ਸਮਰ ਕੈਂਪਾਂ ਲਈ ਜ਼ਿਲ੍ਹਾ ਫਿਰੋਜ਼ਪੁਰ ਦੇ ਵਿਦਿਆਰਥੀਆਂ ਵਿੱਚ ਭਰਪੂਰ ਉਤਸ਼ਾਹ।
ਸਮਰ ਕੈਂਪਾਂ ਲਈ ਜ਼ਿਲ੍ਹਾ ਫਿਰੋਜ਼ਪੁਰ ਦੇ ਵਿਦਿਆਰਥੀਆਂ ਵਿੱਚ ਭਰਪੂਰ ਉਤਸ਼ਾਹ।
ਫਿਰੋਜ਼ਪੁਰ, ਜੁਲਾਈ 3, 2023: ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਿਰੋਜ਼ਪੁਰ ਜ਼ਿਲੇ ਦੇ ਸਕੂਲਾਂ ਵਿਚ ਗਰਮੀ ਦੀਆਂ ਛੁਟੀਆਂ ਤੋਂ ਬਾਅਦ ਸਕੂਲ ਖੁਲ੍ਹਦੇ ਹੀ ਸਮਰ ਕੈਂਪ ਲਗਾਏ਼਼ ਗਏ। ਇਸ ਮੌਕੇ ਤੇ ਬੋਲਦਿਆਂ ਜਿਲਾ ਸਿੱਖਿਆ ਅਫਸਰ ਸੈਕੰਡਰੀ ਸ.ਚਮਕੌਰ ਸਿੰਘ ਸਰਾਂ ਜੀ ਨੇ ਦੱਸਿਆ ਕਿ ਇਸ ਕੈਂਪ ਦਾ ਅੱਜ ਪਹਿਲਾ ਦਿਨ ਸੀ ਅਤੇ ਅੱਜ ਉਨ੍ਹਾਂ ਦੁਆਰਾ ਸਹਸ ਮਨਸੂਰਦੇਵਾ, ਸਸਸਸ ਮੱਖੂ ਕੰਨਿਆ ਸ਼ਹੀਦ ਸੁਖਵਿੰਦਰ ਸਿੰਘ ਯਾਦਗਾਰੀ ਸੀਨੀਅਰ ਸਕੈਡਰੀ ਸਕੂਲ ਮੱਲਾਂਵਾਲਾ ਵਿਚ ਵਿਸ਼ੇਸ਼ ਨਿਰੀਖਣ ਕੀਤਾ ਗਿਆ। ਇਹਨਾਂ ਕੈਂਪਾਂ ਵਿੱਚ 6ਵੀਂ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆ ਨੇ ਭਾਗ ਲਿਆ। ਇਸ ਵਾਰ ਸਰਕਾਰੀ ਸਕੂਲਾਂ ਵਿਚ ਸਮਰ ਕੈਂਪ ਵਧੀਆ ਤਰੀਕੇ ਨਾਲ ਮਨਾਉਣ ਲਈ 30 ਰੁਪਏ ਪ੍ਰਤੀ ਵਿਦਿਆਰਥੀ ਸਮਰ ਕੈਂਪ ਫੰਡ ਵੀ ਜਾਰੀ ਕੀਤਾ ਗਿਆ ਹੈ। ਜ਼ਿਲੇ ਦੇ ਸਰਕਾਰੀ ਸਕੂਲਾਂ ਲਈ 21 ਲੱਖ 8 ਹਜਾਰ 727 ਰੁਪਏ ਇਸ ਕੈਂਪ ਦੇ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਗਈ ਹੈ। ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਇਹਨਾਂ ਕੈਂਪਾਂ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ. ਪ੍ਰਗਟ ਸਿੰਘ ਬਰਾੜ ਜੀ ਨੇ ਸਸਸਸ. ਸੋਹਣਗੜ,ਸਹਸ ਜੰਡ ਵਾਲਾ,ਸਮਸ ਮੋਠਾਂਵਾਲਾ ਵਿਖੇ ਕੈਂਪਾਂ ਦਾ ਨਿਰੀਖਣ ਕੀਤਾ ਅਤੇ ਦੱਸਿਆ ਕਿ ਇਹ ਕੈਂਪ 8 ਵਜੇ ਤੋਂ 11.30 ਵਜੇ ਤੱਕ ਰੋਜ਼ਾਨਾ ਹੋਇਆ ਕਰੇਗਾ। ਇਸ ਤੋਂ ਬਾਅਦ ਇਹਨਾਂ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਉਪਰੰਤ ਛੁੱਟੀ ਕੀਤੀ ਗਈ। ਇਸ ਸਬੰਧੀ ਬੀ.ਐਨ.ਓ , ਪ੍ਰਿੰਸੀਪਲ,ਡਾਇਟ ਪਿ੍ੰਸੀਪਲ ਅਤੇ ਵੱਖ ਵੱਖ ਟੀਮਾਂ ਨੇ ਸਕੂਲਾਂ ਵਿਚ ਵਿਜ਼ਿਟ ਕੀਤਾ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਤਸਲੀ ਪ੍ਰਗਟਾਈ। ਇਹਨਾਂ ਸਮਰ ਕੈਂਪਾਂ ਦੌਰਾਨ ਬੱਚਿਆਂ ਅੰਦਰ ਰਚਨਾਤਮਕ ਅਤੇ ਕਿਰਿਆਤਮਕ ਭਾਵਨਾਵਾਂ ਨੂੰ ਬਾਹਰ ਕੱਢਣ ਲਈ ਉਪਰਾਲੇ ਕੀਤੇ ਗਏ ਅਤੇ ਕੀਤੇ ਜਾਣਗੇ। ਇਨ੍ਹਾਂ ਕੈਂਪਾਂ ਵਿਚ ਵਿਦਿਆਰਥੀਆਂ ਦੇ 100 ਪ੍ਰਤੀਸ਼ਤ ਭਾਗ ਲੈਣਾ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਕੈਂਪਾਂ ਰਾਹੀਂ ਵਿਦਿਆਰਥੀਆਂ ਦੇ ਬੌਧਿਕ ਵਿਕਾਸ ,ਯੋਗਾ, ਕਸਰਤ ਖੇਡਾਂ, ਮੋਲਿਕ ਕਦਰਾਂ ਕੀਮਤਾਂ ਦਾ ਵਿਕਾਸ ,ਸਿਹਤ-ਸੰਭਾਲ, ਪੰਜਾਬੀ ,ਅੰਗ੍ਰੇਜੀ ਅਤੇ ਹਿੰਦੀ ਭਾਸ਼ਾਵਾਂ ਦਾ ਵਿਕਾਸ, ਵਾਤਾਵਰਨ ਸਿੱਖਿਆ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।ਉਨ੍ਹਾਂ ਦੱਸਿਆ ਕਿ ਇਸ ਕੈਂਪ ਲਈ ਸ. ਲਖਵਿੰਦਰ ਸਿੰਘ ਜਿਲ੍ਹਾ ਪ੍ਰੋਗਰਾਮ ਕੁਆਰਡੀਨੇਟਰ ,ਸ੍ਰੀ ਸੰਦੀਪ ਕੰਬੋਜ ਅਤੇ ਸ. ਅਸ਼ਵਿੰਦਰ ਸਿੰਘ ਨੂੰ ਸਹਾਇਕ ਕੁਆਰਡੀਨੇਟਰ ਲਗਾਇਆ ਗਿਆ ਹੈ। ਸ.ਸੁਖਚੈਨ ਸਿੰਘ ਸਟੈਨੋ ਜ਼ਿਲ੍ਹਾ ਸਿੱਖਿਆ ਦਫ਼ਤਰ ਅਤੇ ਸ੍ਰੀ ਲਵਦੀਪ ਸਿੰਘ ਇਸ ਪ੍ਰੋਗਰਾਮ ਲਈ ਵਿਸ਼ੇਸ਼ ਸਹਿਯੋਗ ਦੇ ਰਹੇ ਹਨ।