ਡਾਇਟ ਫਿਰੋਜਪੁਰ ਵਿਖੇ ਵਿਸ਼ਵ ਏਡਸ ਦਿਵਸ ਮਨਾਇਆ ਗਿਆ
ਡਾਇਟ ਫਿਰੋਜਪੁਰ ਵਿਖੇ ਵਿਸ਼ਵ ਏਡਸ ਦਿਵਸ ਮਨਾਇਆ ਗਿਆ

ਫ਼ਿਰੋਜ਼ਪੁਰ, ਦਸੰਬਰ 1, 2025: ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਿਰੋਜ਼ਪੁਰ ਸ. ਜਸਪਾਲ ਸਿੰਘ ਜੀ ਤੇ ਯੁਵਕ ਸੇਵਾਵਾਂ ਫਿਰੋਜਪੁਰ ਦੇ ਕਰਮਚਾਰੀ ਸ਼੍ਰੀਮਤੀ ਤਰਨਜੀਤ ਕੌਰ ਜੀ ਦੇ ਦਿਸ਼ਾ-ਨਿਰਦੇਸ਼ਾ ਅਤੇ ਤਹਿਤ ਜਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਫਿਰੋਜਪੁਰ ਦੇ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਜੀ ਦੀ ਅਗਵਾਈ ਅਧੀਨ ਡਾਇਟ ਫਿਰੋਜ਼ਪੁਰ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਦੌਰਾਨ ਲੈਕਚਰਾਰ ਗੌਰਵ ਮੁੰਜਾਲ ਨੇ ਪਹਿਲੇ ਸਾਲ ਦੇ ਡਾਇਟ ਸਿਖਿਆਰਥੀਆਂ ਨੂੰ ਦੱਸਿਆ ਕਿ ਲਗਾਤਾਰ ਵਧ ਰਹੀ ਏਡਜ਼ ਮਰੀਜ਼ਾਂ ਦੀ ਗਿਣਤੀ ਦੇ ਕਾਰਨ ਭਾਰਤ ਹੁਣ ਵਿਸ਼ਵ ‘ਚ ਤੀਸਰੇ ਸਥਾਨ ‘ਤੇ ਆ ਗਿਆ ਹੈ। ਉਨਾਂ੍ਹ ਕਿਹਾ ਕਿ ਏਡਜ਼ ਬਿਮਾਰੀ ਐੱਚਆਈਵੀ ਨਾਮਕ ਵਾਇਰਸ ਤੋਂ ਹੁੰਦੀ ਹੈ। ਇਸ ਦੇ ਫੈਲਣ ਦੇ ਮੁੱਖ ਕਾਰਨ ਸੂਈਆਂ ਅਤੇ ਸੱਰਿੰਜਾਂ ਦੀ ਸਾਂਝੀ ਵਰਤੋਂ ਕਰਨਾ, ਐੱਚਆਈਵੀ ਪ੍ਰਭਾਵਿਤ ਖ਼ੂਨ ਦਾ ਖ਼ੂਨ ਸ਼ਰੀਰ ਵਿਚ ਚੜ੍ਹਾਉਣ ਨਾਲ ਹੁੰਦਾ ਹੈ। ਇਸ ਦੇ ਨਾਲ ਅਸੁਰਖਿਅਤ ਯੋਨ ਸਬੰਧ ਬਣਾਉਣ ਨਾਲ ਅਤੇ ਐੱਚਆਈਵੀ ਗਰਸਤ ਮਾਂ ਤੋਂ ਉਸਦੇ ਬੱਚੇ ਨੂੰ ਜਣੇਪੇ ਤੋਂ ਪਹਿਲਾਂ ਜਾਂ ਮਗਰੋਂ ਵੀ ਹੋ ਸਕਦਾ ਹੈ। ਉਪਰੰਤ ਲੈਕਚਰਾਰ ਗਗਨਦੀਪ ਗੱਖੜ ਅਤੇ ਲੈਕਚਰਾਰ ਸਰਬਸ਼ਕਤੀਮਾਨ ਸਿੰਘ ਨੇ ਦੱਸਿਆ ਕਿ ਏਡਜ਼ ਪੀੜਤ ਨੂੰ ਛੂਹਣ ਨਾਲ, ਹੱਥ ਮਿਲਾਉਣ ਨਾਲ, ਉਹਦੇ ਦੁਆਰਾ ਵਰਤੇ ਗਏ ਭਾਂਡਿਆਂ ਵਿਚ ਖਾਣਾ ਖਾਣ ਨਾਲ ਜਾਂ ਫੇਰ ਉਨਾਂ੍ਹ ਦੁਆਰਾ ਵਰਤੇ ਗਏ ਉਪਕਰਣਾਂ ਦੇ ਇਸਤੇਮਾਲ ਨਾਲ ਏਡਜ਼ ਬਿਲਕੁਲ ਨਹੀਂ ਹੁੰਦਾ। ਇਹ ਸਭ ਗਲਤ ਧਾਰਨਾਵਾਂ ਹਨ। ਬੱਸ ਸਾਨੂੰ ਚਾਹੀਦਾ ਹੈ ਕਿ ਅਸੀਂ ਕੁਝ ਸਾਵਧਾਨੀਆਂ ਰੱਖੀਏ, ਜਿਸ ਕਾਰਨ ਅਸੀਂ ਇਸ ਏਡਜ਼ ਵਰਗੀ ਖਤਰਨਾਕ ਬਿਮਾਰੀ ਤੋਂ ਬਚ ਸਕੀਏ। ਇਸ ਮੌਕੇ ਡਾਇਟ ਸਿੱਖਿਆਰਥੀ ਸ਼ਿਲਪਾ, ਰਾਜਵਿੰਦਰ ਕੌਰ ,ਪ੍ਰਿਅੰਕਾ ਰਾਣੀ, ਅਰਮਨਪ੍ਰੀਤ ਕੌਰ, ਮਹਿਕਪ੍ਰੀਤ ਕੌਰ ਆਦਿ ਸਿੱਖਿਆਰਥੀਆ ਨੇ ਵਿਸ਼ਵ ਏਡਸ ਦਿਵਸ ਮੌਕੇ ਪੋਸਟਰ ਮੇਕਿੰਗ ਕੰਪਟੀਸ਼ਨ ਚ ਭਾਗ ਲਿਆ।





