Ferozepur News

ਐਸ ਬੀ ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੀ 26ਵੀਂ ਅਥਲੈਟਿਕ ਮੀਟ ਸੁਨਹਿਰੀ ਯਾਦਾਂ ਛੱਡਦੀ ਸੰਪੰਨ

ਐਸ ਬੀ ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੀ 26ਵੀਂ ਅਥਲੈਟਿਕ ਮੀਟ ਸੁਨਹਿਰੀ ਯਾਦਾਂ ਛੱਡਦੀ ਸੰਪੰਨ

ਐਸ ਬੀ ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੀ 26ਵੀਂ ਅਥਲੈਟਿਕ ਮੀਟ ਸੁਨਹਿਰੀ ਯਾਦਾਂ ਛੱਡਦੀ ਸੰਪੰਨ

ਫ਼ਿਰੋਜ਼ਪੁਰ, 24-2-2026: ਸਥਾਨਿਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਕੈਂਪਸ ਦੇ ਉਪ ਕੁਲਪਤੀ ਡਾ ਸੁਰੇਸ਼ ਕੁਮਾਰ ਸ਼ਰਮਾ ਜੀ ਦੀ ਅਗਵਾਈ ਵਿੱਚ 26 ਵੀਂ ਅਥਲੈਟਿਕ ਮੀਟ ਸੁਨਹਿਰੀ ਯਾਦਾਂ ਛੱਡਦੀ ਸੰਪੰਨ ਹੋਈ । ਇਸ ਮੌਕੇ ਓਲੰਪੀਅਨ ਸਰਦਾਰ ਗੁਰਵਿੰਦਰ ਸਿੰਘ ਸੰਘਾ ਸੁਪਰਡੈਂਟ ਪੰਜਾਬ ਪੁਲਿਸ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ । ਸਪੋਰਟਸ ਵਿਭਾਗ ਵੱਲੋਂ ਇੰਚਾਰਜ ਸਪੋਰਟਸ ( ਲੜਕੀਆਂ) ਅਸਿਸਟੈਂਟ ਪ੍ਰੋਫੈਸਰ ਨਵਦੀਪ ਕੌਰ ਵੱਲੋਂ ਮੁੱਖ ਮਹਿਮਾਨ ਅਤੇ ਕੈਂਪਸ ਦੇ ਮਾਣਯੋਗ ਉਪ ਕੁਲਪਤੀ ਨੂੰ ਜੀ ਆਇਆਂ ਕਿਹਾ ਗਿਆ ।

ਮੁੱਖ ਮਹਿਮਾਨ ਨੇਵਿਦਿਆਰਥੀਆਂ ਦੇ ਰੁਬਰੂ ਹੁੰਦਿਆਂ ਕਿਹਾ ਖੇਡਾਂ ਸਾਡੇ ਜੀਵਨ ਵਿੱਚ ਖ਼ਾਸ ਮਹੱਤਵ ਰੱਖਦੀਆਂ ਹਨ । ਇਹ ਜਿੱਥੇ ਮਨੁੱਖੀ ਸਰੀਰ ਨੂੰ ਸਿਹਤਮੰਦ ਰੱਖਦੀਆਂ ਹਨ ਉਥੇ ਮਾਨਸਿਕ ਤੌਰ ਤੇ ਵੀ ਰਿਸ਼ਟ ਪੁਸ਼ਟ ਰੱਖਣ ਵਿੱਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ । ਓਹਨਾ ਕਿਹਾ ਕਿ ਇਕ ਸਿਹਤਮੰਦ ਸਰੀਰ ਵਿੱਚ ਸਿਹਤਮੰਦ ਦਿਮਾਗ ਖੇਡਾਂ ਰਾਹੀ ਹੀ ਸੰਭਵ ਹੈ । ਓਹਨਾ ਵਿਦਿਆਰਥੀਆਂ ਨੂੰ ਖੇਡਾਂ ਲਈ ਰੋਜ਼ਾਨਾ ਸਮਾ ਕੱਢਣ ਲਈ ਪ੍ਰੇਰਿਆ ।

ਕੈਂਪਸ ਉਪ ਕੁਲਪਤੀ ਨੇ ਵਿਦਿਆਰਥੀਆਂ ਨੂੰ ਕਿਹਾ ਕੇ ਉਹ ਆਪ ਖੇਡਣ ਵਿੱਚ ਹਿੱਸਾ ਲੈਣ ਦੇ ਨਾਲ ਨਾਲ ਆਪਣੀ ਤੇ ਆਪਣੇ ਸਮਾਜ ਦੀ ਤੰਦਰੁਸਤੀ ਅਤੇ ਸਿਹਤ ਪ੍ਰਤੀ ਹਰ ਨਾਗਰਿਕ ਨੂੰ ਖੇਡਾਂ ਚ ਦਿਲਚਸਪੀ ਲੈਣ ਲਈ ਪ੍ਰੇਰਿਤ ਕਰਨ । ਉਹਨਾਂ ਵਿਦਿਆਰਥੀਆਂ ਵਲੋਂ ਕੈਂਪਸ ਚ ਖੇਡਾਂ ਪ੍ਰਤੀ ਦਿਖਾਏ ਉਤਸ਼ਾਹ ਤੇ ਸੰਤੁਸ਼ਟੀ ਪਰਗਟ ਕੀਤੀ । ਉਹਨਾਂ ਸਪੋਰਟਸ ਪ੍ਰੈਜੀਡੈਂਟ ਤੇ ਉਹਨਾਂ ਦੀ ਟੀਮ ਨੂੰ ਮੁਬਾਰਕਬਾਦ ਦੇਂਦਿਆਂ ਕਿਹਾ ਕੇ ਉਹ ਆਉਣ ਵਾਲੇ ਸਮੇ ਚ ਇਸੇ ਤਰਾਂ ਕੈਂਪਸ ਚ ਖੇਡਾਂ ਨੂੰ ਉਤਸ਼ਾਹਿਤ ਕਰਦੇ ਰਹਿਣ ।

ਇਹਨਾਂ ਖੇਡ ਮੁਕਾਬਲਿਆਂ ਵਿੱਚ ਡਿਸਕਸ ਥਰੋ, ਰੱਸਾ ਕੱਸੀ, ਜੈਵਲਿਨ ਥਰੋ, ਹਾਈ ਜੰਪ, ਲੌਂਗ ਜੰਪ, 5000 ਮੀਟਰ ਦੌੜ , 1500 ਮੀਟਰ, 800 ਮੀਟਰ ,400 ਮੀਟਰ, 200 ਮੀਟਰ , 100 ਮੀਟਰ ਦੌੜਾਂ ਦੇ ਨਾਲ ਕੈਂਪਸ ਸਟਾਫ ਦੇ ਬੱਚਿਆਂ ਦੀ ਦੌੜ ਆਦਿ ਮੁਕਾਬਲੇ ਕਰਵਾਏ ਅਤੇ ਜੇਤੂਆਂ ਨੂੰ ਮੈਡਲ ਤੇ ਸਰਟੀਫਿਕੇਟ ਵੰਡੇ ਗਏ ।

ਇਨਾਮ ਵੰਡ ਸਮਾਰੋਹ ਵੇਲੇ ਸ਼ਹਿਰ ਦੇ ਉੱਘੇ ਉਦਯੋਗਪਤੀ ਮੈਨੇਜਿੰਗ ਡਾਇਰੈਕਟਰ ਭਗਵਤੀ ਰਾਇਸ ਮਿੱਲਸ ਸ੍ਰੀ ਸਮੀਰ ਮਿੱਤਲ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਖਿਡਾਰੀਆਂ ਨੂੰ ਕੈਂਪਸ ਵੱਲੋਂ ਇਨਾਮ ਤਕਸ਼ੀਮ ਕਰਨ ਦੇ ਨਾਲ ਨਾਲ ਆਪਣੇ ਵੱਲੋਂ 10000 ਹਜ਼ਾਰ ਰੁਪਏ ਹੌਸਲਾ ਹਫ਼ਜ਼ਾਈ ਲਈ ਦਿੱਤੇ ।

ਅੰਤ ਵਿੱਚ ਕੈਂਪਸ ਰਜਿਸਟਰਾਰ ਡਾ ਗ਼ਜ਼ਲਪ੍ਰੀਤ ਸਿੰਘ ਵੱਲੋਂ ਪ੍ਰੈਜੀਡੈਂਟ ਸਪੋਰਟਸ ਸ੍ਰੀ ਤੇਜਪਾਲ, ਇੰਚਾਰਜ ਸਪੋਰਟਸ (ਲੜਕੀਆਂ) ਨਵਦੀਪ ਕੌਰ ਝੱਜ,ਇੰਚਾਰਜ ਸਪੋਰਟਸ ਪੋਲੀ ਵਿੰਗ ਰਜੇਸ਼ ਸਿੰਗਲਾ, ਇੰਚਾਰਜ ਸਪੋਰਟਸ ( ਬੀ- ਟੈਕ) ਤਲਵਿੰਦਰ ਸਿੰਘ, ਪੀ ਆਰ ਓ ਯਸ਼ਪਾਲ, ਗੁਰਪ੍ਰੀਤ ਸਿੰਘ, ਮਾਧਵ ਗੋਪਾਲ, ਕਮਲ ਭੱਟੀ, ਰਾਜੇਸ਼ ਕੁਮਾਰ , ਨਵੀਨ ਚੰਦ ਹਰਪਿੰਦਰਪਾਲ ਸਿੰਘ, ਅਮਰਜੀਤ ਸਿੰਘ, ਫੈਕਲਟੀ ਤੇ ਸਟਾਫ ਵਲੋਂ ਇਸ ਅਥਲੈਟਿਕ ਮੀਟ ਕਰਵਾਉਣ ਚ ਪਾਏ ਯੋਗਦਾਨ ਲਈ ਮੁਬਾਰਕਬਾਦ ਦਿੱਤੀ ।

ਇਸ ਖੇਡ ਮੇਲੇ ਵਿੱਚ ਰਵਿੰਦਰ ਸਿੰਘ ਬੀ ਐੱਸ ਸੀ ਨਾਨ ਮੈਡੀਕਲ ਦੂਜਾ ਸਾਲ ਹਰਮਨ ਬੀ ਸੀ ਏ ਦੂਜਾ ਸਾਲ (ਲੜਕੀਆਂ) ਡਿਗਰੀ ਅਤੇ ਪੋਲੀਵਿੰਗ ਤੋਂ ਹਿਮਾਂਸ਼ੂ ਯਾਦਵ ਪਹਿਲਾ ਸਾਲ ਇਲੈਕਟ੍ਰੀਕਲ ਇੰਜ ਅਤੇ ਕੋਮਲਪ੍ਰੀਤ ਕੌਰ ਇਲੈਕਟ੍ਰੀਕਲ ਦੂਜਾ ਸਾਲ ਬੈਸਟ ਅਥਲੀਟ ਚੁਣੇ ਗਏ ।

Related Articles

Leave a Reply

Your email address will not be published. Required fields are marked *

Back to top button