RSS ਲੀਡਰ ਦੇ ਪੁੱਤਰ ਦੇ ਕਤਲ ਕੇਸ ਦਾ ਵਾਂਟਡ ਜਤਨ ਕਾਲੀ ਇਨਕਾਊਂਟਰ ‘ਚ ਜਖ਼ਮੀ ਹੋ ਕੇ ਗ੍ਰਿਫ਼ਤਾਰ
RSS ਲੀਡਰ ਦੇ ਪੁੱਤਰ ਦੇ ਕਤਲ ਕੇਸ ਦਾ ਵਾਂਟਡ ਜਤਨ ਕਾਲੀ ਇਨਕਾਊਂਟਰ ‘ਚ ਜਖ਼ਮੀ ਹੋ ਕੇ ਗ੍ਰਿਫ਼ਤਾਰ

ਫਿਰੋਜ਼ਪੁਰ, 20 ਨਵੰਬਰ 2025: ਅੱਜ ਤੜਕੇ ਪੁਲਿਸ ਨੇ ਆਰਿਫਕੇ ਰੋਡ ਨੇੜੇ ਸੋਢੀਵਾਲਾ ਇਲਾਕੇ ਵਿੱਚ ਹੋਏ ਇਨਕਾਊਂਟਰ ਦੌਰਾਨ ਜਤਨ ਕਾਲੀ ਨੂੰ ਗੰਭੀਰ ਜਖ਼ਮੀ ਹਾਲਤ ਵਿੱਚ ਗ੍ਰਿਫ਼ਤਾਰ ਕਰ ਲਿਆ। ਜਤਨ ਕਾਲੀ RSS ਲੀਡਰ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਹੱਤਿਆ ਕਾਂਡ ਵਿਚ ਵਾਂਟਡ ਸੀ।
ਪੁਲਿਸ ਨੂੰ ਖ਼ੁਫੀਆ ਜਾਣਕਾਰੀ ਮਿਲੀ ਸੀ ਕਿ ਜਤਨ ਕਾਲੀ ਇਸ ਇਲਾਕੇ ਵਿੱਚ ਘੁੰਮ ਰਿਹਾ ਹੈ। ਇਸਦੇ ਮੱਦੇਨਜ਼ਰ DSP ਸਿਟੀ, DSP DCA ਯੂਨਿਟ ਅਤੇ SHO ਸਿਟੀ ਦੀਅਾਂ ਟੀਮਾਂ ਨੇ ਨਾਕਾਬੰਦੀ ਕੀਤੀ।
ਪੁਲਿਸ ਮੁਤਾਬਕ, ਜਤਨ ਕਾਲੀ ਮੋਟਰਸਾਈਕਲ ‘ਤੇ ਤੇਜ਼ ਰਫ਼ਤਾਰ ਨਾਲ ਨਾਕੇ ‘ਤੇ ਪਹੁੰਚਿਆ ਤੇ ਰੋਕਣ ‘ਤੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸਨੇ ਪੁਲਿਸ ਪਾਰਟੀ ‘ਤੇ ਗੋਲੀਬਾਰੀ ਕੀਤੀ, ਜਿਸ ਕਾਰਨ ਪੁਲਿਸ ਵਾਹਨ ਦੇ ਸ਼ੀਸ਼ੇ ‘ਚ ਗੋਲੀ ਲੱਗੀ ਤੇ ਡਰਾਈਵਰ ਬਚ ਗਿਆ।
ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਨਾਲ ਜਤਨ ਕਾਲੀ ਜਖ਼ਮੀ ਹੋ ਗਿਆ। ਉਸਨੂੰ ਕਾਬੂ ਕਰਨ ਤੋਂ ਬਾਅਦ ਇਲਾਜ ਲਈ ਸਿਵਿਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।
ਘਟਨਾ ਸਥਾਨ ਤੋਂ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਹੀ ਹਥਿਆਰ ਨਵੀਨ ਅਰੋੜਾ ਦੇ ਕਤਲ ਵਿੱਚ ਵਰਤਿਆ ਗਿਆ ਸੀ।
ਪੁਲਿਸ ਪਹਿਲਾਂ ਹੀ ਇਸ ਕੇਸ ਵਿੱਚ ਦੋ ਦੋਸ਼ੀਆਂ—ਕਨਵ ਅਤੇ ਹਰਸ਼—ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਅਤੇ ਜਤਨ ਕਾਲੀ ਤੀਜਾ ਗ੍ਰਿਫ਼ਤਾਰ ਸ਼ਖ਼ਸ ਹੈ।
ਜਤਨ ਕਾਲੀ ਦਾ ਮੂਲ ਪਿੰਡ ਵਧਣੀ ਜੈਮਲ ਸਿੰਘ ਹੈ, ਪਰ ਉਹ ਕਾਫ਼ੀ ਸਮੇਂ ਤੋਂ ਭੱਟੀਆਂ ਵਾਲੀ ਬਸਤੀ, ਫਿਰੋਜ਼ਪੁਰ ਵਿਚ ਰਹਿ ਰਿਹਾ ਸੀ।





