਝਾਇਆ। ਉਨ੍ਹਾਂ ਨੇ ਖੋਜ-ਕਰਤਾਵਾਂ ਨੂੰ ਡਾਟੇ ਦੀ ਸਹੀ ਚੋਣ, ਵਿਸ਼ਲੇਸ਼ਣ ਦੀ ਉਚਿਤ ਵਿਧੀ ਅਤੇ ਪ੍ਰਾਪਤ ਨਤੀਜਿਆਂ ਦੀ ਸਹੀ ਵਿਆਖਿਆ ਵੱਲ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ।

ਇਸ ਦੋ ਰੋਜ਼ਾ ਵਰਕਸ਼ਾਪ ਦੀ ਸਮਾਪਤੀ ‘ਤੇ ਭਾਗੀਦਾਰਾਂ ਨੇ ਗਿਆਨਵਰਧਕ, ਵਿਹਾਰਕ ਅਤੇ ਖੋਜ-ਉਪਯੋਗੀ ਉਪਰਾਲਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਵਰਕਸ਼ਾਪ ਰਾਹੀਂ‘ਐੱਸ.ਪੀ.ਐੱਸ.ਐੱਸ’ਦੇ ਸਿਧਾਂਤਕ ਗਿਆਨ ਦੇ ਨਾਲ-ਨਾਲ ਇਸ ਦੀ ਵਿਹਾਰਕ ਵਰਤੋਂ ਸਬੰਧੀ ਵੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ। ਇਸ ਤਰ੍ਹਾਂ ਇਹ ਵਰਕਸ਼ਾਪ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਖੋਜ-ਯੋਗਤਾਵਾਂ, ਡਾਟਾ ਵਿਸ਼ਲੇਸ਼ਣ ਦੀ ਸਮਰੱਥਾ ਅਤੇ ਤਕਨੀਕੀ ਹੁਨਰਾਂ ਨੂੰ ਵਿਕਸਿਤ ਕਰਨ ਵੱਲ ਇੱਕ ਮਹੱਤਵਪੂਰਨ ਅਕਾਦਮਿਕ ਉਪਰਾਲਾ ਸਾਬਤ ਹੋਈ। ਪ੍ਰੋਗਰਾਮ ਦੇ ਸਫਲ ਆਯੋਜਨ ਤੇ ਵਰਕਸ਼ਾਪ ਵਿੱਚ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ । ਕਾਲਜ ਪ੍ਰਿੰਸੀਪਲ ਅਤੇ ਮੈਨੇਜਮੈਂਟ ਵੱਲੋ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ ।

Related Articles

Leave a Reply

Your email address will not be published. Required fields are marked *

Back to top button