Ferozepur News

ਇੰਡੋ ਅਮਰੀਕਾ ਟਰੇਡ ਡੀਲ ਅਤੇ ਲੈਂਡ ਪੁਲਿੰਗ ਪੋਲਿਸੀ ਦੇ ਵਿਰੋਧ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪਿੰਡ ਮਹਿਮਾਂ ਵਿੱਚ ਕੀਤੀ ਕਨਵੈਨਸ਼ਨ

22 ਜੁਲਾਈ ਨੂੰ ਟੋਲ ਪਾਲਜ਼ੇ ਫ੍ਰੀ ਕਰਨ ਦਾ ਸੱਦਾ

ਇੰਡੋ ਅਮਰੀਕਾ ਟਰੇਡ ਡੀਲ ਅਤੇ ਲੈਂਡ ਪੁਲਿੰਗ ਪੋਲਿਸੀ ਦੇ ਵਿਰੋਧ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪਿੰਡ ਮਹਿਮਾਂ ਵਿੱਚ ਕੀਤੀ ਕਨਵੈਨਸ਼ਨ

ਇੰਡੋ ਅਮਰੀਕਾ ਟਰੇਡ ਡੀਲ ਅਤੇ ਲੈਂਡ ਪੁਲਿੰਗ ਪੋਲਿਸੀ ਦੇ ਵਿਰੋਧ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪਿੰਡ ਮਹਿਮਾਂ ਵਿੱਚ ਕੀਤੀ ਕਨਵੈਨਸ਼ਨ

22 ਜੁਲਾਈ ਨੂੰ ਟੋਲ ਪਾਲਜ਼ੇ ਫ੍ਰੀ ਕਰਨ ਦਾ ਸੱਦਾ

ਗੁਰੂਹਰਸਹਾਇ/ਫਿਰੋਜ਼ਪੁਰ 9 ਜੁਲਾਈ, 2026:  ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪਿੰਡ ਮਹਿਮਾਂ ਵਿੱਚ ਇੰਡੋ ਅਮਰੀਕਾ ਮੁਕਤ ਵਪਾਰ ਸਮਝੌਤੇ ਅਤੇ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੁਲਿੰਗ ਪਾਲਿਸੀ ਦੇ ਵਿਰੋਧ ਵਿੱਚ ਕਿਸਾਨ ਕਨਵੈਨਸ਼ਨ ਕੀਤੀ ਗਈ | ਇਸ ਕਨਵੈਨਸ਼ਨ ਵਿੱਚ ਬੀਕੇਯੂ ਮਾਨਸਾ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ, ਕਿਸਾਨ ਸਟੂਡੈਂਟ ਯੂਨੀਅਨ , ਮਿਸਲ ਸਤਲੁਜ , ਸ਼੍ਰੋਅਦ ਅੰਮ੍ਰਿਤਸਰ, ਇੰਟਰਨੈਸ਼ਨਲ ਪੰਥਕ ਦਲ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ | ਵੱਖ ਵੱਖ ਬੁਲਾਰਿਆ ਨੇ ਮੁਕਤ ਵਪਾਰ ਸਮਝੌਤਾ ਅਤੇ ਲੈਂਡ ਪੁਲਿੰਗ ਪਾਲਿਸੀ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ |
. ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਅਵਤਾਰ ਸਿੰਘ ਮਹਿਮਾਂ ਨੇ ਦੱਸਿਆ ਕਿ ਅੱਜ ਕਨਵੈਨਸ਼ਨ ਵੱਲੋਂ ਮੰਗ ਕੀਤੀ ਕਿ ਇੰਡੋ ਅਮਰੀਕਾ ਮੁਕਤ ਵਪਾਰ ਸਮਝੌਤਾ ਫੌਰੀ ਰੱਦ ਕੀਤਾ ਜਾਵੇ, ਪੰਜਾਬ ਸਰਕਾਰ ਦੀ ਨਵੀਂ ਲੈਂਡ ਪੁਲਿੰਗ ਪੋਲਿਸੀ ਰੱਦ ਕੀਤੀ ਜਾਵੇ, ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਣਾ ਯਕੀਨੀ ਬਣਾਇਆ ਜਾਵੇ, ਕਿਸਾਨ ਮਜ਼ਦੂਰਾਂ ਦੇ ਸਾਰੇ ਕਰਜਿਆ ਤੇ ਲੀਕ ਫੇਰੀ ਜਾਵੇ, ਸਾਰੀਆਂ ਫਸਲਾਂ ਦਾ ਐੱਮ ਐੱਸ ਪੀ ਦਾ ਗ੍ਰੰਟੀ ਕਾਨੂੰਨ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਲਾਗੂ ਕੀਤਾ ਜਾਵੇ, ਬੀਬੀਐੱਮਬੀ ਵਿਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਵਾਲਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਪ੍ਰਸਤਾਵਤ ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਰੱਦ ਕੀਤੇ ਜਾਣ ਅਤੇ ਕਿਸਾਨਾਂ ਦੀਆਂ ਸਾਰੀਆਂ ਮੰਗਾ ਪੁਰੀਆ ਕੀਤੀਆਂ ਜਾਣ | ਕਿਸਾਨਾ ਵੱਲੋਂ ਕਨਵੈਨਸ਼ਨ ਬਾਅਦ ਰੋਸ ਮਾਰਚ ਕਰਕੇ ਮੋਦੀ ਅਤੇ ਟਰੰਪ ਦਾ ਪੁਤਲਾ ਫੂਕਿਆ ਗਿਆ |
. ਓਹਨਾ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ 22 ਜੁਲਾਈ ਨੂੰ ਪੂਰੇ ਪੰਜਾਬ ਦੇ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ, 29 ਅਤੇ 30 ਜੁਲਾਈ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਕਨਵੈਨਸ਼ਨ ਕੀਤੀ ਜਾਵੇਗੀ | ਇਸਦੇ ਨਾਲ ਹੀ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਨੂੰ ਸਮਰਪਿਤ ਕਨਵੈਨਸ਼ਨ ਕੀਤੀ ਜਾਵੇਗੀ |

ਇਸ ਮੌਕੇ ਗੁਰਮੀਤ ਸਿੰਘ ਮਹਿਮਾਂ ਦਲਵਿੰਦਰ ਸਿੰਘ ਸ਼ੇਰਖਾਂ ਮੇਜਰ ਸਿੰਘ ਰੰਧਾਵਾ ਗੁਰਚਰਨ ਸਿੰਘ ਕੋਮਲ ਜਗਰੂਪ ਸਿੰਘ ਭੁੱਲਰ ਮਾਨ ਸਿੰਘ ਕਿਲੀ ਬੂਟਾ ਸਿੰਘ ਕਰੀ ਕਲਾਂ ਬਾਬਾ ਸਤਨਾਮ ਸਿੰਘ ਵੱਲੀਆਂ ਸਰਬਜੀਤ ਸਿੰਘ ਭਾਵੜਾ ਮਲਕੀਤ ਸਿੰਘ ਹਰਾਜ ਗੁਰਦੇਵ ਸਿੰਘ ਮਰਖਾਈ ਆਦਿ ਆਗੂਆਂ ਨੇ ਸੰਬੋਧਨ ਕੀਤਾ |

Related Articles

Leave a Reply

Your email address will not be published. Required fields are marked *

Back to top button