Ferozepur News

77ਵੇਂ ਗਣਤੰਤਰ ਦਿਵਸ ਦੇ ਮੱਦੇ ਨਜ਼ਰ ਜ਼ਿਲ੍ਹਾ ਖੇਡ ਵਿਭਾਗ, ਖੇਡ ਵਿਭਾਗ ਵੱਲੋਂ ਕਰਵਾਏ ਗਏ ਹਾਕੀ ਅਤੇ ਰਿਲੇਅ ਦੇ ਨੁਮਾਇਸ਼ੀ ਮੈਚ

77ਵੇਂ ਗਣਤੰਤਰ ਦਿਵਸ ਦੇ ਮੱਦੇ ਨਜ਼ਰ ਜ਼ਿਲ੍ਹਾ ਖੇਡ ਵਿਭਾਗ, ਖੇਡ ਵਿਭਾਗ ਵੱਲੋਂ ਕਰਵਾਏ ਗਏ ਹਾਕੀ ਅਤੇ ਰਿਲੇਅ ਦੇ ਨੁਮਾਇਸ਼ੀ ਮੈਚ

77ਵੇਂ ਗਣਤੰਤਰ ਦਿਵਸ ਦੇ ਮੱਦੇ ਨਜ਼ਰ ਜ਼ਿਲ੍ਹਾ ਖੇਡ ਵਿਭਾਗ, ਖੇਡ ਵਿਭਾਗ ਵੱਲੋਂ ਕਰਵਾਏ ਗਏ ਹਾਕੀ ਅਤੇ ਰਿਲੇਅ ਦੇ ਨੁਮਾਇਸ਼ੀ ਮੈਚ

ਫ਼ਿਰੋਜ਼ਪੁਰ 28 ਜਨਵਰੀ, 2026:  ਦੇਸ਼ ਦੇ 77ਵੇਂ ਗਣਤੰਤਰ ਦਿਵਸ ਦੇ ਮੱਦੇ ਨਜ਼ਰ ਜ਼ਿਲ੍ਹਾ ਖੇਡ ਵਿਭਾਗ ਫਿਰੋਜ਼ਪੁਰ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀ ਸਰਪ੍ਰਸਤੀ ਹੇਠ ਨੁਮਾਇਸ਼ੀ ਮੈਚ ਕਰਵਾਏ ਗਏ ਜਿਸ ਵਿੱਚ ਖਿਡਾਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਜਾਣਕਾਰੀ ਸਾਂਝੀ ਕਰਦਿਆਂ ਹਾਕੀ ਕੋਚ ਮਨਮੀਤ ਸਿੰਘ ਰੂਬਲ ਨੇ ਦੱਸਿਆ ਕਿ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਐਸਟੋਟਰਫ਼ ‘ਤੇ ਹਾਕੀ ਦੇ ਨੁਮਾਇਸ਼ੀ ਮੈਚ ਖਿਡਾਏ ਗਏ ਜਦਕਿ ਸਿੰਥੈਟਿਕ ਟਰੈਕ ‘ਤੇ ਰਿਲੇਅ ਦੌੜ ਕਰਵਾਈ ਗਈ।

ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਸਾਡੇ ਦੇਸ਼ ਦੇ ਸੰਵਿਧਾਨ ਵਿੱਚ ਖੇਡਾਂ ਨੂੰ ਅਹਿਮ ਮਹੱਤਤਾ ਦਿੱਤੀ ਗਈ ਹੈ। ਓਹਨਾ ਕਿਹਾ ਕਿ ਖਿਡਾਰੀ ਦੇਸ਼ ਦਾ ਸਰਮਾਇਆ ਹਨ। ਖੇਡਾਂ ਹੀ ਅੱਜ ਨਸ਼ੇ ਵਰਗੀਆਂ ਅਲਾਹਮਤਾਂ ਤੋਂ ਬਚਾ ਸਕਦੀਆਂ ਹਨ। ਜ਼ਿਲ੍ਹਾ ਖੇਡ ਅਫ਼ਸਰ ਨੇ ਕਿਹਾ ਕਿ ਸਰਕਾਰ ਵੱਲੋਂ ਖੇਡਾਂ ਨੂੰ ਬੜ੍ਹਾਵਾ ਦੇਣ ਲਈ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

ਓਹਨਾ ਕਿਹਾ ਕਿ ਜ਼ਿਲ੍ਹੇ ਵਿੱਚੋਂ ਉੱਚ ਕੋਟੀ ਦੇ ਖਿਡਾਰੀ ਪੈਦਾ ਕਰਨ ਲਈ ਹਰ ਤਰ੍ਹਾਂ ਦੀ ਕੋਚਿੰਗ ਦਿੱਤੀ ਜਾ ਰਹੀ ਹੈ। ਇਸ ਮੌਕੇ ਤੇ ਮਨਮੀਤ ਸਿੰਘ ਰੂਬਲ, ਤੈਰਾਕੀ ਕੋਚ ਗਗਨ ਮਾਟਾ, ਹੈਂਡਬਾਲ ਕੋਚ ਗੁਰਜੀਤ ਸਿੰਘ, ਕਬੱਡੀ ਕੋਚ ਅਵਤਾਰ ਕੌਰ, ਬਾਕਸਿੰਗ ਕੋਚ ਵਿਤੁਲ, ਹਨੀ ਖੁੱਲਰ ਨੂਰਪੁਰ ਸੇਠਾਂ, ਸੀਨੀਅਰ ਖਿਡਾਰੀ ਗੁਰਸੇਵਕ ਸਿੰਘ ਅਤੇ ਸਾਜਨ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button