ਐਨ.ਡੀ.ਆਰ.ਐਫ. ਬਠਿੰਡਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਮਿਊਨਿਟੀ ਅਵੇਅਰਨੈੱਸ ਪ੍ਰੋਗਰਾਮ ਦਾ ਆਯੋਜਨ
ਐਨ.ਡੀ.ਆਰ.ਐਫ. ਬਠਿੰਡਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਮਿਊਨਿਟੀ ਅਵੇਅਰਨੈੱਸ ਪ੍ਰੋਗਰਾਮ ਦਾ ਆਯੋਜਨ
ਫਿਰੋਜ਼ਪੁਰ, 19 ਅਪ੍ਰੈਲ 2023 :
ਇੰਸਪੈਕਟਰ ਐਨ.ਡੀ.ਆਰ.ਐਫ. ਬਠਿੰਡਾ ਸ੍ਰੀ ਸੰਦੀਪ ਕੁਮਾਰ ਰਾਵਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਥੋਂ ਦੇ ਪਿੰਡ ਝੋਕ ਹਰੀਹਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਮਿਊਨਿਟੀ ਅਵੇਅਰਨੈੱਸ ਪ੍ਰੋਗਰਾਮ (ਕੈਪ) ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰਿੰਦਰ ਚੌਹਾਨ
ਸਲਾਹਕਾਰ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਮੁੱਢਲੀ ਸਹਾਇਤਾ ਅਤੇ ਖੋਜ ਤੇ ਬਚਾਅ ਉਤੇ ਵੱਖ-ਵੱਖ ਗਤੀਵਿਧੀਆਂ ਸਪਲਿੰਟਿੰਗ, ਇੰਪ੍ਰੋਵਾਈਜ਼ਡ ਸਟਰੈਚਰ ਬਣਾਉਣਾ, ਖੂਨ ਵਹਿਣ ਨੂੰ ਕੰਟਰੋਲ ਕਰਨਾ, ਕੁਦਰਤੀ ਆਫਤਾਂ ਦੌਰਾਨ ਪੀੜਤਾਂ ਨੂੰ ਚੁੱਕ ਕੇ ਸੁਰੱਖਿਅਤ ਥਾਂ ਤੇ ਪਹੁੰਚਾਉਣਾ, ਫਾਰਨ ਬਾਡੀ ਏਅਰਵੇਅ ਆਬਸਟਰਕਸ਼ਨ ਅਤੇ ਸੀ.ਪੀ.ਆਰ, ਸੀ.ਐਸ.ਐਸ.ਆਰ., ਭੂਚਾਲ ਦੌਰਾਨ ਸਾਵਧਾਨੀਆਂ ਤੇ ਸੁਰੱਖਿਆ, ਫਲੱਡ ਦੌਰਾਨ ਇੰਪ੍ਰੋਵਾਈਜ਼ਡ ਫਲੋਟਿੰਗ ਡਿਵਾਈਸਾਂ ਅਤੇ ਉਨ੍ਹਾਂ ਦੀ ਵਰਤੋਂ, ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋ, ਲਾਈਟਨਿੰਗ ਬਚਾਅ ਸੁਝਾਅ ਤੋਂ ਇਲਾਵਾ ਹੋਰ ਦੈਨਿਕ ਜੀਵਨ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮ ਦੌਰਾਨ 39 ਦੇ ਕਰੀਬ ਸਥਾਨਕ ਲੋਕਾਂ ਅਤੇ ਸਕੂਲੀ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ ਨਾਇਬ ਤਹਿਸੀਲਦਾਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ, ਪਟਵਾਰੀ ਸ. ਸੁਰਜੀਤ ਸਿੰਘ, ਪਿੰਡ ਦੇ ਸਰਪੰਚ ਸ. ਮਲਕੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।