*ਰੋਟਰੀ ਇੰਟਰਨੈਸ਼ਨਲ ਜ਼ਿਲਾ 3090 ਵੱਲੋਂ ਡਿਜਾਸਟਰ ਗਰਾਂਟ ਤਹਿਤ ਹੜ ਪੀੜ੍ਹੀਤ ਪਿੰਡਾਂ ਦੇ ਦੋ ਸਕੂਲਾਂ ਵਿੱਚ ਬਣਾਏ ਗਏ ਟੋਇਲਟ ਬਲਾਕ*

*ਰੋਟਰੀ ਇੰਟਰਨੈਸ਼ਨਲ ਜ਼ਿਲਾ 3090 ਵੱਲੋਂ ਡਿਜਾਸਟਰ ਗਰਾਂਟ ਤਹਿਤ ਹੜ ਪੀੜ੍ਹੀਤ ਪਿੰਡਾਂ ਦੇ ਦੋ ਸਕੂਲਾਂ ਵਿੱਚ ਬਣਾਏ ਗਏ ਟੋਇਲਟ ਬਲਾਕ*
ਫਿਰੋਜ਼ਪੁਰ, ਅਪ੍ਰੈਲ 28, 2026: ਰੋਟਰੀ ਕਲੱਬ ਇੱਕ ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਹੈ ਜੋ ਕਿ ਵਿਸ਼ਵ ਦੇ ਲਗਭਗ 200 ਦੇਸ਼ਾਂ ਵਿੱਚ ਕੰਮ ਕਰ ਰਹੀ ਹੈ ਅਤੇ ਵਿਸ਼ਵ ਵਿੱਚ ਇਸਦੇ ਕਰੀਬ 15 ਲੱਖ ਮੈਂਬਰ ਹਨ ਰੋਟਰੀ ਇੰਟਰਨੈਸ਼ਨਲ ਦੀ ਜਿਲਾ 3090 ਵੱਲੋਂ ਫਿਰੋਜ਼ਪੁਰ ਦੇ ਹੜ ਪੀੜਿਤ 2 ਪਿੰਡਾਂ ਦੇ ਸਕੂਲਾਂ ਵਿੱਚ ਬੱਚਿਆਂ ਵਾਸਤੇ ਸਾਫ ਸੁਥਰੇ ਟੋਇਲਟ ਬਲਾਕ ਬਣਾਏ ਗਏ ਅਤੇ ਅੱਜ ਉਹਨਾਂ ਦੇ ਤਿਆਰ ਹੋਣ ਤੋਂ ਬਾਅਦ ਉਸ ਦਾ ਉਦਘਾਟਨ ਜ਼ਿਲ੍ਾ ਗਵਰਨਰ ਰੋਟੇਰੀਅਨ ਭੁਪੇਸ਼ ਮਹਿਤਾ ਜੀ ਵੱਲੋਂ ਕੀਤਾ ਗਿਆ
ਪਿਛਲੇ ਸਾਲ ਹੋਈਆਂ ਬਰਸਾਤਾਂ ਤੋਂ ਬਾਅਦ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਕਾਰਨ ਹੜਾਂ ਦੀ ਸਥਿਤੀ ਬਣ ਗਈ ਸੀ ਅਤੇ ਜਿਸ ਦਾ ਸਭ ਤੋਂ ਵੱਧ ਨੁਕਸਾਨ ਜਿਲਾ ਫਿਰੋਜਪੁਰ ਔਰ ਜਿਲਾ ਫਾਜਲਕਾ ਵਿੱਚ ਹੋਇਆ ਸੀ ਇਨਾਂ ਹੜਾ ਕਾਰਨ ਜਿੱਥੇ ਕਈ ਮਹੀਨੇ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਸੀ ਉੱਥੇ ਪਿੰਡਾਂ ਦੇ ਸਕੂਲਾਂ ਦੀਆਂ ਬਿਲਡਿੰਗਾਂ ਵੀ ਹੜਾਂ ਦੀ ਮਾਰ ਦਾ ਸ਼ਿਕਾਰ ਹੋਈਆਂ ਸਨ। ਜਿਸ ਦੇ ਚਲਦੇ ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਇੰਟਰਨੈਸ਼ਨਲ ਵੱਲੋਂ ਦੋ ਪਿੰਡ ਧੀਰਾਘਾਰਾ ਅਤੇ ਰੁਕਨੇ ਵਾਲਾ ਦੇ ਸਰਕਾਰੀ ਸਕੂਲਾਂ ਦੀਆਂ ਦੀਆਂ ਹੜ ਨਾਲ ਪ੍ਰਭਾਵਿਤ ਹੋਈਆਂ ਟੋਇਲਟ ਬਲਾਕ ਨੂੰ ਨਵੇਂ ਤੌਰ ਤੋਂ ਬਣਾ ਕੇ ਅੱਜ ਉਹਨਾਂ ਸਕੂਲਾਂ ਦੇ ਸਪੁਰਤ ਕੀਤਾ ਗਿਆ
ਇਨਾ ਟੋਇਲਟਸ ਦੇ ਉਦਘਾਟਨ ਮੌਕੇ ਰੋਟਰੀ ਜਿਲਾ ਗਵਰਨਰ ਰੋਟੇਰੀਅਨ ਭੂਪੇਸ਼ ਮਹਿਤਾ ਅਤੇ ਸਾਬਕਾ ਜਿਲਾ ਗਵਰਨਰ ਰੋਟੇਰੀਅਨ ਪ੍ਰੇਮ ਅਗਰਵਾਲ ਜੋ ਕਿ ਰੋਟਰੀ ਫਾਊਂਡੇਸ਼ਨ ਗਰਾਂਟ ਦੇ ਚੇਅਰਮੈਨ ਵੀ ਹਨ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਤੋਂ ਇਲਾਵਾ ਡਿਪਟੀ ਡੀਈਓ ਡਾਕਟਰ ਸਤਿੰਦਰ ਸਿੰਘ ਸਾਬਕਾ ਜਿਲਾ ਗਵਰਨਰ ਰੋਟੇਰੀਅਨ ਵਿਜੇ ਅਰੋੜਾ ਅਸਿਸਟੈਂਟ ਗਵਰਨਰ ਰੋਟੇਰੀਅਨ ਵਿਜੇ ਮੌਂਗਾ ਕੋਆਰਡੀਨੇਟਰ ਕਮਲ ਸ਼ਰਮਾ ਮਿੰਟੂ ਚਾਵਲਾ ਰੋਟਰੀ ਕਲੱਬ ਫਿਰੋਜ਼ਪੁਰ ਸਿਟੀ ਦੇ ਪ੍ਰਧਾਨ ਅਸ਼ੋਕ ਸ਼ਰਮਾ ਰੋਟਰੀ ਕਲੱਬ ਫਿਰੋਜਪੁਰ ਕੈਂਟ ਦੇ ਪ੍ਰਧਾਨ ਰਾਹੁਲ ਕੱਕੜ ਰੋਟਰੀ ਕਲੱਬ ਫਿਰੋਜਪੁਰ ਦੇ ਪ੍ਰਧਾਨ ਕਿਰਪਾਲ ਸਿੰਘ ਮੱਕੜ ਰੋਟਰੀ ਕਲੱਬ ਫਿਰੋਜ਼ਪੁਰ ਡਾਇਮੰਡ ਦੇ ਪ੍ਰਧਾਨ ਹਿੰਮਤ ਗੋਇਲ ਬੂਟਾ ਸਿੰਘ ਡਾਕਟਰ ਸੁਰਿੰਦਰ ਸਿੰਘ ਕਪੂਰ ਦਿਨੇਸ਼ ਕਟਾਰੀਆ ਨਰਿੰਦਰ ਕੱਕੜ ਪਰਮੋਦ ਕਪੂਰ ਅਜੇ ਬਜਾਜ ਨਵੀਨ ਅਰੋੜਾ ਆਦੀ ਰੋਟੇਰੀਅਨ ਵੀ ਇਸ ਉਦਘਾਟਨੀ ਸਮਾਰੋਹ ਦਾ ਹਿੰਸਾ ਬਣੇ
ਇਸ ਮੌਕੇ ਮੁੱਖ ਮਹਿਮਾਨ ਜਿਲਾ ਗਵਰਨਰ ਰੋਟੇਰੀਅਨ ਭਬੇਸ਼ ਮਹਿਤਾ ਨੇ ਦੱਸਿਆ ਕਿ ਇਹਨਾਂ ਟੋਇਲਟਸ ਬਲੋਕ ਲਈ ਰੋਟਰੀ ਇੰਟਰਨੈਸ਼ਨਲ ਵੱਲੋਂ ਡਿਜਾਸਟਰ ਫੰਡ ਆਇਆ ਸੀ ਅਤੇ ਇਹਨਾਂ ਉੱਪਰ ਕਰੀਬ 6 ਲੱਖ ਰੁਪਏ ਦਾ ਖਰਚਾ ਆਇਆ ਹੈ ਉਹਨਾਂ ਕਿਹਾ ਕਿ ਇਸੇ ਤਰ੍ਹਾਂ ਹੀ ਅਸੀਂ ਫਾਜਿਲਕਾ ਜ਼ਿਲੇ ਵਿੱਚ ਵੀ ਕੁਝ ਸਕੂਲਾਂ ਵਿੱਚ ਇਹ ਟੋਇਲਟ ਬਲਾਕ ਬਣਾ ਰਹੇ ਹਾਂ ਅਤੇ ਹੋਰ ਵੀ ਜੇ ਕੋਈ ਇਹਨਾਂ ਸਕੂਲਾਂ ਨੂੰ ਲੋੜ ਹੋਈ ਤਾਂ ਅਸੀਂ ਹਰ ਤਰਾਂ ਦੀ ਸਹਾਇਤਾ ਕਰਨ ਲਈ ਤਿਆਰ ਹਾਂ
ਇਸ ਮੌਕੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਧੀਰਾਘਾਰਾ ਦੇ ਪ੍ਰਿੰਸੀਪਲ ਗੁਰਵਿੰਦਰ ਸਿੰਘ ਅਤੇ ਸਰਕਾਰੀ ਹਾਈ ਸਕੂਲ ਰੁਕਨੇ ਵਾਲਾ ਦੀ ਪ੍ਰਿੰਸੀਪਲ ਮੋਨੀਕਾ ਮੋਗਾ ਨੇ ਵੀ ਰੋਟਰੀ ਕਲੱਬ ਦੇ ਕੀਤੇ ਇਹਨਾਂ ਕੰਮਾਂ ਲਈ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ





