ਫ਼ਿਰੋਜ਼ਪੁਰ ਵਿਖੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ‘ਰਾਸ਼ਟਰ ਅਰਾਧਨ’ ਨਾਮ ਦਾ ਪ੍ਰੋਗਰਾਮ ਕਰਵਾਇਆ
ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਗਰਿਮਾ ਭਾਰਤੀ ਜੀ ਪ੍ਰਵਚਨ ਕੀਤੇ
ਫ਼ਿਰੋਜ਼ਪੁਰ ਵਿਖੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ‘ਰਾਸ਼ਟਰ ਅਰਾਧਨ’ ਨਾਮ ਦਾ ਪ੍ਰੋਗਰਾਮ ਕਰਵਾਇਆ
ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਗਰਿਮਾ ਭਾਰਤੀ ਜੀ ਪ੍ਰਵਚਨ ਕੀਤੇ।
ਫਿਰੋਜ਼ਪੁਰ, ਨਵੰਬਰ 30, 202: ਮੰਚ ‘ਤੇ ਮੌਜੂਦ ਸੰਤਾਂ ਮਹਾਂਪੁਰਸ਼ਾਂ ਨੇ ਸਮੂਹਿਕ ਤੌਰ ‘ਤੇ ਪ੍ਰਮਾਤਮਾ ਦੇ ਚਰਨਾਂ ‘ਚ ਸਮਾਜ ਦੀ ਤੰਦਰੁਸਤੀ ਲਈ ਅਰਦਾਸ ਕੀਤੀ | ਰਾਸ਼ਟਰ ਅਰਾਧਨ ਪ੍ਰੋਗਰਾਮ ਵਿੱਚ ਸ਼ਹਿਰ ਦੇ ਪਤਵੰਤਿਆਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਭੂ ਦੀ ਪਵਿੱਤਰ ਜਯੋਤੀ ਪ੍ਰਜਵਲਿਤ ਕਰ ਕੇ ਕੀਤੀ ਗਈ।
ਸਾਧਵੀ ਗਰਿਮਾ ਭਾਰਤੀ ਜੀ ਨੇ ਕਿਹਾ ਕਿ ਭਾਰਤ ਹਮੇਸ਼ਾ ਪੂਰੀ ਦੁਨੀਆ ਲਈ ਸ਼ਾਂਤੀ ਅਤੇ ਖੁਸ਼ਹਾਲੀ ਵਿੱਚ ਵਿਸ਼ਵਾਸ ਰੱਖਦਾ ਹੈ। ਭਾਰਤ, ਵਿਭਿੰਨਤਾ ਅਤੇ ਡੂੰਘੇ ਸੱਭਿਆਚਾਰ ਵਾਲਾ ਦੇਸ਼, ‘ਜਗਤ ਗੁਰੂ’ ਦਾ ਪ੍ਰਤੀਕ ਹੈ। ਜਗਤ ਗੁਰੂ ਦੀ ਇਹ ਪਰਿਭਾਸ਼ਾ ਉਦੋਂ ਹੀ ਸਾਕਾਰ ਹੋ ਸਕਦੀ ਹੈ ਜਦੋਂ ਸਾਡੇ ਸੈਨਿਕ (ਰੱਖਿਆ ਕਰਨ ਵਾਲੇ) ਅਤੇ ਕਿਸਾਨ (ਜੋ ਸਾਨੂੰ ਭੋਜਨ ਦਿੰਦੇ ਹਨ) ਸੁਰੱਖਿਅਤ ਹਨ ਅਤੇ ਸਹੀ ਦਿਸ਼ਾ ਵੱਲ ਵਧ ਰਹੇ ਹਨ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਹਰ ਸ਼ਹਿਰ ਅਤੇ ਪਿੰਡ ਵਿੱਚ ਵਿਸ਼ਵ ਸ਼ਾਂਤੀ ਦਾ ਸੰਦੇਸ਼ ਫੈਲਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਸੰਸਥਾਨ ਇੱਕ ਸਮਾਜਿਕ-ਅਧਿਆਤਮਿਕ ਸੰਸਥਾ ਹੈ, ਜੋ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ, ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਮਾਰਗਦਰਸ਼ਨ ਵਿੱਚ ਸਮਾਜ ਦੀ ਉੱਨਤੀ ਲਈ ਨਿਰੰਤਰ ਕਾਰਜ ਕਰ ਰਹੀ ਹੈ। ਸਾਧਵੀ ਜੀ ਨੇ ਦੱਸਿਆ ਕਿ ਗੁਰੂ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਸੰਸਥਾਨ ਅਧਿਆਤਮਿਕ ਭਗਤੀ ਦੇ ਨਾਲ-ਨਾਲ ਦੇਸ਼ ਭਗਤੀ ਵਿੱਚ ਵਿਸ਼ਵਾਸ ਰੱਖਦੀ ਹੈ।
ਸਾਧਵੀ ਜੀ ਨੇ ਆਪਣੇ ਵਿਚਾਰਾਂ ਵਿਚ ਅੱਗੇ ਕਿਹਾ ਕਿ ਦੇਸ਼ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਅੱਜ ਦੀ ਨੌਜਵਾਨ ਪੀੜ੍ਹੀ ਅਗਿਆਨਤਾ ਕਾਰਨ ਨਸ਼ਿਆਂ ਅਤੇ ਅਸ਼ਲੀਲਤਾ ਦੀ ਦਲਦਲ ਵਿਚ ਫਸਦੀ ਜਾ ਰਹੀ ਹੈ, ਉਸ ਨੂੰ ਕੋਈ ਪੂਰਨ ਅਧਿਆਤਮਿਕ ਗੁਰੂ ਹੀ ਸਹੀ ਰਸਤਾ ਦਿਖਾ ਸਕਦਾ ਹੈ। ਵੱਡੀ ਗਿਣਤੀ ਵਿੱਚ ਨੌਜਵਾਨ ਇਸ ਸੰਸਥਾਨ ਨਾਲ ਜੁੜ ਕੇ ਗੁਰੂ ਮਹਾਰਾਜ ਜੀ ਦੇ ਦਰਸਾਏ ਮਾਰਗ ’ਤੇ ਚੱਲਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ। ਜੇਕਰ ਅੱਜ ਦਾ ਨੌਜਵਾਨ ਸਹੀ ਮਾਰਗ ‘ਤੇ ਚੱਲਦਾ ਹੈ ਤਾਂ ਦੇਸ਼ ਤਰੱਕੀ ਦੇ ਰਾਹ ‘ਤੇ ਅੱਗੇ ਵੱਧ ਸਕਦਾ ਹੈ। ਮੰਚ ਤੋਂ ਗਾਏ ਜਾ ਰਹੇ ਦੇਸ਼ ਭਗਤੀ ਦੇ ਭਜਨਾਂ ਨੇ ਸਮੂਹ ਪ੍ਰਭੂ ਭਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।
ਅੱਜ ਦੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨਾਂ ਵਿੱਚ ਸਮੀਰ ਮਿੱਤਲ – ਚੇਅਰਪਰਸਨ ਭਗਵਤੀ ਫੂਡ,ਫ਼ਿਰੋਜ਼ਪੁਰ ਦੇਹਾਤੀ ਤੋਂ ਵਿਧਾਇਕ ਸ੍ਰੀ ਰਜਨੀਸ਼ ਦਹੀਆ ਅਤੇ ਜ਼ੀਰਾ ਤੋਂ ਵਿਧਾਇਕ ਸ੍ਰੀ ਨਰੇਸ਼ ਕਟਾਰੀਆ, ਸ੍ਰੀ ਗੁਰਮੀਤ ਸਿੰਘ ਰਾਣਾ ਸੋਢੀ ਸਾਬਕਾ ਕੈਬਿਨੇਟ ਮੰਤਰੀ ਪੰਜਾਬ ,ਕਰਨਲ ਸ੍ਰੀ ਅਤੁਲ ਗੋਇਲ, ਸ੍ਰੀ ਅਨਿਰੁਧ ਗੁਪਤਾ ਸੀ.ਈ.ਓ. ਡੀ.ਸੀ.ਐਮ ਗਰੁੱਪ ਆਫ਼ ਸਕੂਲਜ਼ , ਸ੍ਰੀ ਰੋਹਿਤ ਗਰੋਵਰ ਪ੍ਰਧਾਨ ਨਗਰ ਨਿਗਮ ਫ਼ਿਰੋਜ਼ਪੁਰ, ਸ੍ਰੀ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਸ੍ਰੀ ਵਿਜੇ ਬਹਿਲ ਸੇਵਾਮੁਕਤ ਤਹਿਸੀਲਦਾਰ, ਡਾ: ਕਮਲ ਬਾਗੀ ਚੇਅਰਪਰਸਨ ਬਾਗੀ ਹਸਪਤਾਲ, ਸ਼੍ਰੀ ਧਰਮਪਾਲ ਬਾਂਸਲ ਚੇਅਰਪਰਸਨ ਅਤੇ ਐਸ.ਬੀ.ਐਸ ਕਾਲਜ ਆਫ ਨਰਸਿੰਗ ਨੇ ਪ੍ਰਭੂ ਦੀ ਪਵਿੱਤਰ ਜਯੋਤੀ ਜਗਾਈ।
ਅੰਤ ਵਿੱਚ ਸਵਾਮੀ ਚੰਦਰ ਸ਼ੇਖਰ ਜੀ ਨੇ ਸਮੂਹ ਪਤਵੰਤਿਆਂ ਅਤੇ ਸੰਗਤਾਂ ਦਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਇਸ ਮੌਕੇ ਸੰਸਥਾਨ ਦੀ ਤਰਫੋਂ ਸਵਾਮੀ ਵਿਸ਼ਵਾਨੰਦ ਜੀ, ਸਥਾਨਕ ਫ਼ਿਰੋਜ਼ਪੁਰ ਆਸ਼ਰਮ ਤੋਂ ਕੋਆਰਡੀਨੇਟਰ ਸਾਧਵੀ ਕਰਮਾਲੀ ਭਾਰਤੀ ਦੇ ਨਾਲ ਸਾਧਵੀ ਹੇਮਵਤੀ ਭਾਰਤੀ, ਸਾਧਵੀ ਰਮਨ ਭਾਰਤੀ, ਸਾਧਵੀ ਸੰਦੀਪ ਭਾਰਤੀ ਹਾਜ਼ਰ ਸਨ।
ਅੰਤ ਵਿੱਚ ਸਾਰੇ ਪ੍ਰਭੂ ਭਗਤਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ।