ਛੇਵਾਂ ਆਯੂਸ਼ ਮੈਡੀਕਲ ਕੈੰਪ ਜ਼ੀਰਾ ਵਿਖੇ ਆਯੋਜਿਤ, 595 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਫ੍ਰੀ ਸ਼ੂਗਰ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ

ਛੇਵਾਂ ਆਯੂਸ਼ ਮੈਡੀਕਲ ਕੈੰਪ ਜ਼ੀਰਾ ਵਿਖੇ ਆਯੋਜਿਤ
– 595 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਫ੍ਰੀ ਸ਼ੂਗਰ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ
ਫ਼ਿਰੋਜ਼ਪੁਰ, 7 ਫਰਵਰੀ, 2026 :ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾਇਰੈਕਟਰ ਆਫ ਆਯੁਰਵੇਦ, ਡਾਕਟਰ ਰਮਨ ਖੰਨਾ, ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫਸਰ ਡਾਕਟਰ ਰੁਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਛੇਵਾਂ ਆਯੂਸ਼ ਕੈਂਪ, ਜ਼ੀਰਾ ਵਿਖੇ ਲਗਾਇਆ ਗਿਆ।
ਇਸ ਕੈਂਪ ਦਾ ਉਦਘਾਟਨ ਪਿਆਰਾ ਸਿੰਘ ਢਿੱਲੋ (Ex President Municipal corporation zira) ਅਤੇ ਡਾ. ਨਰਿੰਦਰ ਪਾਲ ਸਿੰਘ ਵਾਲੀਆ(Retired Block Agricultural Officer) ਵਲੋਂ ਕੀਤਾ ਗਿਆ।
ਇਸ ਕੈਂਪ ਦੌਰਾਨ ਆਯੂਰਵੈਦਿਕ ਵਿਭਾਗ ਵਲੋਂ ਡਾਕਟਰ ਜਸਕੰਵਲਪ੍ਰੀਤ ਕੌਰ, ਡਾਕਟਰ ਪ੍ਰਵੀਨ ਰਾਣਾ ਅਤੇ ਰਮਨਦੀਪ ਸਿੰਘ, ਸੁਖਪ੍ਰੀਤ ਸਿੰਘ, ਸ੍ਰੀਮਤੀ ਰੂਥ ਉਪਵੈਦ , ਮਨੀਸ਼ ਕੁਮਾਰ (Attandent),ਬਲਵਿੰਦਰ ਸਿੰਘ (ਯੋਗਾ ਇੰਸਟਰਕਟਰ) ਤੇ ਹੋਮੀਓਪੈਥਿਕ ਵਿਭਾਗ ਵਲੋ ਡਾਕਟਰ ਸਤਨਾਮ ਸਿੰਘ ਗਿੱਲ ਅਤੇ ਬਲਜੀਤ ਸਿੰਘ , ਵਿਕਾਸ ਕੁਮਾਰ ਡਿਸਪੈਸਰ ਨੇ ਡਿਊਟੀ ਨਿਭਾਈ।
ਇਸ ਕੈਂਪ ਵਿੱਚ 595 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਫ੍ਰੀ ਸ਼ੂਗਰ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।





