Ferozepur News

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵਿੱਚ ਨੇਚਰ ਕੈਂਪ: ਈਕੋਵਿਜ਼ਨ ਹੈਂਡਸ-ਆਨ ਵਰਕਸ਼ਾਪ ਦਾ ਆਯੋਜਨ

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵਿੱਚ ਨੇਚਰ ਕੈਂਪ: ਈਕੋਵਿਜ਼ਨ ਹੈਂਡਸ-ਆਨ ਵਰਕਸ਼ਾਪ ਦਾ ਆਯੋਜਨ

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵਿੱਚ ਨੇਚਰ ਕੈਂਪ: ਈਕੋਵਿਜ਼ਨ ਹੈਂਡਸਆਨ ਵਰਕਸ਼ਾਪ ਦਾ ਆਯੋਜਨ

ਫਿਰੋਜ਼ਪੁਰ, 14-1-2026: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ, ਜੋ ਕਿ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਸੰਬੰਧਿਤ ਇੱਕ A+ ਗ੍ਰੇਡ ਪ੍ਰਾਪਤ ਕਾਲਜ ਹੈ, ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੇ ਆਸ਼ੀਰਵਾਦ, ਚੇਅਰਪਰਸਨ ਡਾ. ਅਗਨੀਜ਼ ਢਿੱਲੋਂ ਜੀ ਦੇ ਉਚਿਤ ਮਾਰਗਦਰਸ਼ਨ, ਸੈਕਟਰੀ ਸ਼੍ਰੀ ਅਜੇ ਬੱਤਾ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਪ੍ਰਭਾਵਸ਼ਾਲੀ ਅਗਵਾਈ ਹੇਠ ਨਿਰੰਤਰ ਤਰੱਕੀ ਦੇ ਰਾਹ ‘ਤੇ ਅਗਰਸਰ ਹੈ।

ਇਸੇ ਲੜੀ ਦੇ ਤਹਿਤ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਵੱਲੋਂ ਪ੍ਰਾਯੋਜਿਤ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਕਾਲਜ ਦੇ ਜੂਲੋਜੀ ਵਿਭਾਗ ਅਤੇ ਈਕੋ ਕਲੱਬ ਵੱਲੋਂ 17 ਤੋਂ 20 ਦਸੰਬਰ 2025 ਨੂੰ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਨੇਚਰ ਕੈਂਪ: ਹੈਂਡਸ ਆਨ ਵਰਕਸ਼ਾਪ ਫਾਰ ਟੂਮਾਰਜ਼ ਈਕੋ-ਲੀਡਰਜ਼ (ਇਨਵਾਇਰਨਮੈਂਟ ਐਜੂਕੇਸ਼ਨ ਪ੍ਰੋਗਰਾਮ) ਦੀ ਸ਼ੁਰੂਆਤ ਕੀਤੀ ਗਈ।

ਨੇਚਰ ਕੈਂਪ ਦੇ ਪਹਿਲੇ ਦਿਨ ਕਾਲਜ ਦੇ ਆਡੀਟੋਰੀਅਮ ਵਿੱਚ ਈਕੋਵਿਜ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਦੀ ਸ਼ੁਰੂਆਤ ਦਿਲਚਸਪ ਸੈਸ਼ਨਾਂ ਅਤੇ ਹੈਂਡਸ-ਆਨ ਲਰਨਿੰਗ ਨਾਲ ਹੋਈ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਡਾ. ਕੇ. ਐਸ. ਬਾਂਠ (ਜੁਆਇੰਟ ਡਾਇਰੈਕਟਰ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ), ਡਾ. ਬੀ. ਕੇ. ਤਿਆਗੀ (ਸਾਇੰਟਿਸਟ-ਈ, ਰਿਟਾਇਰਡ, ਡੀ. ਐਸ. ਟੀ., ਭਾਰਤ ਸਰਕਾਰ), ਡਾ. ਆਸਕ ਹੁਸੈਨ (ਐਸੋਸੀਏਟ ਪ੍ਰੋਫੈਸਰ, ਕੈਮਿਸਟਰੀ ਵਿਭਾਗ, ਗੋਰਮਿੰਟ ਗਾਂਧੀ ਮੈਮੋਰੀਅਲ ਸਾਇੰਸ ਕਾਲਜ, ਜੰਮੂ), ਡਾ. ਮੰਦਾਕਨੀ ਠਾਕੁਰ (ਪ੍ਰੋਜੈਕਟ ਕੋਆਰਡੀਨੇਟਰ, ਪੀ. ਐਸ. ਸੀ. ਐਸ. ਟੀ.), ਸ਼੍ਰੀ ਜਫ਼ਰ ਹੁਸੈਨ (ਸਾਇੰਸ ਮਾਸਟਰ, ਗੋਰਮਿੰਟ ਪੀ. ਐਮ. ਸ਼੍ਰੀ ਹਾਈ ਸਕੂਲ, ਬਠਿੰਡੀ, ਜੰਮੂ), ਡਾ. ਸਤਿੰਦਰ ਸਿੰਘ (ਡਿਪਟੀ ਡੀ. ਓ. ਸੈਕੰਡਰੀ, ਫਿਰੋਜ਼ਪੁਰ) ਅਤੇ ਸ਼੍ਰੀ ਦਿਨੇਸ਼ ਕੁਮਾਰ (ਸਿੱਖਿਆ ਵਿਭਾਗ, ਫਿਰੋਜ਼ਪੁਰ) ਨੇ ਆਪਣੀ ਹਾਜ਼ਰੀ ਨਾਲ ਸ਼ੋਭਾ ਵਧਾਈ।

ਕਾਲਜ ਵੱਲੋਂ ਪ੍ਰਿੰਸੀਪਲ ਡਾ. ਸੰਗੀਤਾ, ਡਾ. ਵੰਦਨਾ ਗੁਪਤਾ (ਡੀਨ ਅਕਾਦਮਿਕ), ਪ੍ਰੋਗਰਾਮ ਦੇ ਪ੍ਰੋਜੈਕਟ ਕੋਆਰਡੀਨੇਟਰ ਡਾ. ਮੋਕਸ਼ੀ (ਇੰਚਾਰਜ, ਈਕੋ ਕਲੱਬ ਅਤੇ ਮੁਖੀ, ਪੋਸਟ ਗ੍ਰੈਜੂਏਟ ਜੂਲੋਜੀ ਵਿਭਾਗ) ਅਤੇ ਡਾ. ਰਮਣੀਕ ਕੌਰ (ਇੰਚਾਰਜ, ਈਕੋ ਕਲੱਬ, ਸਹਾਇਕ ਪ੍ਰੋਫੈਸਰ, ਪੋਸਟ ਗ੍ਰੈਜੂਏਟ ਜੂਲੋਜੀ ਵਿਭਾਗ) ਨੇ ਵਿਸ਼ੇਸ਼ ਤੌਰ ‘ਤੇ ਭਾਗ ਲਿਆ। ਵਰਕਸ਼ਾਪ ਦੌਰਾਨ ਨੇਚਰ ਨਾਲ ਸੰਬੰਧਿਤ ਵਿਸ਼ਿਆਂ ‘ਤੇ ਵਿਦਵਾਨਾਂ ਵੱਲੋਂ ਭਾਗੀਦਾਰਾਂ ਅਤੇ ਵਿਦਿਆਰਥਣਾਂ ਨਾਲ ਬੜੀ ਸੁਚੱਜੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ ਗਈ।

ਦੂਜੇ ਦਿਨ ਦੀ ਸ਼ੁਰੂਆਤ ਪਹਿਲੇ ਦਿਨ ਦੀ ਦੁਹਰਾਈ ਨਾਲ ਹੋਈ, ਜਿਸ ਤੋਂ ਬਾਅਦ ਪੌਧਿਆਂ ਅਤੇ ਜਾਨਵਰਾਂ ਵਿੱਚ ਜੈਵਿਕ ਵਿਭਿੰਨਤਾ ਬਾਰੇ ਸੈਸ਼ਨ ਆਯੋਜਿਤ ਕੀਤਾ ਗਿਆ। ਚਾਹ ਵਿਸ਼ਰਾਮ ਤੋਂ ਬਾਅਦ ਵਿਦਿਆਰਥੀਆਂ ਨੇ ਜਾਨਵਰਾਂ ਅਤੇ ਕੁਦਰਤ ਦੀ ਦੁਨੀਆ ਬਾਰੇ ਪ੍ਰਸਤੁਤੀ ਵਿੱਚ ਭਾਗ ਲਿਆ ਅਤੇ ਫਿਰ ਪੌਧਾ ਸਮੂਹਾਂ ਦੀ ਵਰਗੀਕਰਨ ਅਤੇ ਉਨ੍ਹਾਂ ਦੀ ਆਰਥਿਕ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਦੁਪਹਿਰ ਦੇ ਸੈਸ਼ਨ ਵਿੱਚ ਵਿਗਿਆਨਕ ਉਪਕਰਣਾਂ ਦੀ ਮਦਦ ਨਾਲ ਕੀਟਾਂ ਦੀ ਖੋਜ, ਡੈਮੋਨਸਟ੍ਰੇਸ਼ਨ ਲਈ ਸਾਜ਼ੋ-ਸਾਮਾਨ ਦੀ ਸੈਟਿੰਗ ਅਤੇ ਦਰੱਖਤਾਂ ਦੀ ਉਚਾਈ ਮਾਪਣ ਤੇ ਐਕਵੇਰੀਅਮ ਤਿਆਰ ਕਰਨ ਵਰਗੀਆਂ ਮਨੋਰੰਜਕ ਗਤੀਵਿਧੀਆਂ ਸ਼ਾਮਲ ਰਹੀਆਂ।

ਤੀਜਾ ਦਿਨ ਮੈਦਾਨੀ ਅਧਿਐਨ ਨੂੰ ਸਮਰਪਿਤ ਰਿਹਾ। ਸਵੇਰੇ ਦੁਹਰਾਈ ਤੋਂ ਬਾਅਦ ਪੱਤਿਆਂ, ਛਾਲ, ਦਰੱਖਤਾਂ ਦੀ ਛਤਰੀ ਅਤੇ ਟੈਰੀਰੀਅਮ ਤਿਆਰ ਕਰਨ ਸਬੰਧੀ ਮੈਦਾਨੀ ਅਵਲੋਕਨ ਕੀਤੇ ਗਏ। ਚਾਹ ਵਿਸ਼ਰਾਮ ਤੋਂ ਬਾਅਦ ਨੇਚਰ ਵਾਕ ਦੇ ਅਹਿਮ ਅੰਗਾਂ ਬਾਰੇ ਸੈਸ਼ਨ ਕਰਵਾਇਆ ਗਿਆ। ਦੁਪਹਿਰ ਦੇ ਭੋਜਨ ਉਪਰਾਂਤ ਭਾਗੀਦਾਰ ਮੈਦਾਨ ਵਿੱਚ ਗਏ, ਜਿੱਥੇ ਨਮੂਨੇ ਇਕੱਠੇ ਕਰਕੇ ਅਵਲੋਕਨ ਕੀਤਾ ਗਿਆ ਅਤੇ ਦਿਨ ਦਾ ਸਮਾਪਨ ਛਾਂਟ, ਵਰਗੀਕਰਨ, ਰਿਪੋਰਟ ਤਿਆਰ ਕਰਨ ਅਤੇ ਚਾਰਟ ਬਣਾਉਣ ਨਾਲ ਹੋਇਆ।

ਚੌਥੇ ਦਿਨ ਦੀ ਸ਼ੁਰੂਆਤ ਤੀਜੇ ਦਿਨ ਦੀ ਦੁਹਰਾਈ ਨਾਲ ਹੋਈ, ਜਿਸ ਤੋਂ ਬਾਅਦ ਮਿੱਟੀ ਅਤੇ ਪਾਣੀ ਦੀ ਜਾਂਚ ਬਾਰੇ ਪ੍ਰਯੋਗਾਤਮਕ ਸੈਸ਼ਨ ਕਰਵਾਇਆ ਗਿਆ। ਚਾਹ ਤੋਂ ਬਾਅਦ ਇਕੋ ਖੇਡਾਂ ਅਤੇ ਖੁੱਲ੍ਹੀ ਚਰਚਾ ਕਰਵਾਈ ਗਈ। ਉਮੇਸ਼ ਕੁਮਾਰ, ਸਟੇਟ ਅਵਾਰਡੀ, ਹੈਡਮਾਸਟਰ, ਪੀਐੱਮ ਸ਼੍ਰੀ ਸਰਕਾਰੀ ਹਾਈ ਸਕੂਲ, ਛੰਗਾ ਰਾਏ ਉੱਤਰ ਜ਼ਿਲ੍ਹਾ ਅਤੇ ਈਈਪੀ ਕੋਆਰਡੀਨੇਟਰ ਵੱਲੋਂ ਸਥਿਰ ਵਿਕਾਸ ਬਾਰੇ ਵਿਅਾਖਿਆਨ ਦਿੱਤਾ ਗਿਆ ਅਤੇ ਵਿਦਿਆਰਥੀਆਂ ਨੂੰ ਇਕੋ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ।

ਦੁਪਹਿਰ ਦੇ ਭੋਜਨ ਤੋਂ ਬਾਅਦ ਵੈਲਡਿਕਟਰੀ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਭਾਗੀਦਾਰਾਂ ਵੱਲੋਂ ਫੀਡਬੈਕ ਦਿੱਤਾ ਗਿਆ ਅਤੇ ਸਰਟੀਫਿਕੇਟ ਵੰਡੇ ਗਏ। ਡਾ. ਕੇ. ਐੱਸ. ਬਾਥ ਨੇ ਇਕੋਵਿਜ਼ਨ ਬਾਰੇ ਵਿਅਾਖਿਆਨ ਦਿੱਤਾ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਡਾ. ਬੀ. ਕੇ. ਤਿਆਗੀ ਵੱਲੋਂ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਦਿਲੋਂ ਧੰਨਵਾਦ ਪ੍ਰਸਤਾਵ ਅਤੇ ਸਮੂਹ ਫੋਟੋਗ੍ਰਾਫ਼ ਉਪਰਾਂਤ ਸ਼ਾਮ ਦੀ ਚਾਹ ਨਾਲ ਇਸ ਜਾਣਕਾਰੀਪੂਰਣ ਅਤੇ ਪ੍ਰੇਰਣਾਦਾਇਕ ਇਕੋਵਿਜ਼ਨ ਨੇਚਰ ਕੈਂਪ ਦਾ ਸਫਲ ਸਮਾਪਨ ਹੋਇਆ। ਕਾਲਜ ਵੱਲੋਂ ਪ੍ਰਿੰਸੀਪਲ ਡਾ. ਸੰਗੀਤਾ ਦੁਆਰਾ ਪ੍ਰੋਗਰਾਮ ਦੇ ਸ਼ਾਨਦਾਰ ਆਯੋਜਨ ਤੇ ਪ੍ਰੋਗਰਾਮ ਦੇ ਪ੍ਰੋਜੈਕਟ ਕੋਆਰਡੀਨੇਟਰ ਡਾ. ਮੋਕਸ਼ੀ (ਇੰਚਾਰਜ, ਈਕੋ ਕਲੱਬ ਅਤੇ ਮੁਖੀ, ਪੋਸਟ ਗ੍ਰੈਜੂਏਟ ਜੂਲੋਜੀ ਵਿਭਾਗ) ਅਤੇ ਡਾ. ਰਮਣੀਕ ਕੌਰ (ਇੰਚਾਰਜ, ਈਕੋ ਕਲੱਬ, ਸਹਾਇਕ ਪ੍ਰੋਫੈਸਰ, ਪੋਸਟ ਗ੍ਰੈਜੂਏਟ ਜੂਲੋਜੀ ਵਿਭਾਗ) ਅਤੇ ਜੋਲੋਜੀ ਵਿਭਾਗ ਦੇ ਦੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ ।

 

Related Articles

Leave a Reply

Your email address will not be published. Required fields are marked *

Back to top button