ਖੱਤਰੀ ਵੈਲਫੇਅਰ ਸਭਾ ਨੇ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਮੁੱਖ ਮੰਤਰੀ ਪੰਜਾਬ ਆਪਣਾ ਕੀਤਾ ਵਾਅਦਾ ਕਰੇ ਵਫਾ—ਪਵਨ ਭੰਡਾਰੀ, ਲਵਕੇਸ਼ ਕੱਕੜ
ਖੱਤਰੀ ਵੈਲਫੇਅਰ ਸਭਾ ਨੇ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਸ਼ਹੀਦ ਸੁਖਦੇਵ ਥਾਪਰ ਦੀ ਯਾਦਗਾਰ ਦੀ ਕੀਤੀ ਵਕਾਲਤ
ਮੁੱਖ ਮੰਤਰੀ ਪੰਜਾਬ ਆਪਣਾ ਕੀਤਾ ਵਾਅਦਾ ਕਰੇ ਵਫਾ—ਪਵਨ ਭੰਡਾਰੀ, ਲਵਕੇਸ਼ ਕੱਕੜ
ਫਿ਼ਰੋਜ਼ਪੁਰ, 5-3-2025: ਪੰਜਾਬ ਦੇ 35 ਲੱਖ ਖੱਤਰੀਆਂ ਦੀ ਮੰਗ ਨੂੰ ਉਜਾਗਰ ਕਰਦੇ ਹੋਏ ਪੰਜਾਬ ਭਰ ਵਿਚ ਅੱਜ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਮੰਗ ਪੱਤਰ ਤਹਿਤ ਫਿ਼ਰੋਜ਼ਪੁਰ ਵਿਖੇ ਵੱਡੀ ਤਦਾਦ ਖੱਤਰੀਆਂ ਨੇ ਇਕੱਤਰ ਹੋ ਦੇਸ਼—ਕੌਮ ਦੇ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਨੂੰ ਜਾਂਦੇ ਰਾਹ ਦੀ ਵਕਾਲਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਖੱਤਰੀ ਮਹਾਂ ਸਭਾ ਪੰਜਾਬ ਦੇ ਜਨਰਲ ਸਕੱਤਰ ਪਵਨ ਭੰਡਾਰੀ ਅਤੇ ਖੱਤਰੀ ਵੈਲਫੇਅਰ ਸਭਾ ਫਿ਼ਰੋਜ਼ਪੁਰ ਦੇ ਪ੍ਰਧਾਨ ਲਵਕੇਸ਼ ਕੱਕੜ ਨੇ ਸਪੱਸ਼ਟ ਕੀਤਾ ਕਿ ਅੰਗਰੇਜਾਂ ਦੀ ਗੁਲਾਮੀ ਤੋਂ ਭਾਰਤ ਵਾਸੀਆਂ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦ ਭਗਤ ਸਿੰਘ, ਸੁਖਦੇਵ ਥਾਪਰ ਅਤੇ ਰਾਜਗੁਰੂ ਨੇ ਤਿੰਨ ਜਿੰਦਾਂ ਇਕ ਜਾਨ ਵਜੋਂ ਕੰਮ ਕਰਦੇ ਹੋਏ ਦੇਸ਼ ਦੇ ਹਾਕਮਾਂ ਨਾਲ ਆਡਾ ਲੈਂਦੇ ਹੋਏ ਅੰਗਰੇਜਾਂ ਨੂੰ ਭਾਰਤ ਛੱਡਣ ਲਈ ਮਜ਼ਬੂਰ ਕੀਤਾ।
ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਦੇਸ਼—ਕੌਮ ਲਈ ਆਪਾ ਵਾਰਨ ਵਾਲੇ ਸ਼ਹੀਦ ਸੁਖਦੇਵ ਥਾਪਰ ਜਿਨ੍ਹਾਂ ਦਾ ਜਨਮ ਸਥਾਨ ਲੁਧਿਆਣਾ ਦੇ ਨੌਘਰਾ ਮੁਹੱਲਾ ਦੇ ਵਿਚ ਹੈ, ਜ਼ੋ ਕਿ ਕਾਫੀ ਲੰਬੇ ਸਮੇਂ ਤੋਂ ਇਕ ਪ੍ਰਯਾਸ ਚੱਲ ਰਿਹਾ ਹੈ ਕਿ ਚੌੜਾ ਬਜ਼ਾਰ ਵਿਚ ਪੀ.ਐਨ.ਬੀ ਬੈਂਕ ਵਾਲੀ ਗਲੀ ਤੋਂ ਸਿੱਧਾ ਰਾਹ ਨੌਘਰਾ (ਸ਼ਹੀਦ ਦੀ ਜਨਮ ਸਥਲੀ) ਨੂੰ ਦਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸ਼ਹੀਦ ਦੀ ਸ਼ਹਾਦਤ ਨੂੰ ਦੇਖਦਿਆਂ ਮੌਕੇ ਦੀ ਸਰਕਾਰ ਵੱਲੋਂ ਇਸ ਕਾਰਜ ਲਈ ਜਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਸਰਕਾਰ ਵੱਲੋਂ ਮੁਆਵਜਾ ਰਾਸ਼ੀ ਦੇ ਕੇ ਉਸ ਜਮੀਨ ਦਾ ਕਬਜਾ ਲੈਣਾ ਹੈ।
ਗੱਲਬਾਤ ਕਰਦਿਆਂ ਸ੍ਰੀ ਭੰਡਾਰੀ ਨੇ ਸਪੱਸ਼ਟ ਕੀਤਾ ਕਿ 15 ਅਗਸਤ 2022 ਨੂੰ ਭਗਵੰਤ ਸਿੰਘ ਮਾਨ ਨੇ ਸ਼ਹੀਦ ਸੁਖਦੇਵ ਥਾਪਰ ਦੀ ਸ਼਼ਹਾਦਤ ਨੂੰ ਯਾਦ ਕਰਦਿਆਂ ਇਸ ਮਾਰਗ ਲਈ ਸਰਕਾਰ ਨੂੰ ਹਲੂਣਾ ਦਿੱਤਾ ਸੀ ਅਤੇ ਹੁਣ ਬੜੇ ਸੁਭਾਗ ਦੀ ਗੱਲ ਹੈ ਕਿ ਭਗਵੰਤ ਸਿੰਘ ਮਾਨ ਨੇ ਬਤੌਰ ਮੁੱਖ ਮੰਤਰੀ ਪੰਜਾਬ ਦੀ ਵਾਂਗਡੋਰ ਸੰਭਾਲ ਲਈ ਹੈ ਅਤੇ ਹੁਣ ਸਮੂਹ ਖੱਤਰੀ ਬਰਾਦਰੀ ਮੰਗ ਕਰਦੀ ਹੈ ਕਿ ਆਉਣ ਵਾਲੀ 23 ਮਾਰਚ 2025 ਨੂੰ ਸ਼ਹੀਦੀ ਦਿਵਸ ਦੇ ਚਲਦਿਆਂ ਇਹ ਕਾਰਜ ਆਰੰਭ ਕਰਕੇ ਸ਼ਹੀਦ ਨੂੰ ਬਣਦਾ ਮਾਨ—ਸਨਮਾਨ ਦਿੱਤਾ ਜਾਵੇ ਤਾਂ ਜ਼ੋ ਦੇਸ਼—ਕੌਮ ਲਈ ਆਪਾ ਵਾਰਨ ਵਾਲਿਆਂ ਨੂੰ ਸੱਚੀ ਸ਼ਰਧਾਂਜਲੀ ਮਿਲ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸਤ੍ਹਾ ਵਿਚ ਆਉਣ ਤੋਂ ਪਹਿਲਾਂ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਅਤੇ ਸ਼ਹੀਦ ਸੁਖਦੇਵ ਥਾਪਰ ਦੀ ਧਰਤੀ ਨਾਲ ਕੀਤਾ ਵਾਅਦਾ ਵੀ ਪੂਰਾ ਕੀਤਾ ਜਾਵੇ। ਖੱਤਰੀ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਇਸ ਕਾਰੀਡੋਰ ਦਾ ਉਦਘਾਟਨ ਕਰੋ, ਉਸ ਤੋਂ ਪਹਿਲਾਂ ਬਣਦੀ ਮੁਆਵਜਾ ਰਾਸ਼ੀ ਰਿਲੀਜ ਕਰਕੇ ਸਰਕਾਰ ਉਥੇ ਕੌਰੀਡੋਰ ਬਣਾਵੇ ਤਾਂ ਜ਼ੋ ਆਉਣ ਵਾਲੀ ਯੁਵਾ ਪੀੜ੍ਹੀ ਨੂੰ ਇਹ ਪਤਾ ਲੱਗੇ ਕਿ ਇਹ ਕੰਮ ਕਾਫੀ ਲੰਬੇ ਸਮੇਂ ਤੋਂ ਪੈਡਿੰਗ ਸੀ, ਜ਼ੋ ਕਿ ਪੰਜਾਬ ਦੇ ਹਰਮਨ ਪਿਆਰੇ ਮੱੁਖ ਮੰਤਰੀ ਮਾਨਯੋਗ ਭਗਵੰਤ ਸਿੰਘ ਮਾਨ ਜੀ ਨੇ ਇਸ ਕੰਮ ਨੂੰ ਅੰਜਾਮ ਦਿੱਤਾ। ਇਸ ਮੌਕੇ ਪਰਦੀਪ ਬਿੰਦਰਾ ਸੀਨੀਅਰ ਮੀਤ ਪ੍ਰਧਾਨ, ਬਾਲ ਕ੍ਰਿਸ਼ਨ ਧਵਨ ਅਡਵਾਈਜ਼ਰ, ਦਵਿੰਦਰ ਧਵਨ ਮੀਤ ਪ੍ਰਧਾਨ, ਸੁਰਿੰਦਰ ਬੇਰੀ ਜਨਰਲ ਸਕੱਤਰ, ਗੌਰਵ ਬਹਿਲ ਚੀਫ ਸਪੋਕਸਪਰਸਨ, ਸ਼ਵਿੰਦਰ ਮਲਹੋਤਰਾ ਆਫਿਸ ਇੰਚਾਰਜ, ਅੰਕੁਸ਼ ਭੰਡਾਰੀ ਯੂਵਾ ਪ੍ਰਧਾਨ, ਪਰਵਿੰਦਰ ਖੁੱਲਰ ਅਗਜੈਕਟਿਵ ਮੈਂਬਰ, ਮੁਨੀਸ਼ ਮਹਿਤਾ ਯੁਵਾ ਆਗੂ ਸਮੇਤ ਵੱਡੀ ਗਿਣਤੀ ਖੱਤਰੀਆਂ ਨੇ ਸਿ਼ਰਕਤ ਕਰਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਮੁੱਖ ਮੰਤਰੀ ਪੰਜਾਬ ਆਪਣੇ ਕੀਤੇ ਵਾਅਦੇ ਨੂੰ ਵਫਾ ਕਰਨ ਤਾਂ ਜ਼ੋ ਖੱਤਰੀਆਂ ਦਾ ਵਿਸਵਾਸ਼ ਉਨ੍ਹਾਂ ਵਿਚ ਕਾਇਮ ਹੋ ਸਕੇ।