1 ਕਿਲੋ 574 ਗ੍ਰਾਮ ਹੈਰੋਇਨ ਅਤੇ 50,000/- ਰੁਪਏ ਡਰੱਗ ਮਨੀ ਸਣੇ 1 ਪੁਲਿਸ ਅੜਿੱਕੇ
ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਸਾਢੇ ਸੱਤ ਕਰੋੜ ਰੁਪਏ ਦੇ ਕਰੀਬ
1 ਕਿਲੋ 574 ਗ੍ਰਾਮ ਹੈਰੋਇਨ ਅਤੇ 50,000/- ਰੁਪਏ ਡਰੱਗ ਮਨੀ ਸਣੇ 1 ਪੁਲਿਸ ਅੜਿੱਕੇ
ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਸਾਢੇ ਸੱਤ ਕਰੋੜ ਰੁਪਏ ਦੇ ਕਰੀਬ
ਨਸ਼ਾ ਤਸਕਰਾਂ ਦੀ ਹਰ ਉਸ ਚੇਨ ਨੂੰ ਤੋੜਿਆ ਜਾਵੇਗਾ ਜੋ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੀ ਹੈ –ਡਾ ਨਰਿੰਦਰ ਭਾਰਗਵ
ਫਿਰੋਜ਼ਪੁਰ 1 ਮਾਰਚ 2022 – ਫਿਰੋਜ਼ਪੁਰ ਪੁਲਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਮੁਹਿੰਮ ਵਿੱਢੀ ਹੋਈ ਹੈ ਅਤੇ ਬਾਰਡਰ ਪਾਰ ਤੋਂ
ਆ ਰਹੀ ਹੈਰੋਇਨ ਨੂੰ ਲਗਾਤਾਰ ਫੜਿਆ ਜਾ ਰਿਹਾ ਹੈ ਇਸੇ ਲੜੀ ਤਹਿਤ ਕਾਰਵਾਈ ਕਰਦੇ ਹੋਏ ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਸਮੱਗਲਰਾਂ ਕੋਲੋਂ 1 ਕਿਲੋ 574 ਗ੍ਰਾਮ ਹੈਰੋਇਨ ਅਤੇ 50,000/- ਰੁਪਏ ਡਰੱਗ ਮਨੀ ਬਰਾਮਦ ਕਰਕੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ ਕਰੀਬ ਸਾਢੇ ਸੱਤ ਕਰੋੜ ਰੁਪਏ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ
ਡਾ. ਨਰਿੰਦਰ ਭਾਰਗਵ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਫਿਰੋਜਪੁਰ ਵੱਲੋਂ ਦੱਸਿਆ ਗਿਆ ਕਿ ਇਲੈਕਸ਼ਨ ਕਮਿਸ਼ਨ ਭਾਰਤ ਸਰਕਾਰ, ਮੁੱਖ
ਚੋਣ ਅਫਸਰ ਪੰਜਾਬ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਇਲੈਕਸ਼ਨ ਦੇ ਸਬੰਧ ਵਿੱਚ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਫਿਰੋਜ਼ਪੁਰ ਵਿੱਚ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਸਪੈਸ਼ਲ ਨਾਕਾਬੰਦੀਆਂ ਚੱਲ ਰਹੀਆਂ ਹਨ, ਜਿਸ ਵਿੱਚ ਜਿਲ੍ਹਾ ਫਿਰੋਜ਼ਪੁਰ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਸੀ.ਆਈ.ਏ ਸਟਾਫ ਫਿਰੋਜ਼ਪੁਰ ਦੀ ਪੁਲਿਸ ਟੀਮ ਵੱਲੋਂ ਗਸ਼ਤ ਦੌਰਾਨ ਹਾਸਲ ਹੋਈ ਮੁਖਬਰੀ ਮੁਤਾਬਿਕ ਤੇ ਕਾਰਵਾਈ ਕਰਦੇ ਹੋਏ ਲਿੰਕ ਰੋਡ ਪਿੰਡ ਬਾਰੇ ਕੇ ਪੁਲ ਨਹਿਰ ਦਾਣਾ ਮੰਡੀ ਨਜ਼ਦੀਕ ਰੇਡ ਕਰਕੇ ਦੋਸ਼ੀ ਰਵਿੰਦਰ ਸਿੰਘ ਪੁੱਤਰ ਟੇਕ ਚੰਦ ਪੁੱਤਰ ਗੁਲਜ਼ਾਰ ਸਿੰਘ
ਉਕੱਤ ਨੂੰ ਕਾਬੂ ਕਰਦੇ ਹੋਏ ਉਸਦੇ ਕਬਜ਼ੇ ਵਿੱਚੋਂ ਮੌਂਕੇ ਤੇ 859 ਗ੍ਰਾਮ ਹੈਰੋਇੰਨ ਬਰਾਮਦ ਕਰਕੇ ਮੁਕੱਦਮਾ ਨੰਬਰ 45 ਮਿਤੀ 01-03-2022 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਫਿਰੋਜ਼ਪੁਰ ਦਰਜ਼ ਕਰਵਾਇਆ ਗਿਆ।
ਮੁਢਲੀ ਤਫਤੀਸ਼ ਦੌਰਾਨ ਦੋਸ਼ੀ ਰਵਿੰਦਰ ਸਿੰਘ ਪੁੱਤਰ ਟੇਕ ਚੰਦ ਉਕੱਤ ਨੇ ਆਪਣੀ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਹ, ਸ਼ਿਵਾ ਅਤੇ ਅਨਮੋਲ ਉਰਫ ਕਾਲਾ ਪੁੱਤਰਾਨ ਸਰੂਪ ਵਾਸੀਆਨ ਪਿੰਡ ਬਾਰੇ ਕੇ ਆਪਸ ਵਿੱਚ ਮਿਲਕੇ ਬਾਰਡਰ ਪਾਰ ਪਾਕਿਸਤਾਨ ਦੇ ਸਮੱਗਲਰਾਂ ਤੋਂ ਹੈਰੋਇੰਨ ਮੰਗਵਾ ਕੇ ਵੇਚਣ ਦਾ ਧੰਦਾ ਕਰਦੇ ਹਨ। ਮੁਢਲੀ ਤਫਤੀਸ਼ ਦੌਰਾਨ ਦੋਸ਼ੀ ਰਵਿੰਦਰ ਸਿੰਘ ਪੁੱਤਰ ਟੇਕ ਚੰਦ ਉਕੱਤ ਨੇ ਆਪਣੀ
ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਹ, ਸ਼ਿਵਾ ਅਤੇ ਅਨਮੋਲ ਉਰਫ ਕਾਲਾ ਪੁੱਤਰਾਨ ਸਰੂਪ ਵਾਸੀਆਨ ਪਿੰਡ ਬਾਰੇ ਕੇ ਆਪਸ ਵਿੱਚ ਮਿਲਕੇ ਬਾਰਡਰ ਪਾਰ ਪਾਕਿਸਤਾਨ ਦੇ ਸਮੱਗਲਰਾਂ ਤੋਂ ਹੈਰੋਇੰਨ ਮੰਗਵਾ ਕੇ ਵੇਚਣ ਦਾ ਧੰਦਾ ਕਰਦੇ ਹਨ। ਉਹਨਾਂ ਤਿੰਨਾਂ ਨੇ ਆਪਸ ਵਿੱਚ ਮਿਲਕੇ ਹੋਰ ਵੀ ਹੈਰੋਇੰਨ ਅਤੇ ਉਸਦੇ ਨਾਲ ਪਹਿਲਾਂ ਤੋਂ ਵੇਚੀ ਗਈ ਹੈਰੋਇੰਨ ਦੀ ਵੱਟਤ ਦੇ ਪੈਸੇ ਇਕੱਠੇ ਕਰਕੇ ਸ਼ਿਵਾ ਅਤੇ ਅਨਮੋਲ ਉਰਫ ਕਾਲੀ ਦੇ ਰਿਹਾਇਸ਼ੀ ਮਕਾਨ ਵਿੱਚ ਇੱਕ ਤਰਫ ਜਮੀਨ ਵਿੱਚ ਦੱਬਕੇ ਲੁਕਾ-ਛੁਪਾ ਕੇ ਰੱਖੇ ਹੋਏ ਹਨ, ਜਿਸ ਬਾਰੇ ਉਸਨੂੰ, ਸ਼ਿਵਾ ਅਤੇ ਅਨਮੋਲ ਉਰਫ ਕਾਲੀ ਨੂੰ ਹੀ ਪਤਾ ਹੈ, ਜਿਸਤੇ ਐਸ. ਆਈ ਤਾਰਾ ਸਿੰਘ ਵੱਲੋਂ ਦੋਸ਼ੀ ਰਵਿੰਦਰ ਸਿੰਘ ਉਕੱਤ ਵੱਲੋਂ ਕੀਤੇ ਇੰਕਸ਼ਾਫ ਮੁਤਾਬਿਕ ਸ਼ਿਵਾ ਅਤੇ ਅਨਮੋਲ ਉਰਫ ਕਾਲੀ ਉਕਤਾਨ ਦੇ ਘਰ ਰੇਡ ਕੀਤਾ ਗਿਆ ਪਰੰਤੂ ਸ਼ਿਵਾ ਅਤੇ ਅਨਮੋਲ ਉਰਫ ਕਾਲੀ ਦੋਵੇਂ ਘਰ ਵਿੱਚ ਹਾਜ਼ਰ ਨਹੀਂ ਮਿਲੇ, ਜਿਥੇ
ਦੋਸ਼ੀ ਰਵਿੰਦਰ ਸਿੰਘ ਵੱਲੋਂ ਆਪਣੀ ਨਿਸ਼ਾਨਦੇਹੀ ਤੇ ਤਿੰਨਾਂ ਵੱਲੋਂ ਪਹਿਲਾਂ ਤੋਂ ਦਬਾਕੇ ਰੱਖੀ ਗਈ 715 ਗ੍ਰਾਮ ਹੈਰੋਇੰਨ ਅਤੇ ਇਹਨਾਂ ਵੱਲੋਂ ਪਹਿਲਾਂ ਵੇਚੀ ਹੈਰੋਇੰਨ ਦੀ ਵੱਟਤ ਦੇ 50,000/- ਰੁਪਏ ਬਰਾਮਦ ਕਰਵਾਏ। ਉਹਨਾਂ ਨੇ ਕਿਹਾ ਕਿ ਦੋਸ਼ੀ ਸ਼ਿਵਾ ਅਤੇ ਅਨਮੋਲ ਉਰਫ ਕਾਲੀ ਪੁੱਤਰਾਨ ਸਰੂਪ ਵਾਸੀਆਨ ਬਾਰੇ ਕੇ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਂਗਾ। ਇਸ ਪੂਰੇ ਮਾਮਲੇ ਵਿੱਚ ਹੁਣ ਤੱਕ ਕੁੱਲ 1 ਕਿਲੋ 574 ਗ੍ਰਾਮ ਹੈਰੋਇੰਨ ਅਤੇ 50,000/- ਰੁਪਏ ਡਰੱਗ ਮਨੀ ਬਰਾਮਦ ਹੋ ਚੁੱਕੀ ਹੈ। ਦੋਸ਼ੀ ਰਵਿੰਦਰ ਸਿੰਘ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਅਤੇ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਪਾਕਿਸਤਾਨ ਵਿਚ ਬੈਠੇ ਕਿਹੜੇ ਸਮੱਗਲਰਾਂ ਨਾਲ ਇਨ੍ਹਾਂ ਦੇ ਸੰਬੰਧ ਸਨ ਅਤੇ ਉਹ ਇਨ੍ਹਾਂ ਦੇ ਸੰਪਰਕ ਵਿੱਚ ਕਿੱਦਾਂ ਆਏ