Ferozepur News

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ 7 ਨਵੰਬਰ ਨੂੰ ਥਾਣਾ ਸਦਰ ਅੱਗੇ ਰੋਸ ਪ੍ਰਦਰਸ਼ਨ, ਪਿੰਡ ਹਬੀਬ ਕੇ ਵਿੱਚ ਪੀੜਤਾਂ ਦੀ ਨਹੀਂ ਸੁਣ ਰਿਹਾ ਪ੍ਰਸ਼ਾਸ਼ਨ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ 7 ਨਵੰਬਰ ਨੂੰ ਥਾਣਾ ਸਦਰ ਅੱਗੇ ਰੋਸ ਪ੍ਰਦਰਸ਼ਨ, ਪਿੰਡ ਹਬੀਬ ਕੇ ਵਿੱਚ ਪੀੜਤਾਂ ਦੀ ਨਹੀਂ ਸੁਣ ਰਿਹਾ ਪ੍ਰਸ਼ਾਸ਼ਨ    ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ 7 ਨਵੰਬਰ ਨੂੰ ਥਾਣਾ ਸਦਰ ਅੱਗੇ ਰੋਸ ਪ੍ਰਦਰਸ਼ਨ, ਪਿੰਡ ਹਬੀਬ ਕੇ ਵਿੱਚ ਪੀੜਤਾਂ ਦੀ ਨਹੀਂ ਸੁਣ ਰਿਹਾ ਪ੍ਰਸ਼ਾਸ਼ਨ

ਫਿਰੋਜ਼ਪੁਰ 2 ਨਵੰਬਰ, 2025: ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਵਫਦ ਬਲਾਕ ਮਮਦੋਟ ਦੇ ਮੀਤ ਪ੍ਰਧਾਨ ਵਿਕਰਮ ਬਾਰੇਕੇ ਦੀ ਅਗਵਾਈ ਵਿੱਚ ਥਾਣਾ ਸਦਰ ਦੇ ਮੁੱਖੀ ਨੂੰ ਮਿਲਿਆ | ਇਸ ਵਫਦ ਵਿੱਚ ਕਿਸਾਨ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਭੁੱਲਰ ਵੀ ਸ਼ਾਮਲ ਹੋਏ | ਥਾਣਾ ਮੁੱਖੀ ਦਾ ਵਿਹਾਰ ਪੀੜਤਾਂ ਵਿਰੋਧੀ ਹੋਣ ਕਰਕੇ 7 ਨਵੰਬਰ ਨੂੰ ਥਾਣਾ ਸਦਰ ਫਿਰੋਜ਼ਪੁਰ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਣ ਕੀਤਾ ਗਿਆ |
. ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਮਹਿਮਾਂ ਨੇ ਕਿਹਾ ਕੀ ਪਿਛਲੇ ਦਿਨੀਂ ਪਿੰਡ ਹਬੀਬ ਕੇ ਵਿੱਚ ਵਿੱਚ ਬਲਦੇਵ ਸਿੰਘ ਪੁੱਤਰ ਸੰਤਾ ਸਿੰਘ ਦੇ ਪਰਿਵਾਰ ਉਪਰ ਜਾਣਲੇਵਾ ਹਮਲਾ ਕੀਤਾ ਗਿਆ ਅਤੇ ਪਰਿਵਾਰ ਦੇ ਮੇਂਬਰਾਂ ਨੂੰ ਸੱਟਾ ਮਾਰੀਆਂ ਗਈ ਅਤੇ ਔਰਤਾਂ ਨਾਲ ਕੁੱਟਮਾਰ ਅਤੇ ਜਲੀਲ ਕੀਤਾ ਗਿਆ | ਜਿਸਨੂੰ ਲੈਕੇ ਥਾਣਾ ਮੁੱਖੀ ਤੋਂ ਕਾਰਵਾਈ ਦੀ ਵਾਰ ਵਾਰ ਮੰਗ ਕੀਤੀ ਗਈ ਪਰ ਥਾਣਾ ਮੁੱਖੀ ਦਾ ਵਿਹਾਰ ਪੀੜਤ ਵਿਰੋਧੀ ਅਤੇ ਹਮਲਾਵਰਾਂ ਪੱਖੀ ਹੋਣ ਕਰਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ |
. ਆਗੂਆਂ ਨੇ ਇਲਾਕੇ ਦੇ ਕਿਸਾਨਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਧੱਕੇਸ਼ਾਹੀ ਖਿਲਾਫ਼ 7 ਨਵੰਬਰ ਨੂੰ ਇਸ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਵੋ | ਇਸ ਮੌਕੇ ਜਗਰੂਪ ਸਿੰਘ ਭੁੱਲਰ ਅਵਤਾਰ ਮਹਿਮਾਂ ਵਿਕਰਮ ਬਾਰੇਕੇ ਪਰਮਿੰਦਰ ਸਿੰਘ ਮਹਿਮਾਂ ਸਿਮਰਨ ਝੋਕ ਬਲਦੇਵ ਸਿੰਘ ਹਬੀਬ ਕੇ ਆਦਿ ਹਾਜਰ ਸਨ |

Related Articles

Leave a Reply

Your email address will not be published. Required fields are marked *

Back to top button