ਮਯੰਕ ਫਾਊਂਡੇਸ਼ਨ ਨੇ ਸੰਤੋਸ਼ ਸੇਵਾ ਕੁੰਜ ‘ਚ ਮਨਾਈ ਦੀਵਾਲੀ ਦੀਆਂ ਖੁਸ਼ੀਆਂ
ਪ੍ਰਤਿਭਾ ਸਕੂਲ ਦੀਆਂ ਵਿਦਿਆਰਥਣਾਂ ਤੇ ਸਿਲਾਈ ਸਕੂਲ ਦੀਆਂ ਟਰੇਨੀਜ਼ ਨਾਲ ਮਿਲ ਕੇ ਮਨਾਈ ਦੀਵਾਲੀ

ਮਯੰਕ ਫਾਊਂਡੇਸ਼ਨ ਨੇ ਸੰਤੋਸ਼ ਸੇਵਾ ਕੁੰਜ ‘ਚ ਮਨਾਈ ਦੀਵਾਲੀ ਦੀਆਂ ਖੁਸ਼ੀਆਂ
ਪ੍ਰਤਿਭਾ ਸਕੂਲ ਦੀਆਂ ਵਿਦਿਆਰਥਣਾਂ ਤੇ ਸਿਲਾਈ ਸਕੂਲ ਦੀਆਂ ਟਰੇਨੀਜ਼ ਨਾਲ ਮਿਲ ਕੇ ਮਨਾਈ ਦੀਵਾਲੀ
ਫ਼ਿਰੋਜ਼ਪੁਰ (21 ਅਕਤੂਬਰ), 2025: ਮਯੰਕ ਫਾਊਂਡੇਸ਼ਨ ਨੇ ਇਸ ਵਾਰ ਦੀਵਾਲੀ ਤਿਉਹਾਰ ਨੂੰ ਸਮਾਜਿਕ ਜ਼ਿੰਮੇਵਾਰੀ ਨਾਲ ਜੋੜਦਿਆਂ ਸੰਤੋਸ਼ ਸੇਵਾ ਕੁੰਜ ‘ਚ ਖ਼ਾਸ ਦੀਵਾਲੀ ਸਮਾਰੋਹ ਦਾ ਆਯੋਜਨ ਕੀਤਾ। ਇਸ ਮੌਕੇ ਤੇ ਫਾਊਂਡੇਸ਼ਨ ਦੇ ਮੈਂਬਰਾਂ ਨੇ ਪ੍ਰਤਿਭਾ ਸਕੂਲ ਦੀਆਂ ਵਿਦਿਆਰਥਣਾਂ ਅਤੇ ਸਿਲਾਈ ਸਕੂਲ ਦੀਆਂ ਟਰੇਨੀਜ਼ ਨਾਲ ਮਿਲ ਕੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਸਮਾਰੋਹ ਦੌਰਾਨ ਸਭ ਨੇ ਮਿਲ ਕੇ ਦੀਵੇ ਜਲਾਏ, ਮਿੱਠਾਈਆਂ ਵੰਡੀਆਂ ਅਤੇ ਪਰੀਆਵਰਨ ਬਚਾਅ ਦਾ ਸੁਨੇਹਾ ਦੇਂਦਿਆਂ “ਹਰਿਆਵਲੀ ਵਾਲੀ ਦੀਵਾਲੀ” ਮਨਾਉਣ ਦਾ ਸੰਕਲਪ ਲਿਆ। ਵਿਦਿਆਰਥਣਾਂ ਨੇ ਰੰਗੋਲੀ ਬਣਾਈ ਤੇ ਦੀਵੇ ਸਜਾਏ, ਜਿਸ ਨਾਲ ਸੇਵਾ ਕੁੰਜ ਦਾ ਮਾਹੌਲ ਖੁਸ਼ੀ ਅਤੇ ਉਤਸ਼ਾਹ ਨਾਲ ਭਰ ਗਿਆ।
ਫਾਊਂਡੇਸ਼ਨ ਦੇ ਪ੍ਰਤਿਨਿਧੀਆਂ ਨੇ ਕਿਹਾ ਕਿ ਦੀਵਾਲੀ ਦਾ ਅਸਲੀ ਅਰਥ ਸਿਰਫ਼ ਰੌਸ਼ਨੀ ਤੇ ਸਜਾਵਟ ਨਹੀਂ, ਸਗੋਂ ਖੁਸ਼ੀਆਂ ਵੰਡਣ ਅਤੇ ਦੂਜਿਆਂ ਦੇ ਜੀਵਨ ‘ਚ ਰੌਸ਼ਨੀ ਭਰਨ ਵਿੱਚ ਹੈ। ਉਨ੍ਹਾਂ ਕਿਹਾ ਕਿ ਮਯੰਕ ਫਾਊਂਡੇਸ਼ਨ ਹਰ ਸਾਲ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਤਿਉਹਾਰ ਮਨਾਉਂਦਿਆਂ ਮਾਨਵਤਾ ਅਤੇ ਸਮਰਸਤਾ ਦੇ ਮੁੱਲਾਂ ਨੂੰ ਮਜ਼ਬੂਤ ਕਰਦਾ ਹੈ।
ਸਮਾਰੋਹ ਦੇ ਅੰਤ ‘ਚ ਸਾਰੇ ਹਾਜ਼ਰੀਨਾਂ ਨੂੰ ਤੋਹਫ਼ੇ ਅਤੇ ਮਿੱਠਾਈਆਂ ਵੰਡੀਆਂ ਗਈਆਂ ਅਤੇ ਇਹ ਸੁਨੇਹਾ ਦਿੱਤਾ ਗਿਆ ਕਿ ਦੀਵਾਲੀ ਦੀ ਅਸਲੀ ਚਮਕ ਮੁਸਕੁਰਾਉਂਦੇ ਚਿਹਰਿਆਂ ਅਤੇ ਸਾਂਝੀਆਂ ਕੀਤੀਆਂ ਖੁਸ਼ੀਆਂ ‘ਚ ਹੈ।





