Ferozepur News

ਪਿੰਡਾਂ ਵਿੱਚ ਬਣਨਗੀਆਂ 10 ਨਵੀਆਂ ਆਂਗਨਵਾੜੀ ਇਮਾਰਤਾਂ- ਵਿਧਾਇਕ ਰਜਨੀਸ਼ ਦਹੀਯਾ : ਕਰੀਬ ਇਕ ਕਰੋੜ ਦੀ ਲਾਗਤ ਨਾਲ ਹੋਣਗੀਆਂ ਤਿਆਰ

ਪਿੰਡਾਂ ਵਿੱਚ ਬਣਨਗੀਆਂ 10 ਨਵੀਆਂ ਆਂਗਨਵਾੜੀ ਇਮਾਰਤਾਂ- ਵਿਧਾਇਕ ਰਜਨੀਸ਼ ਦਹੀਯਾ : ਕਰੀਬ ਇਕ ਕਰੋੜ ਦੀ ਲਾਗਤ ਨਾਲ ਹੋਣਗੀਆਂ ਤਿਆਰ

ਪਿੰਡਾਂ ਵਿੱਚ ਬਣਨਗੀਆਂ 10 ਨਵੀਆਂ ਆਂਗਨਵਾੜੀ ਇਮਾਰਤਾਂ- ਵਿਧਾਇਕ ਰਜਨੀਸ਼ ਦਹੀਯਾ

ਕਰੀਬ ਇਕ ਕਰੋੜ ਦੀ ਲਾਗਤ ਨਾਲ ਹੋਣਗੀਆਂ ਤਿਆਰ

ਪਿੰਡਾਂ ਵਿੱਚ ਵਿਕਾਸ ਦੀ ਕੋਈ ਕਮੀ ਨਹੀਂ ਆਵੇਗੀ ਆਉਂਦੇ ਦਿਨਾਂ ਵਿੱਚ ਤੇਜ਼ ਰਫਤਾਰ ਨਾਲ ਹੋਣਗੇ ਕੰਮ

ਫ਼ਿਰੋਜ਼ਪੁਰ, 30 ਅਕਤੂਬਰ :
ਪਿੰਡਾਂ ਵਿੱਚ ਛੋਟੇ ਛੋਟੇ ਬੱਚਿਆਂ ਦੇ ਪਾਲਣ ਪੋਸ਼ਣ ਅਤੇ ਉਹਨਾਂ ਦੀ ਸਾਂਭ ਸੰਭਾਲ ਭੋਜਨ ਆਦ ਲਈ ਦਿਹਾਤੇ ਹਲਕੇ ਵਿੱਚ 10 ਨਵੀਆਂ ਆਗਣਵਾੜੀ ਇਹ ਮਰਤਾ ਬਣਾਈਆਂ ਜਾਣਗੀਆਂ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਅਗਵਾਈ ਹੇਠ ਇਮਾਰਤਾਂ ਬਣਾਉਣ ਲਈ ਕਰੀਬ ਇਕ ਕਰੋੜ ਰੁਪਏ ਦੀ ਲਾਗਤ ਆਵੇਗੀ। ਫਿਰੋਜ਼ਪੁਰ ਦੇ ਜਿਲਾ ਵਿਕਾਸ ਪੰਚਾਇਤ ਅਫਸਰ ਨਪਿੰਦਰ ਸਿੰਘ, ਬਲਾਕ ਘਲਖੁਰਦ ਪੰਚਾਇਤ ਅਫਸਰ ਸਰਬਜੀਤ ਸਿੰਘ, ਬਲਾਕ ਵਿਕਾਸ ਅਫਸਰ ਮਮਦੋਟ ਵਿਪਨ ਕੁਮਾਰ ਅਤੇ ਜ਼ਿਲਾ ਪ੍ਰੋਗਰਾਮ ਅਫਸਰ ਰਿਚੀਕਾ ਨੰਦਾ ਨਾਲ ਮੀਟਿੰਗ ਕਰਦਿਆਂ ਹੋਇਆ

ਵਿਧਾਇਕ ਰਜਨੀਸ਼ ਦਹੀਯਾ ਨੇ ਦੱਸਿਆ ਕਿ ਵੱਖ-ਵੱਖ ਪੰਚਾਇਤਾਂ ਵੱਲੋਂ ਉਹਨਾਂ ਦੇ ਪਿੰਡਾਂ ਵਿੱਚ ਨਵੀਆਂ ਆਗਣਵਾੜੀ ਬਿਲਡਿੰਗਾਂ ਦੀ ਉਸਾਰੀ ਕਰਵਾਉਣ ਲਈ ਪੰਚਾਇਤੀ ਮਤੇ ਦਿੱਤੇ ਗਏ ਸੀ। ਵਿਧਾਇਕ ਨੇ ਦੱਸਿਆ ਕਿ ਦਿਹਾਤੀ ਹਲਕੇ ਵਿੱਚ ਮਨਰੇਗਾ ਅਧੀਨ, ਵਿੱਤ ਕਮਿਸ਼ਨ ਅਧੀਨ ਅਤੇ ਮਿਸ਼ਨ ਰੰਗਲਾ ਪੰਜਾਬ ਅਧੀਨ ਲਗਾਤਾਰ ਵਿਕਾਸ ਕਾਰਜ ਚੱਲ ਰਹੇ ਹਨ। ਬਹੁਤ ਸਾਰੇ ਵਿਕਾਸ ਕਾਰਜਾਂ ਦੀ ਫਾਈਲਾਂ ਪ੍ਰਵਾਨਗੀ ਅਧੀਨ ਪੈਂਡਿੰਗ ਹਨ। ਆਉਂਦੇ ਦਿਨਾਂ ਵਿੱਚ ਉਹਨਾਂ ਦੀ ਪ੍ਰਵਾਨਗੀ ਆਉਣ ਤੋਂ ਬਾਅਦ ਪਿੰਡਾਂ ਦੇ ਵਿੱਚ ਲੋਕਾਂ ਦੀ ਡਿਮਾਂਡ ਅਨੁਸਾਰ ਵਿਕਾਸ ਕਾਰਜਾਂ ਨੂੰ ਸਿਰੇ ਚੜਾਇਆ ਜਾਵੇਗਾ।
ਵਿਧਾਇਕ ਰਜਨੀਸ਼ ਦਹੀਯਾ ਨੇ ਦੱਸਿਆ ਕਿ ਹਜ਼ਾਰਾ ਸਿੰਘ ਵਾਲਾ, ਨੂਰਪੁਰ ਸੇਠਾਂ, ਪੋਜੋ ਕੇ ਉੱਤਾੜ, ਨੋਰੰਗ ਕੇ ਸਿਆਲ, ਨਵਾਂ ਪੁਰਬਾ, ਚੁਗੱਤੇ ਵਾਲਾ, ਚੱਕ ਗੁਰਦਿਆਲ ਸਿੰਘ
ਝੋਕ ਹਰੀ ਹਰ, ਲੱਖਾ ਭੇਡੀਆਂ ਅਤੇ ਸ਼ਕੂਰ ਪਿੰਡਾਂ ਵਿੱਚ ਇਹ ਆਂਗਨਵਾੜੀ ਸੈਂਟਰ ਬਣਾਏ ਜਾਣਗੇ। ਵਿਧਾਇਕ ਰਜਨੀਸ਼ ਦਹੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਮਿਸ਼ਨ ਰੰਗਲਾ ਪੰਜਾਬ ਅਧੀਨ ਗਰਾਂਟਾਂ ਜਾਰੀ ਕੀਤੀਆਂ ਹਨ। ਆਉਂਦੇ ਦਿਨਾਂ ਵਿੱਚ ਵਿਕਾਸ ਕਾਰਜ ਹੋਰ ਤੇਜ਼ੀ ਨਾਲ ਕੀਤੇ ਜਾਣਗੇ।

Related Articles

Leave a Reply

Your email address will not be published. Required fields are marked *

Back to top button